ਸ੍ਰੀਲਾਲ ਸ਼ੁਕਲ
ਸ਼੍ਰੀਲਾਲ ਸ਼ੁਕਲ (31 ਦਸੰਬਰ,1925-28 ਅਕਤੂਬਰ,2011)[1] ਹਿੰਦੀ ਦੇ ਪ੍ਰਮੁੱਖ ਸਾਹਿਤਕਾਰ ਸਨ। ਉਹ ਸਮਕਾਲੀ ਕਥਾ-ਸਾਹਿਤ ਵਿੱਚ ਉਦੇਸ਼ਪੂਰਣ ਵਿਅੰਗਕਾਰੀ ਲਈ ਪ੍ਰਸਿੱਧ ਸਨ। ਸ਼੍ਰੀਲਾਲ ਸ਼ੁਕਲ ਨੇ 25 ਦੇ ਕਰੀਬ ਕਿਤਾਬਾਂ ਦੀ ਰਚਨਾ ਕੀਤੀ। ਸ਼ੁਕਲ ਨੇ ਆਜ਼ਾਦੀ ਤੋਂ ਬਾਅਦ ਭਾਰਤੀ ਸਮਾਜ ਦੇ ਵਿੱਚ ਗਿਰਦੇ ਨੈਤਿਕ ਕਦਰਾਂ-ਕੀਮਤਾਂ ਨੂੰ ਆਪਣੇ ਨਾਵਲਾਂ ਵਿੱਚ ਉਜਾਗਰ ਕੀਤਾ ਹੈ। ਸ਼ੁਕਲ ਦੀਆਂ ਲਿਖਤਾਂ ਵਿੱਚ ਪੇਂਡੂ ਜੀਵਨ ਦੇ ਨਕਾਰਾਤਮਕ ਪਹਿਲੂ ਅਤੇ ਭਾਰਤੀ ਸ਼ਹਿਰੀ ਜੀਵਨ ਦੇ ਵਿਅੰਗਮਈ ਰੂਪ ਨੂੰ ਪ੍ਰਸਤੁਤ ਕਰਦਿਆਂ ਹਨ। ਜੀਵਨਸ਼੍ਰੀਲਾਲ ਸ਼ੁਕਲ ਦਾ ਜਨਮ 31 ਦਸੰਬਰ 1925 ਵਿੱਚ ਉੱਤਰ-ਪ੍ਰਦੇਸ਼ ਦੇ ਲਖਨਊ ਜਿਲ੍ਹੇ ਵਿੱਚ ਅਟਰੌਲੀ ਨਾਂ ਦੀ ਜਗ੍ਹਾਂ ਹੋਇਆ। ਸ਼ੁਕਲ ਨੇ ਆਪਣੀ ਗਰੈਜੂਏਸ਼ਨ 1947 ਵਿੱਚ ਅਲਹਾਬਾਦ ਯੂਨੀਵਰਸਿਟੀ ਤੋਂ ਕੀਤੀ। ਸ਼ੁਕਲ ਨੇ ਉੱਤਰ-ਪ੍ਰਦੇਸ਼ ਵਿੱਚ ਪ੍ਰਾਂਤਕ ਸਿਵਿਲ ਸਰਵਿਸਿਜ਼ (ਪੀ.ਸੀ.ਐਸ.) ਦੀ ਨੌਕਰੀ 1949 ਵਿੱਚ ਸ਼ੁਰੂ ਕੀਤੀ ਜਿਸਨੂੰ ਬਾਅਦ ਵਿੱਚ ਆਈ.ਏ.ਐਸ ਲਈ ਨਿਯੁਕਤ ਕੀਤਾ ਗਿਆ। ਦੀਰ 1979-1980 ਵਿੱਚ ਭਾਰਤੇਂਦੁ ਨਾਟ੍ਯ ਅਕੈਡਮੀ ਦੀ ਸੇਵਾ ਬਤੌਰ ਡਾਇਰੈਕਟਰ ਕੀਤੀ। 1983 ਵਿੱਚ ਸ਼ੁਕਲ ਨੂੰ ਆਈ.ਏ.ਐਸ ਦੀ ਪਦਵੀ ਤੋਂ ਰੀਟਾਅਰਮੈਂਟ ਮਿਲੀ। ਆਪਣੇ ਜੀਵਨ ਕਾਲ ਵਿੱਚ ਸ਼ੁਕਲ ਨੇ ਕੁਲ 25 ਕਿਤਾਬਾਂ ਦੇ ਕਰੀਬ ਰਚਨਾ ਕੀਤੀ ਜਿਨ੍ਹਾਂ ਵਿੱਚ ਮਕਾਨ,ਸੂਨੀ ਘਾਟੀ ਕਾ ਸੂਰਜ,ਬਿਸਰਾਮਪੁਰ ਕਾ ਸੰਤ ਮੁੱਖ ਰਚਨਾਵਾਂ ਹਨ। ਸ਼੍ਰੀਲਾਲ ਨੇ ਰਾਗ ਦਰਬਾਰੀ ਵਰਗੇ ਸ੍ਰੇਸ਼ਟ ਨਾਵਲ ਦੀ ਰਚਨਾ ਕੀਤੀ ਜਿਸ ਵਿੱਚ ਉਸਨੇ ਪੇਂਡੂ ਜੀਵਨ ਦੀ ਨਕਾਰਾਤਮਕਤਾ ਅਤੇ ਸ਼ਹਿਰੀ ਜੀਵਨ ਦੇ ਵਿਅੰਗਮਈ ਰੂਪ ਨੂੰ ਪੇਸ਼ ਕੀਤਾ ਹੈ। ਸ਼੍ਰੀਲਾਲ ਦੇ ਨਾਵਲ ਰਾਗ ਦਰਬਾਰੀ ਦਾ ਅਨੁਵਾਦ ਅੰਗਰੇਜ਼ੀ ਅਤੇ 15 ਭਾਰਤੀ ਭਾਸ਼ਾਵਾਂ ਵਿੱਚ ਹੋ ਚੁੱਕਿਆ ਹੈ। 1980 ਵਿੱਚ ਇਸ ਨਾਵਲ ਉੱਤੇ ਅਧਾਰਿਤ ਇੱਕ ਟੀ.ਵੀ ਸੀਰਿਅਲ ਨੈਸ਼ਨਲ ਨੈਟਵਰਕ ਤੇ ਕਈ ਮਹੀਨੇ ਚਲਦਾ ਰਿਹਾ। ਸ਼ੁਕਲ ਦੀ ਮੌਤ 28 ਅਕਤੂਬਰ 2011 ਵਿੱਚ ਹੋਈ। ਰਚਨਾਵਾਂਨਾਵਲ
ਵਿਅੰਗ
ਕਹਾਣੀ-ਸੰਗ੍ਰਹਿਸੰਸਮਰਣਸਾਹਿਤਿਕ ਸਮੀਖਿਆਸੰਪਾਦਨ
ਸਨਮਾਨ
ਸਾਹਿਤਕ ਯਾਤਰਾਵਾਂਉਹ ਵੱਖ-ਵੱਖ ਸਾਹਿਤਕ ਸੈਮੀਨਾਰਾਂ, ਕਾਨਫਰੰਸਾਂ ਅਤੇ ਪੁਰਸਕਾਰ ਪ੍ਰਾਪਤ ਕਰਨ ਲਈ ਯੂਗੋਸਲਾਵੀਆ, ਜਰਮਨੀ, ਯੂ.ਕੇ., ਪੋਲੈਂਡ, ਸੂਰੀਨਾਮ ਦਾ ਦੌਰਾ ਕਰ ਚੁੱਕਾ ਹੈ। ਉਹ ਭਾਰਤ ਸਰਕਾਰ ਵੱਲੋਂ ਚੀਨ ਭੇਜੇ ਗਏ ਲੇਖਕਾਂ ਦੇ ਵਫ਼ਦ ਦੀ ਅਗਵਾਈ ਵੀ ਕਰ ਚੁੱਕੇ ਹਨ। ਹਵਾਲੇ
|
Portal di Ensiklopedia Dunia