ਸਮੀਕਸ਼ਾ ਸਿੰਘ
ਸਮੀਕਸ਼ਾ ਸਿੰਘ, ਇੱਕ ਭਾਰਤੀ ਅਦਾਕਾਰਾ ਹੈ। ਚੰਡੀਗੜ੍ਹ ਨਾਲ ਸਬੰਧਤ ਅਤੇ ਮੁੰਬਈ ਵਿੱਚ ਰਹਿੰਦੀ ਹੈ। ਸਮੀਕਸ਼ਾ ਹੁਣ ਤੱਕ ਪੰਜਾਬੀ, ਤੇਲਗੁ ਅਤੇ ਤਮਿਲ ਫਿਲਮਾਂ ਵਿੱਚ ਭੂਮਿਕਾ ਨਿਭਾ ਚੁੱਕੀ ਹੈ।[1] ਸੁਰੂਆਤੀ ਜ਼ਿੰਦਗੀਸਮੀਕਸ਼ਾ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ। ਉਸਨੇ ਇਲੈਕਟ੍ਰੋਨਿਕ ਵਿੱਚ ਇੰਨਜਿੰਰਿੰਗ ਕੀਤੀ। ਹਿਲੀ ਫ਼ਿਲਮ ਤੇਲਗੂ ਭਾਸ਼ਾ ’ਚ ‘143’ ਆਈ ਸੀ।.ਤਾਮਿਲ ਦੇ ਮਸ਼ਹੂਰ ਫ਼ਿਲਮਸਾਜ਼ ਵਿਸ਼ਨੂ ਵਰਧਨ[2] ਦੀ ਫ਼ਿਲਮ ‘ਅਰਿੰਦਮ ਅਰੀਆਲਮ’ ਨੇ ਮੇਰੀ ਪਛਾਣ ਬਣਾਈ।। ਇਹ ਫ਼ਿਲਮ ਉਸ ਸਮੇਂ ਦੀ ਸੁਪਰਹਿੱਟ ਫ਼ਿਲਮ ਸੀ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਉਸਨੇ ਬਹੁਤ ਸਾਰਿਆਂ ਤਮਿਲ ਫਿਲਮਾਂ ਵਿੱਚ ਕੰਮ ਕੀਤਾ।[3] ਕਰੀਅਰਸਮੀਕਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ। ਸ਼ੁਰੂਆਤੀ ਦੌਰ ’ਚ ਉਸਨੇ ਮਾਰੂਤੀ ਸਜ਼ੂਕੀ, ਜੌਨਸਿਨ ਬੇਬੀ, ਕਿਟਕੈਟ ਵਰਗੇ ਪ੍ਰੋਡਕਟਸ ਲਈ ਮਾਡਲਿੰਗ ਕੀਤੀ। ਪਹਿਲੀ ਫ਼ਿਲਮ ਤੇਲਗੂ ਭਾਸ਼ਾ ’ਚ ‘143’ ਆਈ ਸੀ। ਉਸਦੀ ਪਹਿਲੀ ਪੰਜਾਬੀ ਫ਼ਿਲਮ ਜੱਟਸ ਇਨ ਗੋਲਮਾਲ ਸੀ, ਇਸ ਤੋਂ ਪਹਿਲਾਂ ਨਿਰਦੇਸ਼ਕ ਸਮੀਪ ਕੰਗ ਨੇ ਆਪਣੀ ਫ਼ਿਲਮ ਲੱਕੀ ਦੀ ਅਣਲੱਕੀ ਸਟੋਰੀ ਵਿੱਚ ਉਸਨੂੰ ਮਹਿਮਾਨ ਅਦਾਕਾਰ ਵਜੋਂ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਅਮਰੀਕ ਗਿੱਲ ਦੀ ਕਿਰਪਾਨ ਅਤੇ ਨਿਰਦੇਸ਼ਕ ਜਸਪ੍ਰੀਤ ਰਾਜਨ ਦੀ ਫ਼ਤਿਹ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਊਣ ਦਾ ਮੌਕਾ ਮਿਲਿਆ। ਫਿਲਮੋਗ੍ਰਾਫੀ
ਟੈਲੀਵਿਜਨ
ਹਵਾਲੇ
|
Portal di Ensiklopedia Dunia