ਸ਼ਰਮਿਨ ਅਖ਼ਤਰ
ਸ਼ਰਮਿਨ ਅਖ਼ਤਰ ਸੁਪਤਾ ( ਬੰਗਾਲੀ: শারমিন আক্তার সুপ্ত ) (ਸ਼ਰਮੀਨ ਅਖ਼ਤਰ ਸੁਪਤਾ) (ਜਨਮ: 31 ਦਸੰਬਰ 1995, ਗਾਇਬਾਂਦਾ) ਇੱਕ ਬੰਗਲਾਦੇਸ਼ੀ ਮਹਿਲਾ ਕ੍ਰਿਕਟਰ ਹੈ, ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2][3] ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ। ਸ਼ੁਰੂਆਤੀ ਜੀਵਨ ਅਤੇ ਪਿਛੋਕੜਸ਼ਰਮਿਨ ਦਾ ਜਨਮ ਗਾਇਬਾਂਡਾ, ਬੰਗਲਾਦੇਸ਼ ਵਿੱਚ ਹੋਇਆ ਸੀ।[4] ਕਰੀਅਰਸ਼ਰਮੀਨ ਨੇ 26 ਨਵੰਬਰ 2011 ਨੂੰ ਆਇਰਲੈਂਡ ਦੇ ਖਿਲਾਫ਼ ਆਪਣਾ ਵਨਡੇ ਡੈਬਿਊ ਕੀਤਾ ਸੀ। ਸ਼ਰਮੀਨ ਨੇ 28 ਅਗਸਤ 2012 ਨੂੰ ਆਇਰਲੈਂਡ ਦੇ ਖਿਲਾਫ ਆਪਣਾ ਟੀ-20 ਅੰਤਰਰਾਸ਼ਟਰੀ ਡੈਬਿਊ ਵੀ ਕੀਤਾ ਸੀ। ਅਕਤੂਬਰ 2018 ਵਿੱਚ, ਉਸ ਨੂੰ ਵੈਸਟਇੰਡੀਜ਼ ਵਿੱਚ 2018 ਆਈਸੀਸੀ ਮਹਿਲਾ ਵਿਸ਼ਵ ਟੀ-20 ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[5][6] ਨਵੰਬਰ 2021 ਵਿੱਚ, ਉਸਨੂੰ ਜ਼ਿੰਬਾਬਵੇ ਵਿੱਚ 2021 ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[7] ਸੰਯੁਕਤ ਰਾਜ ਦੇ ਖਿਲਾਫ਼ ਵਿਸ਼ਵ ਕੱਪ ਕੁਆਲੀਫਾਇਰ ਦੇ ਦੂਜੇ ਮੈਚ ਵਿੱਚ, ਬੰਗਲਾਦੇਸ਼ੀ ਸਲਾਮੀ ਬੱਲੇਬਾਜ਼ ਸ਼ਰਮੀਨ ਅਕਤਰ ਨੇ 141 ਗੇਂਦਾਂ ਵਿੱਚ ਅਜੇਤੂ 130 ਦੌੜਾਂ ਬਣਾਈਆਂ ਅਤੇ 50 ਓਵਰਾਂ ਦੇ ਅੰਤ ਵਿੱਚ ਬੰਗਲਾਦੇਸ਼ ਨੂੰ 322-5 ਤੱਕ ਪਹੁੰਚਾਇਆ,[8] ਜਿੱਥੇ ਉਸ ਨੇ 11 ਚੌਕੇ ਲਗਾਏ ਅਤੇ ਉਸਨੇ ਬੰਗਲਾਦੇਸ਼ ਮਹਿਲਾ ਕ੍ਰਿਕੇਟ ਟੀਮ ਲਈ ਵਨਡੇ ਵਿੱਚ ਪਹਿਲੀ ਸੈਂਚੁਰੀਅਨ ਬਣ ਗਈ ਹੈ।[9] ਉਸ ਨੇ ਆਪਣਾ 26ਵਾਂ ਮੈਚ ਖੇਡ ਕੇ ਇਹ ਉਪਲਬਧੀ ਹਾਸਲ ਕੀਤੀ। ਵਨਡੇ ਕ੍ਰਿਕਟ ਵਿੱਚ ਪਿਛਲੀਆਂ ਸਰਵੋਤਮ ਵਿਅਕਤੀਗਤ ਪਾਰੀਆਂ 75 ਦੌੜਾਂ ਸਨ।[10] ਜਨਵਰੀ 2022 ਵਿੱਚ, ਉਸਨੂੰ ਮਲੇਸ਼ੀਆ ਵਿੱਚ 2022 ਰਾਸ਼ਟਰਮੰਡਲ ਖੇਡਾਂ ਦੇ ਕ੍ਰਿਕਟ ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[11] ਉਸੇ ਮਹੀਨੇ ਬਾਅਦ ਵਿੱਚ, ਉਸ ਨੂੰ ਨਿਊਜ਼ੀਲੈਂਡ ਵਿੱਚ 2022 ਮਹਿਲਾ ਕ੍ਰਿਕਟ ਵਿਸ਼ਵ ਕੱਪ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ।[12] ਵਨਡੇ ਕਰੀਅਰਸ਼ਰਮਿਨ ਨੇ 26 ਨਵੰਬਰ, 2011 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਆਪਣਾ ਵਨਡੇ ਕਰੀਅਰ ਬਣਾਇਆ ਸੀ। ਟੀ -20 ਕਰੀਅਰਸ਼ਰਮਿਨ ਨੇ 28 ਅਗਸਤ, 2012 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਆਪਣਾ ਟੀ -20 ਕਰੀਅਰ ਵੀ ਬਣਾਇਆ ਸੀ। ਅਕਤੂਬਰ 2018 ਵਿੱਚ ਉਸਨੂੰ ਵੈਸਟਇੰਡੀਜ਼ ਵਿੱਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ-20 ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[13][14] ਹਵਾਲੇ
ਬਾਹਰੀ ਲਿੰਕ
|
Portal di Ensiklopedia Dunia