ਏਲ ਸਾਲਵਾਦੋਰ ਦਾ ਗਣਰਾਜ República de El Salvador |
---|
|
ਮਾਟੋ: "Dios, Unión, Libertad" (ਸਪੇਨੀ) "ਰੱਬ, ਏਕਤਾ, ਅਜ਼ਾਦੀ" |
ਐਨਥਮ: Himno Nacional de El Salvador ਸਾਲਵਾਦੋਰ ਦਾ ਰਾਸ਼ਟਰੀ ਗੀਤ |
 |
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਸਾਨ ਸਾਲਵਾਦੋਰ |
---|
ਅਧਿਕਾਰਤ ਭਾਸ਼ਾਵਾਂ | ਸਪੇਨੀ |
---|
ਵਸਨੀਕੀ ਨਾਮ | ਸਾਲਵਾਦੋਰੀ |
---|
ਸਰਕਾਰ | ਰਾਸ਼ਟਰਪਤੀ ਪ੍ਰਧਾਨ ਸੰਵਿਧਾਨਕ ਗਣਰਾਜ[1][2] |
---|
|
| ਮਾਉਰੀਸੀਓ ਫ਼ੂਨੇਸ |
---|
| ਸਾਲਵਾਦੋਰ ਸੇਰੇਨ |
---|
• ਸਭਾ ਦਾ ਸਪੀਕਰ | ਸਿਗਫ਼੍ਰੀਦੋ ਮੋਰਾਲੇਸ |
---|
|
ਵਿਧਾਨਪਾਲਿਕਾ | ਵਿਧਾਨਕ ਸਭਾ |
---|
|
|
| 15 ਸਤੰਬਰ, 1821 |
---|
| 24 ਜੂਨ, 1865 |
---|
• ਮੱਧ ਅਮਰੀਕਾ ਦੇ ਮਹਾਨ ਗਣਰਾਜ ਤੋਂ | 13 ਨਵੰਬਰ, 1898 |
---|
|
|
• ਕੁੱਲ | 21,040 km2 (8,120 sq mi) (153ਵਾਂ) |
---|
• ਜਲ (%) | 1.4 |
---|
|
• ਜੁਲਾਈ 2009 ਅਨੁਮਾਨ | 6,134,000[3] (99ਵਾਂ) |
---|
• 2009 ਜਨਗਣਨਾ | 5,744,113[4]</ref> |
---|
• ਘਣਤਾ | 341.5/km2 (884.5/sq mi) (47ਵਾਂ) |
---|
ਜੀਡੀਪੀ (ਪੀਪੀਪੀ) | 2011 ਅਨੁਮਾਨ |
---|
• ਕੁੱਲ | $44.576 ਬਿਲੀਅਨ[5] |
---|
• ਪ੍ਰਤੀ ਵਿਅਕਤੀ | $7,549[5] |
---|
ਜੀਡੀਪੀ (ਨਾਮਾਤਰ) | 2011 ਅਨੁਮਾਨ |
---|
• ਕੁੱਲ | $22.761 ਬਿਲੀਅਨ[5] |
---|
• ਪ੍ਰਤੀ ਵਿਅਕਤੀ | $3,855[5] |
---|
ਗਿਨੀ (2002) | 52.4 ਉੱਚ |
---|
ਐੱਚਡੀਆਈ (2010) | 0.659[6] Error: Invalid HDI value · 90ਵਾਂ |
---|
ਮੁਦਰਾ | ਅਮਰੀਕੀ ਡਾਲਰ2 (USD) |
---|
ਸਮਾਂ ਖੇਤਰ | UTC−6 (CST) |
---|
ਡਰਾਈਵਿੰਗ ਸਾਈਡ | ਸੱਜੇ |
---|
ਕਾਲਿੰਗ ਕੋਡ | +5031 |
---|
ਇੰਟਰਨੈੱਟ ਟੀਐਲਡੀ | .sv |
---|
- ਟੈਲੀਫ਼ੋਨ ਕੰਪਨੀਆਂ (ਮਾਰਕਿਟ ਵੰਡ): ਤੀਗੋ (45%), ਕਲਾਰੋ (25%), ਮੋਵੀਸਤਾਰ (24%), ਡਿਜੀਸੈਲ (5.5%), ਰੈੱਡ (0.5%).
- ਅਮਰੀਕੀ ਡਾਲਰ ਵਰਤੀ ਜਾਂਦੀ ਮੁੱਦਰਾ ਹੈ। ਵਿੱਤੀ ਜਾਣਕਾਰੀ ਅਮਰੀਕੀ ਡਾਲਰਾਂ ਜਾਂ ਸਾਲਵਾਡੋਰੀ ਕੋਲੋਨਾਂ ਵਿੱਚ ਦਰਸਾਈ ਜਾ ਸਕਦੀ ਹੈ ਪਰ ਕੋਲੋਨ ਦੀ ਵਿਕਰੀ ਖਤਮ ਹੋ ਚੁੱਕੀ ਹੈ।[7]
- ਕੁਲ ਚਿੰਨ੍ਹ ਉੱਤੇ ਦੇਸ਼ ਦਾ ਨਾਂ "Republica de El Salvador en la America Central" ਲਿਖਿਆ ਹੋਇਆ ਹੈ ਜਿਸਦਾ ਅਰਥ ਹੈ "ਮੱਧ-ਅਮਰੀਕਾ ਵਿੱਚ ਸਾਲਵਾਦੋਰ ਦਾ ਗਣਰਾਜ"
|
ਸਾਲਵਾਦੋਰ ਜਾਂ ਏਲ ਸਾਲਵਾਦੋਰ (Spanish: República de El Salvador, ਸ਼ਾਬਦਿਕ ਅਰਥ 'ਰੱਖਿਅਕ ਦਾ ਗਣਰਾਜ') ਮੱਧ ਅਮਰੀਕਾ ਦਾ ਸਭ ਤੋਂ ਛੋਟਾ ਅਤੇ ਸੰਘਣੀ ਅਬਾਦੀ ਵਾਲਾ ਦੇਸ਼ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਸਾਨ ਸਾਲਵਾਦੋਰ ਹੈ; ਸਾਂਤਾ ਆਨਾ ਅਤੇ ਸਾਨ ਮਿਗੁਏਲ ਵੀ ਦੇਸ਼ ਅਤੇ ਮੱਧ ਅਮਰੀਕਾ ਪ੍ਰਮੁੱਖ ਸੱਭਿਆਚਾਰਕ ਅਤੇ ਵਪਾਰਕ ਕੇਂਦਰ ਹਨ। ਇਸ ਦੀਆਂ ਹੱਦਾਂ ਦੱਖਣ ਵੱਲ ਪ੍ਰਸ਼ਾਂਤ ਮਹਾਂਸਾਗਰ, ਪੱਛਮ ਵੱਲ ਗੁਆਤੇਮਾਲਾ ਅਤੇ ਉੱਤਰ ਤੇ ਪੂਰਬ ਵੱਲ ਹਾਂਡਰਸ ਨਾਲ ਲੱਗਦੀਆਂ ਹਨ। ਇਸ ਦਾ ਸਭ ਤੋਂ ਪੂਰਬਲਾ ਇਲਾਕਾ ਫ਼ੋਨਸੇਕਾ ਦੀ ਖਾੜੀ ਦੇ ਨਿਕਾਰਾਗੁਆ ਦੇ ਉਲਟੇ ਪਾਸੇ ਦੇ ਤਟ ਤੇ ਜਾ ਲੱਗਦਾ ਹੈ। 2009 ਤੱਕ ਇਸ ਦੀ ਅਬਾਦੀ ਤਕਰੀਬਨ 5,744,113 ਸੀ, ਜਿਸ ਵਿੱਚ ਜਿਆਦਾਤਰ ਮੇਸਤੀਸੋ ਲੋਕ ਸ਼ਾਮਲ ਹਨ।[3]
1892 ਤੋਂ 2001 ਤੱਕ ਦੇਸ਼ ਦੀ ਅਧਿਕਾਰਕ ਮੁੱਦਰਾ ਕੋਲੋਨ ਸੀ ਪਰ ਬਾਅਦ ਵਿੱਚ ਅਮਰੀਕੀ ਡਾਲਰ ਨੂੰ ਅਪਣਾਇਆ ਗਿਆ।
2010 ਵਿੱਚ ਇਹ ਮਨੁੱਖੀ ਵਿਕਾਸ ਸੂਚਕ ਪੱਖੋਂ ਲਾਤੀਨੀ-ਅਮਰੀਕੀ ਦੇਸ਼ਾਂ 'ਚੋਂ ਸਿਖਰਲੇ ਦਸਾਂ ਅਤੇ ਮੱਧ-ਅਮਰੀਕਾ 'ਚੋਂ ਸਿਖਰਲੇ ਤਿੰਨ ਦੇਸ਼ਾਂ (ਕੋਸਟਾ ਰੀਕਾ ਅਤੇ ਪਨਾਮਾ ਮਗਰੋਂ) ਵਿੱਚ ਸ਼ਾਮਲ ਸੀ ਜਿਸਦਾ ਅੰਸ਼ਕ ਕਾਰਨ ਮੌਜੂਦਾ ਗਤੀਸ਼ੀਲ ਉਦਯੋਗੀਕਰਨ ਹੈ। ਇਸ ਤੋਂ ਇਲਾਵਾ 1992 ਤੋਂ 2010 ਤੱਕ ਤਪਤ-ਖੰਡੀ ਅਤੇ ਕੁੱਲ ਜੰਗਲਾਤੀ ਖੇਤਰ ਵਿੱਚ ਵੀ 20% ਦਾ ਵਾਧਾ ਹੋਇਆ ਹੈ, ਜੋ ਇਸਨੂੰ ਉਹਨਾਂ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਕਰਦਾ ਹੈ ਜਿੱਥੇ ਮੁੜ ਜੰਗਲ ਹੋਂਦ ਵਿੱਚ ਆਏ ਹਨ।[8]
ਮੰਡਲ
ਸਾਲਵਾਦੋਰ ਨੂੰ 14 ਮੰਡਲਾਂ ਜਾਂ ਡਿਪਾਰਟਮੈਂਟਾਂ (ਦੇਪਾਰਤਾਮੇਂਤੋ) ਵਿੱਚ ਵੰਡਿਆ ਗਿਆ ਹੈ ਜੋ ਕਿ ਅੱਗੋਂ 262 ਨਗਰਪਾਲਿਕਾਵਾਂ (ਮੁਨੀਸੀਪੀਓ) ਵਿੱਚ ਵੰਡੇ ਹੋਏ ਹਨ।
ਸਾਲਵਾਦੋਰ ਦੇ ਮੰਡਲ
|
|
ਪੱਛਮੀ ਸਾਲਵਾਦੋਰ ਆਊਆਚਾਪਾਨ (ਆਊਆਚਾਪਾਨ) ਸਾਂਤਾ ਆਨਾ (ਸਾਂਤਾ ਆਨਾ) ਸੋਨਸੋਨਾਤੇ (ਸੋਨਸੋਨਾਤੇ) |
ਮੱਧ ਸਾਲਵਾਦੋਰ ਲਾ ਲਿਬੇਰਤਾਦ(ਸਾਂਤਾ ਤੇਕਲਾ) ਚਾਲਾਤੇਨਾਨਗੋ (ਚਾਲਾਤੇਨਾਨਗੋ) ਕੁਸਕਾਤਲਾਨ (ਕੋਹੂਤੇਪੇਕੇ) ਸਾਨ ਸਾਲਵਾਦੋਰ (ਸਾਨ ਸਾਲਵਾਦੋਰ) ਲਾ ਪਾਸ (ਸਾਕਾਤੇਕੋਲੂਕਾ) ਕਾਬਾਨਿਆਸ (ਸੇਨਸੁਨਤੇਪੇਕੇ) ਸਾਨ ਵਿਸੇਂਤੇ (ਸਾਨ ਵਿਸੇਂਤੇ) |
ਪੂਰਬੀ ਸਾਲਵਾਦੋਰ ਉਸੁਲੂਤਾਨ (ਉਸੁਲੂਤਾਨ) ਸਾਨ ਮਿਗੁਏਲ (ਸਾਨ ਮਿਗੁਏਲ) ਮੋਰਾਸਾਨ (ਸਾਨ ਫ਼੍ਰਾਂਸਿਸਕੋ ਗੋਤੇਰਾ) ਲਾ ਊਨੀਓਨ (ਲਾ ਊਨੀਓਨ)
|
ਨੋਟ: ਮੰਡਲਾਂ ਦੀਆਂ ਰਾਜਧਾਨੀਆਂ ਕਮਾਨੀਆਂ ਵਿੱਚ ਹਨ।
|
ਹਵਾਲੇ