ਸੋਫੀਆ ਕੋਵਾਲਸਕਾਇਆ
ਸੋਫੀਆ ਵਾਸਿਲੀਏਵਨਾ ਕੋਵਾਲਸਕਾਇਆ (ਰੂਸੀ: Софья Васильевна Ковалевская) ( 15 ਜਨਵਰੀ [ਪੁ.ਤ. ਜਨਵਰੀ 3] 1850 - 10 ਫਰਵਰੀ ਨੂੰ [ਪੁ.ਤ. 29 ਜਨਵਰੀ] 1891) ਰੂਸ ਦੀ ਪ੍ਰਸਿੱਧ ਗਣਿਤ ਵਿਗਿਆਨੀ ਸੀ। ਉਹ ਸੰਸਾਰ ਵਿੱਚ ਪਹਿਲੀ ਔਰਤ ਸੀ ਜਿਸ ਨੇ ਕਾਲਜ ਦੀ ਪ੍ਰੋਫੈਸਰ ਅਤੇ ਰੂਸੀ ਵਿਗਿਆਨਾਂ ਦੀ ਅਕਾਦਮੀ ਦੀ ਕੋ-ਮੈਂਬਰ ਦਾ ਪਦ ਪਾਇਆ। ਉਨ੍ਹਾਂ ਨੇ ਗਣਿਤੀ ਵਿਸ਼ਲੇਸ਼ਣ, ਅਵਕਲ ਸਮੀਕਰਣ ਅਤੇ ਯਾਂਤਰਿਕੀ ਵਿੱਚ ਮਹੱਤਵਪੂਰਣ ਯੋਗਦਾਨ ਦਿੱਤਾ ਅਤੇ ਉੱਤਰੀ ਯੂਰਪ ਵਿੱਚ ਇੱਕ ਪੂਰੇ ਪ੍ਰੋਫੈਸਰ ਵਜੋਂ ਨਿਯੁਕਤ ਹੋਣ ਵਾਲੀ ਪਹਿਲੀ ਔਰਤ ਸੀ। ਉਹ ਸੰਪਾਦਕ ਦੇ ਤੌਰ ਤੇ ਇੱਕ ਵਿਗਿਆਨਕ ਰਸਾਲੇ ਲਈ ਕੰਮ ਕਰਨ ਵਾਲੀ ਵੀ ਪਹਿਲੀ ਮਹਿਲਾ ਸੀ।[1] ਸਵੀਡਨ ਜਾਣ ਦੇ ਬਾਅਦ ਉਨ੍ਹਾਂ ਨੇ ਆਪਣਾ ਨਾਮ ਸੋਨੀਆ ਰੱਖ ਲਿਆ। ਉਨੀਵੀਂ ਸਦੀ ਵਿੱਚ ਜਦੋਂ ਰੂਸ ਵਿੱਚ ਯੁਵਤੀਆਂ ਲਈ ਵਿਗਿਆਨ ਦੀ ਉੱਚ ਸਿੱਖਿਆ ਦੇ ਦਵਾਰ ਬੰਦ ਸਨ, ਤਦ ਸੋਫੀਆ ਨੇ ਇਹ ਪ੍ਰਾਪਤੀਆਂ ਕੀਤੀਆਂ। ਕੋਵਾਲਸਕਾਇਆ ਦੀ ਪ੍ਰਤਿਭਾ ਹਿਸਾਬ ਤੱਕ ਹੀ ਸੀਮਿਤ ਨਹੀਂ ਸੀ, ਇੱਕ ਕਵੀ ਅਤੇ ਜਨ-ਉਪਦੇਸ਼ਕਾ ਦੇ ਨਾਤੇ ਵੀ ਉਸ ਨੂੰ ਪ੍ਰਸਿੱਧੀ ਮਿਲੀ। ਹਵਾਲੇ
|
Portal di Ensiklopedia Dunia