ਸਨਾ ਅਸਕਰੀ
ਸਨਾ ਅਸਕਰੀ (ਜਨਮ 23 ਅਪਰੈਲ) ਇਕ ਪਾਕਿਸਤਾਨੀ ਮਾਡਲ ਅਤੇ ਅਦਾਕਾਰਾ ਹੈ।[2] ਉਹ ਬਾਰਾਤ ਸੀਰੀਜ਼ ਵਿੱਚ ਲੈਲਾ ਦੇ ਕਿਰਦਾਰ ਲਈ ਜਾਣੀ ਜਾਂਦੀ ਹੈ। ਮੁੱਢਲਾ ਜੀਵਨਅਸਕਰੀ ਕਰਾਚੀ ਵਿੱਚ ਵੱਡੀ ਹੋਈ ਅਤੇ ਬੈਕਨਹਾਊਸ ਸਕੂਲ ਵਿੱਚ ਪੜੀ। ਉਹ 2010 ਵਿੱਚ ਨਾਪਾ (NAPA) ਚਲੀ ਗਈ ਅਤੇ ਆਪਣਾ ਪਹਿਲਾ ਰੰਗਮੰਚੀ ਨਾਟਕ ਆਧੇ ਅਧੂਰੇ ਕੀਤਾ।[3] ਕਰੀਅਰਅਸਕਰੀ ਦਾ ਮੁੱਖ ਭੂਮਿਕਾ ਵਾਲਾ ਪਹਿਲਾ ਸੀਰੀਅਲ ਦਰੀਚਾ ਸੀ।[4] ਇਸ ਵਿੱਚ ਉਸਦੇ ਨਾਲ ਇਮਰਾਨ ਅਸਲਮ ਸੀ। ਇਸ ਮਗਰੋਂ ਉਹ ਡੌਲੀ ਕੀ ਆੲੇਗੀ ਬਾਰਾਤ, ਅਜ਼ਰ ਕੀ ਆੲੇਗੀ ਬਾਰਾਤ, ਟੱਕੇ ਕੀ ਆੲੇਗੀ ਬਾਰਾਤ, ਐਨੀ ਕੀ ਆੲੇਗੀ ਬਾਰਾਤ ਕੀਤੇ।[5] ਇਨ੍ਹਾਂ ਵਿੱਚ ਉਸ ਨਾਲ ਬੁਸ਼ਰਾ ਅੰਸਾਰੀ, ਆਇਸ਼ਾ ਓਮਰ, ਜਾਵੇਦ ਸ਼ੇਖ, ਅਲਿਸ਼ਬਾ ਯੂਸ਼ਫ, ਸਬਾ ਹਮੀਦ, ਅਤੇ ਹਿਨਾ ਦਿਲਪਜ਼ੀਰ ਸਨ। ਫਿਰ ਉਸ ਨੇ ਏਆਰਵਾਈ ਡਿਜੀਟਲ ਦੇ ਦਾਗ ਵਿੱਚ ਫਹਾਦ ਮੁਸਤਫਾ ਦੇ ਨਾਲ ਦੀਬਾ ਦੀ ਮੁੱਖ ਭੂਮਿਕਾ ਨਿਭਾਈ। ਉਹ ਨਾਦੀਆ ਖਾਨ ਸ਼ੋਅ, ਜਾਗੋ ਪਾਕਿਸਤਾਨ ਜਾਗੋ, ਗੁੱਡ ਮਾਰਨਿੰਗ ਪਾਕਿਸਤਾਨ ਵਿੱਚ ਇੱਕ ਮਹਿਮਾਨ ਵਜੋਂ ਵੀ ਨਜ਼ਰ ਆਈ। ਉਹ ਫੀਅਰ ਫੈਕਟਰ ਪਾਕਿਸਤਾਨ ਵਿੱਚ ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਵੀ ਦਿਖਾਈ ਦਿੱਤੀ ਜਿਸ ਵਿੱਚ ਉਹ ਬਾਹਰ ਹੋ ਗਈ ਸੀ। ਫਿਲਮੋਗਰਾਫੀਟੈਲੀਵਿਜਨ
ਹਵਾਲੇ
|
Portal di Ensiklopedia Dunia