ਸਮਕਾਲੀ ਫ਼ਲਸਫ਼ਾ![]() ![]() ਸਮਕਾਲੀ ਫ਼ਲਸਫ਼ਾ/ਸਮਕਾਲੀ ਦਰਸ਼ਨ, 19 ਵੀਂ ਸਦੀ ਦੇ ਅਖੀਰ ਵਿੱਚ ਵਿਸ਼ੇ ਦੇ ਪੇਸ਼ੇਵਰੀਕਰਨ ਅਤੇ ਵਿਸ਼ਲੇਸ਼ਣੀ ਅਤੇ ਮਹਾਂਦੀਪੀ ਫ਼ਲਸਫ਼ੇ ਦੇ ਉਭਾਰ ਨਾਲ ਸ਼ੁਰੂ ਹੋਏ ਪੱਛਮੀ ਫ਼ਲਸਫ਼ੇ ਦੇ ਇਤਿਹਾਸ ਦਾ ਵਰਤਮਾਨ ਸਮਾਂ ਹੈ। "ਸਮਕਾਲੀ ਦਰਸ਼ਨ" ਵਾਕੰਸ਼ ਦਰਸ਼ਨ ਵਿੱਚ ਤਕਨੀਕੀ ਸ਼ਬਦਾਵਲੀ ਦਾ ਇੱਕ ਨਗ ਹੈ ਜੋ ਪੱਛਮੀ ਦਰਸ਼ਨ ਸ਼ਾਸਤਰ ਦੇ ਇਤਿਹਾਸ ਵਿੱਚ ਇੱਕ ਖਾਸ ਸਮੇਂ ਦੀ ਗੱਲ ਕਰਦਾ ਹੈ। ਹਾਲਾਂਕਿ, ਇਹ ਵਾਕੰਸ਼ ਅਕਸਰ ਆਧੁਨਿਕ ਫ਼ਲਸਫ਼ੇ (ਜੋ ਕਿ ਪੱਛਮੀ ਫ਼ਲਸਫ਼ੇ ਵਿੱਚ ਹੁਣ ਨਾਲੋਂ ਪਹਿਲਾਂ ਦੇ ਅਰਸੇ ਨੂੰ ਦਰਸਾਉਂਦਾ ਹੈ), ਪੋਸਟਮਾਡਰਨ ਦਰਸ਼ਨ (ਜੋ ਕਿ ਆਧੁਨਿਕ ਦਰਸ਼ਨ ਦੀ ਮਹਾਂਦੀਪੀ ਫਿਲਾਸਫਰ ਦੀਆਂ ਆਲੋਚਨਾਵਾਂ ਨੂੰ ਦਰਸਾਉਂਦਾ ਹੈ) ਨਾਲ ਉਲਝ ਜਾਂਦਾ ਹੈ ਅਤੇ ਵਾਕੰਸ਼ ਦੀ ਕਿਸੇ ਗੈਰ-ਤਕਨੀਕੀ ਵਰਤੋਂ ਦੇ ਨਾਲ ਹਾਲ ਹੀ ਦੇ ਕਿਸੇ ਵੀ ਦਾਰਸ਼ਨਿਕ ਕੰਮ ਦਾ ਲਖਾਇਕ ਹੋ ਸਕਦਾ ਹੈ। ਪੇਸ਼ੇਵਰੀਕਰਨ
ਪ੍ਰਕਿਰਿਆਪੇਸ਼ੇਵਰੀਕਰਨ ਇੱਕ ਸਮਾਜਿਕ ਪ੍ਰਕਿਰਿਆ ਹੈ ਜਿਸ ਦੁਆਰਾ ਕੋਈ ਵੀ ਵਪਾਰ ਜਾਂ ਕਿੱਤਾ, ਆਚਰਣ ਦੇ ਗਰੁੱਪ ਨਿਯਮਾਂ, ਪੇਸ਼ੇ ਦੀ ਮੈਂਬਰੀ ਲਈ ਸਵੀਕਾਰ ਯੋਗ ਯੋਗਤਾਵਾਂ, ਪੇਸ਼ੇ ਦੇ ਮੈਂਬਰਾਂ ਦੇ ਵਿਹਾਰ ਦੀ ਨਿਗਰਾਨੀ ਕਰਨ ਲਈ ਇੱਕ ਪੇਸ਼ੇਵਰ ਸੰਸਥਾ ਜਾਂ ਐਸੋਸੀਏਸ਼ਨ, ਅਤੇ ਕੁਆਲੀਫਾਈਡ ਨੂੰ ਅਨ-ਕੁਆਲੀਫਾਈਡ ਸ਼ੌਕੀਆ ਨਾਲੋਂ ਕੁਝ ਹੱਦ ਤੱਕ ਫ਼ਰਕ ਕੀਤਾ ਜਾਂਦਾ ਹੈ।[1] ਪੇਸ਼ੇ ਵਿੱਚ ਰੂਪਾਂਤਰਨ ਜਾਂਚ ਦੇ ਕਿਸੇ ਖੇਤਰ ਵਿੱਚ ਬਹੁਤ ਸਾਰੇ ਸੂਖਮ ਬਦਲਾਅ ਲਿਆਉਂਦਾ ਹੈ, ਲੇਕਿਨ ਪੇਸ਼ੇਵਰੀਕਰਨ ਦੇ ਇੱਕ ਹੋਰ ਆਸਾਨੀ ਨਾਲ ਪਛਾਣੇ ਜਾਣ ਵਾਲਾ ਹਿੱਸਾ ਖੇਤਰ ਵਿੱਚ "ਕਿਤਾਬ" ਦੀ ਵਧ ਰਹੀ ਅਪ੍ਰਸੰਗਿਕਤਾ ਹੁੰਦੀ ਹੈ: "ਖੋਜ ਸੰਦੇਸ਼ ਅਜਿਹੇ ਤਰੀਕਿਆਂ ਨਾਲ ਬਦਲਣਾ ਸ਼ੁਰੂ ਹੋ ਜਾਣਗੇ [... ] ਜਿਨ੍ਹਾਂ ਦੇ ਆਧੁਨਿਕ ਅੰਤਮ ਉਤਪਾਦ ਸਭਨਾਂ ਲਈ ਜ਼ਾਹਰ ਹੁੰਦੇ ਹਨ ਅਤੇ ਬਹੁਤ ਸਾਰੇ ਲੋਕਾਂ ਲਈ ਦਮਨਕਾਰੀ। [ਕਿਸੇ ਮੈਂਬਰ ਦੀਆਂ] ਖੋਜਾਂ ਨੂੰ ਆਮ ਤੌਰ ਤੇ ਖੇਤਰ ਦੇ ਵਿਸ਼ੇ ਵਿੱਚ ਦਿਲਚਸਪੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ [...] ਸੰਬੋਧਿਤ ਕਿਤਾਬਾਂ ਵਿੱਚ ਸਾਕਾਰ ਨਹੀਂ ਹੋਣਗੀਆਂ। ਇਸਦੀ ਬਜਾਏ ਉਹ ਆਮ ਤੌਰ ਤੇ ਉਨ੍ਹਾਂ ਪੇਸ਼ੇਵਰ ਸਹਿਕਰਮੀਆਂ ਨੂੰ ਸੰਬੋਧਿਤ ਸੰਖੇਪ ਲੇਖਾਂ ਦੇ ਤੌਰ ਤੇ ਜ਼ਾਹਰ ਹੋਣਗੀਆਂ, ਜਿਨ੍ਹਾਂ ਨੂੰ ਸ਼ੇਅਰਡ ਪੈਰਾਡਾਈਮਾਂ ਦਾ ਗਿਆਨ ਮੰਨਿਆ ਜਾ ਸਕਦਾ ਹੋਵੇ ਅਤੇ ਜੋ ਉਨ੍ਹਾਂ ਨੂੰ ਸੰਬੋਧਿਤ ਕੀਤੇ ਕਾਗਜ਼ਾਂ ਨੂੰ ਪੜਨ ਦੇ ਸਮਰੱਥ ਹੋਣ। " ਫ਼ਿਲਾਸਫ਼ੀ ਨੇ ਇਸ ਪ੍ਰਕ੍ਰਿਆ ਵਿੱਚੋਂ 19 ਵੀਂ ਸਦੀ ਦੇ ਅੰਤ ਵਿੱਚ ਲੰਘਣਾ ਪਿਆ ਅਤੇ ਇਹ ਪੱਛਮੀ ਦਰਸ਼ਨ ਵਿੱਚ ਸਮਕਾਲੀ ਦਰਸ਼ਨ ਦੇ ਜੁੱਗ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿਚੋਂ ਇੱਕ ਹੈ। ਫ਼ਲਸਫ਼ੇ ਦਾ ਪੇਸ਼ੇਵਰੀਕਰਨ ਕਰਨ ਵਾਲਾ ਜਰਮਨੀ ਪਹਿਲਾ ਦੇਸ਼ ਸੀ।[2] 1817 ਦੇ ਅੰਤ ਵਿੱਚ, ਹੇਗਲ ਪਰੂਸੀਆ ਵਿੱਚ ਨੈਪੋਲੀਅਨ ਸੁਧਾਰਾਂ ਦੇ ਪ੍ਰਭਾਵ ਦੇ ਰੂਪ ਵਿੱਚ ਰਾਜ ਦੇ ਸਿੱਖਿਆ ਮੰਤਰੀ ਵਲੋਂ ਪ੍ਰੋਫੈਸਰ ਨਿਯੁਕਤ ਕੀਤੇ ਜਾਣ ਵਾਲਾ ਪਹਿਲਾ ਫਿਲਾਸਫਰ ਸੀ। ਯੂਨਾਈਟਿਡ ਸਟੇਟਸ ਵਿੱਚ, ਪੇਸ਼ੇਵਰੀਕਰਨ ਜਰਮਨ ਮਾਡਲ ਦੇ ਅਧਾਰ ਤੇ ਅਮਰੀਕਨ ਉੱਚ-ਵਿੱਦਿਆ ਪ੍ਰਣਾਲੀ ਵਿੱਚ ਸੁਧਾਰਾਂ ਦੌਰਾਨ ਹੋਇਆ। [3] ਜੇਮਸ ਕੈਂਪਬੈਲ ਅਮਰੀਕਾ ਵਿੱਚ ਦਰਸ਼ਨ ਦੇ ਪੇਸ਼ੇਵਰੀਕਰਨ ਬਾਰੇ ਦੱਸਦਾ ਹੈ: ਇਹ ਵੀ ਵੇਖੋ
ਫੁਟਨੋਟ ਅਤੇ ਹਵਾਲੇ
ਬਾਹਰੀ ਲਿੰਕ
|
Portal di Ensiklopedia Dunia