ਹਰਦੇਵ ਮਾਹੀਨੰਗਲ
ਹਰਦੇਵ ਮਾਹੀਨੰਗਲ ਪੰਜਾਬ, ਭਾਰਤ ਤੋਂ ਇੱਕ ਪੰਜਾਬੀ ਗਾਇਕ ਹੈ।[1][2] 1995 ਵਿੱਚ ਉਸਨੇ ਕਿੱਤੇ ਵਜੋਂ ਗਾਉਣਾ ਸ਼ੁਰੂ ਕੀਤਾ। ਮਾਹੀ ਚਾਹੁੰਦਾ ਕਿਸੇ ਹੋਰ ਨੂੰ, ਰਿਬਨ ਗਿਆ ਨਾ ਕੱਟਿਆ, ਵੱਡੀ ਭਾਬੀ ਮਾਂ ਵਰਗੀ, ਮਿਸ਼ਰੀ ਤੋਂ ਵੱਧ ਮਿੱਠਿਆ ਸੱਜਣਾਂ ਉਸਦੇ ਮਕਬੂਲ ਗੀਤ ਹਨ। ਮੁੱਢਲੀ ਜ਼ਿੰਦਗੀਮਾਹੀਨੰਗਲ ਦਾ ਜਨਮ ਪਿਤਾ ਸ. ਗੁਰਬਖ਼ਸ ਸਿੰਘ ਅਤੇ ਮਾਂ ਦਲੀਪ ਕੌਰ ਦੇ ਘਰ, ਬਤੌਰ ਹਰਦੇਵ ਸਿੰਘ, ਬਠਿੰਡੇ ਜ਼ਿਲੇ ਵਿੱਚ ਤਲਵੰਡੀ ਸਾਬੋ ਨੇੜੇ ਇੱਕ ਪਿੰਡ ਮਾਹੀਨੰਗਲ ਵਿੱਚ ਹੋਇਆ।[3] ਇਹਨਾਂ ਨੇ ਆਪਣੀ ਮੁੱਢਲੀ ਅਤੇ ਉਚੇਰੀ ਸਿੱਖਿਆ ਤਲਵੰਡੀ ਸਾਬੋ ਤੋਂ ਹਾਸਲ ਕੀਤੀ। ਇਹ ਆਪਣੇ ਸਕੂਲ ਅਤੇ ਫਿਰ ਕਾਲਜ ਮੇਲਿਆਂ ਵਿੱਚ ਗਾਇਆ ਕਰਦੇ ਸਨ। ਇਹਨਾਂ ਦਾ ਜਿੱਤਿਆ ਪਹਿਲਾ ਇਨਾਮ ਹਾਲੇ ਵੀ ਇਹਨਾਂ ਦੇ ਪਿੰਡ ਮੌਜੂਦ ਹੈ। ਇਹਨਾਂ ਦਾ ਵਿਆਹ ਸਰਬਜੀਤ ਕੌਰ ਨਾਲ ਹੋਇਆ ਅਤੇ ਇਹਨਾਂ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹਨ। ਪਿਛਲੇ ਕਈ ਸਾਲਾਂ ਤੋਂ ਇਹ ਆਪਣੇ ਪਰਿਵਾਰ ਨਾਲ ਨਿਊਜ਼ੀਲੈਂਡ ਵਿਖੇ ਰਹਿ ਰਹੇ ਹਨ।[3] ਗਾਇਕੀਇਹਨਾਂ ਨੇ ਰਾਗੀ ਮਿਲਾਪ ਸਿੰਘ ਤੋਂ ਸੰਗੀਤ ਦੀ ਸਿੱਖਿਆ ਲਈ। ਇਹਨਾਂ ਨੇ ਆਪਣੀ ਪਹਿਲੀ ਐਲਬਮ ਝੂਠੀਏ ਜਹਾਨ ਦੀਏ[3] ਨਾਲ਼ ਗਾਇਕੀ ਦੇ ਖੇਤਰ ਵਿੱਚ ਕਦਮ ਰੱਖਿਆ ਅਤੇ ਬਾਅਦ ਵਿੱਚ ਆਸ਼ਿਕ ਨੂੰ ਫ਼ਾਂਸੀ ਐਲਬਮ ਜਾਰੀ ਕੀਤੀ ਜਿਸਦਾ ਗੀਤ "ਮੈਂ ਕੁੜੀ ਗ਼ਰੀਬਾਂ ਦੀ, ਮੈਨੂੰ ਪਿਆਰ ਨਾ ਮੁੰਡਿਆ ਕਰ ਵੇ" ਮਕਬੂਲ ਹੋਇਆ।[3] ਵੱਡੀ ਭਾਬੀ ਮਾਂ ਵਰਗੀ ਅਤੇ ਦਿਲ ਦੀ ਗੱਲ ਅਗਲੀਆ ਐਲਬਮਾਂ ਸਨ। ਇਸ ਤੋਂ ਬਾਅਦ ਰੀਬਨ ਗਿਆ ਨਾ ਕੱਟਿਆ ਅਤੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ (1998) ਐਲਬਮਾਂ ਨੇ ਇਹਨਾਂ ਨੂੰ ਅਸਲੀ ਸ਼ੌਹਰਤ ਦਿੱਤੀ।[3] ‘ਮਾਹੀ ਚਾਹੁੰਦਾ ਕਿਸੇ ਹੋਰ ਨੂੰ ‘ਐਲਬਮ ਲਈ ਇਹਨਾਂ ਨੂੰ ਅਸਟੀਮ ਕਾਰ ਇਨਾਮ ਵਜੋਂ ਮਿਲੀ। 1999 ਵਿੱਚ ਇਹਨਾਂ ਨੇ ਫ਼ਰਾਂਸ ਦੀ ਫੇਰੀ ਪਾਈ। ਇਹਨਾਂ ਦੀ ਅਗਲੀ ਧਾਰਮਿਕ ਐਲਬਮ ‘ਚੱਲ ਚੱਲੀਏ ਗੁਰਦਵਾਰੇ ‘ਵੀ ਕਾਮਯਾਬ ਹੋਈ।2005 ਵਿੱਚ ਸੁਦੇਸ਼ ਕੁਮਾਰੀ ਨਾਲ ਦੋਗਾਣਾ ਐਲਬਮ ਆਈ ਜੋ ਕਿ ਬਹੁਤ ਮਕਬੂਲ ਰਹੀ।ਅਗਲੇ ਸਾਲ ਸੁਮਨ ਭੱਟੀ ਨਾਲ ਆਈ ਐਲਬਮ ਵੀ ਚਰਚਾ ‘ਚ ਰਹੀ।2008 ‘ਚ ਇੱਕ ਵਾਰ ਫੇਰ ਸੁਦੇਸ਼ ਕੁਮਾਰੀ ਨਾਲ ਨਸੀਬੋ ਐਲਬਮ ਕੀਤੀ। ਐਲਬਮਾਂ
ਧਾਰਮਿਕ
ਹੋਰ ਵੇਖੋਹਵਾਲੇ
|
Portal di Ensiklopedia Dunia