ਵਾਸ਼ਿੰਗਟਨ, ਡੀ.ਸੀ.
ਵਾਸ਼ਿੰਗਟਨ, ਡੀ.ਸੀ., ਰਸਮੀ ਤਰੀਕੇ ਨਾਲ਼ ਡਿਸਟ੍ਰਿਕਟ ਆਫ਼ ਕੋਲੰਬੀਆ/ਕੋਲੰਬੀਆ ਦਾ ਜ਼ਿਲ੍ਹਾ ਅਤੇ ਆਮ ਤੌਰ ਉੱਤੇ ਵਾਸ਼ਿੰਗਟਨ ਜਾਂ ਡੀ.ਸੀ., ਸੰਯੁਕਤ ਰਾਜ ਅਮਰੀਕਾ ਦੀ ਰਾਜਧਾਨੀ ਹੈ। 16 ਜੁਲਾਈ 1790 ਨੂੰ ਰਿਹਾਇਸ਼ੀ ਧਾਰਾ ਨੇ ਦੇਸ਼ ਦੇ ਪੂਰਬੀ ਤਟ ਉੱਤੇ ਪੋਟੋਮੈਕ ਦਰਿਆ ਦੇ ਕੰਢੇ ਇੱਕ ਰਾਜਧਾਨੀ ਜ਼ਿਲ੍ਹਾ ਬਣਾਉਣ ਦੀ ਇਜ਼ਾਜ਼ਤ ਦੇ ਦਿੱਤੀ ਸੀ। ਦੇਸ਼ ਦੇ ਸੰਵਿਧਾਨ ਦੀ ਆਗਿਆ ਮੁਤਾਬਕ ਇਹ ਜ਼ਿਲ੍ਹਾ ਸੰਯੁਕਤ ਰਾਜ ਕਾਂਗਰਸ ਦੇ ਨਿਵੇਕਲੇ ਅਧਿਕਾਰ ਹੇਠਲਾ ਇਲਾਕਾ ਹੈ ਅਤੇ ਇਸ ਕਰਕੇ ਇਹ ਕਿਸੇ ਵੀ ਅਮਰੀਕੀ ਰਾਜ ਦਾ ਹਿੱਸਾ ਨਹੀਂ ਹੈ। ਇਹ ਸ਼ਹਿਰ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜੌਰਜ ਵਾਸ਼ਿੰਗਟਨ ਦੇ ਨਾਂ ’ਤੇ ਵਸਾਇਆ ਗਿਆ ਹੈ ਅਤੇ ਇਸ ਸ਼ਹਿਰ ਦੇ ਡੀ.ਸੀ. ਤੋਂ ਭਾਵ ਡਿਸਟ੍ਰਿਕ ਆਫ ਕੋਲੰਬੀਆ ਹੈ। ਮੈਰੀਲੈਂਡ ਅਤੇ ਵਰਜੀਨੀਆ ਇਸ ਦੇ ਗੁਆਡੀ ਰਾਜ ਹਨ। ਮਸ਼ਹੂਰ ਥਾਵਾਂਸੁਪਰੀਮ ਕੋਰਟ, ਅਮਰੀਕੀ ਸੰਸਦ, ਵਾਈਟ ਹਾਊਸ, ਨੈਸ਼ਨਲ ਮਾਲ, ਲਿੰਕਨ ਮੈਮੋਰੀਅਲ, ਨੈਸ਼ਨਲ ਏਅਰ ਸਪੇਸ ਮਿਊਜ਼ੀਅਮ, ਨੈਸ਼ਨਲ ਜ਼ੋਆਲੋਜੀਕਲ ਪਾਰਕ, ਨੈਸ਼ਨਲ ਮਿਊਜ਼ੀਅਮ ਆਫ ਦਾ ਸਮਿੱਥਸੋਨੀਅਨ ਇੰਸਟੀਚਿਊਸ਼ਨਜ ਸਾਰੇ ਹੀ ਮਸ਼ਹੂਰ ਥਾਵਾਂ ਇੱਥੇ ਹੀ ਹਨ। ਇਹ ਸ਼ਹਿਰ ਪੋਟੋਮਿਕ ਦਰਿਆ ’ਤੇ ਕਿਨਾਰੇ ਤੇ ਵਸਿਆ ਹੋਇਆ ਹੈ। ਇਸ ਦੀ ਲਗਭਗ ਛੇ ਲੱਖ ਦੇ ਨੇੜੇ ਹੈ। ਅਮਰੀਕੇ ਦੇ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ ਵਾੲ੍ਹੀਟ ਹਾਊਸ ਵਿੱਚ ਕੁੱਲ 132 ਕਮਰੇ ਅਤੇ 32 ਬਾਥਰੂਮ ਹਨ। ਹਵਾਲੇ
|
Portal di Ensiklopedia Dunia