ਹਮ ਆਪਕੇ ਹੈਂ ਕੌਨ..!
ਹਮ ਆਪਕੇ ਹੈਂ ਕੌਨ..! 1994 ਦੀ ਇੱਕ ਹਿੰਦੀ- ਭਾਸ਼ਾਈ ਰੋਮਾਂਟਿਕ ਡਰਾਮਾ ਫ਼ਿਲਮ ਹੈ[3] ਜੋ ਕਿ ਸੂਰਜ ਬੜਜਾਤਿਆ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ। ਫ਼ਿਲਮ ਦਾ ਨਿਰਦੇਸ਼ਨ ਰਾਜਸ਼੍ਰੀ ਪ੍ਰੋਡਕਸ਼ਨ ਦੁਆਰਾ ਕੀਤਾ ਗਿਆ ਹੈ। ਫ਼ਿਲਮ ਵਿੱਚ ਮਾਧੁਰੀ ਦੀਕਸ਼ਿਤ ਅਤੇ ਸਲਮਾਨ ਖਾਨ ਮੁੱਖ ਭੂਮਿਕਾਵਾਂ ਵਿੱਚ ਹਨ। ਫ਼ਿਲਮ ਇੱਕ ਵਿਆਹੁਤਾ ਜੋੜੇ ਦੀ ਕਹਾਣੀ ਅਤੇ ਉਨ੍ਹਾਂ ਦੇ ਪਰਿਵਾਰਾਂ ਦਰਮਿਆਨ ਸਬੰਧਾਂ ਦੇ ਨਾਲ ਨਾਲ ਭਾਰਤੀ ਵਿਆਹ ਦੀਆਂ ਪਰੰਪਰਾਵਾਂ ਬਾਰੇ ਦਿਖਾਉਂਦੀ ਅਤੇ ਉਹਨਾਂ ਦਾ ਜਸ਼ਨ ਮਨਾਉਂਦੀ ਹੈ; ਫ਼ਿਲਮ ਆਪਣੇ ਪਰਿਵਾਰ ਲਈ ਆਪਣੇ ਪਿਆਰ ਦੀ ਕੁਰਬਾਨੀ ਦੇਣ ਦੀ ਕਹਾਣੀ 'ਤੇ ਅਧਾਰਿਤ ਹੈ। ਇਹ ਸਟੂਡੀਓ ਦੀ ਪਿਛਲੀ ਫ਼ਿਲਮ ਨਦੀਆ ਕੇ ਪਾਰ (1982) ਦਾ ਅਨੁਕੂਲਣ ਹੈ। ਦੁਨੀਆ ਭਰ ਵਿੱਚ ₹128 ਕਰੋੜ[2], ਹਮ ਆਪਕੇ ਹੈਂ ਕੌਨ..! ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਭਾਰਤੀ ਫ਼ਿਲਮਾਂ ਵਿਚੋਂ ਇੱਕ ਬਣ ਗਈ। ਇਸ ਫ਼ਿਲਮ ਨੇ ਭਾਰਤੀ ਫ਼ਿਲਮ ਉਦਯੋਗ ਵਿੱਚ ਤਬਦੀਲੀ ਲਿਆਉਣ ਵਿੱਚ ਯੋਗਦਾਨ ਪਾਇਆ ਅਤੇ ਹਿੰਦੀ ਫ਼ਿਲਮ ਸਿਨੇਮਾ ਘੱਟ ਹਿੰਸਕ ਕਹਾਣੀਆਂ ਵੱਲ ਮੁੜਨਾ ਸ਼ੁਰੂ ਹੋਇਆ। ਇਹ ₹1 ਬਿਲੀਅਨ ਦੀ ਕਮਾਈ ਕਰਨ ਵਾਲੀ ਪਹਿਲੀ ਭਾਰਤੀ ਫ਼ਿਲਮ ਸੀ ਅਤੇ 1990 ਦੇ ਦਹਾਕੇ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ ਹੈ ਅਤੇ ਇਹ ਅਜੇ ਵੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਾਲੀਵੁੱਡ ਫ਼ਿਲਮਾਂ ਵਿੱਚੋਂ ਇੱਕ ਹੈ। ਬਾਕਸ ਆਫਿਸ ਇੰਡੀਆ ਨੇ ਇਸ ਨੂੰ "ਆਧੁਨਿਕ ਯੁੱਗ ਦੀ ਸਭ ਤੋਂ ਵੱਡੀ ਬਲਾਕਬਸਟਰ" ਦੱਸਿਆ।[4] ਇਸ ਫ਼ਿਲਮ ਨੂੰ ਤੇਲਗੂ ਭਾਸ਼ਾ ਵਿੱਚ ਪ੍ਰੇਮਲਾਯਮ ਦੇ ਸਿਰਲੇਖ ਨਾਲ ਰਿਲੀਜ਼ ਕੀਤਾ ਗਿਆ ਸੀ।[5] ਇਸਦਾ 14 ਗਾਣਿਆਂ ਦਾ ਸਾਉੰਡਟ੍ਰੈਕ, ਜੋ ਕਿ ਇੱਕ ਫ਼ਿਲਮ ਲਈ ਬਹੁਤ ਜਿਆਦਾ ਹਨ, ਬਾਲੀਵੁੱਡ ਇਤਿਹਾਸ ਵਿੱਚ ਬਹੁਤ ਮਸ਼ਹੂਰ ਹੈ, ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਨੇ ਫ਼ਿਲਮ ਦੇ 14 ਵਿੱਚੋਂ 11 ਗੀਤਾਂ ਲਈ ਆਪਣੀ ਆਵਾਜ਼ ਦਿੱਤੀ ਸੀ। ਹਮ ਆਪੇ ਹੈ ਕੌਣ ..! ਫ਼ਿਲਮ ਨੇ ਪੰਜ ਫ਼ਿਲਮਫੇਅਰ ਅਵਾਰਡ ਜਿੱਤੇ, ਜਿਨ੍ਹਾਂ ਵਿੱਚ ਸਰਬੋਤਮ ਫ਼ਿਲਮ, ਸਰਬੋਤਮ ਨਿਰਦੇਸ਼ਕ, ਅਤੇ ਸਰਬੋਤਮ ਅਭਿਨੇਤਰੀ ਸ਼ਾਮਲ ਹਨ। ਇਸ ਦੇ ਨਾਲ ਨਾਲ ਫ਼ਿਲਮ ਨੇ ਵਧੀਆ ਮਸ਼ਹੂਰ ਫ਼ਿਲਮ ਪ੍ਰਦਾਨ ਕਰਨ ਵਾਲੇ ਪੂਰਨ ਮਨੋਰੰਜਨ ਲਈ ਰਾਸ਼ਟਰੀ ਫ਼ਿਲਮ ਪੁਰਸਕਾਰ ਵੀ ਜਿੱਤਿਆ। ਇਸਨੇ ਭਾਰਤ ਵਿੱਚ ਵਿਆਹ ਦੇ ਜਸ਼ਨਾਂ ਤੇ ਸਥਾਈ ਪ੍ਰਭਾਵ ਪਾਇਆ ਜਿਸ ਵਿੱਚ ਅਕਸਰ ਫ਼ਿਲਮ ਦੇ ਗਾਣੇ ਅਤੇ ਹੋਰ ਖੇਡਾਂ ਸ਼ਾਮਲ ਹੁੰਦੀਆਂ ਹਨ। ਹਵਾਲੇ
|
Portal di Ensiklopedia Dunia