ਵੈਭਵੀ ਮਰਚੈਂਟ
ਵੈਭਵੀ ਮਰਚੈਂਟ ਇੱਕ ਬਾਲੀਵੁੱਡ ਫਿਲਮਾਂ ਲਈ ਕੰਮ ਕਰਨ ਵਾਲੀ ਭਾਰਤੀ ਮੂਲ ਦੀ ਡਾਂਸ ਕੋਰੀਓਗ੍ਰਾਫਰ ਹੈ।ਵੈਭਵੀ ਕੋਰੀਓਗ੍ਰਾਫਰ ਬੀ.ਹੀਰਾਲਾਲ ਦੀ ਵੱਡੀ ਬੇਟੀ ਅਤੇ ਸ਼ਰੁਤੀ ਮਰਚੈਂਟ ਦੀ ਵੱਡੀ ਭੈਣ ਹੈ।[1] ਵੈਭਵੀ ਨੇ ਆਪਣੇ ਚਾਚਾ ਚਿੱਨੀ ਪ੍ਰਕਾਸ਼ ਨਾਲ ਸਹਾਇਕ ਕਾਰਜ ਕਰਦੀਆ ਆਪਣੇ ਕੰਮ ਦੀ ਸੁਰੂਆਤ ਕੀਤੀ।[1] ਉਹਨੇ ਅਦਾਕਾਰੀ ਖੇਤਰ ਵਿੱਚ ਕਦਮ ਇੱਕ ਮਲਿਆਲਮ ਫਿਲਮ ਸਨੇਹਾਪੂਰਵਮ ਅੰਨਾ ਰਾਹੀਂ ਰੱਖਿਆ. ਵੈਭਵੀ ਨੇ ਮੁੱਖ ਕੋਰੀਓਗ੍ਰਾਫਰ ਵਜੋਂ ਆਪਣੇ ਸਫਰ ਦੀ ਸੁਰੂਆਤ ਹਮ ਦਿਲ ਦੇ ਚੁੱਕੇ ਸਨਮ ਸਮਾਂ ਫਿਲਮ ਦੇ ਗਾਣੇ ਢੋਲ ਬਾਜੇ ਰਾਹੀਂ ਕੀਤੀ। ਉਸਨੂੰ ਉਸਦੇ ਵਧੀਆ ਕਾਰਜ ਲਈ ਰਾਸ਼ਟਰੀ ਫਿਲਮ ਅਵਾਰਡ ਮਿਲਿਆ। ਇੰਡਸਟਰੀ ਤੋਂ ਕੁਝ ਸਮੇਂ ਲਈ ਦੂਰ ਰਹਿਣ ਤੋਂ ਬਾਅਦ ਵੈਭਵੀ ਨੇ 2001 ਵਿੱਚ ਲਗਾਨ ਫਿਲਮ ਦੇ ਗੀਤ ਓ ਰੀ ਚੋਰੀ ਰਾਹੀਂ ਦੋਵਾਰਾਂ ਕਦਮ ਰੱਖਿਆ। ਉਸ ਤੋਂ ਬਾਅਦ ਉਸਨੇ ਬੰਟੀ ਔਰ ਬਬਲੀ (2005) ਫਿਲਮ ਦੇ ਗੀਤ ਕਜਰਾ ਰੇ ਦੀ ਕੋਰੀਓਗ੍ਰਾਫਰ ਲਈ ਕਈ ਇਨਾਮ ਹਾਸਿਲ ਕੀਤੇ।[2] ਇਸ ਤੋਂ ਬਾਅਦ ਓਹ ਲਗਾਤਾਰ ਕੋਰੀਓਗ੍ਰਾਫਰ ਕੀਤੇ ਗੀਤ ਸਫਲ ਹੋਏ ਜਿਨ੍ਹਾਂ ਵਿੱਚ ਦੇਵਦਾਸ (2002 ਹਿੰਦੀ ਫਿਲਮ), ਬਾਗ਼ਬਨ, ਫਿਦਾ, ਧੂਮ, ਵੀਰ ਜ਼ਾਰਾ, ਆਜਾ ਨੱਚ ਲੈ, ਰੱਬ ਨੇ ਬਣਾ ਦੀ ਜੋੜੀ ਅਤੇ ਧੂਮ 3। ਵੈਭਵੀ ਨੇ ਹਿੰਦੀ ਗੀਤਾ ਦੀ ਕੋਰੀਓਗ੍ਰਾਫਰ ਦੇ ਨਾਲ ਨਾਲ ਅਸਟਰੇਲਿਆ ਸੰਗੀਤ ਵਿੱਚ ਦੀ ਮਰਚੈਂਟ ਆਫ ਬਾਲੀਵੁੱਡ ਦੀ ਕੋਰੀਓਗ੍ਰਾਫਰ ਕੀਤੀ ਇਹ ਗਾਣੇ ਤੋਬੀ ਗੌਘ ਨੇ ਆਪਣੇ ਪਰਿਵਾਰ ਸੰਬੰਧੀ ਲਿਖੇ ਹਨ।[3] ਵੈਭਵੀ ਨੇ ਟੈਲੀਵਿਜਨ ਦੇ ਕਈ ਡਾਂਸ ਪ੍ਰਤੀਯੋਗਿਤਾਵਾਂ ਜਿਵੇਂ ਨੱਚ ਬੱਲੀਏ 3, ਝਲਕ ਦਿਖਲਾ ਜਾ (ਸੀਜ਼ਨ 3), ਜ਼ਾਰਾ ਨੱਚ ਕੇ ਦਿਖਾ ਅਤੇ ਜਸਟ ਡਾਂਸ ਵਿੱਚ ਜਿਓਰੀ ਦੀ ਭੂਮਿਕਾ ਨਿਭਾਈ।[4] ਅਵਾਰਡ
ਵੈਭਵੀ ਕੋਰੀਓਗ੍ਰਾਫੀ ਦੌਰਾਨ![]()
ਅਦਾਕਾਰ ਵਜੋਂ
ਹਵਾਲੇ
ਬਾਹਰੀ ਕੜੀਆਂ |
Portal di Ensiklopedia Dunia