ਸੰਯੁਕਤ ਰਾਜ ਦਾ ਸੰਵਿਧਾਨ
ਸੰਯੁਕਤ ਰਾਜ ਦਾ ਸੰਵਿਧਾਨ ਸੰਯੁਕਤ ਰਾਜ ਦਾ ਸਰਵਉੱਚ ਕਾਨੂੰਨ ਹੈ।[3] ' ਨਵੀ ਦੁਨੀਆ ' ਦੀ ਆਜ਼ਾਦੀ ਦੇ ਐਲਾਨ ਤੋਂ ਬਾਅਦ ਬਣੇ ਸੰਵਿਧਾਨ ਨੇ ਨਾ ਸਿਰਫ਼ ਅਮਰੀਕੀ ਲੋਕਾਂ ਅਤੇ ਦੇਸ਼ ਨੂੰ ਇੱਕ ਧਾਗੇ ਵਿੱਚ ਬੰਨ੍ਹਿਆ ਸਗੋਂ ਦੁਨੀਆ ਦੇ ਸਾਹਮਣੇ ਇੱਕ ਆਦਰਸ਼ ਵੀ ਸਥਾਪਿਤ ਕੀਤਾ। ਅਮਰੀਕੀ ਸੰਵਿਧਾਨ ਦੁਨੀਆ ਦਾ ਪਹਿਲਾ ਲਿਖਤੀ ਸੰਵਿਧਾਨ ਹੈ, ਜਿਸ ਵਿੱਚ ਰਾਜ ਦੀ ਪ੍ਰਕਿਰਤੀ, ਨਾਗਰਿਕਾਂ ਦੇ ਅਧਿਕਾਰਾਂ ਅਤੇ ਸ਼ਕਤੀਆਂ ਨੂੰ ਵੱਖ ਕਰਨ ਦਾ ਸਿਧਾਂਤ ਅਤੇ ਨਿਆਂਇਕ ਸਮੀਖਿਆ ਵਰਗੇ ਪਹਿਲੂ ਸ਼ਾਮਲ ਕੀਤੇ ਗਏ ਹਨ। ਸੰਯੁਕਤ ਰਾਜ ਦਾ ਸੰਵਿਧਾਨ ਇੱਕ ਲਿਖਤੀ ਸੰਵਿਧਾਨ ਹੈ। 1789 ਵਿੱਚ ਲਾਗੂ ਹੋਣ ਤੋਂ ਲੈ ਕੇ ਅੱਜ ਤੱਕ ਇਹ ਬਦਲਦੇ ਮਾਹੌਲ ਅਤੇ ਲੋੜਾਂ ਅਨੁਸਾਰ ਲਗਾਤਾਰ ਬਦਲਦਾ ਅਤੇ ਵਿਕਾਸ ਕਰ ਰਿਹਾ ਹੈ। ਚਾਰਲਸ ਏ. ਬੀਅਰਡ ਦੇ ਅਨੁਸਾਰ "ਸੰਯੁਕਤ ਰਾਜ ਦਾ ਸੰਵਿਧਾਨ ਇੱਕ ਛਪਿਆ ਹੋਇਆ ਦਸਤਾਵੇਜ਼ ਹੈ ਜਿਸਦੀ ਵਿਆਖਿਆ ਅਦਾਲਤੀ ਫੈਸਲਿਆਂ, ਪਿਛਲੀਆਂ ਘਟਨਾਵਾਂ ਅਤੇ ਅਭਿਆਸਾਂ ਦੁਆਰਾ ਕੀਤੀ ਜਾਂਦੀ ਹੈ ਅਤੇ ਜੋ ਸਮਝ ਅਤੇ ਇੱਛਾਵਾਂ ਦੁਆਰਾ ਪ੍ਰਕਾਸ਼ਤ ਹੁੰਦੀ ਹੈ।" 17 ਸਤੰਬਰ, 1787 ਨੂੰ, ਫਿਲਾਡੇਲਫੀਆ(ਪੈੱਨਸਿਲਵੇਨੀਆ) ਵਿੱਚ ਸੰਵਿਧਾਨਕ ਕਨਵੈਨਸ਼ਨ ਦੁਆਰਾ ਅਤੇ ਗਿਆਰਾਂ ਰਾਜਾਂ ਵਿੱਚ ਪ੍ਰਵਾਨਗੀ ਸੰਮੇਲਨ ਦੁਆਰਾ ਸੰਵਿਧਾਨ ਨੂੰ ਅਪਣਾਇਆ ਗਿਆ ਸੀ। ਇਹ 4 ਮਾਰਚ 1789 ਨੂੰ ਲਾਗੂ ਹੋਇਆ ਸੀ। ਸੰਵਿਧਾਨ ਨੂੰ ਅਪਣਾਉਣ ਤੋਂ ਬਾਅਦ ਵੀ ਇਸ ਵਿੱਚ ਸਤਾਈ(27) ਵਾਰ ਸੋਧ ਕੀਤੀ ਗਈ ਹੈ। ਆਖਰੀ ਵਾਰ ਇਹ 5 ਮਈ 1992 ਨੂੰ ਸੋਧਿਆ ਗਿਆ ਸੀ।ਪਹਿਲੀਆਂ ਦਸ ਸੋਧਾਂ (ਬਾਕੀ ਦੋ ਦੀ ਉਸ ਸਮੇਂ ਪੁਸ਼ਟੀ ਨਹੀਂ ਕੀਤੀ ਗਈ) ਕਾਂਗਰਸ ਦੁਆਰਾ 25 ਸਤੰਬਰ 1789 ਨੂੰ ਪ੍ਰਸਤਾਵਿਤ ਕੀਤੀ ਗਈ ਸੀ ਅਤੇ 15 ਦਸੰਬਰ 1791 ਨੂੰ ਸੰਯੁਕਤ ਰਾਜ ਦੇ ਲੋੜੀਂਦੇ ਤਿੰਨ-ਚੌਥਾਈ ਹਿੱਸੇ ਦੁਆਰਾ ਪੁਸ਼ਟੀ ਕੀਤੀ ਗਈ ਸੀ। ਇਨ੍ਹਾ ਪਹਿਲੀਆਂ ਦਸ ਸੋਧਾਂ ਨੂੰ ' ਬਿੱਲ ਆਫ਼ ਰਾਈਟਸ ' ਵਜੋਂ ਜਾਣਿਆ ਜਾਂਦਾ ਹੈ। ਨੋਟਹਵਾਲੇ
ਬਾਹਰੀ ਲਿੰਕ |
Portal di Ensiklopedia Dunia