ਦਾਸਤਾਨ (ਟੀਵੀ ਡਰਾਮਾ)
ਦਾਸਤਾਨ (ਉਰਦੂ: داستان) ਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ। ਇਹ ਰਜ਼ੀਆ ਬੱਟ ਦੇ ਲਿਖੇ ਇੱਕ ਨਾਵਲ ਬਾਨੋ ਉੱਪਰ ਅਧਾਰਿਤ ਹੈ।[1] ਇਸ 2010 ਵਿੱਚ ਹਮ ਟੀਵੀ ਉੱਪਰ ਪ੍ਰਸਾਰਿਤ ਹੋਇਆ। ਇਹ ਡਰਾਮਾ ਪਾਕਿਸਤਾਨ ਦੀ ਅਜ਼ਾਦੀ ਦੀ ਲਹਿਰ ਉੱਪਰ ਅਧਾਰਿਤ ਹੈ ਅਤੇ ਡਰਾਮੇ ਵਿਚਲੇ ਕਾਲਖੰਡ ਦਾ ਸਮਾਂ 1947 ਤੋਂ ਲੈ ਕੇ 1956 ਤੱਕ ਦਾ ਹੈ। ਇਹ ਡਰਾਮਾ 1947 ਦੀ ਵੰਡ ਨਾਲ ਤਬਾਹ ਹੋਈ ਇੱਕ ਔਰਤ ਦੀ ਕਹਾਣੀ ਹੈ। ਦਾਸਤਾਨ ਆਪਣੇ ਆਪ ਵਿੱਚ ਉਹ ਪਹਿਲਾ ਪਾਕਿਸਤਾਨੀ ਟੀਵੀ ਡਰਾਮਾ ਸੀ ਜੋ ਕਿਸੇ ਨਾਵਲ ਉੱਪਰ ਅਧਾਰਿਤ ਸੀ। ਕਹਾਣੀਸੁਰਈਆ (ਸਾਬਾ ਕ਼ਮਰ) ਦੇ ਸਲੀਮ (ਅਹਿਸਨ ਖਾਨ) ਨਾਲ ਨਿਕਾਹ ਹੋ ਜਾਣ ਮਗਰੋਂ ਸੁਰਈਆ ਦੇ ਭਰਾ ਹਸਨ (ਫ਼ਵਾਦ ਖਾਨ) ਦਾ ਉਸਦੇ ਘਰ ਆਉਣਾ ਅਕਸਰ ਹੋ ਜਾਂਦਾ ਹੈ। ਕਾਫੀ ਵਾਰ ਆਉਣ ਦਾ ਕਾਰਨ ਉਸਦੇ ਮਨ ਅੰਦਰ ਸੁਰਈਆ ਦੀ ਨਣਦ ਬਾਨੋ (ਸਨਮ ਬਲੋਚ) ਪ੍ਰਤੀ ਪੈਦਾ ਹੋਈ ਖਿਚ ਹੈ। ਉਹ ਹੌਲੀ ਹੌਲੀ ਇੱਕ ਦੂਜੇ ਨੂੰ ਜਾਨਣਾ ਸ਼ੁਰੂ ਕਰਦੇ ਹਨ ਜਿਸ ਨਾਲ ਹਸਨ ਦਾ ਲੁਧਿਆਣੇ ਉਹਨਾਂ ਦੇ ਘਰ ਆਉਣਾ ਹੋਰ ਵਧ ਜਾਂਦਾ ਹੈ। ਹਸਨ ਮੁਸਲਿਮ ਲੀਗ ਦਾ ਕੱਟੜ ਸਮਰਥਕ ਹੈ ਅਤੇ ਪ੍ਰਤੀ ਦੀ ਲੁਧਿਆਣਾ ਸ਼ਾਖਾ ਦਾ ਮੁਖੀ ਵੀ ਹੈ। ਉਹ ਮੁਹੰਮਦ ਅਲੀ ਜਿੰਨਾਹ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਨਾਲ ਹੀ ਇਸ ਮਤ ਦਾ ਧਾਰਣੀ ਹੈ ਕਿ ਪਾਕਿਸਤਾਨ ਦੀ ਉਸਾਰੀ ਹੀ ਹਰ ਮੁਸਲਮਾਨ ਦੇ ਭਵਿੱਖ ਦੀ ਨੀਂਹ ਹੈ। ਦੂਜੇ ਪਾਸੇ, ਸਲੀਮ ਭਾਰਤੀ ਰਾਸ਼ਟਰੀ ਕਾਂਗਰਸ ਦਾ ਕੱਟੜ ਸਮਰਥਕ ਹੈ। ਉਸ ਅਨੁਸਾਰ ਭਾਰਤ-ਪਾਕ ਵੰਡ ਕਿਸੇ ਮਸਲੇ ਦਾ ਹੱਲ ਨਹੀਂ ਹੈ ਅਤੇ ਨਾ ਹੀ ਇਹ ਕਿਸੇ ਕੌਮ ਲਈ ਸੁਖਾਵੀਂ ਹੋ ਸਕਦੀ ਸੀ, ਸਗੋਂ ਇਸ ਨਾਲ ਤਾਂ ਮੁਸਲਮਾਨਾਂ ਦੀ ਭਾਰਤ ਵਿੱਚ ਹਾਲਤ ਹੋਰ ਵੀ ਪਤਲੀ ਹੋ ਜਾਣੀ ਸੀ। ਡਰਾਮੇ ਵਿੱਚ ਥਾਂ-ਥਾਂ ਆਉਂਦੀ ਹਸਨ-ਸਲੀਮ ਦੀ ਦਲੀਲਾਤਮਕ ਬਹਿਸ ਕਾਫੀ ਮਨੋਰੰਜਕ ਅਤੇ ਭਾਵੁਕ ਹੈ। ਕਾਫੀ ਕਿੰਤੂ-ਪ੍ਰੰਤੂ ਤੋਂ ਬਾਅਦ ਹਸਨ ਅਤੇ ਬਾਨੋ ਦਾ ਨਿਕਾਹ ਹੋ ਜਾਂਦਾ ਹੈ ਅਤੇ ਹਸਨ ਤੇ ਸਲੀਮ ਵਿਚਲੀ ਰਾਜਨੀਤਕ ਜੰਗ ਵੀ ਸੁਲਝ ਜਾਂਦੀ ਹੈ ਪਰ ਸਭ ਕੁਝ ਠੀਕ ਹੋ ਜਾਨ ਤੋਂ ਬਾਅਦ ਵੀ ਸਭ ਕੁਝ ਠੀਕ ਨਹੀਂ ਹੁੰਦਾ| ਹਿੰਦੂ-ਮੁਸਲਮਾਨ ਦੰਗਿਆਂ ਵਿੱਚ ਸਲੀਮ ਮਾਰਿਆ ਜਾਂਦਾ ਹੈ ਤੇ ਸੁਰਈਆ ਉਸਦੇ ਗਮ ਵਿੱਚ ਖਿੜਕੀ ਤੋਂ ਹੇਠਾਂ ਛਾਲ ਮਾਰ ਦਿੰਦੀ ਹੈ ਤਾਂਕਿ ਉਹ ਵੀ ਆਪਣੇ ਸ਼ੌਹਰ ਨਾਲ ਮਰ ਸਕੇ| ਬਾਨੋ ਤੇ ਹਸਨ ਵਿਛੜ ਜਾਂਦੇ ਹਨ ਤੇ ਬਹੁਤੇ ਸਾਲ ਮਿਲ ਨਹੀਂ ਪਾਉਂਦੇ| ਇਸੇ ਸਮੇਂ ਦੌਰਾਨ ਬਾਨੋ ਦੰਗਾਕਾਰੀਆਂ ਹਥ ਲੱਗ ਜਾਂਦੀ ਹੈ ਤੇ ਵਾਰ-ਵਾਰ ਬਲਾਤਕਾਰ ਦਾ ਸ਼ਿਕਾਰ ਹੁੰਦੀ ਹੈ। ਆਖਿਰ, ਉਹ ਕਿਸੇ ਤਰ੍ਹਾਂ ਹਸਨ ਨੂੰ ਇੱਕ ਖਤ ਲਿਖਦੀ ਹੈ ਤਾਂ ਜੋ ਹਸਨ ਉਸਨੂੰ ਛੁੜਾ ਸਕੇ ਪਰ ਹਸਨ ਨੇ ਹੁਣ ਰਾਬੀਆ(ਮਹਿਰੀਨ ਰਹੀਲ) ਨਾਂ ਦੀ ਔਰਤ ਨਾਲ ਵਿਆਹ ਕਰ ਚੁੱਕਿਆ ਹੁੰਦਾ ਹੈ ਪਰ ਖਤ ਮਿਲਦੇ ਸਾਰ ਈ ਉਹ ਬਾਨੋ ਨੂੰ ਘਰ ਲਿਆਉਣ ਦਾ ਫੈਸਲਾ ਕਰ ਲੈਂਦਾ ਹੈ। ਬਾਨੋ ਨੂੰ ਘਰ ਲਿਆਉਣ ਮਗਰੋਂ ਰਾਬੀਆ ਉਸਦੀ ਭੈਣ ਵਾਂਗ ਸੇਵਾ ਕਰਦੀ ਹੈ। ਬਾਨੋ ਨੂੰ ਪਤਾ ਲੱਗ ਜਾਂਦਾ ਹੈ ਇੱਕ ਉਸਦੇ ਕਰਕੇ ਰਾਬੀਆ ਨਾਲ ਬੇਇੰਸਾਫੀ ਹੋ ਰਹੀ ਹੈ। ਇਸਲਈ, ਉਹ ਬਿਨਾ ਕਿਸੇ ਨੂੰ ਕੁਝ ਦੱਸੇ ਘਰ ਛੱਡ ਕੇ ਚਲੀ ਜਾਂਦੀ ਹੈ। ਕਾਸਟ
ਸਨਮਾਨ
ਹਵਾਲੇ |
Portal di Ensiklopedia Dunia