ਸਟੀਵਨ ਹਿਕਸ
ਸਟੀਵਨ ਰਾਨਲਡ ਕਰੇਗ ਹਿਕਸ (ਜਨਮ 1960) ਇੱਕ ਕਨੇਡੀਅਨ-ਅਮਰੀਕੀ ਫ਼ਿਲਾਸਫ਼ਰ ਹੈ ਜੋ ਰੌਕਫ਼ੋਰਡ ਯੂਨੀਵਰਸਿਟੀ ਵਿੱਚ ਪੜਾਉਂਦਾ ਹੈ, ਜਿਥੇ ਇਹ ਐਥਿਕਸ ਐਂਡ ਐਂਟਰਪ੍ਰਨੌਰਸ਼ਿਪ ਦੇ ਸੈਂਟਰ ਦਾ ਨਿਰਦੇਸ਼ਕ ਵੀ ਹੈ। ਜੀਵਨਹਿਕਸ ਨੇ ਬੀ.ਏ. (ਆਨਰਜ਼, 1981) ਅਤੇ ਐਮ.ਏ. ਦੀ ਡਿਗਰੀ ਗੁਏਲਫ਼ ਯੂਨੀਵਰਸਿਟੀ, ਕਨੇਡਾ ਤੋਂ ਅਤੇ ਪੀ.ਐਚ.ਡੀ. (1991) ਇੰਡੀਆਨਾ ਯੂਨੀਵਰਸਿਟੀ, ਬਲੂਮਿੰਗਟਨ ਤੋਂ ਪ੍ਰਾਪਤ ਕੀਤੀ। ਇਸ ਦੀ ਖੋਜ ਸਥਾਪਨਾਵਾਦ ਦੇ ਹੱਕ ਵਿੱਚ ਸੀ।[1] ਕਿਤਾਬਾਂਇਸਨੇ ਇੱਕ ਦਸਤਾਵੇਜ਼ ਫ਼ਿਲਮ ਅਤੇ ਦੋ ਕਿਤਾਬਾਂ ਦੀ ਰਚਨਾ ਕੀਤੀ ਹੈ। Explaining Postmodernism: Skepticism and Socialism from Rousseau to Foucault ਵਿੱਚ ਇਸ ਦਾ ਕਹਿਣਾ ਹੈ ਕਿ ਉੱਤਰਾਧੁਨਿਕਤਾਵਾਦ ਨੂੰ ਸਭ ਤੋਂ ਵਧੀਆ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਇਹ ਸਮਾਜਵਾਦ ਅਤੇ ਸਾਮਵਾਦ ਦੀ ਅਸਫ਼ਲਤਾ ਤੋਂ ਬਾਅਦ ਸਿਆਸੀ ਪ੍ਰਬੰਧ ਦੇ ਸਭ ਤੋਂ ਖੱਬੇ-ਪੱਖੀ ਬੁੱਧੀਜੀਵੀ ਅਤੇ ਵਿਦਵਾਨਾਂ ਦਾ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਹੈ।[2] ਇਸ ਦੀ ਦਸਤਾਵੇਜ਼ ਫ਼ਿਲਮ ਅਤੇ ਕਿਤਾਬ Nietzsche and the Nazis ਵਿੱਚ ਰਾਸ਼ਟਰੀ ਸਮਾਜਵਾਦ ਦੀਆਂ ਵਿਚਾਰਧਾਰਕ ਅਤੇ ਦਾਰਸ਼ਨਿਕ ਜੜ੍ਹਾਂ ਦਾ ਇੱਕ ਨਿਰੀਖਣ ਹੈ, ਖ਼ਾਸ ਤੌਰ ਉੱਤੇ ਇਸ ਗੱਲ ਬਾਰੇ ਕਿ ਕਿਵੇਂ ਹਿਟਲਰ ਅਤੇ ਨਾਜ਼ੀਆਂ ਨੇ ਆਪਣੇ ਵਿਸ਼ਵਾਸਾਂ ਅਤੇ ਵਿਹਾਰਾਂ ਨੂੰ ਠੀਕ ਸਿੱਧ ਕਰਨ ਲਈ ਨੀਤਸ਼ੇ ਦੇ ਵਿਚਾਰਾਂ ਦੀ ਵਰਤੋਂ ਅਤੇ ਕਈ ਥਾਵਾਂ ਉੱਤੇ ਦੁਰਵਰਤੋਂ ਵੀ ਕੀਤੀ।[3] ਇਹ 2006 ਵਿੱਚ ਇੱਕ ਦਸਤਾਵੇਜ਼ ਫ਼ਿਲਮ ਵਜੋਂ ਰਿਲੀਜ਼ ਕੀਤੀ ਗਈ[4] ਅਤੇ 2010 ਵਿੱਚ ਇੱਕ ਕਿਤਾਬ ਦੇ ਤੌਰ ਉੱਤੇ ਪ੍ਰਕਾਸ਼ਿਤ ਹੋਈ।[5] ਬਾਹਰੀ ਸਰੋਤ
ਹਵਾਲੇ
|
Portal di Ensiklopedia Dunia