ਆਕਾਸ਼ਵਾਣੀ
ਆਕਾਸ਼ਵਾਣੀ ਭਾਰਤ ਵਿੱਚ 1923-24 ’ਚ ਪਹਿਲੀ ਵਾਰ ਰੇਡੀਓ ਦਾ ਪ੍ਰਸਾਰਣ ਬੰਬਈ ਤੋਂ ਹੋਇਆ। 1929 ਨੂੰ ਭਾਰਤੀ ਸਟੇਟ ਪ੍ਰਸਾਰਣ ਸਰਵਿਸ ਦੀ ਸਥਾਪਨਾ ਕੀਤੀ ਗਈ। 1936 ਵਿੱਚ ਇਸ ਦਾ ਨਾਂ ਆਲ ਇੰਡੀਆ ਰੇਡੀਓ ਰੱਖਿਆ ਗਿਆ। ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਇਸ ਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ ਗਿਆ। ਰਸਮ ਰਿਵਾਜਾਂ ਦੇ ਗੀਤਪ੍ਰਸਾਰ ਭਾਰਤੀ ਨੇ ਪੰਜਾਬ ਦੇ ਹਰ ਖ਼ਿੱਤੇ ਤੇ ਕਬੀਲੇ ਦੇ ਲਗਭਗ 192 ਗੀਤਾਂ ਨੂੰ ਰਿਕਾਰਡ ਕਰ ਲਿਆ ਹੈ। ਇਸ 'ਚ ਆਲ ਇੰਡੀਆ ਰੇਡੀਓ ਦੇ ਜਲੰਧਰ, ਪਟਿਆਲਾ ਅਤੇ ਬਠਿੰਡਾ ਸਟੇਸ਼ਨ ਨੇ ਘਰੇਲੂ ਔਰਤਾਂ ਨੂੰ ਪਿੰਡਾਂ ’ਚੋਂ ਲੱਭ ਕੇ ਉਹਨਾਂ ਦੇ ਖ਼ਿੱਤੇ ਜਾਂ ਕਬੀਲੇ ਦੇ ਜੰਮਣ ਤੋਂ ਮਰਨ ਤੱਕ ਦੇ ਰਸਮ ਰਿਵਾਜਾਂ ਨੂੰ ਟੇਪਾਂ ਵਿੱਚ ਬੰਦ ਕੀਤਾ ਤਾਂ ਕਿ ਲੋਪ ਹੋ ਰਹੀ ਵਿਰਾਸਤ ਨੂੰ ਅਗਲੀ ਪੀੜ੍ਹੀ ਤਕ ਲਿਜਾਇਆ ਜਾ ਸਕੇ। ਅਕਾਸ਼ਵਾਣੀ ਨੇ ਦੇਸ਼ ਭਰ ’ਚੋਂ 7407 ਸੰਸਕਾਰੀ ਗੀਤਾਂ ਦੀ ਆਡੀਓ, ਵੀਡੀਓ ਰਿਕਾਰਡਿੰਗ ਕੀਤੀ ਤੇ ਅੰਤਿਮ ਛੋਹਾਂ ਦੇਣ ਮਗਰੋਂ ਲਾਇਬਰੇਰੀ ਵਿੱਚ ਰੱਖਿਆ ਹੈ। ਅਕਾਸ਼ਵਾਣੀ ਨੇ ਹੁਣ ਤੱਕ 393, ਹਿਮਾਚਲ ਪ੍ਰਦੇਸ਼ ਵਿੱਚ 601 ਅਤੇ ਜੰਮੂ ਕਸ਼ਮੀਰ ਵਿੱਚ 963 ਗੀਤਾਂ ਦੀ ਰਿਕਾਰਡਿੰਗ ਕੀਤੀ ਹੈ। ਪੰਜਾਬ ਦੇ ਬਠਿੰਡਾ ਅਤੇ ਪਟਿਆਲਾ ਸਟੇਸ਼ਨ ਵੱਲੋਂ ਇਸ ਪ੍ਰਾਜੈਕਟ ਤਹਿਤ ਬਾਜ਼ੀਗਰ ਕਬੀਲੇ ਦੇ ਰਸਮ ਰਿਵਾਜਾਂ ਅਤੇ ਉਹਨਾਂ ਦੇ ਹਰ ਖੁਸ਼ੀ ਗ਼ਮੀ ਦੇ ਮੌਕਿਆਂ ’ਤੇ ਗਾਏ ਜਾਣ ਵਾਲੇ ਗੀਤਾਂ ਨੂੰ ਮੂਲ ਰੂਪ ਵਿੱਚ ਕਬੀਲੇ ਦੀਆਂ ਔਰਤਾਂ ਦੀ ਆਵਾਜ਼ ਵਿੱਚ ਰਿਕਾਰਡ ਕੀਤਾ ਸੀ। ਪੰਜਾਬ ਦੇ ਮਾਲਵੇ, ਮਾਝੇ, ਦੋਆਬੇ ਖਿੱਤੇ ਦੇ ਸੱਭਿਆਚਾਰ ’ਤੇ ਵੱਖਰਾ ਤਹਿਤ 13 ਸੂਬਿਆਂ, ਜਿਹਨਾਂ ’ਚ ਪੰਜਾਬ, ਜੰਮੂ ਅਤੇ ਕਸ਼ਮੀਰ, ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਮੇਘਾਲਿਆ, ਨਾਗਾਲੈਂਡ, ਅੰਡੇਮਾਨ ਅਤੇ ਨਿਕੋਬਾਰ ਟਾਪੂ , ਪੱਛਮੀ ਬੰਗਾਲ, ਝਾਰਖੰਡ ਅਤੇ ਛੱਤੀਸਗੜ੍ਹ 'ਚ ਰਿਕਾਡਿੰਗ ਕੀਤੀ ਹੈ। ਹਵਾਲੇ |
Portal di Ensiklopedia Dunia