ਸ਼ਾਹਿਦ ਅਹਿਮਦ ਦੇਹਲਵੀਸ਼ਾਹਿਦ ਅਹਿਮਦ ਦੇਹਲਵੀ (ਉਰਦੂ : شاہد احمد دہلوی ਸ਼ਾਹਿਦ ਅਹਿਮਦ ਦਿਹਲਵੀ; 22 ਮਈ 1906 - 27 ਮਈ 1967) ਇੱਕ ਪਾਕਿਸਤਾਨੀ ਲੇਖਕ, ਸੰਪਾਦਕ ਅਤੇ ਅਨੁਵਾਦਕ ਸੀ। ਉਸ ਨੂੰ1963 ਵਿੱਚ ਉਸ ਦੀਆਂ ਸਾਹਿਤਕ ਸੇਵਾਵਾਂ ਲਈ ਪ੍ਰਾਈਡ ਆਫ ਪਰਫਾਰਮੈਂਸ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਉਰਦੂ ਨਾਵਲ ਲੇਖਕ ਅਤੇ ਧਾਰਮਿਕ ਸੁਧਾਰਕ ਨਜ਼ੀਰ ਅਹਿਮਦ ਦੇਹਲਵੀ ਦਾ ਪੋਤਾ ਸੀ। ਜੀਵਨੀਸ਼ਾਹਿਦ ਅਹਿਮਦ ਦਾ ਜਨਮ 22 ਮਈ 1906 ਨੂੰ ਦਿੱਲੀ, ਬ੍ਰਿਟਿਸ਼ ਭਾਰਤ ਵਿੱਚ ਨਜ਼ੀਰ ਅਹਿਮਦ ਦੇਹਲਵੀ ਦੇ ਪੁੱਤਰ ਬਸ਼ੀਰੂਦੀਨ ਅਹਿਮਦ ਦੇਹਲਵੀ ਦੇ ਘਰ ਹੋਇਆ ਸੀ।[1][2]Magazine (2011-06-05). "COLUMN: Shahid Dehlvi — the writer & the musician". Dawn (in ਅੰਗਰੇਜ਼ੀ). Retrieved 2021-07-09. ਦੇਹਲਵੀ ਪ੍ਰਗਤੀਸ਼ੀਲ ਲੇਖਕ ਸੰਘ ਦੀ ਦਿੱਲੀ ਸ਼ਾਖਾ ਵੀ ਚਲਾਉਂਦਾ ਸੀ ਅਤੇ ਉਸ ਨੇ ਪ੍ਰਗਤੀਸ਼ੀਲ ਸਾਹਿਤ ਨੂੰ ਸਮਰਪਿਤ ਸ਼ਾਹਜਹਾਂ ਨਾਮਕ ਸਾਹਿਤਕ ਰਸਾਲਾ ਸ਼ੁਰੂ ਕੀਤਾ।[3] ਦੇਹਲਵੀ ਨੂੰ ਸ਼ਾਸਤਰੀ ਸੰਗੀਤ ਵਿੱਚ ਦਿਲਚਸਪੀ ਸੀ ਅਤੇ ਉਸਨੇ ਦਿੱਲੀ ਘਰਾਣੇ ਦੇ ਉਸਤਾਦ ਚੰਦ ਖਾਨ ਕੋਲ਼ੋਂ ਇਹ ਕਲਾ ਸਿੱਖੀ ਅਤੇ ਐਸ ਅਹਿਮਦ ਦੇ ਨਾਮ ਨਾਲ ਆਲ ਇੰਡੀਆ ਰੇਡੀਓ ਉੱਤੇ ਸੰਗੀਤ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ।[4] ਭਾਰਤ ਦੀ ਵੰਡ ਤੋਂ ਬਾਅਦ, ਉਹ ਕਰਾਚੀ ਚਲਾ ਗਿਆ ਜਿੱਥੇ ਉਸਨੇ ਰੇਡੀਓ ਪਾਕਿਸਤਾਨ ਲਈ ਕੰਮ ਕੀਤਾ।[5] 1963 ਵਿੱਚ, ਉਸਨੂੰ ਪਾਕਿਸਤਾਨ ਸਰਕਾਰ ਵਲੋਂ ਪ੍ਰਾਈਡ ਆਫ ਪਰਫਾਰਮੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।[1] ਸ਼ਾਹਿਦ ਅਹਿਮਦ ਦੇਹਲਵੀ ਦੀ ਮੌਤ 27 ਮਈ 1967 ਨੂੰ ਕਰਾਚੀ ਵਿੱਚ ਹੋਈ ਅਤੇ ਉਸਨੂੰ ਗੁਲਸ਼ਨ-ਏ-ਇਕਬਾਲ ਕਬਰਸਤਾਨ ਵਿੱਚ ਦਫ਼ਨਾਇਆ ਗਿਆ।[5][6] ਸਾਹਿਤਕ ਰਚਨਾਵਾਂਸ਼ਾਹਿਦ ਦੀਆਂ ਰਚਨਾਵਾਂ ਵਿੱਚ ਸ਼ਾਮਲ ਹਨ:[7]
ਹਵਾਲੇ
|
Portal di Ensiklopedia Dunia