ਸਫ਼ੀਆ ਹਯਾਤ
![]() ![]() ![]() ਸਫ਼ੀਆ ਹਯਾਤ ਪਾਕਿਸਤਾਨ ਪੰਜਾਬ ਦੀ ਉਰਦੂ ਅਤੇ ਪੰਜਾਬੀ ਭਾਸ਼ਾ ਦੀ ਇੱਕ ਲੇਖਿਕਾ ਹੈ ਜੋ ਨਜ਼ਮ ਅਤੇ ਕਹਾਣੀ ਵਿਧਾ ਵਿੱਚ ਲਿਖਦੀ ਹੈ।[1] ਉਹ ਇੱਕ ਨਾਰੀਵਾਦੀ ਤਹਿਰੀਰ ਨਾਲ ਜੁੜੀ ਹੋਈ ਲੇਖਿਕਾ ਹੈ ਅਤੇ ਆਪਣੀਆਂ ਨਜ਼ਮਾਂ ਅਤੇ ਕਹਾਣੀਆਂ ਵਿੱਚ ਔਰਤਾਂ ਦੇ ਹੱਕਾਂ ਦੀ ਗੱਲ ਬੁਲੰਦ ਆਵਾਜ਼ ਵਿੱਚ ਕਰਦੀ।ਉਹ ਇੱਕ ਕੁਲਵਕਤੀ ਲੇਖਿਕਾ ਹੈ ਅਤੇ ਆਪਣੀਆਂ ਲਿਖਤਾਂ ਵਿੱਚ ਏਸ਼ੀਅਨ ਮੁਲਕਾਂ, ਖਾਸ ਕਰਕੇ ਪਾਕਿਸਤਾਨ ਅਤੇ ਭਾਰਤ ਵਰਗੇ ਮੁਲਕਾਂ,ਵਿਚ ਔਰਤਾਂ ਤੇ ਹੋ ਰਹੇ ਜ਼ੁਲਮ ਅਤੇ ਨਾ-ਇਨਸਾਫੀ ਨੂੰ ਉਜਾਗਰ ਕਰਕੇ ਔਰਤਾਂ ਦੀ ਅਜ਼ਾਦੀ ਦੀ ਗੱਲ ਕਰਦੀ ਹੈ। ਜੀਵਨਸਫ਼ੀਆ ਹਯਾਤ ਦਾ ਜਨਮ 25 ਦਸੰਬਰ 1969 ਨੂੰ ਫ਼ੈਸਲਾਬਾਦ, ਪੰਜਾਬ, ਪਾਕਿਸਤਾਨ ਵਿਖੇ ਹੋਇਆ। ਉਹਨਾ ਦੇ (ਮਰਹੂਮ) ਵਾਲਿਦ ਸਾਹਿਬ ਦਾ ਨਾਮ ਜਨਾਬ ਹਯਾਤ ਅਲੀ ਅਤੇ ਵਾਲਿਦਾ ਦਾ ਨਾਮ ਮੋਹਤਰਿਮਾ ਸਿਦੀਕਾ ਬੀਬੀ ਹੈ।ਸਫ਼ੀਆ ਹਯਾਤ ਨੇ ਪੰਜਾਬ ਯੂਨੀਵਰਸਿਟੀ, ਲਹੌਰ ਤੋਂ ਫ਼ਾਰਸੀ ਦੀ ਐਮ.ਏ. ਦੀ ਤਾਲੀਮ ਹਾਸਲ ਕੀਤੀ ਹੈ ਅਤੇ ਫੈਸਲਾਬਾਦ ਯੂਨੀਵਰਸਿਟੀ ਤੋਂ ਫ਼ਾਰਸੀ ਦੀ ਐਮ.ਫ਼ਿਲ ਦੀ ਉਚੇਰੀ ਤਾਲੀਮ ਹਾਸਲ ਕਰ ਰਹੀ ਹੈ। ਉਹ ਪਾਕਿਸਤਾਨ ਖਾਸ ਕਰਕੇ ਫ਼ੈਸਲਾਬਾਦ ਦੇ ਅਦਬੀ ਹਲਕਿਆਂ ਵਿੱਚ ਇੱਕ ਜਾਣੀ ਪਹਿਚਾਣੀ ਸ਼ਖਸੀਅਤ ਹੈ। ਉਹ ਕਈ ਸਮਾਜਕ ਸੰਗਠਨਾ ਨਾਲ ਜੁੜ ਕੇ ਸਮਾਜ ਭਲਾਈ ਦੇ ਵੀ ਕਈ ਕੰਮ ਕਰਦੀ ਹੈ।ਔਰਤਾਂ, ਬੱਚਿਆਂ ਅਤੇ ਬੇਸਹਾਰਾ ਅਤੇ ਲੋੜਵੰਦ ਲੋਕਾਂ ਦੀ ਭਲਾਈ ਦੇ ਕੰਮ ਵਿੱਚ ਉਸਦੀ ਖਾਸ ਰੁਚੀ ਹੈ। ਉਸਨੇ ਫ਼ਾਰਸੀ ਭਾਸ਼ਾ ਵਿੱਚ ਕਈ ਸਾਲ ਅਧਿਆਪਨ ਦਾ ਕੰਮ ਵੀ ਕੀਤਾ ਹੈ। ਅਦਬੀ ਸਫਰਸਫ਼ੀਆ ਹਯਾਤ ਨੇ 1982 ਤੋਂ ਲਿਖਣਾ ਸ਼ੁਰੂ ਕੀਤਾ ਅਤੇ ਹੁਣ ਤੱਕ ਉਹ ਲਗਾਤਾਰ ਲਿਖਦੀ ਆ ਰਹੀ ਹੈ। ਉਹ ਆਪਣੇ ਸਕੂਲ ਸਮੇਂ ਤੋਂ ਹੀ ਲਿਖਦੀ ਆ ਰਹੀ ਹੈ ਅਤੇ ਉਸਨੇ 7ਵੀੰ ਕਲਾਸ ਵਿੱਚ ਪਹਿਲੀ ਨਜ਼ਮ ਲਿਖੀ ਸੀ। ਫਿਰ ਹੌਲੀ ਹੌਲੀ ਉਸਨੇ ਅਖਬਾਰਾਂ ਅਤੇ ਅਦਬੀ ਰਸਾਲਿਆਂ ਵਿੱਚ ਲਿਖਣਾ ਸ਼ੁਰੂ ਕੀਤਾ। ਉਸਦੀ ਪਹਿਲੀ ਲਿਖਤ ਫ਼ੈਸਲਾਬਾਦ ਦੇ ਮਸ਼ਹੂਰ ਰੋਜ਼ਾਨਾ ਅਖਬਾਰ ਰੋਜ਼ਨਾਮਾ ਆਵਾਜ਼ ਵਿੱਚ ਪ੍ਰਕਾਸ਼ਤ ਹੋਈ ਸੀ।ਬਚਪਨ ਵਿੱਚ ਉਸਨੂੰ ਉਹਨਾ ਦੇ ਵਾਲਿਦ ਸਾਹਬ ਨੇ ਲਿਖਣ ਲਈ ਕਾਫੀ ਹੱਲਾਸ਼ੇਰੀ ਦਿੱਤੀ ਸੀ। ਉਹਨਾ ਦੇ ਕਈ ਅਖਬਾਰਾਂ ਵਿੱਚ ਔਰਤਾਂ ਅਤੇ ਸਮਾਜਕ ਸਰੋਕਾਰਾਂ ਬਾਰੇ ਕਾਫੀ ਲੇਖ ਪ੍ਰਕਾਸ਼ਤ ਹੋਏ ਹਨ।ਇਹਨਾ ਵਿਚੋਂ ਜਿਕਰਯੋਗ ਅਖਬਾਰ ਹਨ: ਸਫ਼ੀਆ ਹਯਾਤ ਦੇ ਇਹਨਾਂ ਵਿਚੋਂ ਕੁਝ ਲੇਖ ਸਿੰਧੀ ਜ਼ੁਬਾਨ ਵਿੱਚ ਵੀ ਤਰਜ਼ਮਾ ਕਰਕੇ ਪ੍ਰਕਾਸ਼ਤ ਕੀਤੇ ਗਏ ਹਨ। ਅਫਸਾਨਾਨਿਗਾਰੀਸਫ਼ੀਆ ਹਯਾਤ ਦੀਆਂ ਕਾਫੀ ਕਹਾਣੀਆਂ ਵੱਖ ਵੱਖ ਅਖਬਾਰਾਂ ਅਤੇ ਅਦਬੀ ਰਸਾਲਿਆਂ ਵਿੱਚ ਪ੍ਰਕਾਸ਼ਤ ਹੁੰਦੀਆਂ ਰਹੀਆਂ ਹਨ। ਉਸ ਦੀ ਕਹਾਣੀਆਂ ਦੀ ਇੱਕ ਪੁਸਤਕ ਮਾਟੀ ਕੇ ਦੁੱਖ [2] ਪ੍ਰਕਾਸ਼ਤ ਹੋ ਚੁੱਕੀ ਹੈ।ਇਸ ਪੁਸਤਕ ਨੂੰ ਪਠਾਕਾਂ ਅਤੇ ਅਲੋਚਕਾਂ ਵੱਲੋਂ ਕਾਫੀ ਹੁੰਗਾਰਾ ਮਿਲਿਆ ਹੈ। ਉਹਨਾ ਦੀ ਇੱਕ ਹੋਰ ਪੁਸਤਕ ਛਪਾਈ ਅਧੀਨ ਹੈ। ਨਜ਼ਮ![]() ਸਫ਼ੀਆ ਹਯਾਤ ਦੀ ਊਰਦੂ ਕਾਵਿ ਪੁਸਤਕ ਹਵਾ ਸੇ ਮੁਕਲਮਾ ਦਸੰਬਰ 2019 ਵਿੱਚ ਪ੍ਰਕਾਸ਼ਤ ਹੋਈ ਹੈ। ਇਸ ਪੁਸਤਕ ਦੀਆਂ ਕਾਫੀ ਨਜ਼ਮਾਂ Facebook ਤੇ ਪੇਸ਼ ਕੀਤੀਆਂ ਜਾ ਚੁੱਕੀਆਂ ਹਨ। ਸਫ਼ੀਆ ਹਯਾਤ ਨਜ਼ਮ ਅਤੇ ਗ਼ਜ਼ਲ ਕਾਫੀ ਵੱਡਾ ਯੋਗਦਾਨ ਹੈ। ਅਲੋਚਕ ਉਰਦੂ ਜ਼ਬਾਨ ਵਿੱਚ ਲਿਖੀ ਜਾ ਰਹੀ ਖੁੱਲੀ ਨਜ਼ਮ ਵਿੱਚ ਸਫ਼ੀਆ ਹਯਾਤ ਦਾ ਖਾਸ ਯੋਗਦਾਨ ਅਤੇ ਮੁਕਾਮ ਮੰਨਦੇ ਹਨ। ਉਹਨਾ ਦੀਆਂ ਨਜ਼ਮਾਂ ਪਾਕਿਸਤਾਨ ਤੋਂ ਇਲਾਵਾ ਇੰਗਲੈਂਡ ਅਤੇ ਭਾਰਤ ਦੇ ਨਾਮਵਰ ਅਦਬੀ ਰਸਾਲਿਆਂ ਵਿੱਚ ਵੀ ਪ੍ਰਕਾਸ਼ਤ ਹੋਈਆਂ ਹਨ।[3] ਸਫ਼ੀਆ ਹਯਾਤ ਆਪਣੀਆਂ ਨਜਮਾ ਜਿਆਦਾਤਰ ਸੋਸਲ ਮੀਡੀਆ ਤੇ ਪੇਸ਼ ਕਰਦੀ ਹੈ ਜੋ ਆਧੁਨਿਕ ਪ੍ਰਚਾਰ ਸਾਧਣ ਹੈ ਅਤੇ ਇਹਨਾਂ ਨੂੰ ਪਾਠਕਾਂ ਵੱਲੋਂ ਕਾਫੀ ਜਿਆਦਾ ਹੁੰਗਾਰਾ ਮਿਲਦਾ ਹੈ। ਇਹ ਨਜ਼ਮਾਂ ਉਹਨਾ ਦੀ ਫੇਸਬੁੱਕ ਆਈ ਡੀ ਜੋ ਉਪਰਲੇ ਸੂਚਨਾ ਬਾਕਸ ਵਿੱਚ ਦਿੱਤੀ ਗਈ ਹੈ ਉੱਤੇ ਵੇਖੀਆਂ ਜਾ ਸਕਦੀਆਂ ਹਨ।[4] ਇਸ ਤੋਂ ਇਲਾਵਾ ਉਹਨਾ ਦੀਆਂ ਨਜਮਾ ਭਾਰਤ ਵਿੱਚ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਤਰਜ਼ਮਾ ਹੋਕੇ ਆਨਲਾਈੰਨ ਸੋਸਲ ਮੀਡੀਆ, ਖਾਸ ਕਰਕੇ ਫੇਸਬੁੱਕ ਤੇ ਸਮੇਂ ਸਮੇਂ ਪੇਸ਼ ਹੁੰਦਾ ਰਹਿੰਦਾ ਹੈ ਜੋ ਕਿ ਪਾਠਕਾਂ ਅਤੇ ਲੇਖਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਸਫ਼ੀਆ ਦੀਆਂ ਕਾਫੀ ਨਜ਼ਮਾਂ ਇਸ ਲਿੰਕ ਤੇ ਵੇਖੀਆਂ ਜਾ ਸਕਦੀਆਂ ਹਨ: [1] ਨਜ਼ਮ ਮਿਸਾਲਕਿੱਲ ਦੀ ਨੋਕ ਤੇ ਨਾਚ ਉਹ ਸਮਝਦਾ ਹੀ ਨਹੀਂ ਗ਼ਜ਼ਲ ਦਾਰ ਗਲੇ ਕਾ ਗਹਿਨਾ ਹੋਗਾ ਜੁੱਤੀ
ਨਿੱਕੇ ਭਤੀਜੇ ਨੂੰ ਰੇਡੀਓਸਫ਼ੀਆ ਹਯਾਤ ਫ਼ੈਸਲਾਬਾਦ ਦੇ ਐਫ ਐਮ ਰੇਡੀਓ ਧਮਾਲ ਐਫ.ਐਮ94 (Dhamaal FM94) ਦੇ ਵਿਸ਼ੇਸ਼ ਪ੍ਰੋਗਰਾਮਾਂ ਲਈ ਬਤੌਰ ਐਂਕਰ ਵੀ ਕੰਮ ਕਰਦੀ ਹੈ ਅਤੇ ਇਹਨਾਂ ਪ੍ਰੋਗਰਾਮਾ ਨੂੰ ਸਰੋਤਿਆਂ ਵੱਲੋਂ ਕਾਫੀ ਸਲਾਹਿਆ ਜਾਂਦਾ ਹੈ।ਉਹ ਇਸ ਰੇਡੀਓ ਨਾਲ 2013 ਤੋਂ ਜੁੜੀ ਹੋਈ ਹੈ।[5] ਇਹ ਵੀ ਵੇਖੋਸਫ਼ੀਆ ਹਯਾਤ Facebook ਤੇ ਕਵਿਤਾ ਦਾ ਸਫਾਆਨ ਲਾਈਨ ਅਤੇ ਆਫਲਾਈਨ ਅਦਬੀ ਰਸਾਲਿਆਂ ਵਿੱਚ ਸਫ਼ੀਆ ਹਯਾਤ ਛਪੀ ਕਵਿਤਾਵੱਖ਼ ਵੱਖ਼ ਫੇਸਬੁੱਕ ਸਫਿਆਂ ਅਤੇ ਗਰੁੱਪਾਂ ਵਿੱਚ ਨਜ਼ਮਾਂ
ਸਫ਼ੀਆ ਹਯਾਤ ਦੀ youtube ਤੇ ਕਵਿਤਾ
ਹਵਾਲੇ
|
Portal di Ensiklopedia Dunia