ਸੁਜਾਤਾ ਮੋਹਾਪਾਤਰਾ
ਸੁਜਾਤਾ ਮੋਹਾਪਾਤਰਾ (ਜਨਮ 27 ਜੂਨ 1968) ਇੱਕ ਭਾਰਤੀ ਕਲਾਸੀਕਲ ਡਾਂਸਰ ਅਤੇ ਓਡੀਸੀ ਨਾਚ ਸ਼ੈਲੀ ਦੀ ਅਧਿਆਪਕਾ ਹੈ।[1][2] ਮੁੱਢਲਾ ਜੀਵਨ ਅਤੇ ਪਿਛੋਕੜਸੁਜਾਤਾ ਮੋਹਾਪਾਤਰਾ ਦਾ ਜਨਮ ਬਾਲਾਸੌਰ ਵਿੱਚ 1968 ਵਿੱਚ ਹੋਇਆ ਸੀ। ਉਸਨੇ ਛੋਟੀ ਉਮਰ ਵਿੱਚ ਹੀ ਗੁਰੂ ਸੁਧਾਕਰ ਸਾਹੂ ਤੋਂ ਓਡੀਸੀ ਸਿੱਖਣੀ ਆਰੰਭ ਕਰ ਦਿੱਤੀ ਸੀ।[3] ਸੁਜਾਤਾ ਮੋਹਾਪਾਤਰਾ ਨੇ ਭੁਵਨੇਸ਼ਵਰ ਦੇ ਓਡੀਸੀ ਰਿਸਰਚ ਸੈਂਟਰ ਵਿਖੇ ਪਦਮ ਵਿਭੂਸ਼ਣ ਗੁਰੂ ਕੇਲੂਚਰਨ ਮੋਹਾਪਾਤਰਾ ਅਧੀਨ ਆਪਣੀ ਸਿਖਲਾਈ ਲਈ।[4] ਉਹ 1987 ਵਿੱਚ ਭੁਵਨੇਸ਼ਵਰ, ਓਡੀਸ਼ਾ ਆਈ ਸੀ। ਉਸਨੇ ਗੁਰੂ ਕੇਲੂਚਰਨ ਮੋਹਾਪਾਤਰਾ ਦੇ ਪੁੱਤਰ ਰਤੀਕਾਂਤ ਮੋਹਾਪਾਤਰਾ ਨਾਲ ਵਿਆਹ ਕਰਵਾ ਲਿਆ।[5] ਉਸ ਦੀ ਬੇਟੀ ਪ੍ਰੀਤੀਸ਼ਾ ਮੋਹਾਪਾਤਰਾ ਵੀ ਇੱਕ ਓਡੀਸੀ ਡਾਂਸਰ ਹੈ। ਕਰੀਅਰ![]() ਸੁਜਾਤਾ ਮੋਹਾਪਾਤਰਾ ਨੇ ਓਡੀਸ਼ਾ ਦੇ ਪ੍ਰੋਗਰਾਮਾਂ ਵਿੱਚ ਸਾਹੂ ਦੀ ਡਾਂਸ ਟਰੂਪ ਨਾਲ ਓਡੀਸੀ ਕਲਾਸੀਕਲ ਅਤੇ ਲੋਕ ਨਾਚ ਕਰਨਾ ਸ਼ੁਰੂ ਕੀਤਾ। ਕੇਲੂਚਰਨ ਮੋਹਾਪਾਤਰਾ ਸੀ ਸਿਖਲਾਈ ਹੇਠ ਉਸ ਦੀ ਨਾਚ ਦੀ ਸ਼ੈਲੀ ਵਿਕਸਿਤ ਹੋਈ ਅਤੇ ਉਹ ਆਪਣੀ ਪੀੜ੍ਹੀ ਦੀ ਸਭ ਤੋਂ ਉੱਤਮ ਓਡੀਸੀ ਨ੍ਰਿਤਕਾਂ ਵਿੱਚੋਂ ਇੱਕ ਬਣਨ ਲਈ ਤਿਆਰ ਸੀ।[6] ਉਸਦੇ ਸਹੁਰੇ ਦੁਆਰਾ ਸਥਾਪਿਤ ਕੀਤੀ ਗਈ ਇਕੋ ਕਲਾਕਾਰ ਅਤੇ ਸਰਜਨ ਡਾਂਸ ਟਰੂਪ ਦੇ ਪ੍ਰਮੁੱਖ ਮੈਂਬਰ ਵਜੋਂ ਸੁਜਾਤਾ ਮੋਹਾਪਾਤਰਾ ਨੇ ਭਾਰਤ ਅਤੇ ਹੋਰਨਾਂ ਦੇਸ਼ਾਂ ਵਿੱਚ ਪੇਸ਼ਕਾਰੀ ਦਿੱਤੀ।[7] ਸੁਜਾਤਾ ਮੋਹਾਪਾਤਰਾ ਓਡੀਸੀ ਨੂੰ ਸਿਖਾਉਣ ਵਿੱਚ ਸਰਗਰਮਤਾ ਨਾਲ ਸ਼ਾਮਲ ਹੋਈ। ਉਹ 'ਸਰਜਨ' (ਓਡੀਸੀ ਨ੍ਰਿਤੀਬਾਸਾ) ਦੀ ਪ੍ਰਿੰਸੀਪਲ ਹੈ,[8] ਜੋ ਇੱਕ ਪ੍ਰਮੁੱਖ ਓਡੀਸੀ ਡਾਂਸ ਇੰਸਟੀਚਿਉਸ਼ਨ, ਜਿਸ ਦੀ ਸਥਾਪਨਾ ਮ.ਗੁਰੂ ਕੇਲੂਚਰਨ ਮੋਹਾਪਾਤਰਾ ਦੁਆਰਾ ਕੀਤੀ ਗਈ ਹੈ, ਉਸਨੇ ਉਤਕਲ ਯੂਨੀਵਰਸਿਟੀ ਤੋਂ ਉੜੀਆ ਸਾਹਿਤ ਵਿੱਚ ਮਾਸਟਰ ਕੀਤੀ ਹੈ ਅਤੇ ਓਡੀਸੀ ਰਿਸਰਚ ਸੈਂਟਰ, ਭੁਵਨੇਸ਼ਵਰ ਵਿਖੇ ਖੋਜ ਕਾਰਜ ਕੀਤਾ ਹੈ।[9] ਜੁਲਾਈ, 2011 ਵਿੱਚ ਉਸਨੇ ਇੱਕ ਓਡੀਸੀ ਇੰਸਟੀਚਿਉਟ - ਗੁਰੂ ਕੀਰਤੀ ਸਰਜਨ ਆਪਣੇ ਗ੍ਰਹਿ, ਬਾਲਾਸੌਰ ਵਿੱਚ ਵੀ ਖੋਲ੍ਹਿਆ ਹੈ।[10] ਅਵਾਰਡ
ਇਹ ਵੀ ਵੇਖੋ
ਹਵਾਲੇ
ਬਾਹਰੀ ਲਿੰਕ |
Portal di Ensiklopedia Dunia