ਸ਼ੁਭਾਂਗੀ ਕੁਲਕਰਣੀਸ਼ੁਭਾਂਗੀ ਕੁਲਕਰਣੀ (ਜਨਮ 19 ਜੁਲਾਈ 1959) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਐਸੋਸ਼ੀਏਸ਼ਨ ਦੀ ਸਕੱਤਰ ਵੀ ਰਹਿ ਚੁੱਕੀ ਹੈ,[1] ਜਦੋਂ ਇਸ ਐਸੋਸ਼ੀਏਸ਼ਨ ਨੂੰ 2006 ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਿੱਚ ਮਿਲਾ ਲਿਆ ਗਿਆ ਸੀ।[2] ਉਹ ਇੱਕ ਲੈੱਗ-ਸਪਿਨਰ ਸੀ। ਘਰੇਲੂ ਕ੍ਰਿਕਟ ਵਿੱਚ ਉਹ ਮਹਾਂਰਾਸ਼ਟਰ ਮਹਿਲਾ ਕ੍ਰਿਕਟ ਟੀਮ ਵੱਲੋਂ ਖੇਡਦੀ ਰਹੀ ਹੈ ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਉਸਨੇ ਆਪਣਾ ਪਹਿਲਾ ਮੈਚ 1976 ਵਿੱਚ ਵੈਸਟ ਇੰਡੀਜ਼ ਕ੍ਰਿਕਟ ਟੀਮ ਖ਼ਿਲਾਫ ਖੇਡਿਆ। ਇਹ ਵੈਸਟ ਇੰਡੀਜ਼ ਵਿਰੁੱਧ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਪਹਿਲਾ ਮੈਚ ਸੀ।[3] ਉਸਨੇ 19 ਟੈਸਟ ਮੈਚ ਖੇਡੇ ਸਨ ਅਤੇ ਪੰਜ ਪਾਰੀਆਂ ਵਿੱਚ ਉਸਨੇ 5 ਤੋਂ ਜਿਆਦਾ ਵਿਕਟਾਂ ਹਾਸਿਲ ਕੀਤੀਆਂ ਸਨ।[4] ਸ਼ੁਭਾਂਗੀ ਨੇ 5 ਅੰਤਰਰਾਸ਼ਟਰੀ ਦੌਰਿਆਂ ਵਿੱਚ 27 ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡੇ ਹਨ।[5]
ਸ਼ੁਭਾਂਗੀ ਨੇ ਤਿੰਨ ਟੈਸਟ ਮੈਚਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਵੀ ਕੀਤੀ ਸੀ (ਇੱਕ ਇੰਗਲੈਂਡ ਖ਼ਿਲਾਫ ਅਤੇ ਦੋ ਆਸਟਰੇਲੀਆ ਖ਼ਿਲਾਫ)। ਇਸ ਤੋਂ ਇਲਾਵਾ ਇੰਗਲੈਂਡ ਖ਼ਿਲਾਫ ਇੱਕ ਓ.ਡੀ.ਆਈ. ਮੈਚ ਵਿੱਚ ਵੀ ਓਨਾਂ ਨੇ ਕਪਤਾਨੀ ਕੀਤੀ ਸੀ। ਉਸਨੇ 1991 ਈਸਵੀ ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਮੌਜੂਦਾ ਸਮੇਂ ਉਹ ਅੰਤਰਰਾਸ਼ਟਰੀ ਕ੍ਰਿਕਟ ਸਭਾ ਦੀ ਮਹਿਲਾ ਕ੍ਰਿਕਟ ਕਮੇਟੀ ਦੀ ਮੈਂਬਰ ਹੈ, ਜੋ ਕਿ ਏਸ਼ੀਆਈ ਕ੍ਰਿਕਟ ਸਭਾ ਵੱਲੋਂ ਨੁਮਾਇੰਦਗੀ ਕਰਦੀ ਹੈ।[6] ਹਵਾਲੇ
|
Portal di Ensiklopedia Dunia