ਵੇਟਿੰਗ ਫ਼ਾਰ ਅ ਵੀਜ਼ਾਵੇਟਿੰਗ ਫ਼ਾਰ ਅ ਵੀਜ਼ਾ 1935-36 ਵਿੱਚ ਲਿਖੀ ਗਈ ਬੀ.ਆਰ. ਅੰਬੇਡਕਰ ਦੀ ਇੱਕ 20 ਪੰਨਿਆਂ ਦੀ ਸਵੈ-ਜੀਵਨੀ ਕਹਾਣੀ ਹੈ।[1] ਇਸ ਵਿੱਚ ਅੰਬੇਡਕਰ ਨੇ ਵੱਲੋਂ ਹੰਢਾਏ ਛੂਤ-ਛਾਤ ਦੇ ਅਨੁਭਵ ਹੱਥੀਂ ਲਿਖੇ ਹਨ।[2] ਇਹ ਕਿਤਾਬ ਕੋਲੰਬੀਆ ਯੂਨੀਵਰਸਿਟੀ ਵਿੱਚ ਇੱਕ ਪਾਠ ਪੁਸਤਕ ਵਜੋਂ ਵਰਤੀ ਜਾਂਦੀ ਹੈ।[3][4][5] ਸਮੱਗਰੀਕਿਤਾਬ ਦੀ ਸ਼ੁਰੁਆਤ ਬਹੁਤ ਹੀ ਸੰਖੇਪ ਜਾਣ-ਪਛਾਣ ਨਾਲ਼ ਹੁੰਦੀ ਹੈ ਅਤੇ ਅੱਗੇ ਇਸਦੇ ਛੇ ਭਾਗ ਹਨ; ਜਿਨ੍ਹਾਂ ਵਿੱਚ ਅੰਬੇਡਕਰ ਨਾਲ ਬਚਪਨ ਤੋਂ ਹੁੰਦੇ ਆਏ ਛੂਤ-ਛਾਤ ਨਾਲ ਜੁੜੇ ਅਨੁਭਵਾਂ ਬਾਰੇ ਦੱਸਿਆ ਗਿਆ ਹੈ। ਭਾਗ 1,2,3 ਅਤੇ 4 ਵਿੱਚ ਅੰਬੇਡਕਰ ਦੇ ਖ਼ੁਦ ਦੇ ਅਨੁਭਵ ਸ਼ਾਮਲ ਹਨ, ਜਦੋਂ ਕਿ ਭਾਗ 5 ਅਤੇ 6 ਵਿੱਚ ਹੋਰਾਂ ਲੋਕਾਂ ਦੇ ਛੂਤ-ਛਾਤ ਦੇ ਅਨੁਭਵ ਸ਼ਾਮਲ ਹਨ। ਸੰਖੇਪ ਜਾਣ-ਪਛਾਣਇੱਕ ਛੋਟੇ ਜਿਹੇ ਪੈਰੇ ਦੀ ਜਾਣ-ਪਛਾਣ ਵਿੱਚ, ਅੰਬੇਡਕਰ ਨੇ ਆਪਣੀ ਕਿਤਾਬ ਦਾ ਵਿਸ਼ਾ ਪੇਸ਼ ਕੀਤਾ ਹੈ, ਜੋ ਖਾਸ ਤੌਰ 'ਤੇ ਵਿਦੇਸ਼ੀ ਲੋਕਾਂ ਦੇ ਫਾਇਦੇ ਲਈ ਹੈ ਅਤੇ ਉਨ੍ਹਾਂ ਲਈ ਹੈ ਜਿਹੜੇ ਸ਼ਾਇਦ ਛੂਤ-ਛਾਤ ਦੇ ਮੁੱਦੇ ਤੋਂ ਜਾਣੂ ਨਹੀਂ ਹਨ। ਭਾਗ 1: ਕੋਰੇਗਾਂਵ ਦੀ ਬਚਪਨ ਦੀ ਯਾਤਰਾ ਜੋ ਇੱਕ ਡਰਾਉਣਾ ਸੁਪਨਾ ਬਣ ਜਾਂਦੀ ਹੈਪਹਿਲੇ ਭਾਗ ਵਿੱਚ ਵਿੱਚ ਦਸ ਸਾਲਾ ਦੇ ਅੰਬੇਡਕਰ ਅਤੇ ਉਸਦੇ ਭੈਣ-ਭਰਾਵਾਂ ਦੁਆਰਾ 1901 ਵਿੱਚ ਆਪਣੇ ਪਿਤਾ ਨੂੰ ਮਿਲਣ ਲਈ ਆਪਣੇ ਸ਼ਹਿਰ ਸਤਾਰਾ ਤੋਂ ਗੋਰੇਗਾਂਵ ਤੱਕ ਕੀਤੀ ਯਾਤਰਾ ਅਤੇ ਮਸੂਰ ਦੇ ਰਸਤੇ ਵਿੱਚ ਉਹਨਾਂ ਦੁਆਰਾ ਅਨੁਭਵ ਕੀਤੇ ਗਏ ਵਿਤਕਰੇ ਭਰੇ ਵਿਵਹਾਰ ਦਾ ਵਰਣਨ ਕੀਤਾ ਗਿਆ ਹੈ ਜੋ ਉਹਨਾਂ ਦੀ ਯਾਤਰਾ ਨੂੰ ਅਸੰਭਵ ਅਤੇ ਖ਼ਤਰਨਾਕ ਵਜੋਂ ਪੇਸ਼ ਕਰਦਾ ਹੈ। ਅੰਬੇਡਕਰ ਸਕੂਲ ਵਿੱਚ ਉਸ ਨਾਲ ਹੋਏ ਵਿਤਕਰੇ ਨੂੰ ਯਾਦ ਕਰਦਾ ਅਹਿ। ਉਸਨੂੰ ਯਾਦ ਆਉਂਦਾ ਹੈ ਕਿ ਉਸਨੂੰ ਪਾਣੀ ਪੀਣ ਲਈ ਸਕੂਲ ਦੇ ਚਪੜਾਸੀ ਦੀ ਉਡੀਕ ਕਰਨੀ ਪੈਂਦੀ ਸੀ। ਉਹ ਸਥਿਤੀ ਨੂੰ "ਚਪੜਾਸੀ ਨਹੀਂ ਤਾਂ ਪਾਣੀ ਨਹੀਂ" ਵਜੋਂ ਵਰਣਨ ਕਰਦਾ ਹੈ।[6] ਸੈਕਸ਼ਨ 2: ਪੱਛਮ ਤੋਂ ਵਾਪਸੀ, ਅਤੇ ਬੜੌਦਾ ਵਿੱਚ ਰਹਿਣ ਦੀ ਜਗ੍ਹਾ ਨਾ ਮਿਲਣੀਇਹ ਭਾਗ ਉਸ ਸਮੇਂ ਦੌਰਾਨ ਬੜੌਦਾ ਵਿੱਚ ਮੌਜੂਦ ਡੂੰਘੇ ਪਾੜੇ ਦਾ ਵਰਣਨ ਕਰਦਾ ਹੈ ਜੋ ਨਾ ਸਿਰਫ਼ ਜਾਤਾਂ ਵਿਚਕਾਰ ਹੀ ਸੀ ਸਗੋਂ ਧਰਮਾਂ ਵਿਚਕਾਰ ਵੀ ਸੀ। 1918 ਵਿੱਚ, ਭਾਰਤ ਵਾਪਸ ਆਉਣ 'ਤੇ (3 ਸਾਲ ਅਮਰੀਕਾ ਵਿੱਚ ਅਤੇ ਇੱਕ ਸਾਲ ਲੰਡਨ ਵਿੱਚ ਰਹਿਣ ਤੋਂ ਬਾਅਦ), ਅੰਬੇਡਕਰ ਅਕਾਊਂਟੈਂਟ ਜਨਰਲ ਦੇ ਦਫ਼ਤਰ ਵਿੱਚ ਪ੍ਰੋਬੇਸ਼ਨਰ ਵਜੋਂ ਕੰਮ ਕਰਨ ਲਈ ਬੜੌਦਾ ਰਾਜ ਜਾਂਦੇ ਹਨ। ਹਾਲਾਂਕਿ, ਬੜੌਦਾ ਪਹੁੰਚਣ 'ਤੇ, ਉਨ੍ਹਾਂ ਨੇ ਮਹਿਸੂਸ ਕੀਤਾ ਕਿ ਕੋਈ ਵੀ ਹਿੰਦੂ ਹੋਟਲ ਉਸਦੀ ਨੀਵੀਂ ਜਾਤ ਕਾਰਨ ਉਸਨੂੰ ਠਹਿਰਣ ਦੀ ਆਗਿਆ ਨਹੀਂ ਦੇਵੇਗਾ। ਉਨ੍ਹਾਂ ਨੂੰ ਇੱਕ ਪਾਰਸੀ ਸਰਾਂ ਮਿਲੀ, ਪਰ ਇੱਥੇ ਗੈਰ-ਪਾਰਸੀਆਂ ਨੂੰ ਰਹਿਣ ਦੀ ਇਜਾਜ਼ਤ ਨਹੀਂ ਸੀ। ਉਹ ਅਤੇ ਪਾਰਸੀ ਸਰਾਂ ਦੇ ਮਾਲਕ ਨੇ ਸਮਝੌਤਾ ਕੀਤਾ, ਅੰਬੇਡਕਰ ਆਪਣਾ ਨਾਮ ਪਾਰਸੀ ਦੱਸਿਆ ਅਤੇ ਉਸਨੂੰ ਰਹਿਣ ਦੀ ਇਜਾਜ਼ਤ ਮਿਲ ਗਈ। ਹਾਲਾਂਕਿ, ਇਸ ਧੋਖੇ (ਉਨ੍ਹਾਂ ਦੇ ਸ਼ਬਦਾਂ ਅਨੁਸਾਰ) ਦਾ ਪਤਾ ਦੂਜੇ ਪਾਰਸੀਆਂ ਨੂੰ ਲੱਗ ਗਿਆ ਸੀ, ਅਤੇ ਉਨ੍ਹਾਂ ਦੇ ਠਹਿਰਨ ਦੇ ਗਿਆਰ੍ਹਵੇਂ ਦਿਨ, ਗੁੱਸੇ ਵਿੱਚ ਆਏ ਪਾਰਸੀ ਬੰਦਿਆਂ ਦਾ ਇੱਕ ਸਮੂਹ, ਸੋਟੀਆਂ ਲੈ ਕੇ ਉਨ੍ਹਾਂ ਨੂੰ ਸਰਾਂ ਤੋਂ ਹਟਾਉਣ ਲਈ ਪਹੁੰਚਿਆ। ਉਨ੍ਹਾਂ ਨੂੰ ਉਸੇ ਦਿਨ ਸਰਾਂ ਛੱਡਣੀ ਪਈ, ਅਤੇ ਠਹਿਰਨ ਲਈ ਜਗ੍ਹਾ ਨਾ ਹੋਣ ਕਰਕੇ, ਬੜੌਦਾ ਛੱਡ ਕੇ ਕੰਮ ਲੱਭਣ ਲਈ ਬੰਬਈ ਵਾਪਸ ਆਉਣ ਲਈ ਮਜਬੂਰ ਹੋ ਗਏ। ਅੰਬੇਡਕਰ ਯਾਦ ਕਰਦੇ ਹਨ, "ਇਹ ਪਹਿਲੀ ਵਾਰ ਸੀ ਜਦੋਂ ਮੈਂ ਸਿੱਖਿਆ ਸੀ ਕਿ ਜਿਹੜਾ ਵਿਅਕਤੀ ਹਿੰਦੂ ਲਈ ਅਛੂਤ ਹੈ, ਉਹ ਪਾਰਸੀ ਲਈ ਵੀ ਅਛੂਤ ਹੈ।" ਭਾਗ 3: ਮਾਣ, ਭੱਦਾਪਣ ਅਤੇ ਚਾਲੀਸਗਾਓਂ ਵਿੱਚ ਇੱਕ ਖ਼ਤਰਨਾਕ ਹਾਦਸਾਇਸ ਭਾਗ ਵਿੱਚ, ਅੰਬੇਡਕਰ ਇੱਕ ਸ਼ਰਮਨਾਕ ਹਾਦਸੇ ਦਾ ਵਰਣਨ ਕਰਦਾ ਹੈ ਜੋ 1929 ਵਿੱਚ ਪਿੰਡ ਚਾਲੀਸਗਾਂਵ (ਮਹਾਰਾਸ਼ਟਰ) ਵਿੱਚ ਉਨ੍ਹਾਂ ਨਾਲ ਵਾਪਰਿਆ ਸੀ। ਉਨ੍ਹਾਂ ਨੂੰ ਬੰਬਈ ਸਰਕਾਰ ਦੁਆਰਾ ਅਛੂਤਾਂ ਉੱਤੇ ਹੁੰਦੇ ਜ਼ੁਲਮ ਅਤੇ ਸ਼ਿਕਾਇਤਾਂ ਦੀ ਜਾਂਚ ਕਰਨ ਲਈ ਬਣਾਈ ਗਈ ਇੱਕ ਕਮੇਟੀ ਦੇ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਸੀ। ਬੰਬਈ ਦੇ ਰਸਤੇ ਵਿੱਚ ਖਾਨਦੇਸ਼ ਜ਼ਿਲ੍ਹੇ ਵਿੱਚ ਜਾਂਚ ਕਰਨ ਤੋਂ ਬਾਅਦ, ਉਹ ਉਸ ਪਿੰਡ ਦੇ ਅਛੂਤਾਂ ਦੇ ਵਿਰੁੱਧ ਹਿੰਦੂਆਂ ਦੁਆਰਾ ਸਮਾਜਿਕ ਬਾਈਕਾਟ ਦੇ ਇੱਕ ਕੇਸ ਦੀ ਜਾਂਚ ਕਰਨ ਲਈ ਚਾਲੀਸਗਾਂਵ ਗਏ। ਪਿੰਡ ਦੇ ਅਛੂਤਾਂ ਨੇ ਉਨ੍ਹਾਂ ਨੂੰ ਆਪਣੇ ਨਾਲ ਰਾਤ ਬਿਤਾਉਣ ਲਈ ਬੇਨਤੀ ਕੀਤੀ, ਪਰ ਤਾਂਗੇ ਵਾਲੇ ਨੇ ਇੱਕ ਅਛੂਤ (ਅੰਬੇਦਕਰ) ਨੂੰ ਆਪਣੇ ਗੱਡੀ ਵਿੱਚ ਬਿਠਾਉਣ ਆਪਣੀ ਬੇਇਜ਼ਤੀ ਸਮਝੀ, ਪਿੰਡ ਵਾਸੀਆਂ ਨੇ ਖ਼ੁਦ ਤਾਂਗਾ ਕਿਰਾਏ 'ਤੇ ਲਿਆਂਦਾ ਅਤੇ ਅੰਬੇਦਕਰ ਨੂੰ ਆਪਣੇ ਨਾਲ਼; ਲੈਕੇ ਗਏ। ਤਾਂਗਾ ਚਲਾਉਣ ਵਾਲਾ ਅਛੂਤ ਨਵਾਂ ਸੀ, ਅਤੇ ਜਦੋਂ ਉਹ ਇੱਕ ਪੁਲੀ 'ਤੇ ਦਰਿਆ ਪਾਰ ਕਰ ਰਹੇ ਸਨ ਤਾਂ ਉਹਨਾਂ ਨਾਲ਼ ਇੱਕ ਹਾਦਸਾ ਵਾਪਰਿਆ। ਅੰਬੇਡਕਰ ਗੱਡੀ ਤੋਂ ਹੇਠਾਂ ਡਿੱਗ ਗਏ ਕਿਉਂਕਿ ਇੱਕ ਪਹੀਆ ਪੁਲੀ ਦੇ ਪੱਥਰਾਂ ਵਿਚਕਾਰ ਫਸ ਗਿਆ ਸੀ। ਨਤੀਜੇ ਵਜੋਂ ਅੰਬੇਡਕਰ ਨੂੰ ਕਈ ਸੱਟਾਂ ਲੱਗੀਆਂ ਅਤੇ ਫਰੈਕਚਰ ਹੋਇਆ। ਘੋੜਾ ਅਤੇ ਗੱਡੀ ਨਦੀ ਵਿੱਚ ਡਿੱਗ ਗਈ। ਅੰਬੇਡਕਰ ਨੇ ਮਹਿਸੂਸ ਕੀਤਾ ਕਿ ਪਿੰਡ ਦੇ ਅਛੂਤਾਂ ਨੇ ਆਪਣੇ (ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਮਹਿਮਾਨ ਪਿੰਡ ਪੈਦਲ ਚੱਲ ਕੇ ਆਉਣਾ ਪਵੇ) ਮਾਣ ਅਤੇ ਅਣਖ ਕਰਕੇ ਆਪਣੇ ਮਹਿਮਾਨ ਦੀ ਸੁਰੱਖਿਆ ਲਈ ਬੇਲੋੜਾ ਜੋਖਮ ਉਠਾਇਆ। ਉਨ੍ਹਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਇੱਥੋਂ ਤੱਕ ਕਿ ਇੱਕ ਤਾਂਗੇ ਵਾਲੇ ਨੂੰ ਵੀ ਲੱਗਦਾ ਸੀ ਕਿ ਕਾਨੂੰਨ ਵਿੱਚ ਇੱਕ ਉੱਚ ਸਿੱਖਿਆ ਪ੍ਰਾਪਤ ਬੈਰਿਸਟਰ ਅਛੂਤ ਹੈ ਅਤੇ ਉਸ ਤੋਂ ਨੀਵਾਂ ਹੈ।[7] ਭਾਗ 4: ਦੌਲਤਾਬਾਦ ਦੇ ਕਿਲ੍ਹੇ ਦੇ ਪਾਣੀ ਨੂੰ ਦੂਸ਼ਿਤ ਕਰਨਾਇਹ ਭਾਗ 1934 ਵਿੱਚ ਵਾਪਰੀ ਇੱਕ ਘਟਨਾ ਨਾਲ ਸਬੰਧਤ ਹੈ ਅਤੇ ਦਿਖਾਇਆ ਹੈ ਕਿ ਕਿ ਕਿਵੇਂ ਮੁਸਲਮਾਨ ਵੀ ਅਛੂਤਾਂ ਨੂੰ ਨੀਵੀਂ ਜਾਤ ਦੇ ਸਮਝਦੇ ਹਨ। ਅੰਬੇਡਕਰ ਅਤੇ ਉਸਦੇ ਦੋਸਤਾਂ ਦਾ ਇੱਕ ਸਮੂਹ ਔਰੰਗਾਬਾਦ (ਉਸ ਵੇਲੇ ਹੈਦਰਾਬਾਦ ਦੇ ਨਿਜ਼ਾਮ ਰਾਜ ਵਿੱਚ) ਦੀ ਯਾਤਰਾ ਦੌਰਾਨ ਦੌਲਤਾਬਾਦ ਕਿਲ੍ਹੇ ਦਾ ਦੌਰਾ ਕਰਨ ਗਿਆ ਸੀ। ਕਿਲ੍ਹੇ 'ਤੇ ਪਹੁੰਚਣ 'ਤੇ, ਅੰਬੇਡਕਰ ਦੇ ਸਮੂਹ ਨੇ ਕਿਲ੍ਹੇ ਦੇ ਪ੍ਰਵੇਸ਼ ਦੁਆਰ ਉੱਤੇ ਇੱਕ ਸਰੋਵਰ ਵਿੱਚ ਰੱਖੇ ਪਾਣੀ ਨਾਲ ਆਪਣੇ ਮੂੰਹ-ਹੱਥ ਧੋਤਾ। ਹਾਲਾਂਕਿ, ਕੁਝ ਮਿੰਟਾਂ ਬਾਅਦ, ਇੱਕ ਬੁੱਢਾ ਮੁਸਲਮਾਨ ਉਨ੍ਹਾਂ ਦੇ ਮਗਰ ਭੱਜਣ ਲੱਗਾ, "ਢੇਡਾਂ (ਅਛੂਤਾਂ) ਨੇ ਸਾਡਾ ਪਾਣੀ ਦੂਸ਼ਿਤ ਕਰ ਦਿੱਤਾ ਹੈ" ਅਤੇ ਜਲਦੀ ਹੀ ਹੰਗਾਮਾ ਹੋ ਗਿਆ, ਮੁਸਲਮਾਨਾਂ ਦੇ ਇੱਕ ਵੱਡੇ ਸਮੂਹ ਨੇ ਅੰਬੇਡਕਰ ਦੇ ਉਨ੍ਹਾਂ ਦੇ ਸਮੂਹ ਅਤੇ ਸਥਾਨਕ ਅਛੂਤਾਂ ਦੇ ਭਾਈਚਾਰੇ ਉੱਤੇ ਗੋਲੀਬਾਰੀ ਕੀਤੀ। ਅੰਬੇਡਕਰ ਯਾਦ ਕਰਦੇ ਹਨ, ''ਮੈਂ ਇਹ ਦਰਸਾਉਣ ਲਈ ਇੱਕ ਉਦਾਹਰਣ ਦਿੱਤੀ ਸੀ ਕਿ ਜਿਹੜਾ ਵਿਅਕਤੀ ਹਿੰਦੂ ਲਈ ਅਛੂਤ ਹੈ, ਉਹ ਪਾਰਸੀ ਲਈ ਵੀ ਅਛੂਤ ਹੈ। ਇਹ ਦਰਸਾਉਂਦਾ ਹੈ ਕਿ ਜਿਹੜਾ ਵਿਅਕਤੀ ਹਿੰਦੂ ਲਈ ਅਛੂਤ ਹੈ, ਉਹ ਮੁਸਲਮਾਨ ਲਈ ਵੀ ਅਛੂਤ ਹੈ।'' ਭਾਗ 5: ਡਾਕਟਰ ਦੁਆਰਾ ਇਲਾਜ ਤੋਂ ਇਨਕਾਰ ਅਤੇ ਇੱਕ ਔਰਤ ਦੀ ਮੌਤਇਸ ਭਾਗ ਵਿੱਚ ਇੱਕ ਪੱਤਰ ਸ਼ਾਮਲ ਹੈ ਜੋ ਯੰਗ ਇੰਡੀਆ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ ਐਮ.ਕੇ.ਗਾਂਧੀ ਦੁਆਰਾ 12 ਦਸੰਬਰ 1929 ਦੇ ਅੰਕ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ ਕਾਠੀਆਵਾੜ ਵਿੱਚ ਇੱਕ ਹਰੀਜਨ ਦੇ ਦੁਖਦ ਅਨੁਭਵ ਨੂੰ ਬਿਆਨ ਕਰਦਾ ਹੈ, ਜਿਸਦੀ ਪਤਨੀ ਇੱਕ ਬੱਚੇ ਨੂੰ ਜਨਮ ਦੇਣ ਤੋਂ ਤੁਰੰਤ ਬਾਅਦ ਬਿਮਾਰ ਹੋ ਗਈ ਸੀ। ਹਿੰਦੂ (ਬ੍ਰਾਹਮਣ) ਡਾਕਟਰ ਨੇ ਉਸ ਦਾ ਇਲਾਜ ਕਰਨ ਜਾਂ ਘਰ ਵਿਚ ਜਾ ਕੇ ਦੇਖਣ ਤੋਂ ਇਨਕਾਰ ਕਰ ਦਿੱਤਾ। ਡਾਕਟਰ ਆਖਰਕਾਰ ਬਿਮਾਰ ਔਰਤ ਨੂੰ ਹਰੀਜਨ ਕਲੋਨੀ ਤੋਂ ਬਾਹਰ ਲੈ ਕੇ ਆਉਣ ਅਤੇ ਥਰਮਾਮੀਟਰ ਨੂੰ ਅਸਿੱਧੇ ਤੌਰ 'ਤੇ ਇੱਕ ਮੁਸਲਮਾਨ ਦੁਆਰਾ ਲਗਾ ਕੇ, ਇਲਾਜ ਕਰਨ ਲਈ ਸਹਿਮਤ ਹੋ ਗਿਆ। ਉਸ ਨੂੰ ਕੁਝ ਦਵਾਈ ਦਿੱਤੀ ਗਈ ਅਤੇ ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਡਾਕਟਰ ਨੇ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿੱਚ ਉਸਦੀ ਮੌਤ ਹੋ ਗਈ। ਭਾਗ 6: ਇੱਕ ਨੌਜਵਾਨ ਕਲਰਕ ਨਾਲ ਦੁਰਵਿਵਹਾਰ ਅਤੇ ਨੌਕਰੀ ਛੱਡ ਦੇਣ ਤੱਕ ਮਿਲਦੀ ਰਹੀ ਧਮਕੀਇਸ ਭਾਗ ਵਿੱਚ 6 ਮਾਰਚ 1938 ਨੂੰ ਦਾਦਰ, ਬੰਬਈ ਵਿੱਚ ਇੱਕ ਭੰਗੀ ਮੀਟਿੰਗ ਵਿੱਚ ਇੱਕ ਭੰਗੀ ਲੜਕੇ ਦੇ ਅਨੁਭਵ ਨੂੰ ਬਿਆਨ ਕੀਤਾ ਹੈ। ਪੜ੍ਹੇ-ਲਿਖੇ ਲੜਕੇ ਨੂੰ ਤਲਾਟੀ, ਬੋਰਸਦ, ਖੇੜਾ ਹੁਣ ਗੁਜਰਾਤ ਦੇ ਸਰਕਾਰੀ ਜ਼ਿਲ੍ਹਾ ਦਫ਼ਤਰ ਵਿੱਚ ਨੌਕਰੀ ਮਿਲੀ। ਹਾਲਾਂਕਿ, ਉਸਨੂੰ ਇੱਕ ਅਛੂਤ ਹੋਣ ਕਰਕੇ ਉੱਥੇ ਰੱਖਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਨਾ ਹੀ ਪਿੰਡ ਦੇ ਅਛੂਤਾਂ ਨੇ ਉਸ ਨੂੰ ਆਪਣੇ ਕੋਲ ਰੱਖਿਆ ਕਿਉਂਕਿ ਉਹ ਹਿੰਦੂਆਂ ਦੇ ਗੁੱਸੇ ਤੋਂ ਡਰਦੇ ਸਨ। ਪਿੰਡ ਦੇ ਹਿੰਦੂ ਮਹਿਸੂਸ ਕਰਦੇ ਸਨ ਕਿ ਭੰਗੀ ਲੜਕਾ ਅਜਿਹੀ ਨੌਕਰੀ ਦੇ ਲਾਇਕ ਨਹੀਂ ਹੈ। ਸਰਕਾਰੀ ਦਫਤਰ ਵਿਚ ਉਸ ਦੇ ਸਾਥੀਆਂ ਨੇ ਉਸ ਨਾਲ ਵਿਤਕਰਾ ਕੀਤਾ, ਉਸ ਨਾਲ ਮਾੜਾ ਸਲੂਕ ਕੀਤਾ ਅਤੇ ਪਿਆਸ ਲੱਗਣ 'ਤੇ ਉਸ ਦੇ ਛੂਹਣ ਨਾਲ ਪਾਣੀ ਦੂਸ਼ਿਤ ਹੋਣ ਦੇ ਡਰੋਂ ਉਸ ਨੂੰ ਪਾਣੀ ਨਹੀਂ ਪੀਣ ਦਿੱਤਾ। ਆਖਰਕਾਰ, ਮਾਮਲਾ ਵਿਗੜ ਗਿਆ, ਸਥਾਨਕ ਲੋਕਾਂ ਦੀ ਇੱਕ ਵੱਡੀ ਭੀੜ ਨੇ ਉਸਨੂੰ ਮਾਰਨ ਦੀ ਧਮਕੀ ਦਿੱਤੀ। ਉਹ ਨੌਕਰੀ ਛੱਡ ਕੇ ਘਰ ਪਰਤ ਆਇਆ। ਪਹਿਲਾ ਪ੍ਰਕਾਸ਼ਨ ਅਤੇ ਬਾਅਦ ਦੇ ਐਡੀਸ਼ਨ1990 ਵਿੱਚ, ਪੀਪਲਜ਼ ਐਜੂਕੇਸ਼ਨ ਸੋਸਾਇਟੀ ਨੇ ਇਸ ਰਚਨਾ ਨੂੰ ਇੱਕ ਕਿਤਾਬਚੇ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ। ਇਸ ਨੂੰ ਬਾਅਦ ਵਿੱਚ ਮਹਾਰਾਸ਼ਟਰ ਸਰਕਾਰ ਦੇ ਸਿੱਖਿਆ ਵਿਭਾਗ ਦੁਆਰਾ 1993 ਵਿੱਚ ਡਾ. ਬਾਬਾ ਸਾਹਿਬ ਅੰਬੇਡਕਰ: ਰਾਈਟਿੰਗਜ਼ ਐਂਡ ਸਪੀਚਜ਼ ਵੋਲਿਊਮ12, ਭਾਗ ਪਹਿਲਾ ਵਿੱਚ ਕੁਝ ਸੰਗ੍ਰਹਿ ਦੇ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ ਵੀ ਵੇਖੋਹਵਾਲੇ
|
Portal di Ensiklopedia Dunia