ਸਤੀ ਕਜ਼ਾਨੋਵਾ
![]() ਸਤੀ ਕਜ਼ਾਨੋਵਾ (ਰੂਸੀ: Сатаней Сетгалиевна Казанова), ਇੱਕ ਰੂਸੀ ਗਾਇਕ, ਫੈਸ਼ਨ ਮਾਡਲ, ਅਭਿਨੇਤਰੀ ਹੈ।[2] ਮਈ 2010 ਤੱਕ, ਉਹ ਰੂਸੀ ਪੌਪ ਗਰਲਜ਼ ਸਮੂਹ ਫਾਬ੍ਰਿਕਾ (ਰੂਸੀ: Фабрика; ਅੰਗਰੇਜ਼ੀ ਵਿੱਚ ਫੈਕਟਰੀ) ਦੀ ਤਿੰਨ ਗਾਇਕਾਂ ਵਿੱਚੋਂ ਇੱਕ ਸੀ। 2002 ਵਿੱਚ, ਉਸ ਨੇ ਫੈਬਰਿਕਾ ਦੇ ਮੈਂਬਰ ਵਜੋਂ ਰੂਸੀ ਪ੍ਰਤਿਭਾ ਸ਼ੋਅ ਸਟਾਰ ਫੈਕਟਰੀ ਦੇ ਪਹਿਲੇ ਸੀਜ਼ਨ ਵਿੱਚ ਹਿੱਸਾ ਲਿਆ, ਜਿੱਥੇ ਉਹ ਦੂਜੇ ਸਥਾਨ 'ਤੇ ਰਹੀ। ਉਸ ਨੇ 2006 ਵਿੱਚ ਸਭ ਤੋਂ ਵੱਧ ਸਟਾਈਲਿਸ਼ ਗਾਇਕਾ ਲਈ ਐਸਟਰਾ (ਰੂਸੀ: Астра) ਅਵਾਰਡ ਜਿੱਤਿਆ।[3] 5 ਅਕਤੂਬਰ 2009 ਨੂੰ ਉਸ ਨੂੰ ਗਣਤੰਤਰ ਦੇ ਰਾਸ਼ਟਰਪਤੀ, ਆਸਲਾਨ ਤਖਕੁਸ਼ਿਨੋਵ ਦੁਆਰਾ ਗਣਤੰਤਰ ਅਡੀਗੇਆ ਦੇ ਸਨਮਾਨਿਤ ਕਲਾਕਾਰ ਦੀ ਉਪਾਧੀ ਦਿੱਤੀ ਗਈ।[4] ਨਿੱਜੀ ਜੀਵਨਉਸ ਨੇ ਰਸ਼ੀਅਨ ਅਕੈਡਮੀ ਆਫ਼ ਮਿਊਜ਼ਿਕ ਤੋਂ ਪੜ੍ਹਾਈ ਕੀਤੀ ਅਤੇ ਇਸ ਸਮੇਂ ਮਾਸਕੋ ਵਿੱਚ ਰਹਿੰਦੀ ਹੈ।[5] ਸਤੀ ਦਾ ਜਨਮ ਕਬਾਰਦੀਨੋ-ਬਲਕਾਰਿਆ ਵਿੱਚ ਹੋਇਆ ਸੀ ਅਤੇ ਉਸ ਦੀ ਮੁਲ ਅਦੀਜ ਹੈ। ਉਹ ਇੱਕ ਹਿੰਦੂ ਅਤੇ ਸ਼ਾਕਾਹਾਰੀ ਹੈ ਅਤੇ ਯੋਗਾ ਦਾ ਅਭਿਆਸ ਕਰਦੀ ਹੈ।.[6][7] 8 ਅਕਤੂਬਰ 2017 ਨੂੰ ਸਤੀ ਕਾਜਾਨੋਵਾ ਨੇ ਵਲਾਦੀਕਾਵਕਾਜ਼ ਵਿੱਚ ਇਤਾਲਵੀ ਫੋਟੋਗ੍ਰਾਫਰ ਸਟੈਫਨੋ ਟਿਓਜ਼ੋ ਨਾਲ ਵਿਆਹ ਕਰਵਾਈ। ਹਵਾਲੇ
ਬਾਹਰੀ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ Sati Kazanova ਨਾਲ ਸਬੰਧਤ ਮੀਡੀਆ ਹੈ।
|
Portal di Ensiklopedia Dunia