ਸਵਾਹਿਲੀ ਭਾਸ਼ਾ![]() ਸਵਾਹਿਲੀ (ਸਵਾਹਿਲੀ: Kiswahili) ਅਫ਼ਰੀਕਾ ਵਿੱਚ ਬੋਲੀ ਜਾਣ ਵਾਲ਼ੀ ਇੱਕ ਬੋਲੀ ਹੈ। ਇਹ ਬਾਨਤੂ ਬੋਲੀਆਂ ਦੇ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਤਕਰੀਬਨ ੪੫ ਤੋਂ ੧੦੦ ਮਿਲੀਅਨ ਲੋਕ ਸਵਾਹਿਲੀ ਬੋਲਦੇ ਹਨ। ਇਸ ਵਿੱਚ ਸਵਾਹਿਲੀ ਨੂੰ ਮਾਂ ਬੋਲੀ ਜਾਂ ਦੂਸਰੀ ਭਾਸ਼ਾ ਦੇ ਤੌਰ ਤੇ ਬੋਲਣ ਵਾਲ਼ੇ ਵੀ ਸ਼ਾਮਲ ਹਨ।[1] ਸਵਾਹਿਲੀ ਬੋਲਣ ਵਾਲੇ ਲੋਕ ਦੱਖਣੀ ਸੋਮਾਲੀਆ ਤੋਂ ਲੈ ਕੇ ਪਾਤੇ, ਪੈਮਬਾ, ਜ਼ਾਨਜ਼ੀਬਾਰ ਅਤੇ ਮਾਫੀਆ ਨਾਂ ਦੇ ਇਲਾਕਿਆ ਤੋਂ ਹੁੰਦੇ ਹੋਏ ਮੋਜ਼ਾਮਬੀਕ ਦੇ ਉੱਤਰ ਤਕ ਫੈਲੇ ਹੋਏ ਹਨ। ਸਵਾਹਿਲੀ ਮੁੱਖ ਤੌਰ ਤੇ ਤਨਜ਼ਾਨੀਆ, ਕੇਨੀਆ, ਕੋਨਗੋ (ਲੋਕਤਾਨਤਰਿਕ ਗਣਰਾਜ), ਯੂਗਾਂਡਾ, ਬੁਰੂਨਡੀ, ਜ਼ਾਮਬੀਆ ਅਤੇ ਮਲਾਵੀ ਦੇਸ਼ਾਂ ਵਿੱਚ ਬੋਲੀ ਜਾਂਦੀ ਹੈ।[1] ਸਵਾਹਿਲੀ ਨਾਮ ਅਰਬੀ ਭਾਸ਼ਾ ਦੇ ਲਫਜ਼ "ਸਾਹਿਲ" ਤੋ ਬਣਿਆ ਹੈ[2] ਅਤੇ ਇਸਦਾ ਮਤਲਬ ਸਮੁੰਦਰ ਦਾ ਕੰਢਾ ਹੈ। ਸਵਾਹਿਲੀ ਮੁੱਖ ਤੌਰ ਤੇ ਅਫਰੀਕਾ ਦੇ ਪੂਰਬੀ ਕੰਢੇ ਤੇ ਰਹਿਣ ਵਾਲ਼ੇ ਲੋਕਾਂ ਦੀ ਮਾਂ ਬੋਲੀ ਹੈ। ਸਵਾਹਿਲੀ ਇੱਕ ਲੋਕ ਭਾਸ਼ਾ ਹੈ। ਇਹ ਉਸ ਵਕਤ ਹੋਂਦ ਵਿੱਚ ਆਈ ਜਦ ਅਰਬ ਵਪਾਰੀਆਂ ਨੇ ਅਫਰੀਕਾ ਦੇ ਲੋਕਾਂ ਨਾਲ ਵਪਾਰ ਕਰਨਾ ਸ਼ੁਰੂ ਕੀਤਾ। ਇਸ ਕਾਰਨ ਸਵਾਹਿਲੀ ਵਿੱਚ ਬਹੁਤ ਸਾਰੇ ਅਰਬੀ ਲਫਜ਼ ਮਿਲਦੇ ਹਨ। ਸਵਾਹਿਲੀ ਭਾਸ਼ਾ ਵਿੱਚ ਸਭ ਤੋਂ ਪੁਰਾਣੀ ਹੱਥ ਲਿਖਤ ਇੱਕ ਕਵਿਤਾ ਹੈ। ਅੰਦਾਜ਼ਾ ਹੈ ਕਿ ਇਹ ਕਵਿਤਾ ੧੭੨੮ ਈ. ਵਿੱਚ ਲਿਖੀ ਗਈ ਸੀ। ਸਵਾਹਿਲੀ ਵਿੱਚ ਛੱਪਣ ਵਾਲਾ ਸਭ ਤੋਂ ਪਹਿਲੇ ਅਖ਼ਬਾਰ ਦਾ ਨਾਮ ਹਾਬਾਰੀ ਯਾ ਮਵੇਜ਼ੀ (Habari Ya Mwezi) ਸੀ ਅਤੇ ਇਹ ਈਸਾਈ ਪਾਦਰੀਆਂ ਦੁਆਰਾ ੧੮੮੫ ਵਿੱਚ ਸ਼ੁਰੂ ਕੀਤਾ ਗਿਆ ਸੀ।[3] ਯੂਰਪੀ ਉਪਨਿਵੇਸ਼ਵਾਦ ਤੋਂ ਪਹਿਲਾ ਸਵਾਹਿਲੀ ਨੂੰ ਲਿਖਣ ਲਈ ਅਰਬੀ ਅੱਖਰਾਂ ਦੀ ਵਰਤੋਂ ਹੁੰਦੀ ਸੀ ਪਰ ਹੁਣ ਸਵਾਹਿਲੀ ਮੁੱਖ ਤੌਰ ਤੇ ਲਾਤੀਨੀ ਲਿਪੀ ਵਿੱਚ ਲਿਖੀ ਜਾਂਦੀ ਹੈ।[1] ਸਵਾਹਿਲੀ ਭਾਸ਼ਾ ਵਿੱਚ ਆਮ ਗੱਲਬਾਤ![]()
ਹਵਾਲੇ
ਭਾਸ਼ਾ ਸਿੱਖਣ ਲਈ
|
Portal di Ensiklopedia Dunia