ਸਬਾ ਹਮੀਦ
ਸਬਾ ਹਮੀਦ (Urdu: ﺻﺒﺎ ﺣﻤﻴﺪ) (ਜਨਮ 21 ਜੂਨ 1957) ਇੱਕ ਪਾਕਿਸਤਾਨੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ। ਉਸ ਦੇ ਚਰਚਿਤ ਡਰਾਮਿਆਂ ਵਿੱਚ ਫੈਮਿਲੀ ਫਰੰਟ, ਅਜ਼ਰ ਕੀ ਆਏਗੀ ਬਾਰਾਤ, ਡੌਲੀ ਕੀ ਆਏਗੀ ਬਾਰਾਤ, ਟੱਕੇ ਕੀ ਆਏਗੀ ਬਾਰਾਤ, ਐਨੀ ਕੀ ਆਏਗੀ ਬਾਰਾਤ, ਮੈਂ ਅਬਦੁਲ ਕਾਦਿਰ ਹੂੰ, ਦਾਸਤਾਨ, ਕੈਦ-ਏ-ਤਨਹਾਈ, ਅਕਸ, ਮਸਤਾਨਾ ਮਾਹੀ, ਥਕਨ, ਏਕ ਤਮੰਨਾ ਲਹਿਸਲ ਸੀ, ਏਕ ਨਯੀ ਸਿੰਡ੍ਰੇਲਾ, ਮੇਰੀ ਦੁਲਾਰੀ, ਤਨਹਾਈ, ਦਿਲ-ਏ-ਮੁਜ਼ਤਰ, ਪਿਆਰੇ ਅਫਜਲ ਅਤੇ ਬਿਖਰਾ ਮੇਰਾ ਨਸੀਬ ਸ਼ਾਮਿਲ ਹਨ। ਇਨ੍ਹਾਂ ਡਰਾਮਿਆਂ ਤੋਂ ਬਿਨਾਂ ਉਸ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ ਜਿਹਨਾਂ ਵਿੱਚ ਮੈਂ ਏਕ ਦਿਨ ਲੌਟ ਕੇ ਆਉਂਗਾ, ਅਭੀ ਤੋ ਮੈਂ ਜਵਾਨ ਹੂੰ, ਗੁਡ ਮੌਰਨਿੰਗ ਕਰਾਚੀ ਅਤੇ ਜਵਾਨੀ ਫਿਰ ਨਹੀਂ ਆਨੀ ਦੇ ਨਾਮ ਆਉਂਦੇ ਹਨ। ਮੁੱਢਲਾ ਜੀਵਨਸਬਾ ਦਾ ਜਨਮ ਲਾਹੌਰ, ਪਾਕਿਸਤਾਨ ਵਿੱਚ ਹੋਇਆ ਅਤੇ ਉਸਨੇ ਆਪਣੀ ਤਾਲੀਮ ਲਾਹੌਰ ਕਾਲਜ ਫੋਰ ਵੂਮਨ ਯੂਨੀਵਰਸਿਟੀ[1] ਤੋਂ ਹਾਸਿਲ ਕੀਤੀ। ਉਹ ਇੱਕ ਮੰਨੇ-ਪ੍ਰਮੰਨੇ ਕਾਲਮ-ਲੇਖਕ ਹਮੀਦ ਅਖ਼ਤਰ ਦੀ ਬੇਟੀ ਹੈ।[1][2][3] ਉਹ ਤਿੰਨ ਭੈਣਾਂ ਅਤੇ ਇੱਕ ਭਰਾ ਸਨ। ਅੱਗੋਂ ਉਸ ਦੀ ਬੇਟੀ ਮੀਸ਼ਾ ਸ਼ਫੀ ਇੱਕ ਗਾਇਕਾ ਅਤੇ ਇੱਕ ਫਿਲਮੀ ਅਦਾਕਾਰਾ ਹੈ। ਕਰੀਅਰਸਬਾ ਹਮੀਦ ਨੇ 1980 ਵਿੱਚ ਟੈਲੀਵਿਜ਼ਨ ਤੋਂ ਕੰਮ ਸ਼ੁਰੂ ਕੀਤਾ। ਫਿਰ ਉਹ 1990 ਦੇ ਅੱਧ ਤੱਕ ਰੰਗਮੰਚ ਨਾਲ ਜੁੜੀ ਰਹੀ।[4] ਨਿੱਜੀ ਜੀਵਨਸਬਾ ਹਮੀਦ ਦਾ ਪਹਿਲਾਂ ਸਈਅਦ ਪਰਵੇਜ਼ ਸ਼ਫੀ ਨਾਲ ਵਿਆਹ ਹੋਇਆ ਸੀ, ਜਿਸ ਤੋਂ ਉਸ ਦੇ ਦੋ ਬੱਚੇ, ਧੀ, ਅਭਿਨੇਤਰੀ ਤੇ ਗਾਇਕ ਮੀਸ਼ਾ ਸ਼ਫੀ, ਅਤੇ ਪੁੱਤਰ ਫਾਰਿਸ ਸ਼ਫੀ, ਸਨ। [5][6][4] ਉਹ ਵਰਤਮਾਨ ਵਿੱਚ ਅਭਿਨੇਤਾ ਵਸੀਮ ਅੱਬਾਸ ਨਾਲ ਵਿਆਹੀ ਹੋਈ ਹੈ[5] ਫਿਲਮੋਗ੍ਰਾਫੀ
ਡਰਾਮੇ
ਹੋਰ ਵੇਖੋ
ਹਵਾਲੇ
ਬਾਹਰੀ ਕੜੀਆਂ |
Portal di Ensiklopedia Dunia