ਇਹ ਲੇਖ ਅਦਾਕਾਰਾ ਬਾਰੇ ਹੈ। ਗਾਇਕਾ ਲਈ, ਦੇਖੋ
ਸ੍ਵਰਨ ਲਤਾ।
ਸਵਰਨ ਲਤਾ |
---|
 ਸਵਰਨ ਲਤਾ |
ਜਨਮ | (1924-12-20)ਦਸੰਬਰ 20, 1924
|
---|
ਮੌਤ | ਫਰਵਰੀ 8, 2008(2008-02-08) (ਉਮਰ 83)
|
---|
ਹੋਰ ਨਾਮ | ਸਈਦਾ ਬਾਨੋ |
---|
ਪੇਸ਼ਾ | ਅਦਾਕਾਰ |
---|
ਸਰਗਰਮੀ ਦੇ ਸਾਲ | 1942-1971 |
---|
ਜੀਵਨ ਸਾਥੀ | ਨਜ਼ੀਰ ਅਹਿਮਦ |
---|
ਸਵਰਨ ਲਤਾ (Urdu: سورن لتا) ਇੱਕ ਪਾਕਿਸਤਾਨੀ ਅਦਾਕਾਰਾ ਸੀ। ਉਸ ਨੇ ਬਰਤਾਨਵੀ ਭਾਰਤ ਵਿਖੇ ਫ਼ਿਲਮ ਇੰਡਸਟਰੀ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਪਾਕਿਸਤਾਨ ਚਲੀ ਗਈ। ਉਸ ਨੇ ਆਪਣੀ ਭਾਵਨਾਤਮਕ, ਦੁਖਦਾਈ ਭੂਮਿਕਾਵਾਂ, ਫ਼ਿਲਮੀ ਪਰਦੇ ਤੇ ਉਸ ਦੀ ਮੌਜੂਦਗੀ ਅਤੇ ਉਸ ਦੀ ਚਲਦੀ ਹੋਈ ਸੰਵਾਦ ਸਪੁਰਦਗੀ ਵਿੱਚ ਆਪਣੀ ਸੂਝ-ਬੂਝ ਨੂੰ ਸਾਬਤ ਕੀਤਾ। ਉਸ ਨੇ ਬਾਲੀਵੁੱਡ ਅਤੇ ਪਾਕਿਸਤਾਨੀ ਸਿਨੇਮਾ ਵਿੱਚ ਕੰਮ ਕੀਤਾ।[1]
ਮੁੱਢਲਾ ਜੀਵਨ
ਸਵਰਨ ਲਤਾ ਦਾ ਜਨਮ 20 ਦਸੰਬਰ, 1924 ਨੂੰ ਬ੍ਰਿਟਿਸ਼ ਭਾਰਤ ਦੇ ਰਾਵਲਪਿੰਡੀ ਵਿੱਚ ਇੱਕ ਸਿਆਲ ਖੱਤਰੀ ਸਿੱਖ ਪਰਿਵਾਰ ਵਿੱਚ ਹੋਇਆ ਸੀ।[2][3] ਉਸ ਨੇ ਆਪਣਾ ਸੀਨੀਅਰ ਕੈਂਬਰਿਜ ਡਿਪਲੋਮਾ ਦਿੱਲੀ ਤੋਂ ਕੀਤਾ ਅਤੇ ਫਿਰ ਅਕੈਡਮੀ ਆਫ਼ ਮਿਊਜ਼ਿਕ ਐਂਡ ਆਰਟਸ, ਲਖਨਊ ਵਿੱਚ ਦਾਖਿਲ ਹੋਈ। 1940 ਦੇ ਦਹਾਕੇ ਦੇ ਆਰੰਭ ਵਿੱਚ, ਉਸ ਦਾ ਪਰਿਵਾਰ ਬੰਬੇ ਚਲਾ ਗਿਆ। ਉਸ ਨੇ 1942 ਤੋਂ 1948 ਤੱਕ ਬ੍ਰਿਟਿਸ਼ ਭਾਰਤ ਵਿੱਚ ਕੁੱਲ 22 ਫ਼ਿਲਮਾਂ ਵਿੱਚ ਕੰਮ ਕੀਤਾ।[4]
ਸਵਰਨ ਲਤਾ ਨੇ ਬਾਅਦ ਵਿੱਚ ਉਸ ਸਮੇਂ ਮਸ਼ਹੂਰ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ, ਨਜ਼ੀਰ ਅਹਿਮਦ ਨਾਲ ਵਿਆਹ ਕਰਨ ਤੋਂ ਬਾਅਦ ਇਸਲਾਮ ਧਰਮ ਅਪਣਾ ਲਿਆ। ਉਸ ਨੇ ਆਪਣਾ ਨਾਮ ਬਦਲ ਕੇ - ਇੱਕ ਮੁਸਲਮਾਨ ਨਾ, ਸਈਦਾ ਬਾਨੋ ਰੱਖ ਲਿਆ। ਸਵਰਨ-ਨਜ਼ੀਰ ਦੀ ਜੋੜੀ ਬਹੁਤ ਰਚਨਾਤਮਕ ਜੋੜੀ ਸੀ, ਜਿਸ ਨੇ 1947 ਵਿੱਚ ਭਾਰਤ ਦੀ ਵੰਡ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਈ ਫ਼ਿਲਮਾਂ ਇਕੱਠੀਆਂ ਕਰੀਆਂ ਸਨ।
ਮੌਤ
ਸਵਰਨ ਲਤਾ ਦੀ ਮੌਤ 8 ਫਰਵਰੀ 2008 ਨੂੰ ਲਾਹੌਰ, ਪਾਕਿਸਤਾਨ ਵਿੱਚ 83 ਸਾਲ ਦੀ ਉਮਰ ਵਿੱਚ ਹੋਈ। ਉਸ ਦੇ ਚਾਰ ਬੱਚੇ (ਤਿੰਨ ਧੀਆਂ ਅਤੇ ਇੱਕ ਪੁੱਤਰ) ਸਨ।[1]
ਫ਼ਿਲਮੋਗ੍ਰਾਫੀ
- ਆਵਾਜ਼ (1942) ਹਿੰਦੀ ਫ਼ਿਲਮ[2]
- ਤਸਵੀਰ' (1943) ਹਿੰਦੀ ਫ਼ਿਲਮ
- ਪ੍ਰਤਿਗਿਆ (1943) ਹਿੰਦੀ ਫ਼ਿਲਮ
- ਇਸ਼ਾਰਾ (1943) ਹਿੰਦੀ ਫ਼ਿਲਮ
- ਉਸ ਪਾਰ (1944) ਹਿੰਦੀ ਫ਼ਿਲਮ
- ਰੌਨਕ਼ (1944) ਹਿੰਦੀ ਫ਼ਿਲਮ
- ਰੱਤਨ (1944) ਹਿੰਦੀ ਫ਼ਿਲਮ
- ਘਰ ਕੀ ਸ਼ੋਭਾ (1944) ਹਿੰਦੀ ਫ਼ਿਲਮ
- ਪ੍ਰੀਤ (1945) ਹਿੰਦੀ ਫ਼ਿਲਮ
- ਲੈਲਾ ਮਜਨੂੰ (1945) ਹਿੰਦੀ ਫ਼ਿਲਮ
- ਪ੍ਰਤਿਮਾ (1945) ਹਿੰਦੀ ਫ਼ਿਲਮ
- ਚਾਂਦ ਤਾਰਾ (1945) ਹਿੰਦੀ ਫ਼ਿਲਮ
- ਵਾਮਾਕ਼ ਆਜ਼ਰਾ (1946) ਹਿੰਦੀ ਫ਼ਿਲਮ
- ਸ਼ਾਮ ਸਵੇਰਾ (1946) ਹਿੰਦੀ ਫ਼ਿਲਮ
- ਅਬਿਦਾ (1947) ਹਿੰਦੀ ਫ਼ਿਲਮ
- ਘਰਬਾਰ (1948) ਹਿੰਦੀ ਫ਼ਿਲਮ
- ਸਚਾਈ (1949) ਉਰਦੂ ਫ਼ਿਲਮ
- ਫੇਰੇ (1949) ਇੱਕ ਪੰਜਾਬੀ ਫ਼ਿਲਮ - ਪਾਕਿਸਤਾਨ ਦੀ ਪਹਿਲੀ 'ਸਿਲਵਰ ਜੁਬਲੀ', ਹਿੱਟ ਫ਼ਿਲਮ
- ਅਨੋਖੀ ਦਾਸਤਾਨ (1950) ਇੱਕ ਉਰਦੂ ਭਾਸ਼ੀ ਫ਼ਿਲਮ
- ਲਾਰੇ (1950) ਪੰਜਾਬੀ ਫ਼ਿਲਮ
- ਭੀਗੀ ਪਲਕੇਂ (1952) ਉਰਦੂ ਫ਼ਿਲਮ
- ਸ਼ਹਿਰੀ ਬਾਬੂ (1953) ਪੰਜਾਬੀ ਫ਼ਿਲਮ[5]
- ਖ਼ਾਤੂਨ (1955) ਉਰਦੂ ਫ਼ਿਲਮ
- ਨੌਕਰ (1955) ਉਰਦੂ ਫ਼ਿਲਮ - ਇੱਕ 'ਗੋਲਡਨ ਜੁਬਲੀ' ਹਿੱਟ ਫ਼ਿਲਮ
- ਹੀਰ (1955 ਫ਼ਿਲਮ) (1955) ਪੰਜਾਬੀ ਫ਼ਿਲਮ - ਸੁਪਰ-ਹਿੱਟ ਗੀਤਾਂ ਨਾਲ ਭਰਪੂਰ ਇੱਕ ਫ਼ਿਲਮ, ਮਿਊਜ਼ਿਕ ਸਫ਼ਦਰ ਹੁਸੈਨ ਦੁਆਰਾ
- ਸਾਬਿਰਾ (1956) ਉਰਦੂ ਫ਼ਿਲਮ
- ਸੌਤੇਲੀ ਮਾਂ (1956) ਉਰਦੂ ਫ਼ਿਲਮ
- ਨੂਰ-ਏ-ਇਸਲਾਮ (1957) ਉਰਦੂ ਫ਼ਿਲਮ
- ਸ਼ਮਾ (1959) ਉਰਦੂ ਫ਼ਿਲਮ
- ਬਿੱਲੋ ਜੀ (1962) ਪੰਜਾਬੀ ਫ਼ਿਲਮ
- ਅਜ਼ਮਤ-ਏ-ਇਸਲਾਮ (1965) ਉਰਦੂ ਫ਼ਿਲਮ
- ਸਵਾਲ (1966) ਉਰਦੂ ਫ਼ਿਲਮ - ਰਾਸ਼ਿਦ ਅੱਤਰੀ ਦੁਆਰਾ ਦਿੱਤੇ ਮਿਊਜ਼ਿਕ ਨਾਲ ਇੱਕ ਹਿੱਟ ਸੰਗੀਤਕ ਫ਼ਿਲਮ
- ਦੁਨੀਆ ਨਾ ਮਾਨੇ (1971) ਉਰਦੂ ਫ਼ਿਲਮ
ਹਵਾਲੇ