ਸੁਰਿੰਦਰ ਸਿੰਘ ਨਰੂਲਾਸੁਰਿੰਦਰ ਸਿੰਘ ਨਰੂਲਾ ਨੇ ਨਾਵਲ,ਕਹਾਣੀ,ਆਲੋਚਨਾ ਅਤੇ ਕਵਿਤਾ ਆਦਿ ਪੰਜਾਬੀ ਸਾਹਿਤ ਦੇ ਵੱਖ ਵੱਖ ਰੂਪਾਂ ਵਿੱਚ ਰਚਨਾ ਕੀਤੀ। ਨਰੂਲਾ ਨੂੰ ਪੰਜਾਬੀ ਨਾਵਲ ਦੀ ਯਥਾਰਥਵਾਦੀ ਧਾਰਾ ਦਾ ਮੁੱਖ ਸੰਚਾਲਕ ਮੰਨਿਆ ਜਾਂਦਾ ਹੈ। ਉਸਨੂੰ ਅਨੇਕ ਸੰਸਥਾਵਾਂ ਵਲੋਂ ਪੁਰਸਕਾਰ ਪ੍ਰਾਪਤ ਹੋਏ ਜਿਨ੍ਹਾਂ ਵਿੱਚੋਂ ਭਾਸ਼ਾ ਵਿਭਾਗ,ਪੰਜਾਬ ਵਲੋਂ 1981 ਨੂੰ ਸ਼ਿਰਮੋਣੀ ਸਾਹਿਤਕਾਰ ਪੁਰਸਕਾਰ ਮਿਲਿਆ। ਜੀਵਨਸੁਰਿੰਦਰ ਸਿੰਘ ਨਰੂਲਾ' ਦਾ ਜਨਮ [[8 ਨਵੰਬਰ 1917 ਨੂੰ ਜਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਜਵਾਹਰ ਸਿੰਘ ਤੇ ਮਾਤਾ ਜਸਵੰਤ ਕੌਰ ਦੇ ਘਰ ਹੋਇਆ। ਦਸਵੀਂ ਦੀ ਪ੍ਰੀਖਿਆ ਤੋਂ ਬਾਅਦ ਹਿੰਦੂ ਕਾਲਜ ਅੰਮ੍ਰਿਤਸਰਤੋਂ 1936 ਵਿੱਚ ਇੰਟਰਮੀਡੀਏਟ ਦੀ ਪ੍ਰੀਖਿਆ ਪਾਸ ਕੀਤੀ। 1938 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ.ਏ. ਪਾਸ ਕੀਤੀ। ਬੀ.ਏ. ਤੋਂ ਬਾਅਦ ਨਰੂਲਾ ਨੇ 1942 ਵਿੱਚ ਐਮ.ਏ.(ਅੰਗ੍ਰੇਜ਼ੀ) ਦੀ ਪ੍ਰੀਖਿਆ ਪਾਸ ਕੀਤੀ। ਕਿੱਤਾਆਪਣੀ ਸਿੱਖਿਆ ਪ੍ਰਾਪਤੀ ਤੋਂ ਬਾਅਦ ਨਰੂਲਾ ਨੇ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਖਾਲਸਾ ਕਾਲਜ ਰਾਵਲਪਿੰਡੀ ਵਿੱਚ ਲੈਕਚਰਾਰ ਦੀ ਨੋਕਰੀ ਕੀਤੀ ਅਤੇ ਬਾਅਦ ਵਿੱਚ ਗੋਰਮਿੰਟ ਸਰਵਿਸ ਵਿੱਚ ਕੰਮ ਕੀਤਾ। 1975 ਵਿੱਚ ਗੋਰਮਿੰਟ ਕਾਲਜ ਲੁਧਿਆਣਾ ਦੇ ਅੰਗ੍ਰੇਜ਼ੀ ਵਿਭਾਗ ਦੇ ਮੁੱਖੀ ਵਜੋਂ ਰਿਟਾਇਰ ਹੋਏ। ਰਚਨਾਵਾਂਪਿਉ ਪੁੱਤਰ ਰੰਗਮਹਲ ਜਗ ਬੀਤੀ ਸਿਲ ਅਲੂਣੀ ਦੀਨ ਦੁਨੀਆਂ ਦਿਲ ਦਰਿਆ ਲੋਕ ਦੁਸ਼ਮਣ ਨੀਲੀ ਬਾਰ ਕਵਿਤਾ
ਨਾਵਲ
ਕਹਾਣੀ ਸੰਗ੍ਰਹਿਆਲੋਚਨਾ
ਜੀਵਨੀ
ਸਨਮਾਨ
|
Portal di Ensiklopedia Dunia