ਸੁਰਮਾ ਪਾਉਣਾਸੁਰਮਾ ਖਾਣ ਵਿਚੋਂ ਨਿਕਲਣ ਵਾਲਾ ਇਕ ਪੱਥਰ ਹੈ। ਇਸ ਨੂੰ ਬਰੀਕ ਪੀਹ ਕੇ ਅੱਖਾਂ ਵਿਚ ਪਾਇਆ ਜਾਂਦਾ ਹੈ। ਇਹ ਅੱਖਾਂ ਦੀਆਂ ਛੋਟੀਆਂ-ਮੋਟੀਆਂ ਬੀਮਾਰੀਆਂ ਵੀ ਠੀਕ ਕਰਦਾ ਹੈ ਤੇ ਅੱਖਾਂ ਦੀ ਸੁੰਦਰਤਾ ਨੂੰ ਵਧਾਉਣ ਲਈ ਸਿੰਗਾਰ ਸਮੱਗਰੀ ਵਜੋਂ ਵੀ ਵਰਤਿਆ ਜਾਂਦਾ ਹੈ। ਵਿਆਹ ਸਮੇਂ ਮੁੰਡੇ ਦੇ ਸੁਰਮਾ ਪਾਉਣ ਦੀ ਇਕ ਰਸਮ ਹੈ ਜਿਸ ਨੂੰ ਸੁਰਮਾ ਪਾਉਣਾ ਕਹਿੰਦੇ ਹਨ। ਨ੍ਹਾਈ ਧੋਈ ਤੋਂ ਪਿੱਛੋਂ ਜਦ ਕਪੜੇ ਪਾ ਕੇ ਮੁੰਡਾ ਤਿਆਰ ਹੋ ਜਾਂਦਾ ਹੈ ਤਾਂ ਮੁੰਡੇ ਦੀ ਭਰਜਾਈ ਜਾਂ ਰਿਸ਼ਤੇਦਾਰੀ ਵਿਚੋਂ ਲੱਗਦੀ ਭਰਜਾਈ ਮੁੰਡੇ ਦੀਆਂ ਅੱਖਾਂ ਵਿਚ ਸੁਰਮਚੂ ਨਾਲ ਸੁਰਮਾ ਪਾਉਂਦੀ ਹੈ। ਸੁਰਮਾ ਪਾਉਣ ਸਮੇਂ ਗੀਤ ਗਾਏ ਜਾਂਦੇ ਹਨ। ਸੁਰਮਾ ਪਵਾਈ ਲਈ ਮੁੰਡਾ ਆਪਣੀ ਭਰਜਾਈ ਨੂੰ ਸ਼ਗਨ (ਰੁਪੈ) ਦਿੰਦਾ ਹੈ। ਸੁਰਮੇਦਾਨੀ ਤਾਂ ਪਹਿਲੇ ਸਮਿਆਂ ਦੀ ਸੁਹਾਗ ਪਟਾਰੀ ਦੀ ਇਕ ਵਸਤ ਹੁੰਦੀ ਸੀ। ਹੁਣ ਮੁੰਡਿਆਂ ਲਈ ਸੂਰਮਾ ਅੱਖਾਂ ਦਾ ਸਿੰਗਾਰ ਨਹੀਂ ਰਿਹਾ | ਹੁਣ ਵਿਆਹ ਦੀ ਮੂਵੀ ਬਣਾਉਣ ਲਈ, ਫੋਟੋਆਂ ਖਿੱਚਣ ਲਈ ਭਰਜਾਈ ਵਿਆਹੁਲੇ ਮੁੰਡੇ ਦੀਆਂ ਅੱਖਾਂ ਕੋਲ ਸੁਰਮਚੂ ਹੀ ਵਿਖਾਉਂਦੀ ਹੈ। ਅੱਖਾਂ ਵਿਚ ਸੁਰਮਾ ਨਹੀਂ ਪਾਉਂਦੀ। ਹੁਣ ਸੂਰਮਾ ਪਵਾਈ ਦੀ ਰਸਮ ਇਕ ਨਕਲੀ ਰਸਮ ਬਣ ਗਈ ਹੈ। ਪਰ ਭਰਜਾਈ ਨੂੰ ਨਕਲੀ ਸੁਰਮਾ ਪਾਉਂਦੇ ਵਿਖਾਉਣ ਲਈ ਸ਼ਗਨ ਅਸਲੀ ਦਿੱਤਾ ਜਾਂਦਾ ਹੈ।[1] ਇਹ ਵੀ ਵੇਖੋਹਵਾਲੇ
|
Portal di Ensiklopedia Dunia