ਸ਼ਾਹਕੋਟ ਵਿਧਾਨ ਸਭਾ ਹਲਕਾ
ਸ਼ਾਹਕੋਟ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 32 ਨੰਬਰ ਚੌਣ ਹਲਕਾ ਹੈ।[2] ਪਿਛੋਕੜਸ਼ਾਹਕੋਟ ਵਿਧਾਨ ਸਭਾ ਹਲਕਾ ਜਲੰਧਰ (ਲੋਕ ਸਭਾ ਚੋਣ-ਹਲਕਾ) 'ਚ ਪੈਂਦਾ ਹੈ। 1977 ਤੋਂ ਲੈਕੇ 1985 ਤੱਕ ਅਤੇ 1997 ਤੋਂ ਲੈ ਕੇ 2012 ਤੱਕ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਚੋਣ ਜਿੱਤੀ ਜਾਂਦੀ ਰਹੀ ਹੈ। 1992 ਵਿੱਚ ਅਕਾਲੀ ਦਲ ਵੱਲੋਂ ਚੋਣ ਬਾਈਕਾਟ ਕੀਤੇ ਜਾਣ ’ਤੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦਾ ਉਮੀਦਵਾਰ ਜਿੱਤ ਪ੍ਰਾਪਤ ਕੀਤੀ ਸੀ। 1977, 1980 ਤੇ 1985 ਵਿੱਚ ਹੋਈਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਆਗੂ ਬਲਵੰਤ ਸਿੰਘ ਨੇ ਚੋਣ ਜਿੱਤੀ ਸੀ। 1992 ਵਿੱਚ ਕਾਂਗਰਸ ਦੇ ਬ੍ਰਿਜ ਭੁਪਿੰਦਰ ਸਿੰਘ ਲਾਲੀ ਨੇ ਸੀ.ਪੀ.ਆਈ. ਦੇ ਚੰਦ ਫਤਿਹਪੁਰੀ ਨੂੰ ਹਰਾ ਕੇ ਚੋਣ ਜਿੱਤੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਅਜੀਤ ਸਿੰਘ ਕੋਹਾੜ ਨੇ 1997 ’ਚ ਕਾਂਗਰਸ ਪਾਰਟੀ ਦੇ ਚੌਧਰੀ ਦਰਸ਼ਨ ਸਿੰਘ ਨੂੰ, 2002 ਵਿੱਚ ਕਾਂਗਰਸ ਦੇ ਬ੍ਰਿਜ ਭੁਪਿੰਦਰ ਸਿੰਘ ਲਾਲੀ ਨੂੰ, 2007 ਤੇ 2012 ਦੀਆਂ ਚੋਣਾਂ ਵਿੱਚ ਕਾਂਗਰਸ ਦੇ ਕਰਨਲ ਸੀ.ਡੀ. ਕੰਬੋਜ ਨੂੰ ਹਰਾਇਆ ਸੀ। 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਅਜੀਤ ਸਿੰਘ ਕੋਹਾੜ ਨੂੰ 55,875, ਕਾਂਗਰਸ ਦੇ ਕਰਨਲ ਸੀ.ਡੀ. ਸਿੰਘ ਕੰਬੋਜ ਨੂੰ 50,440, ਪੀਪਲਜ਼ ਪਾਰਟੀ ਆਫ ਪੰਜਾਬ ਦੇ ਡਾ. ਨਵਜੋਤ ਸਿੰਘ ਦਾਹੀਆ ਨੂੰ 9845 ਵੋਟਾਂ ਮਿਲੀਆਂ ਸਨ। 2014 ਵਿੱਚ ਲੋਕ ਸਭਾ ਚੋਣਾਂ ਵਿੱਚ ਹਲਕਾ ਸ਼ਾਹਕੋਟ ਤੋਂ ਅਕਾਲੀ ਦਲ ਦੇ ਪਵਨ ਕੁਮਾਰ ਟੀਨੂੰ ਨੂੰ 47,862, ਆਮ ਆਦਮੀ ਪਾਰਟੀ ਦੀ ਜੋਤੀ ਮਾਨ ਨੂੰ 29,896 ਅਤੇ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਨੂੰ 2,199 ਵੋਟਾਂ ਪਈਆਂ ਸਨ। ਸਾਲ 2017 ਦੀ ਚੋਣਾ ਸਮੇਂ ਹਲਕੇ ਵਿੱਚ ਕੁੱਲ 1,70,907 ਵੋਟਰ ਹਨ, ਜਿਨ੍ਹਾਂ ਵਿੱਚ 88,321 ਪੁਰਸ਼, 82,584 ਮਹਿਲਾ ਅਤੇ 2 ਕਿੰਨਰ ਵੋਟਰ ਸ਼ਾਮਲ ਹਨ।[3] 2014
ਹਵਾਲੇ
|
Portal di Ensiklopedia Dunia