ਸ੍ਰੀਰੰਗਮ ਗੋਪਾਲਾਰਤਨਮਸ੍ਰੀਰੰਗਮ ਗੋਪਾਲਾਰਤਨਮ (1939 - 16 ਮਾਰਚ 1993) ਇੱਕ ਤੇਲਗੂ ਗਾਇਕਾ ਹੈ। ਉਹ ਕੁਚੀਪੁੜੀ, ਯਕਸ਼ਗਾਨ, ਜਾਵਲੀ ਅਤੇ ਯੇਨਕੀ ਪਤਲੂ ਵਿਚ ਮਾਹਿਰ ਹੈ। ਉਸ ਦਾ ਜਨਮ ਵਿਜਿਆਨਾਗਰਮ ਜ਼ਿਲੇ ਦੇ ਪੁਸ਼ਗਿਰੀ ਵਿਖੇ ਵਰਦਾਚਾਰੀ ਅਤੇ ਸੁਭਦ੍ਰਮਾ ਦੇ ਘਰ ਹੋਇਆ ਸੀ। ਉਸਨੇ ਕਵੀਰਾਣੇਰੀ ਜੋਗਾ ਰਾਓ ਅਤੇ ਡਾ. ਸ਼੍ਰੀਪਾਦਾ ਪਿਨਾਕਪਾਨੀ ਦੇ ਅਧੀਨ ਸੰਗੀਤ ਦੀ ਸਿਖਲਾਈ ਲਈ ਸੀ। ਉਸਨੇ 1956 ਵਿਚ ਸੰਗੀਤ ਵਿਚ ਡਿਪਲੋਮਾ ਕੀਤਾ ਸੀ। ਉਸਨੇ ਹਰਿਕਥਾਸ ਨੂੰ ਬਾਲ ਪ੍ਰਸ਼ਤਾਵਨਾ ਵਜੋਂ ਲਿਆ ਸੀ। ਉਸਨੇ ਆਲ ਇੰਡੀਆ ਰੇਡੀਓ ਦੇ ਭਗਤੀ ਰੰਜਨੀ ਪ੍ਰੋਗਰਾਮਾਂ ਵਿੱਚ ਸਰਗਰਮਤਾ ਨਾਲ ਹਿੱਸਾ ਲਿਆ ਸੀ। ਉਸਨੇ ਅੰਨਾਮਾਚਾਰੀਆ ਰਚਨਾਵਾਂ ਨੂੰ ਅਨੁਕੂਲ ਬਣਾਉਣ ਲਈ ਕੰਮ ਕੀਤਾ ਸੀ। ਉਸਨੇ ਆਰਟਿਸਟ, ਆਲ ਇੰਡੀਆ ਰੇਡੀਓ, ਸਰਕਾਰੀ ਸੰਗੀਤ ਕਾਲਜ, ਹੈਦਰਾਬਾਦ ਦੀ ਪ੍ਰਿੰਸੀਪਲ, ਤੇਲਗੂ ਯੂਨੀਵਰਸਿਟੀ ਦੀ ਪ੍ਰੋਫੈਸਰ ਅਤੇ ਡੀਨ ਦੇ ਅਹੁਦੇ ਆਦਿ ਸੰਭਾਲੇ ਹਨ। ਉਸਨੇ ਮਹਾਰਾਜਾ ਦੇ ਸੰਗੀਤ ਅਤੇ ਡਾਂਸ ਦੇ ਸਰਕਾਰੀ ਕਾਲਜ, ਵਿਜੀਅਨਗਰਮ ਦੇ 1979 ਅਤੇ 1980 ਦਰਮਿਆਨ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ ਸੀ। ਸ੍ਰੀਰੰਗਮ ਦਾ ਮਸ਼ਹੂਰ ਕੰਨੜ ਫ਼ਿਲਮੀ ਗਾਣਾ ਕ੍ਰਿਸ਼ਣਾ ਕੋਲਾਲੀਨਾ ਕਰੇ ਹੈ, ਜੋ ਫ਼ਿਲਮ 'ਸੁਭਾਸ਼ਾਸ਼ਟਰੀ' (1966) ਦਾ ਹੈ, ਇਹ ਅੱਜ 5 ਦਹਾਕੇ ਬਾਅਦ ਵੀ ਪੂਰੇ ਕਰਨਾਟਕ ਵਿੱਚ ਮਸ਼ਹੂਰ ਹੈ। ਅਵਾਰਡ
ਹਵਾਲੇ
ਬਾਹਰੀ ਲਿੰਕ |
Portal di Ensiklopedia Dunia