ਸੁਮਿਤਰਾ ਮਹਾਜਨ
ਸੁਮਿਤਰਾ ਮਹਾਜਨ (ਜਨਮ 12 ਅਪਰੈਲ 1943)[1] ਇੱਕ ਭਾਰਤੀ ਸਿਆਸਤਦਾਨ ਹੈ ਜੋ 16ਵੀਂ ਲੋਕ ਸਭਾ ਦੀ ਸਪੀਕਰ ਸੀ।[2] ਉਹ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਹੈ। 2014 ਵਿਚ, ਉਹ ਲੋਕ ਸਭਾ ਲਈ ਅੱਠਵੀਂ ਵਾਰ ਚੁਣੀ ਗਈ, ਲੋਕ ਸਭਾ ਦੇ ਤਿੰਨ ਸਦੱਸਾਂ ਵਿਚੋਂ ਇੱਕ ਸੀ[3] ਅਤੇ ਇਸ ਸਮੇਂ ਇਹ ਸਭ ਤੋਂ ਲੰਮੇ ਸਮੇਂ ਤਕ ਸੇਵਾ ਕਰਨ ਔਰਤ ਮੈਂਬਰ ਹੈ।[4] ਉਸ ਨੇ 1989 ਤੋਂ 2019 ਤਕ ਮੱਧ ਪ੍ਰਦੇਸ਼ ਦੇ ਇੰਦੌਰ ਹਲਕੇ ਦੀ ਪ੍ਰਤਿਨਿਧਤਾ ਕੀਤੀ। ਉਸ ਨੇ ਕੇਂਦਰੀ ਮੰਤਰੀ ਦੇ ਰੂਪ ਵਿੱਚ ਇੱਕ ਸਮੇਂ ਲਈ ਸੇਵਾ ਕੀਤੀ। ਉਹ 2002 ਤੋਂ 2004 ਤੱਕ, ਹਿਊਮਨ ਰੀਸੋਰਸ, ਕਮਿਊਨੀਕੇਸ਼ਨਜ਼ ਅਤੇ ਪੈਟਰੋਲੀਅਮ ਲਈ ਪੋਰਟਫੋਲੀਓ ਮੰਤਰੀ ਸੀ।[5] 16ਵੀਂ ਲੋਕ ਸਭਾ ਵਿੱਚ ਉਹ ਸੰਸਦ ਮੈਂਬਰਾਂ ਵਿਚੋਂ ਸਭ ਤੋਂ ਵੱਡੀ ਅਤੇ ਸੀਨੀਅਰ ਮੈਂਬਰ ਹੈ। ਮੀਰਾ ਕੁਮਾਰ ਦੇ ਲੋਕ ਸਭਾ ਦੇ ਸਪੀਕਰ ਚੁਣੇ ਜਾਣ ਤੋਂ ਬਾਅਦ ਉਹ ਦੂਜੀ ਔਰਤ ਹੈ। ਇੱਕ ਸਰਗਰਮ ਸੰਸਦ ਮੈਂਬਰ, ਉਹ ਨਾ ਸਿਰਫ਼ ਮਹੱਤਵਪੂਰਨ ਕਮੇਟੀਆਂ ਦਾ ਮੁਖੀਆ ਹੁੰਦਾ ਹੈ ਬਲਕਿ ਘਰ ਵਿੱਚ ਇੱਕ ਬੜਾ ਦਿਆਲੂ ਅਤੇ ਮੁਹਾਰਤ ਵਾਲਾ ਸਵਾਲਕਰਤਾ ਵੀ ਰਿਹਾ ਹੈ। ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆਸੁਮਿਤਰਾ ਮਹਾਜਨ ਇੱਕ ਚਿਤਪਾਵਨ ਬ੍ਰਾਹਮਣ ਪਰਿਵਾਰ ਦੇ ਉਸ਼ਾ ਅਤੇ ਪੁਰੂਸ਼ੋਤਮ ਸਾਠੇ ਦੇ ਘਰ ਚਿਪਲੁਨ, ਮਹਾਰਾਸ਼ਟਰ ਵਿੱਚ ਪੈਦਾ ਹੋਈ। ਉਸ ਨੇ ਐਮ.ਏ. ਅਤੇ ਐਲ.ਐਲ.ਬੀ. ਇੰਦੌਰ ਯੂਨੀਵਰਸਿਟੀ (ਹੁਣ ਦੇਵੀ ਅਹਿਲਿਆ ਵਿਸ਼ਵਵਿਦਿਆਲਿਆ) ਤੋਂ ਇੰਦੌਰ ਦੇ ਜਯੰਤ ਮਹਾਜਨ ਨਾਲ ਵਿਆਹ ਦੇ ਬਾਅਦ ਪ੍ਰਾਪਤ ਕੀਤੀ। ਸੁਮਿਤਰਾ ਮਹਾਜਨ ਦੇ ਸ਼ੌਂਕ ਪੜ੍ਹਨ, ਸੰਗੀਤ, ਨਾਟਕ ਅਤੇ ਸਿਨੇਮਾ ਹਨ। ਉਸ ਨੇ 18ਵੀਂ ਸਦੀ ਦੀ ਸਮਾਜ ਸੁਧਾਰਕ ਅਹਿਲਿਆ ਬਾਈ ਹੋਲਕਰ ਨੂੰ ਆਪਣੇ ਪੂਰੇ ਜੀਵਨ ਦੌਰਾਨ ਪ੍ਰੇਰਣਾਦਾਇਕ ਸਖਸ਼ੀਅਤ ਮੰਨਿਆ ਹੈ। ਸਿਆਸੀ ਕੈਰੀਅਰਉਹ ਪਹਿਲੀ ਵਾਰ 1989 ਵਿੱਚ ਲੋਕ ਸਭਾ ਚੋਣਾਂ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਕਾਸ਼ ਚੰਦਰਾ ਸੇਠੀ ਦੇ ਖਿਲਾਫ ਲੜੀ ਅਤੇ ਜਿੱਤ ਹਾਸਿਲ ਕੀਤੀ। ਉਸ ਨੇ ਰੇਲਵੇ, ਹਵਾਬਾਜ਼ੀ, ਸ਼ਹਿਰੀ ਵਿਕਾਸ ਮੰਤਰਾਲੇ ਤੋਂ ਇੰਦੌਰ ਲਈ ਕਈ ਪ੍ਰੋਜੈਕਟ ਲਏ ਹਨ। ਉਹ ਸਾਦਗੀ, ਇਮਾਨਦਾਰੀ ਅਤੇ ਸਾਫ਼ ਰਾਜਨੀਤੀ ਲਈ ਜਾਣੀ ਜਾਂਦੀ ਹੈ। ਉਸ ਕੋਲ ਇੱਕ ਸਾਫ ਸੁਥਰਾ ਰਿਕਾਰਡ ਹੈ ਅਤੇ ਉਸਨੇ ਸਪੈਸ਼ਲ ਇੰਟਰਸਟ ਗਰੁੱਪ ਤੋਂ ਹਮੇਸ਼ਾ ਦੂਰੀ ਬਣਾਈ ਰੱਖੀ ਹੈ। ਉਸ ਦੀ ਲੋਕਪ੍ਰਿਯਤਾ ਤਾਈ ਵਜੋਂ ਜਾਣੀ ਜਾਂਦੀ ਹੈ।[5] ਲੋਕ ਸਭਾ ਦੀ ਸਪੀਕਰ6 ਜੂਨ 2014 ਨੂੰ, ਮਹਾਜਨ ਨੂੰ ਸਰਬਸੰਮਤੀ ਨਾਲ 16ਵੀਂ ਲੋਕ ਸਭਾ ਦੀ ਸਪੀਕਰ ਨਿਯੁਕਤ ਕੀਤਾ ਗਿਆ ਸੀ।[2] ਉਹ ਪਹਿਲਾਂ ਲੋਕ ਸਭਾ ਵਿੱਚ 'ਚੇਅਰਮੈਨ ਦੇ ਪੈਨਲ' ਦੀ ਮੈਂਬਰ ਦੇ ਰੂਪ ਵਿੱਚ ਕੰਮ ਕਰਦੀ ਸੀ।[6][7][8] ਹਵਾਲੇ
ਬਾਹਰੀ ਲਿੰਕ
|
Portal di Ensiklopedia Dunia