ਸਿਕਲੀਗਰਸਿਕਲੀਗਰ ਇੱਕ ਜਨ-ਸਮੂਹ ਦਾ ਨਾਂ ਹੈ। ਭਾਰਤ ਵਿੱਚ ਇਸ ਜਨ-ਸਮੂਹ ਦੀ ਵੱਸੋਂ ਅਨੇਕਾਂ ਰਾਜਾਂ ਵਿੱਚ ਪਾਈ ਜਾਂਦੀ ਹੈ। ਇੱਕ ਸਰਵੇਖਣ ਵਿੱਚ ਇਸ ਜਨ-ਸਮੂਹ ਦੀ ਵੱਸੋਂ ਭਾਰਤ ਵਿੱਚ 5 ਕਰੋੜ ਦੇ ਲਗਭਗ ਦਰਸਾਈ ਗਈ ਹੈ।[1][2][3] ਵੱਖ ਵੱਖ ਰਾਜਾਂ ਵਿੱਚ ਇਸ ਜਨ ਸਮੂਹ,ਜਨ ਜਾਤੀ ਜਾਂ ਕਬੀਲੇ ਨੂੰ ਕਿਧਰੇ ਅਨੁਸੂਚਿਤ ਜਾਤੀ ਤੇ ਕਿਧਰੇ ਹੋਰ ਪੱਛੜੀਆਂ ਸ਼੍ਰੇਣੀਆਂ ਦਾ ਦਰਜਾ ਦਿੱਤਾ ਗਿਆ ਹੈ।ਵਧੇਰੇ ਸਿਕਲੀਗਰ ਸਿੱਖ ਧਰਮ ਦੀ ਵੇਸ਼ ਭੂਸ਼ਾ ਵਿੱਚ ਰਹਿੰਦੇ ਹਨ। ਇਸ ਕਬੀਲੇ ਦੀ ਬੋਲਚਾਲ ਦੀ ਆਪਣੀ ਭਾਸ਼ਾ ਸਿਕਲੀਗਰੀ ਹੈ ਜੋ ਮਾਰਵਾੜੀ, ਹਿੰਦੀ ਤੇ ਗੁਰਮੁਖੀ ਦਾ ਮਿਸ਼ਰਣ ਹੈ।[4] ਵੱਖ ਵੱਖ ਰਾਜਾਂ ਦੇ ਐਂਥਰੋਪੋਲੋਜੀਕਲ ਸਰਵੇਖਣ ਅਧਾਰਤ ਪਰਕਾਸ਼ਨਾਵਾਂ ਵਿੱਚ ਅਧੂਰੀ ਜਾਣਕਾਰੀ ਹੈ ਜੋ ਇਨ੍ਹਾਂ ਵਿੱਚ ਦਿੱਤੇ ਨਿਮਨ ਲਿਖਿਤ ਬਿਆਨ ਤੋਂ ਪ੍ਰਗਟ ਹੁੰਦੀ ਹੈ। “ਸਿਕਲੀਗਰ ਇੱਕ ਅਜਿਹਾ ਸਮੂਹ ਹੈ ਜੋ ਭਾਰਤ ਦੇ ਗੁਜਰਾਤ, ਹਰਿਆਣਾ ਅਤੇ ਪੰਜਾਬ ਦੇ ਰਾਜਾਂ ਵਿੱਚ ਮਿਲਦਾ ਹੈ। ਇਹ ਪੰਚਾਲ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ। ਉਹ ਗੁਜਰਾਤ ਵਿੱਚ ਹਿੰਦੂ ਅਤੇ ਪੰਜਾਬ ਵਿੱਚ ਸਿੱਖ ਹਨ ਅਤੇ ਹਰਿਆਣਾ ਵਿੱਚ ਹਿੰਦੂ ਅਤੇ ਸਿੱਖ ਦੋਵੇਂ ਹਨ।[5][6][7]” ਮੂਲ .ਸਿੱਖ ਸਿਕਲੀਗਰਸਿਕਲੀਗਰ ਦਾ ਅਰਥ ਹੈ: ਸਿਕਲ+ਗਰ ਭਾਵ ਧਾਤਾਂ ਪਾਲਸ ਕਰਨ ਵਾਲਾ ਜਾ ਧਾਤਾਂ ਨੂੰ ਮਾਂਝਣ ਵਾਲਾ। ਇਸ ਸ਼ਬਦ ਦਾ ਮੂਲ ਅਰਬੀ ਭਾਸ਼ਾ (saiqal+gar)ਤੋਂ ਹੈ।ਭਾਵ saiqalgar ਜਾਂ ਪਾਲਸ਼ ਕਰਨ ਵਾਲਾ[8] ਇਹ ਨਾਮ ਇੱਕ ਖਾਸ ਜਨ ਸਮੂਹ ਲਈ ਵਰਤਿਆ ਜਾਂ ਦਾ ਹੈ ਜੋ ਪੁਰਖਿਆਂ ਤੋਂ ਧਾਤਾਂ ਪਾਲਸ਼ ਕਰਕੇ ਹਥਿਆਰ ਸਾਫ਼ ਕਰਦੇ ਰਹੇ ਹਨ ਜਾਂ ਹਥਿਆਰ ਬਣਾਉਣ ਦੇ ਕੰਮ ਕਰਦੇ ਸਨ।ਭਾਈ ਗੁਰਦਾਸ ਜੋ ਸਿਖ ਜੋ ਚੌਥੇ ਪੰਜਵੇਂ ਤੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ (1551-1636 ਈ) ਹੋਏ ਨੇ ਆਪਣੀ ਅਠਵੀਂ ਵਾਰ ਦੀ 22ਵੀਂ ਪਉੜੀ ਵਿੱਚ ਹਥਿਆਰ ਘੜਨ ਵਾਲੇ ਸਿਕਲੀਗਰ ਕਾਰੀਗਰਾਂ ਦਾ ਜ਼ਿਕਰ ਕੀਤਾ।[9] ਮਹਾਨ ਕੋਸ਼ ਵਿੱਚ ਪੰਜਾਬ ਵਿੱਚ ਸਿਕਲੀਗਰਾਂ ਦੇ ਮਾਰਵਾੜ ਤੋਂ ਆਣ ਦਾ ਜ਼ਿਕਰ ਹੈ ਤੇ ਗੁਰੂ ਗੋਬਿੰਦ ਸਿੰਘ ਕੋਲੋਂ, ਪਹਿਲੇ ਮਾਰਵਾੜੀਏ, ਜੋ ਉਨ੍ਹਾਂ ਦੇ ਸਿਲਹਖਾਨੇ ਦਾ ਸਿਕਲੀਗਰ ਸੀ ਦਾ ਅੰਮ੍ਰਿਤ ਛਕ ਕੇ ਅੰਮ੍ਰਿਤਧਾਰੀ ਸਿੱਖ ਸੱਜਣ ਦਾ ਜ਼ਿਕਰ ਹੈ।[10][11] ਇਸ ਤੋਂ ਪਹਿਲਾਂ ਇਹ ਆਪਣੇ ਕਿੱਤਾਮੁਖੀ ਨਾਮ ਲੋਹਾਰ ਦੇ ਨਾਂ ਨਾਲ ਜਾਣੇ ਜਾਂਦੇ ਸਨ।ਐਚ ਏ ਰੋਜ਼ ਨੇ "ਏ ਗਲੋਸਰੀ ਆਫ ਟਰਾਈਬਜ਼ ਐਂਡ ਕੇਸਟਸ ਇਨ ਪੰਜਾਬ "[12] ਵਿੱਚ ਸਿੱਖ ਸਿਕਲੀਗਰ ਨੂੰ ਭਾਂਡੇਲਾ ਦੇ ਨਾਂ ਨਾਲ ਵੀ ਦਰਸਾਇਆ ਹੈ ਤੇ "ਏ ਗਲੋਸਰੀ ਆਫ ਟਰਾਈਬਜ਼ ਇਨ ਸੈਂਟਰਲ ਇੰਡੀਆ" ਜਿਸ ਵਿੱਚ ਹਿੰਦੂ ਤੇ ਮੁਸਲਮਾਨ ਸਿਕਲੀਗਰਾਂ ਦਾ ਵੀ ਜ਼ਿਕਰ ਹੈ, ਨੇ ਬੜ੍ਹਈ ਤੇ ਸਿਕਲੀਗਰ ਨੂੰ ਸਮਾਨਾਰਥਕ ਸ਼ਬਦ ਦਰਸਾਇਆ ਹੈ। ਆਮ ਪ੍ਰਚਲਿਤ ਰਵਾਇਤ ਹੈ, ਜੋ ਸਾਰੇ ਵੱਖ ਵੱਖ ਭਾਰਤੀ ਸਿਕਲੀਗਰ ਜਨ ਸਮੂਹਾਂ ਦੇ ਲੋਗ ਮੂੰਹੋਂ ਮੂਹੀਂ ਦੱਸਦੇ ਹਨ ਕਿ ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਹਥਿਆਰ ਮੌਲਾ ਬਖ਼ਸ਼ ਨਾਂ ਦੇ ਲਹੌਰ ਵਾਸੀ ਲੁਹਾਰ ਮੌਲਾ ਬਖ਼ਸ਼ ਰਾਹੀਂ ਬਣਾਏ ਜਾਂਦੇ ਸਨ।ਮੁਗਲਾਂ ਦੇ ਉਸ ਨੂੰ ਤੰਗ ਕਰਨ ਤੇ ਮੌਲਾ ਬਖ਼ਸ਼ ਨੇ ਸਿੱਖਾਂ ਲਈ ਘਾਣ ਬੁੱਝ ਕੇ ਘਟੀਆ ਹਥਿਆਰ ਬਣਾਉਣੇ ਸ਼ੁਰੂ ਕਰ ਦਿੱਤੇ। ਗੁਰੂ ਸਾਹਿਬ ਨੂੰ ਪਤਾ ਲੱਗਣ ਤੇ ਉਨ੍ਹਾਂ ਰਾਜਪੂਤਾਨੇ ਦੇ ਮੇਵਾੜ ਇਲਾਕੇ ਤੋਂ ਲੋਹਾਰ ਪੇਸ਼ੇ ਦੇ ਕਾਰੀਗਰ ਬੁਲਾ ਕੇ ਉਨ੍ਹਾਂ ਨੂੰ ਪੰਜਾਬ ਵਿੱਚ ਵਸਾਇਆ[8][12] ਤੇ ਉਨ੍ਹਾਂ ਕੋਲੋਂ ਉੱਤਮ ਹਥਿਆਰ ਤਲਵਾਰ, ਨੇਜ਼ਾ, ਬਰਛਾ, ਗੁਪਤੀ ਸਗੋਂ ਤੋੜੇਦਾਰ ਬੰਦੂਕਾਂ ਵੀ ਇਤਿਆਦਿਕ ਹਥਿਆਰ ਬਣਵਾਏ।ਨੌਵੇਂ ਗੁਰੂ ਸਤਿਗੁਰੂ ਤੇਗ ਬਹਾਦਰ ਦੇ ਸਮੇਂ ਕੁੱਝ ਕਾਰੀਗਰ ਅਸਾਮ ਤੱਕ ਉਨ੍ਹਾਂ ਦੇ ਸਫਰਾਂ ਦੌਰਾਨ ਉਨ੍ਹਾਂ ਦੇ ਕਾਫ਼ਲੇ ਵਿੱਚ ਸ਼ਾਮਲ ਹੋ ਕੇ ਨਾਲ ਗਏ।ਦਸਵੇਂ ਗੁਰੂ ਗੋਬਿੰਦ ਸਿੰਘ ਸਮੇਂ ਇਨ੍ਹਾਂ ਕਾਰੀਗਰਾਂ ਦੀ ਹੋਰ ਵਧੇਰੇ ਜ਼ਰੂਰਤ ਸੀ।ਗੁਰੂ ਸਾਹਿਬ ਨੇ ਇਨ੍ਹਾਂ ਉੱਤਮ ਹਥਿਆਰ ਬਣਾਉਣ ਤੇ ਸਾਫ਼ ਕਰਨ ਵਾਲੇ ਸਿਕਲੀਗਰਾਂ ਨੂੰ ਬਹੁਤ ਸਨਮਾਨ ਬਖ਼ਸ਼ਿਆ। ਜਿਸ ਕਾਰਨ ਦਸ਼ਮੇਸ਼ ਗੁਰੂ ਦੇ ਸਮੇਂ ਬਹੁਤ ਸਾਰੇ ਕਾਰੀਗਰ ਅੰਮ੍ਰਿਤ ਗ੍ਰਹਿਣ ਕਰਕੇ ਸਿੰਘ ਸਜ ਗਏ ਤੇ ਮੁਗਲਾਂ ਨਾਲ ਜੁੱਧਾਂ ਵਿੱਚ ਹਿੱਸਾ ਲਿਆ। ਸਿੱਖ ਇਤਿਹਾਸ ਵਿੱਚ ਅਨੰਦਗੜ ਕਿਲੇ ਦੇ ਯੁੱਧ ਵਿੱਚ ਹਾਥੀ ਦੇ ਮੱਥੇ ਨੂੰ ਖ਼ਾਸ ਤਰਾਂ ਦੇ ਬਰਛੇ ਨਾਲ ਵਿੰਨ੍ਹ ਕੇ ਮੁਗਲਾਂ ਵਿਰੁੱਧ ਯੁੱਧ ਦਾ ਪਾਸਾ ਪਲਟਣ ਵਾਲੇ ਬਚਿੱਤਰ ਸਿੰਘ ਦਾ ਨਾਂ ਖ਼ਾਸ ਪ੍ਰਸਿੱਧ ਹੈ। ਬਹੁਤ ਸਾਰੇ ਸਿਕਲੀਗਰ ਪਰਵਾਰ ਜਦੋਂ ਗੁਰੂ ਗੋਬਿੰਦ ਸਿੰਘ ਦੱਖਣ ਵੱਲ ਗਏ ਇਨ੍ਹਾਂ ਪਰਵਾਰਾਂ ਦਾ ਕਾਫ਼ਲਾ ਨਾਲ ਗਿਆ ਤੇ ਕਈ ਉੱਥੇ ਹੀ ਵੱਸ ਗਏ। ਉਨੀਵੀਂ ਸਦੀ ਦਾ ਸਮਾਂਬੰਦਾ ਸਿੰਘ ਬਹਾਦਰ ਤੇ ਖ਼ਾਸ ਕਰਕੇ ਰਣਜੀਤ ਸਿੰਘ ਦੇ ਰਾਜ ਪਿੱਛੋਂ, ਅੰਗਰੇਜ਼ਾਂ ਦੁਆਰਾ ਹਥਿਆਰ ਬਣਾਉਣ ਤੇ ਪਾਬੰਦੀ ਲਗਾਉਣ ਕਾਰਨ ਇਹ ਸਿਕਲੀਗਰ ਕੰਮ ਦੀ ਭਾਲ ਵਿੱਚ ਪੂਰੇ ਹਿੰਦੁਸਤਾਨ ਖ਼ਾਸ ਕਰਕੇ ਦੱਖਣੀ ਪ੍ਰਾਇਦੀਪ ਵਿੱਚ ਖਿੰਡ ਪੁੰਡ ਗਏ। ਕਿੱਤੇ ਅਤੇ ਗੋਤਰਾਂ ਅਨੁਸਾਰ ਵਰਗ ਵੰਡਪੰਜਾਬ ਦਾ ਸਿਕਲੀਗਰ ਕਬੀਲਾ ਆਪਣੇ ਪੁਰਖਿਆਂ ਦੇ ਨਾਂਵਾਂ ਅਤੇ ਵੱਖ ਵੱਖ ਗੋਤਰਾਂ ਵਿੱਚ ਵੰਡਿਆ ਹੋਇਆ ਹੈ। ਕਬੀਲੇ ਦੀ ਮਾਣ ਮਰਿਆਦਾ ਅਤੇ ਸਨਮਾਨ ਨੂੰ ਗੋਤਰ ਕਾਫ਼ੀ ਹੱਦ ਤਕ ਤੈਅ ਕਰਦੇ ਹਨ। ਸਿਕਲੀਗਰ ਕਬੀਲੇ ਦਾ ਸਮਾਜਿਕ ਸੰਗਠਨ ਇੰਨ੍ਹਾਂ ਗੋਤਰਾਂ ਵਿੱਚ ਹੀ ਪਿਆ ਹੈ। ਸਿਕਲੀਗਰ ਕਬੀਲੇ ਦੇ ਮੁੱਖ ਗੋਤਰ ਹਨ - 1) ਜੂਨੀ 8) ਪਤਲੋੜੇ 2) ਡਾਂਗੀ 9) ਘਾਸੀ ਟਾਂਕ 3) ਭੌਂਡ 10) ਪਟੋਆ 4) ਟਾਂਕ 11) ਘਟਾੜੇ 5) ਖੀਚੀ 12) ਪਿਆਲਾ 6) ਤਲਬਿਥੀਆਂ 13) ਜਿਊਣੀ 7) ਬਊਰੀ[13] ਇਸ ਤੋਂ ਇਲਾਵਾ ਅੱਗੇ ਵੀ ਇੰਨ੍ਹਾਂ ਗੋਤਰਾਂ ਨੂੰ ਉਪਗੋਤਾਂ ਵਿੱਚ ਵੰਡਿਆ ਹੋਇਆ ਹੈ ਮੌਜੂਦਾ ਸਮੇਂ ਵਿੱਚ ਜਿਆਦਾਤਰ ਸਿਕਲੀਗਰ ਕਬੀਲੇ ਦੇ ਵਾਸੀ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਅਤੇ ਜੰਮੂ ਵਿਖੇ ਰਹਿ ਰਹੇ ਹਨ। ਜਿੱਥੇ ਜੰਮੂ ਦੇ ਸਿਕਲੀਗਰ ਮਾਨਤਾ ਪ੍ਰਾਪਤ ਹਥਿਆਰ ਬਣਾਉਣ ਵਿੱਚ ਲੱਗ ਰਹੇ ਨੇ , ਓਥੇ ਹੀ ਦਿੱਲੀ ਦੇ ਸਿਕਲੀਗਰ ਜਿਆਦਾ ਘਰੇਲੂ ਉਦਯੋਗ ਨਾਲ ਜੁੜ ਰਹੇ ਹਨ। ਪਰ ਪੰਜਾਬ ਦੇ ਵਿੱਚ ਅੱਜ ਵੀ ਸਿਕਲੀਗਰਾਂ ਦੀ ਹਾਲਤ ਬਹੁਤੀ ਚੰਗੀ ਨਹੀਂ ਉਹ ਗਰੀਬੀ, ਅਨਪੜ੍ਹਤਾ ਅਤੇ ਪੱਛੜੇਪਣ ਦਾ ਸ਼ਿਕਾਰ ਹਨ। ਪੰਜਾਬ ਵਿੱਚ ਸਿਕਲੀਗਰ ਕਬੀਲੇ ਨੂੰ ਕਿੱਤੇ ਦੇ ਅਧਾਰ ਤੇ ਮੁੱਖ ਰੂਪ ਵਿੱਚ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ। 1) ਬਸਣੀਏ ਸਿਕਲੀਗਰ 2) ਉਠਣੀਏ ਸਿਕਲੀਗਰ 3) ਲਦਣੀਏ ਸਿਕਲੀਗਰ 1) ਬਸਣੀਏ ਸਿਕਲੀਗਰ - ਸ਼ਹਿਰਾਂ ਜਾਂ ਪਿੰਡਾਂ ਵਿੱਚ ਪੱਕੀ ਤਰ੍ਹਾਂ ਵਸੇਬਾ ਕਰ ਲੈਣ ਵਾਲੇ ਸਿਕਲੀਗਰਾਂ ਨੂੰ ਬਸਣੀਏ ਸਿਕਲੀਗਰ ਕਹਿੰਦੇ ਹਨ।[14] ਇਹ ਸਿਕਲੀਗਰ ਸਿੱਖੀ ਨਾਲ ਜਿਆਦਾ ਜੁੜੇ ਹੋਏ ਹੁੰਦੇ ਹਨ। ਅਸਤਰ - ਸ਼ਸਤਰ ਬਣਾਉਣ ਵਾਲੇ ਕੰਮ ਮੁੱਖ ਰੂਪ ਵਿੱਚ ਇਹ ਹੀ ਕਰਦੇ ਹਨ । ਰਾਜੇ, ਮਹਾਰਾਜਿਆਂ ਦੇ ਸਮਿਆਂ ਤੋਂ ਹੀ ਹੱਥਿਆਰ ਬਣਾਉਣ ਵਾਲਾ ਕੰਮ ਕਰਦੇ ਆ ਰਹੇ ਹਨ । ਪਰ ਅੱਜ ਕੱਲ੍ਹ ਮੰਡੀ ਦੀਆਂ ਲੋੜਾਂ ਅਨੁਸਾਰ ਇਨ੍ਹਾਂ ਨੇ ਆਪਣੇ ਆਪ ਨੂੰ ਢਾਲ ਲਿਆ ਹੈ। 2) ਉਠਣੀਏ ਸਿਕਲੀਗਰ - ਉਹ ਲੋਕ ਜਿਹੜੇ ਕਿ ਆਦਿ ਕਾਲ ਤੋਂ ਹੀ ਟਪਰੀਵਾਸ ਦਾ ਜੀਵਨ ਬਤੀਤ ਕਰਦੇ ਆਏ ਹਨ।[15] ਇਹ ਲੋਕ ਅੱਜ ਵੀ ਘੁਮੰਤੂ ਅਵਸਥਾ ਵਿੱਚ ਦੇਖੇ ਜਾ ਸਕਦੇ ਹਨ। ਇਹ ਲੋਕ ਮੁੱਖ ਰੂਪ ਵਿੱਚ ਉਨ੍ਹਾਂ ਚੀਜ਼ਾਂ ਨੂੰ ਹੀ ਬਣਾਉਂਦੇ ਹਨ ਜਿਹੜੀਆਂ ਕਿ ਘਰੇਲੂ ਲੋੜਾਂ ਹੁੰਦੀਆਂ ਹਨ। ਜਿਵੇਂ ਢੋਲ, ਪੀਪੇ, ਪਾਪੀਆਂ 'ਤੇ ਢੱਕਣ ਲਾਉਣੇ ਆਦਿ। ਇਸ ਦੇ ਨਾਲ ਕੁਝ ਲੋਕ ਇਨ੍ਹਾਂ ਵਿੱਚ ਮੁਰੰਮਤ ਦਾ ਕੰਮ ਵੀ ਕਰਦੇ ਹਨ ਜਿਵੇਂ ਚਾਕੂ, ਛੁਰੀਆਂ, ਕੈਂਚੀਆਂ ਅਤੇ ਹਥਿਆਰਾਂ ਦੀ ਸਾਣ ਲਾਉਣ ਦਾ ਕੰਮ। ਅੱਜ ਕੱਲ੍ਹ ਇਹ ਪਲਾਸਟਿਕ ਦੇ ਸਮਾਨ ਦੇ ਵਪਾਰ ਨਾਲ ਜੁੜ ਰਹੇ ਹਨ। ਜੋ ਪਿੰਡੀ - ਪਿੰਡੀ ਜਾਕੇ ਵੇਚਿਆ ਜਾ ਸਕੇ । 3) ਲਦਣੀਏ ਸਿਕਲੀਗਰ - ਪਿੰਡਾਂ ਜਾਂ ਨਗਰਾਂ ਵਿੱਚ ਇੱਕ 'ਸੀਜ਼ਨ' ਹਿੱਤ ਟਿਕ ਕੇ ਬਹਿ ਜਾਣ ਵਾਲੇ ਸਿਕਲੀਗਰਾਂ ਨੂੰ 'ਲਦਣੀਏ ਸਿਕਲੀਗਰ' ਕਹਿੰਦੇ ਹਨ ।[16] ਇੰਨ੍ਹਾਂ ਵਿੱਚੋਂ ਬਹੁਤ ਲੋਕ ਅਰਧ ਘੁਮੰਤੂ ਜੀਵਨ ਬਤੀਤ ਕਰ ਰਹੇ ਹਨ। ਇਹ ਜਿਆਦਾਤਰ ਘਰੇਲੂ ਲੋਹੇ ਦੇ ਆਮ ਵਰਤੋਂ ਵਿੱਚ ਆਉਣ ਵਾਲੇ ਸਮਾਨ ਦੀ ਮੁਰੰਮਤ ਕਰਨ ਦਾ ਕੰਮ ਕਰਦੇ ਹਨ। ਜਿਵੇਂ ਜਿੰਦਿਆਂ ਨੂੰ ਕੁੰਜੀਆਂ ਲਾਉਣਾ, ਚਾਕੂ, ਛੁਰੀਆਂ ਨੂੰ ਸਾਣ ਲਾਉਣਾ ਆਦਿ। ਇਹ ਆਪਣੀਆਂ ਰਵਾਇਤਾਂ ਨੂੰ ਬਸਣੀਏ ਸਿਕਲੀਗਰਾਂ ਦੇ ਮੁਕਾਬਲੇ ਜਿਆਦਾ ਮੰਨਦੇ ਹਨ। ਇਹ ਸਿਕਲੀਗਰ ਸ਼ਿਕਾਰ ਕਰਨ ਦੇ ਵੀ ਸ਼ੁਕੀਨ ਹੁੰਦੇ ਹਨ। ਰਹਿਣ ਸਹਿਣਸਿਕਲੀਗਰ ਜਿਆਦਾ ਕਰਕੇ ਗਰੀਬੀ ਰੇਖਾਵਾਂ ਤੋਂ ਥੱਲੇ ਦੇ ਪਰਵਾਰ ਹਨ।ਇਹ ਆਪਣੀਆਂ ਬਸਤੀਆਂ ਜਾਂ ਡੇਰੇ ਜ਼ਿਆਦਾ ਕਰਕੇ ਰੇਲਵੇ ਦੀ ਖਾਲ਼ੀ ਜ਼ਮੀਨ, ਸ਼ਹਿਰਾਂ ਵਿੱਚ ਪਈ ਹੋਈ ਸਰਕਾਰੀ ਖਾਲੀ ਜ਼ਮੀਨ ਇਤਿਆਦ ਤੇ ਕਬਜ਼ਾ ਕਰਕੇ ਬਣਾਂਉਦੇ ਹਨ।ਕੁੱਝ ਕੁੱਝ ਕੋਲ ਇਨ੍ਹਾਂ ਜ਼ਮੀਨਾਂ ਦੇ ਪੱਟੇ ਵੀ ਹਨ। ਇਸ ਤਰਾਂ ਇਨ੍ਹਾਂ ਦਾ ਜੀਵਨ ਖਾਨਾ ਬਦੋਸ਼ਾਂ ਜਾਂ ਬਣਜਾਰਿਆਂ ਵਰਗਾ ਹੈ ਜੋ ਇੱਕ ਥਾਂ ਤੋਂ ਦੂਸਰੀ ਥਾਂ ਤੇ ਨਿਵਾਸ ਬਦਲਦੇ ਰਹਿੰਦੇ ਹਨ। ਪਿਛਲੇ 30-40 ਸਾਲਾਂ ਵਿੱਚ ਇੱਕ ਬਦਲਾਓ ਦੇਖਣ ਵਿੱਚ ਆਇਆ ਹੈ। ਹੁਣ ਇਨ੍ਹਾਂ ਦਾ ਜੀਵਨ ਅੰਦਾਜ਼ ਬਣਜਾਰਿਆਂ ਜਾਂ ਟੱਪਰੀਵਾਸਾਂ ਤੋਂ ਬਦਲ ਕੇ ਪੱਕੇ ਰਿਹਾਈਸ਼ਾਂ ਵੱਲ ਵੱਧ ਰਿਹਾ ਹੈ। ਜਦ ਤੱਕ ਸਰਕਾਰਾਂ ਬਹੁਤ ਮਜਬੂਰ ਨਹੀਂ ਕਰਦੀਆਂ ਇਹ ਆਪਣੇ ਟਿਕਾਣਿਆਂ ਨੂੰ ਬਦਲਣ ਤੇ ਬਹੁਤ ਪ੍ਰਤਿਰੋਧ ਕਰਦੇ ਹਨ ਬਲਕਿ ਆਪਣੇ ਡੇਰਿਆਂ ਦੇ ਪੇਟੀਫੇਰ ਵਿੱਚ ਹੀ ਰਹਿੰਦੇ ਹਨ।ਇਹ ਆਪਣੇ ਧਾਰਮਕ ਅਕੀਦੇ ਦੇ ਬਹੁਤ ਪੱਕੇ ਹਨ। ਬਹੁਤੇ ਸਿਕਲੀਗਰ ਸਿੱਖ ਧਰਮ ਦੇ ਬਾਣੇ ਵਿੱਚ ਰਹਿੰਦੇ ਹਨ। ਵਾਹਿਗੁਰੂ ਨਾਮ ਦਾ ਜਾਪ ਕਰਦੇ ਹਨ ਤੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਿੱਖ ਗੁਰੂਆਂ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਹਨ। ਅੱਜੋਕੇ ਸਮੇਂ ਵਿੱਚ ਤਲਵਾਰਾਂ ਆਦਿ ਹਥਿਆਰਾਂ ਦੀ ਮੰਗ ਘੱਟ ਹੋਣ ਕਰਕੇ, ਇਹ ਲੋਕ ਕਬਾੜਖਾਨਿਆਂ ਵਿੱਚੋਂ ਧਾਤੂ ਉਪਕਰਨ ਲੈ ਕੇ, ਉਨ੍ਹਾਂ ਨੂੰ ਉਧੇੜ ਕੇ ਲੋਹਾ ਆਦੀ ਕੱਢ ਲੈਂਦੇ ਹਨ। ਪੂਰਾ ਪਰਵਾਰ ਚਾਕੂ,ਛੁਰੀਆਂ ਘਰੇਲੂ ਲੋਹੇ ਦੇ ਬਰਤਨ ਕੜ੍ਹਾਈਆਂ ਆਦਿਕ ਬਣਾਉਣ ਲੱਗ ਜਾਂਦਾ ਹੈ।ਘਰੇਲੂ ਸਮਾਨ ਨੂੰ ਸਿਕਲ ਕਰਨ ਜਾਂ ਪਾਲਸ਼ ਕਰਨ ਦੀ ਲੋੜ ਨਹੀਂ ਹੁੰਦੀ। ਔਰਤਾਂ ਜਿਆਦਾ ਕਰਕੇ ਘਰ ਦੇ ਅੰਦਰ ਕੰਮ ਕਰਦੀਆਂ ਹਨ। ਬਾਹਰ ਜਾ ਕੇ ਵੇਚਣ ਦਾ ਕੰਮ ਮਰਦ ਕਰਦੇ ਹਨ।ਪਰੰਤੂ ਘਰ ਅੰਦਰ ਔਰਤਾਂ ਮਰਦਾਂ ਦੇ ਬਰਾਬਰ ਲੋਹਾ ਕੁੱਟਣ ਜਿਹੇ ਭਾਰੀ ਕੰਮਾਂ ਵਿੱਚ ਮਰਦਾਂ ਦੇ ਬਰਾਬਰ ਹਿੱਸਾ ਪਾਂਦੀਆਂ ਹਨ।[17] ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਸਿਕਲੀਗਰਾਂ ਦੇ ਰਹਿਣ ਸਹਿਣ ਵਿੱਚ ਸੁਧਾਰ ਵਿੱਚ ਮਦਦ ਲਈ ਅੱਗੇ ਆਈਆਂ ਹਨ। ਇਨ੍ਹਾਂ ਵਿੱਚ,
ਭਾਰਤ ਵਿੱਚ
ਹੈਦਰਾਬਾਦ ਵਰਗੇ ਵੱਡੇ ਮਹਾਂਨਗਰਾਂ ਵਿੱਚ ਹੁਣ ਲੋਹੇ ਦੀਆਂ ਗਰਿਲਾਂ, ਗੇਟ ਵਗੈਰਾ ਬਣਾਉਣ ਦਾ ਕੰਮ ਵੀ ਕਰਨ ਲੱਗ ਪਏ ਹਨ।ਕੁੱਝ ਸਿਕਲੀਗਰ ਪੜ੍ਹ ਲਿਖ ਕੇ ਵੱਡੇ ਵੱਡੇ ਕਾਰਖ਼ਾਨਿਆਂ ਵਿੱਚ ਕਾਰੀਗਰ ਵੀ ਲੱਗ ਗਏ ਹਨ।[20] ਇਸ ਦੇ ਉਲਟ ਮੱਧ ਪ੍ਰਦੇਸ਼, ਕਰਨਾਟਕ,ਤਾਮਿਲਨਾਡੂ ਆਦੀ ਪ੍ਰਦੇਸ਼ਾਂ ਵਿੱਚ ਅਜੇ ਵੀ ਅੱਤ ਗਰੀਬੀ ਦੀ ਹਾਲਤ ਵਿੱਚ, ਡੇਰਿਆਂ ਵਿੱਚ ਰਹਿੰਦੇ ਹਨ। ਮੱਧ ਪ੍ਰਦੇਸ਼ ਦੇ ਸਿਕਲੀਗਰਾਂ ਬਾਰੇ ਹਰਪ੍ਰੀਤ ਕੌਰ ਖੁਰਾਣਾ ਨੇ ਆਪਣਾ ਪੀ ਐਚ ਡੀ ਥੀਸਿਸ ਤੇ ਪੰਜ ਕਿਤਾਬਾਂ ਵਿੱਚ ਬਹੁਤ ਕੁੱਝ ਲਿਖਿਆ ਹੈ।[21][22] ਅਜੋਕੇ ਭਾਰਤੀ ਸਮਾਜ ਵਿੱਚ ਸਿਕਲੀਗਰਭਾਰਤ ਵਿੱਚ ਜਿੱਥੇ ਬਹੁਗਿਣਤੀ ਸਿਕਲੀਗਰ ਸਿੱਖ ਧਰਮ ਦੇ ਮੰਨਣ ਵਾਲੇ ਹਨ ਉਥੇ ਕੁੱਝ ਹਿੰਦੂ ਤੇ ਮੁਸਲਮਾਨ ਸਿਕਲੀਗਰ ਵੀ ਹਨ। ਭਾਰਤੀ ਸੰਵਿਧਾਨ ਮੁਤਾਬਕ ਸਿਕਲੀਗਰਾਂ ਦੇ ਜਨ ਸਮੂਹ ਨੂੰ ਕੋਈ ਵਿਸ਼ੇਸ਼ ਸਹੂਲਤਾਂ ਨਹੀਂ ਦਿੱਤੀਆਂ ਗਈਆਂ। ਜਨਗਣਨਾ ਵਾਲ਼ਿਆਂ ਨੂੰ, ਅਨਪੜ੍ਹ ਹੋਣ ਕਰਕੇ, ਸਿਕਲੀਗਰ ਆਪਣਾ ਧਰਮ ਸਿੱਖ ਨਾਂ ਲਿਖਾ ਕੇ ਸਿਕਲੀਗਰ ਧਰਮ ਲਿਖਾ ਦੇਂਦੇ ਹਨ। ਇਨ੍ਹਾਂ ਨੂੰ ਗਿਆਨ ਹੀ ਨਹੀਂ ਸਿਕਲੀਗਰ ਕੋਈ ਧਰਮ ਨਹੀਂ ਕੇਵਲ ਇੱਕ ਜਨਜਾਤੀ ਹੈ।ਹਾਲਾਕਿ ਭਾਰਤ ਦੇ ਤਿੰਨ ਰਾਜਾਂ ਪੰਜਾਬ, ਹਰਿਆਣਾ ਤੇ ਹਿਮਾਚਲ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਿੱਲੀ ਤੇ ਚੰਡੀਗੜ੍ਹ ਵਿੱਚ ਸਿਕਲੀਗਰਾਂ ਨੂੰ ਅਨੁਸੂਚਿਤ ਜਾਤੀ (SC) ਦਾ ਦਰਜਾ ਪ੍ਰਾਪਤ ਹੈ[23]। ਇਸੇ ਤਰਾਂ ਜਾਂ ਆਂਧਰਾ ਪ੍ਰਦੇਸ਼, ਕਰਨਾਟਕ,ਛੱਤੀਸਗੜ੍ਹ, ਜੰਮੂ ਤੇ ਕਸ਼ਮੀਰ,ਝਾਰਖੰਡ, ਮਹਾਰਾਸ਼ਟਰ,ਮੱਧ ਪਰਦੇਸ, ਰਾਜਸਥਾਨ ਤੇ ਤੇਲੰਗਾਨਾ ਰਾਜ ਵਿੱਚ ਸਿਕਲੀਗਰਾਂ ਨੂੰ ਦੂਸਰੀਆਂ ਪਿਛੜੀਆਂ ਸ਼੍ਰੇਣੀਆਂ (OBC) ਵਿੱਚ ਤੇ ਰਾਜ ਬਿਹਾਰ ਵਿੱਚ ਸਿਕਲੀਗਰ (ਮੁਸਲਮ) ਨੂੰ ਦੂਸਰੀਆਂ ਪਿਛੜੀਆਂ ਸ਼੍ਰੇਣੀਆਂ ਵਿੱਚ ਰੱਖਿਆਂ ਗਿਆ ਹੈ।[24] ਲੇਕਿਨ ਲਿਖਣ ਪੜ੍ਹਨ ਤੇ ਜਾਣਕਾਰੀ ਦੀ ਘਾਟ, ਤੇ ਪੱਕੇ ਰਿਹਾਇਸ਼ੀ ਪਤੇ ਦੀ ਅਣਹੋਂਦ ਕਰਕੇ ਬਹੁਤੇ ਸਿਕਲੀਗਰ ਭਾਰਤ ਰਾਜ ਦੀਆ ਕਲਿਆਣਕਾਰੀ ਯੋਜਨਾਵਾਂ ਤੋਂ,ਇਨ੍ਹਾਂ ਦੇ ਬੱਚੇ ਪੜ੍ਹਾਈ ਵਿੱਚ ਵਜੀਫਿਆਂ ਤੋਂ ਮਰਹੂਮ ਤੇ ਪਿਛੜੇ ਰਹੇ ਹਨ। ਇਨ੍ਹਾਂ ਦੀ ਹਥਿਆਰ ਚਮਕਾਉਣ ਤੇ ਬਣਾਉਣ ਦੀ ਕਲਾ ਨੂੰ ਵੀ ਕੋਈ ਸਰਕਾਰੀ ਮਾਨਤਾ ਨਹੀਂ ਹੈ।[25] ਇਸ ਤਰਾਂ ਪੱਛੜੇ ਤੇ ਗਰੀਬ ਹੋਣ ਦੇ ਬਾਵਜੂਦ, ਭਾਰਤ ਸਰਕਾਰ ਦੀਆਂ ਪਿਛਲੇ ਵਰਗ ਜਾਂ ਘੱਟ ਗਿਣਤੀ ਜਨਸਮੂਹਾਂ ਦੀਆ ਕਲਿਆਣਕਾਰੀ ਯੋਜਨਾਵਾਂ, ਵਜ਼ੀਫ਼ਿਆਂ ਆਦਿਕ ਤੋਂ ਮਰਹੂਮ ਰਹਿ ਜਾਂਦੇ ਹਨ।ਵੱਖ ਵੱਖ ਰਾਜਾਂ ਜਿਵੇੱ ਪੰਜਾਬ, ਹਰਿਆਣਾ, ਹਿਮਾਚਲ,ਦਿੱਲੀ, ਜੰਮੂ ਕਸ਼ਮੀਰ, ਮੱਧ-ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਆਂਧਰਾ ਪ੍ਰਦੇਸ਼,ਗੁਜਰਾਤ,ਮਹਾਰਾਸ਼ਟਰ, ਕਰਨਾਟਕ ਆਦਿ ਵਿੱਚ ਇਨ੍ਹਾਂ ਦੀ ਗਿਣਤੀ ਇੱਕ ਅਨੁਮਾਨ ਮੁਤਾਬਕ 5 ਕਰੋੜ ਦੇ ਲਗਭਗ ਹੈ। ਕੇਵਲ ਪੰਜਾਬ, ਹਰਿਆਣਾ, ਹਿਮਾਚਲ,ਦਿੱਲੀ ਵਿੱਚ ਹੀ ਇਨ੍ਹਾਂ ਨੂੰ ਪੱਛੜੀ ਜਾਤੀ ਦਾ ਦਰਜਾ ਪ੍ਰਾਪਤ ਹੈ।[25]।ਗੁਜਰਾਤ,ਉੱਤਰ ਪ੍ਰਦੇਸ਼ ਆਦਿ ਕਈ ਰਾਜਾਂ ਵਿੱਚ ਇਨ੍ਹਾਂ ਦੀ ਕਾਫ਼ੀ ਵੱਸੋਂ ਹੋਣ ਦੇ ਬਾਵਜੂਦ ਕਿਸੇ ਪੱਛੜੇ ਵਰਗ ਵਿੱਚ ਸੂਚੀਬੱਧ ਨਹੀਂ ਕੀਤੇ ਗਏ। ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ,ਜੰਮੂ ਕਸ਼ਮੀਰ ਦੇ ਸਿਕਲੀਗਰਇਨ੍ਹਾਂ ਦੀ ਬਹੁਗਿਣਤੀ ਉਨ੍ਹਾਂ ਦੇ ਵਡੇਰਿਆਂ ਦੇ ਦੱਸਣ ਮੁਤਾਬਕ ਪਾਕਿਸਤਾਨ ਵਿੱਚ ਸਿੰਧ ਜਾਂ ਮੁਲਤਾਨ ਤੋਂ ਆਈ ਹੈ।1999 ਵਿੱਚ ਪੰਜਾਬ ਵਿੱਚ ਲਗਭਗ 20000 ਸਿਕਲੀਗਰ ਰਹਿੰਦੇ ਸਨ।ਉਦਾਹਰਣ ਲਈ ਖ਼ਾਸ ਕਰਕੇ ਪੰਜਾਬ ਦੇ ਕੇਵਲ ਲੁਧਿਆਣਾ ਸ਼ਹਿਰ ਵਿੱਚ ਪ੍ਰੀਤ ਨਗਰ ਮੁਹੱਲਾ ਵਿੱਚ ਹੀ 1999 ਦੌਰਾਨ 500 ਸਿਕਲੀਗਰ ਪਰਵਾਰ ਰਹਿੰਦੇ ਸਨ ਜਿਨ੍ਹਾਂ ਦੇ ਮੈਂਬਰਾਂ ਸਦੀ ਗਿਣਤੀ 3000 ਦੇ ਲਗਭਗ ਸੀ।ਲੁਧਿਆਣੇ ਵਿੱਚ ਪੱਕੇ ਵੱਸਣ ਤੋਂ ਪਹਿਲਾਂ ਇਹ ਪੱਛਮ ਵਿੱਚ ਮੁਲਤਾਨ ਤੋਂ ਲੈ ਕੇ ਪੂਰਬ ਵਿੱਚ ਇਥੋਂ ਤੱਕ ਟੱਪਰੀਵਾਸਾਂ ਦੀ ਤਰਾਂ ਜੀਵਨ ਬਤੀਤ ਕਰਦੇ ਰਹੇ ਹਨ।10 ਸਾਲ ਦੇ ਸਮੇਂ ਵਿੱਚ ਦਲਵਿੰਦਰ ਸਿੰਘ ਗਰੇਵਾਲ਼ ਦੇ ਲੇਖ ਮੁਤਾਬਕ ਜੋ 100 ਪ੍ਰਤੀ ਕੇਸਾਧਾਰੀ ਸਿੱਖ ਸਨ ਹੁਣ 30 ਪ੍ਰਤੀ ਕੇਸਾਧਾਰੀ ਹਨ।ਬਾਕੀ ਜਾਂ ਤਾਂ ਨਿਰੰਕਾਰੀਆਂ ਦਾ ਅਸਰ ਕਬੂਲ ਕਰਕੇ ਜਾਂ ਹੋਰ ਕਾਰਨਾਂ ਕਰਕੇ ਕੇਸ ਰਹਿਤ ਹੋ ਗਏ ਹਨ। ਉਹ ਛੋਟੇ ਕੰਮਾਂ ਵਿੱਚ ਲੱਗੇ ਹਨ ਤੇ ਬਹੁਤ ਸਹੂਲਤਾਂ ਤੋਂ ਸੱਖਣੇ ਜੇਲ੍ਹ ਦੀਆ ਤਿੰਨ ਪਾਸੇ ਦੀਵਾਰਾਂ ਤੋਂ ਘਿਰੇ ਥਾਂ ਵਿੱਚ ਛਪਰੀਆਂ ਪਾ ਕੇ ਰਹਿ ਰਹੇ ਹਨ।[26] ਪੰਜਾਬ ਤੇ ਹਰਿਆਣਾ ਵਿੱਚ ਇਨ੍ਹਾਂ ਨੂੰ ਪੱਛੜੀ ਸ਼੍ਰੇਣੀ ਦਾ ਦਰਜਾ ਪ੍ਰਾਪਤ ਹੈ। ਦਿੱਲੀ ਦੇ ਸਿਕਲੀਗਰਸ਼ੇਰ ਸਿੰਘ ਸ਼ੇਰ ਦੀ1966 ਦੀ ਕਿਤਾਬ ਮੁਤਾਬਕ[27], ਅਪ੍ਰੈਲ-ਜੁਲਾਈ 1962 ਵਿੱਚ ਦਿੱਲੀ ਵਿੱਚ ਵੱਸਦੇ 663 ਸਿਕਲੀਗਰ ਟੱਬਰਾਂ ਦਾ ਐਂਥਰੋਪੋਲੋਜੀਕਲ ਸਰਵੇਖਣ ਕੀਤਾ।ਉਸ ਮੁਤਾਬਕ ਪੰਜ ਮੁੱਖ ਟਿਕਾਣਿਆਂ
ਵਿੱਚ 663 ਟੱਬਰਾਂ ਵਿੱਚ 3358 ਜੀਅ 1947 ਵੇਲੇ ਪਾਕਿਸਤਾਨ ਦੇ ਉਜਾੜੇ ਬਾਦ ਇਥੇ ਵਸਾਏ ਗਏ ਰਹਿੰਦੇ ਸਨ। ਇਨ੍ਹਾਂ ਵਿੱਚ ਕੋਈ ਵੀ ਮਿਡਲ ਪਾਸ ਨਹੀਂ ਸੀ। ਔਸਤ ਪ੍ਰਤੀ ਜੀਅ ਸਲਾਨਾ ਆਮਦਨ 197 ਰੁਪਏ ਸੀ ਜਦਕਿ ਭਾਰਤ ਦੀ ਸਲਾਨਾ ਪ੍ਰਤੀ ਜੀਅ ਆਮਦਨ 1962 ਵਿੱਚ 330 ਰੁਪਏ ਸੀ।ਕੱਲੇ ਪ੍ਰੇਮ ਨਗਰ ਵਿੱਚ 178 ਸਿਕਲੀਗਰ ਪਰਵਾਰ ਰਹਿੰਦੇ ਸਨ। ਇਨ੍ਹਾਂ ਵਿੱਚੋਂ 126 ਪਰਵਾਰ ਪਾਕਿਸਤਾਨ ਦੇ ਸਿੰਧ ਤੇ ਬਹਾਵਲਪੁਰ ਵਿੱਚੋਂ,114 ਮੁਲਤਾਨ ਵਿੱਚੋਂ, 3 ਗੁਜਰਾਤ ਵਿੱਚੋਂ, 177 ਲਾਇਲਪੁਰ, ਲਹੌਰ, ਸ਼ੇਖ਼ੂਪੁਰਾ,ਸਰਗੋਧਾ, ਸਿਆਲਕੋਟ,ਗੁੱਜਰਾਂਵਾਲ਼ਾ ਆਦਿ ਪੱਛਮੀ ਪੰਜਾਬ ਤੌਂ ਉਜੜ ਕੇ ਤੇ ਬਾਕੀ 243 ਪਰਵਾਰ ਪੂਰਬੀ ਪੰਜਾਬ ਤੋਂ ਆ ਕੇ ਦਿੱਲੀ ਵੱਸ ਗਏ ਸਨ।ਸਿਕਲੀਗਰ ਔਰਤਾਂ ਦੀ ਔਸਤ ਸ਼ਾਦੀ ਛੋਟੀ ਉਮਰੇ ਲਗਭਗ ਸੋਲਾਂ ਸਾਲ ਵਿੱਚ ਹੋ ਜਾਂਦੀ ਹੈ। ਇਨ੍ਹਾਂ ਦੀ ਆਪਸੀ ਬੋਲਚਾਲ ਦੀ ਭਾਸ਼ਾ ਨੂੰ ਪਾਰਸੀ ਜਾਂ ਭਾਰਵੀ ਕਹਿੰਦੇ ਹਨ ਜੋ ਇਹ ਲੋਕ ਨਾਨ- ਸਿਕਲੀਗਰ ਨੂੰ ਦੱਸਣ ਤੋਂ ਗੁਰੇਜ਼ ਕਰਦੇ ਹਨ।[27] ਸੰਜੇ ਗਾਂਧੀ ਦੀ ਦਿੱਲੀ ਦੀਆਂ ਝੌਪੜ-ਪੱਟੀਆਂ ਦੀ ਪੁਨਰਵਾਸ ਯੋਜਨਾ ਦੌਰਾਨ ਇਨ੍ਹਾਂ ਨੂੰ ਇਥੋਂ ਉਜਾੜ ਕੇ ਤਰਿਲੋਕਪੁਰੀ, ਕਲਿਆਨਪੁਰੀ ਆਦਿ ਜਮਨਾਪਾਰ ਕਾਲੋਨੀਆਂ ਵਿੱਚ ਵਸਾਇਆ ਗਿਆ।ਇਹ ਬਸਤੀਆਂ ਕਾਂਗਰਸ(ਇੰਦਰਾ) ਦੇ ਵੋਟਾਂ ਦਾ ਗੜ੍ਹ ਬਣ ਗਈਆਂ। ਦਿੱਲੀ ਰਾਜ ਦੀਆਂ ਪੁਨਰਵਾਸ ਕਲੋਨੀਆਂ ਤਰਿਲੋਕਪੁਰੀ,ਕਲਿਆਨਪੁਰੀ, ਮੰਗੋਲਪੁਰੀ ਆਦਿ ਦੇ ਵਾਸੀ ਸਿਕਲੀਗਰਾਂ ਨੂੰ 1984 ਦੌਰਾਨ ਸਿੱਖ ਵਿਰੋਧੀ ਦੰਗਈਆਂ ਨੇ ਸਭ ਤੋਂ ਬੁਰਾ ਜਾਨੀ ਤੇ ਮਾਲੀ ਨੁਕਸਾਨ ਪੁਚਾਇਆ।ਕਾਂਗਰਸ (ਇੰਦਰਾ) ਦੇ ਸ਼ਰਾਰਤੀ ਲੀਡਰਾਂ ਨੇ ਮਾਰਨ ਵਾਲ਼ਿਆਂ ਨੂੰ 1000 ਰੁਪਿਆ ਹਰੇਕ ਨੂੰ ਦੇ ਕੇ ਹਤਿਆਵਾਂ ਕਰਵਾਈਆਂ।ਸਿਕਲੀਗਰ ਅਨੁਸੂਚਿਤ ਜਾਤੀ ਗਿਣ ਕੇ ਗੈਰਸਿਕਲੀਗਰ ਅਨੁਸੂਚਿਤ ਵਲੋਂ ਵੀ ਨੀਵੇਂ ਦਰਜੇ ਦੇ ਗਿਣਿਆ ਜਾਂਦਾ ਹੈ।ਇਨ੍ਹਾਂ ਪਰਵਾਰਾਂ ਦੇ ਅਤੀ ਗਰੀਬ ਬੱਚਿਆਂ ਨੂੰ ਅੱਜ ਵੀ ਸਮਾਜਕ ਤੇ ਆਰਥਕ ਸ਼ੋਸ਼ਣ ਦਾ ਸ਼ਿਕਾਰ ਬਨਣਾ ਪੈਂਦਾ ਹੈ ਜਿਸ ਕਾਰਨ ਸਕੂਲਾਂ ਦੀ ਪੜ੍ਹਾਈ ਵਿੱਚ ਛੱਡ ਘਰੇਲੂ ਕੰਮਾਂ ਵਿੱਚ ਲੱਗ ਜਾਂਦੇ ਹਨ।[28][29] ਇਸ ਤਰਾਂ ਵੰਡ ਤੋਂ ਬਾਦ ਦੇ ਭਾਰਤ ਵਿੱਚ ਉਹ ਵਾਰ ਵਾਰ ਸ਼ੋਸ਼ਣ ਦਾ ਸ਼ਿਕਾਰ ਹਨ।ਪਹਿਲੇ 1947 ਦੀ ਵੰਡ, ਫਿਰ ਰਾਜਸੀ ਸੰਕਟ ਕਾਲ ਦੌਰਾਨ ਸੰਜੇ ਗਾਂਧੀ ਦੀ ਪੁਨਰਵਾਸ ਨੀਤੀ ਰਾਹੀਂ, 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਆੜ ਵਿੱਚ ਉੱਚ ਜਾਤੀਆਂ ਤੇ ਗੈਰ-ਸਿਕਲੀਗਰ ਅਨੁਸੂਚਿਤ ਜਾਤੀਆਂ ਦੇ ਪ੍ਰਕੋਪ ਰਾਹੀਂ,1984 ਤੋਂ ਬਾਦ ਰਾਜਨਾਇਕਾਂ ਜਨ-ਪ੍ਰਤਿਨਿਧਾਂ ਦਵਾਰਾ,ਜਾਤੀ ਅਧਾਰਤ ਸਹੂਲਤਾਂ ਪ੍ਰਾਪਤ ਕਰਨ ਹਿਤ,ਹੁੰਦੇ ਧਾਰਮਕ ਤੇ ਰਾਜਨੀਤਕ ਸ਼ੋਸ਼ਣ ਰਾਹੀਂ।[29]
ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ,ਛਤੀਸਗੜ੍ਹ, ਆਂਧਰਾ ਪ੍ਰਦੇਸ਼, ਤੇਲੰਗਾਨਾ ਦੇ ਸਿਕਲੀਗਰਇਨ੍ਹਾਂ ਇਲਾਕਿਆਂ ਦੇ ਬਹੁਤੇ ਸਿਕਲੀਗਰਾਂ ਦਾ ਜੀਵਨ ਗਰੀਬੀ ਰੇਖਾ ਤੋਂ ਥੱਲੇ ਦਾ ਹੈ। ਹਥਿਆਰ ਬਣਾਉਣਾ ਜੋ ਇਨ੍ਹਾਂ ਦਾ ਪੁਸ਼ਤੈਨੀ ਹੁਨਰ ਤੇ ਕਿੱਤਾ ਹੈ, ਕਰਕੇ ਸਰਕਾਰ ਵੱਲੋਂ ਇਨ੍ਹਾਂ ਨੂੰ ਵਧੇਰੇ ਕਰਕੇ ਜਰਾਇਮ ਪੇਸ਼ਾ ਗਰਦਾਨਿਅਆ ਗਿਆ ਹੈ।ਭਾਵੇਂ ਕਿ ਅੱਜ ਦੇ ਦੌਰ ਵਿੱਚ ਇਹ ਕਿੱਤਾ ਗ਼ੈਰ-ਕਨੂੰਨੀ ਹੋਣ ਕਾਰਨ ਬਹੁਤੇ ਸਿਕਲੀਗਰ ਇਹ ਕਿੱਤਾ ਛੱਡ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਵੱਲ ਲੱਗੇ ਹਨ।ਔਰਤਾਂ ਸਿਲਾਈ ਦੇ ਕਿੱਤੇ ਵੱਲ ਤੇ ਮਰਦ ਹੋਰ ਛੋਟੇ ਕਾਰਬੋਾਰ ਜਿਵੇਂ ਘਰੇਲੂ ਲੋਹੇ ਦੇ ਬਰਤਨ ਕੜਾਹੀਆਂ ਆਦਿ, ਇਮਾਰਤੀ ਲੋਹੇ ਦੇ ਢਾਂਚੇ ਗਰਿਲਾਂ ਆਦਿ ਬਨਾਉ ਣ ਦੇ ਕਾਰਜ ਵਿੱਚ ਲੱਗੇ ਹਨ।ਸਮਾਜ ਸੇਵੀ ਸੰਸਥਾਵਾਂ ਇਨ੍ਹਾਂ ਨੂੰ ਮੁੱਖ ਧਾਰਾ ਵਿੱਚ ਸ਼ਾਮਲ ਕਰਾਉਣ ਲਈ ਪ੍ਰਯਤਨਸ਼ੀਲ ਹਨ। ਇੰਦੋਰ ਦਾ ਦਸ਼ਮੇਸ਼ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਊਟ ਇਸੇ ਮੰਤਵ ਲਈ ਉਸਾਰਿਆ ਜਾ ਰਿਹਾ ਹੈ।[30] ਰਾਜਸਥਾਨ ਦੇ ਅਲਵਰ ਤੇ ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਲਈ, ਏ ਲਿਟਲ ਹੈਪੀਨੈੱਸ ਫਾਂਊਡੇਸ਼ਨ ਨੇ ਇਨ੍ਹਾਂ ਲਈ ਟੇਲਰਿੰਗ ਤੇ ਹੋਰ ਕਿੱਤਾਮੁਖੀ ਸਿਖਲਾਈ ਕੇਂਦਰ ਬਣਾਏ ਹਨ।ਮੱਧ ਪ੍ਰਦੇਸ਼ ਵਿੱਚ ਸਿੱਖ ਕੌਂਸਲ ਆਫ ਸਕਾਟਲੈਂਡ ਦੁਆਰਾ ਬੱਚਿਆਂ ਦੀ ਪੜ੍ਹਾਈ ਲਈ ਵੱਖ ਵੱਖ ਸਕੂਲਾਂ ਵਿੱਚ ਦਾਖਲ ਕਰਵਾ ਕੇ ਕਈ ਤਰਾਂ ਦੀ ਮਦਦ ਕੀਤੀ ਗਈ ਹੈ।[31] ਮੱਧ ਪ੍ਰਦੇਸ਼ ਵਿੱਚ ਸਿਕਲੀਗਰਾਂ ਦੇ ਇੱਕ ਸਿਲਸਿਲੇਵਾਰ ਸਮਾਜਕ ਅਧਿਐਨ ਵਿੱਚ ਸਿਕਲੀਗਰਾਂ ਦੀ ਗਿਣਤੀ 19 ਜਿਲ੍ਹਿਆਂ ਵਿੱਚ ਸਾਲ 2018 ਦੌਰਾਨ 9400 ਦੱਸੀ ਗਈ ਹੈ। ਇਸ ਵਿੱਚ ਮਰਦਾਂ ਦੀ ਗਿਣਤੀ 4807 ਤੇ ਔਰਤਾਂ ਦੀ ਗਿਣਤੀ 4593 ਦਰਸਾਈ ਹੈ।ਚਾਰ ਵੱਡੇ ਜਿਲ੍ਹਿਆਂ ਬੜਵਾਨੀ, ਖ਼ਰਗੋਨ, ਧਾਰ, ਬੁਰਹਾਨਪੁਰ ਵਿੱਚ ਇਹ ਕ੍ਰਮਵਾਰ 1760, 1730,1530 ਤੇ 1170 ਹੈ।[32] ਬੰਗਾਲ ਦੇ ਸਿਕਲੀਗਰਤਾਲਾ ਚਾਬੀ ਬਣਾਉਣ ਵਾਲੇ। ਕੇਵਲ ਕਲਕੱਤਾ ਸ਼ਹਿਰ ਵਿੱਚ ਇਨ੍ਹਾਂ ਦੀ ਗਿਣਤੀ ਇੱਕ ਅਖਬਾਰ ਮੁਤਾਬਕ ਹਾਵੜਾ ਸਟੇਸ਼ਨ ਨੇੜੇ 10 ਸਾਲ ਪਹਿਲਾਂ 40 ਦੇ ਕਰੀਬ ਸੀ ਜੋ ਘੱਟ ਕੇ 10-12 ਰਹਿ ਗਈ ਹੈ।[33] ਗੁਜਰਾਤ, ਮਹਾਰਾਸ਼ਟਰ, ਕਰਨਾਟਕ ਦੇ ਸਿਕਲੀਗਰਮਹਾਰਸ਼ਟਰ, ਕਰਨਾਟਕ, ਆਂਧਰਾ ਆਦਿ ਪ੍ਰਦੇਸ਼ਾਂ ਦੇ ਸਿਕਲੀਗਰ ਆਪਣਾ ਵਿਸਥਾਪਣ ਨੰਦੇੜ ਮਹਾਰਸ਼ਟਰ ਤੋਂ ਹੋਇਆ ਦੱਸਦੇ ਹਨ।ਹੈਦਰਾਬਾਦ ਵਿੱਚ ਇਮਾਰਤ ਸਾਜ਼ੀ ਦੇ ਕੰਮ ਵਿੱਚ ਸ਼ਟਰਿੰਗ, ਗਰਿਲਾਂ ਬਣਾਉਣ, ਤਾਲਾ ਚਾਬੀ ਬਣਾਉਣ ਆਦਿ ਦੇ ਵਪਾਰਾਂ ਵਿੱਚ ਇਨ੍ਹਾਂ ਦਾ ਯੋਗਦਾਨ ਸਾਹਮਣੇ ਦਿਖਾਈ ਦੇਂਦਾ ਹੈ।[34] ਬੰਗਲੋਰ ਵਿੱਚ ਬੰਬਈ ਦੀ “ਅੱਖਰ ਸੇਵਾ ਆਫ ਹਿਊਮੈਨਿਟੀ” ਸੁਸਾਇਟੀ ਤੇ ਕਰਨਾਟਕ ਸਿੱਖ ਵੈਲਫੇਅਰ ਐਸੋਸੀਏਸ਼ਨ ਵਰਗੀਆਂ ਗ਼ੈਰ ਸਰਕਾਰੀ ਸੰਸਥਾਵਾਂ ਨੇ ਇਨ੍ਹਾਂ ਲਈ ਪੱਕੇ ਘਰ ਬਣਾਉਣ ਦੀ ਪਹਿਲ ਕੀਤੀ ਹੈ।[35] ਸਰਗਰਮ ਗ਼ੈਰ ਸਰਕਾਰੀ ਸੰਸਥਾਵਾਂ ਰਾਹੀਂ ਕਲਿਆਣਕਾਰੀ ਕਾਰਜਸਿਕਲੀਗਰ ਸਿੱਖ ਸਮਾਜ ਦਾ ਅਟੁੱਟ ਅੰਗ ਹਨ ਜਿਵੇਂ ਕਿ ਉਨ੍ਹਾਂ ਦੇ ਆਪਣੇ ਅਕੀਦਿਆਂ ਤੋਂ ਡਾ. ਹਰਪ੍ਰੀਤ ਕੌਰ ਖੁਰਾਣਾ ਨੇ ਵੀ ਦਰਸਾਇਆ ਹੈ। ਇਸ ਲਈ ਪਿਛਲੇ 10 ਸਾਲਾਂ ਦੌਰਾਨ ਕੁੱਝ ਗ਼ੈਰ ਸਰਕਾਰੀ ਸੰਸਥਾਵਾਂ ਨੇ ਸਿਕਲੀਗਰ ਵਿਅੱਕਤੀਆਂ, ਖ਼ਾਸ ਕਰਕੇ ਨੌਜਵਾਨਾਂ ਤੇ ਬੱਚਿਆਂ ਦੀ ਪੜ੍ਹਾਈ[36] ਤੇ ਉਨ੍ਹਾਂ ਦੀ ਰਿਹਾਇਸ਼, ਉਨ੍ਹਾਂ ਲਈ ਕਿੱਤਾਮੁਖੀ ਸਿਖਲਾਈ[37] ਤੇ ਉਨ੍ਹਾਂ ਦੇ ਸਮਾਜਿਕ ਤੇ ਧਾਰਮਕ ਰੀਤੀ ਰਵਾਜ ਸੰਭਾਲ਼ ਵਿੱਚ ਮਦਦ ਕਰਕੇ ਵਿਸ਼ੇਸ਼ ਯੋਗਦਾਨ ਪਾਇਆ ਹੈ।[38] ਗਰੀਬ ਤਬਕਾ ਹੋਣ ਕਾਰਨ ਇਨ੍ਹਾਂ ਦੀ ਸਮੱਸਿਆ ਇਤਨੀ ਗੰਭੀਰ ਹੈ ਕਿ ਇਹ ਸਭ ਯਤਨ ਸਰਕਾਰੀ ਮਦਦ[20] ਬਗੈਰ ਨਿਗੂਣੇ ਹਨ।[39] ਨੈਸ਼ਨਲ ਮਾਈਨੋਰਿਟੀ ਕਮਿਸ਼ਨ ਦਵਾਰਾ ਸਰਵੇੱਖਣ2007 ਵਿੱਚ ਨੈਸ਼ਨਲ ਮਾਈਨੋਰਿਟੀ ਕਮਿਸ਼ਨ[18] ਨੇ ਕੁੱਝ ਗ਼ੈਰ-ਸਰਕਾਰੀ ਸੰਸਥਾਵਾਂ ਦੇ ਲਗਾਤਾਰ ਪਿੱਛੇ ਲੱਗਣ ਨਾਲ ਕਮਿਸ਼ਨ ਮੈਂਬਰ ਹਰਚਰਨ ਸਿੰਘ ਜੋਸ਼ ਦੇ ਉੱਦਮ ਨਾਲ ਭਾਰਤ ਵਿੱਚ ਸਿਕਲੀਗਰਾਂ ਦੀ ਸਮਾਜਿਕ ਸਥਿਤੀ ਜਾਨਣ ਲਈ ਸਿਕਲੀਗਰਾਂ ਦੇ ਲਗਭਗ 300 ਡੇਰਿਆਂ ਦਾ ਸਰਵੇਖਣ ਕਰਵਾਇਆ ਹੈ। ਪਰ ਅਜੇ ਤੱਕ (2010 ਤੱਕ) ਸਰਵੇਖਣ ਦੀ ਰਿਪੋਰਟ ਨਾਂ ਹੀ ਹਿੰਦੁਸਤਾਨ ਦੀ ਸੰਸਦ ਵਿੱਚ ਪੇਸ਼ ਕੀਤੀ ਗਈ ਹੈ ਤੇ ਨਾਂ ਹੀ ਜਨਤਕ ਕੀਤੀ ਗਈ ਹੈ।[18] ਇਹ ਸਰਵੇਖਣ ਵੀ ਸਿਕਲੀਗਰਾਂ ਦੇ ਅਨੁਮਾਨਿਤ 1000 ਤੋ ਵਧੇਰੇ ਡੇਰੇ ਹੋਣ ਕਾਰਨ ਅਧੂਰਾ ਹੈ। ਭਾਰਤ ਦੀ ਅਬਾਦੀ ਦਾ ਇੱਕ ਪਿਛੜਾ ਮਹੱਤਵਪੂਰਨ ਵਰਗ ਸਰਕਾਰੀ ਅਣਦੇਖੀ ਕਾਰਨ ਗਰੀਬੀ ਰੇਖਾ ਤੋਂ ਥੱਲੇ ਦਾ ਜੀਵਨ ਜੀ ਰਿਹਾ ਹੈ। ਹਵਾਲੇ
ਹਵਾਲੇ |
Portal di Ensiklopedia Dunia