ਹਸਤਨਾਪੁਰ![]() ਹਸਤਨਾਪੁਰ ਜਾਂ ਹਾਸਤਿਨਪੁਰ ( ਅੱਜ ਕੱਲ ਹਾਥੀਪੁਰ) ਕੌਰਵ-ਰਾਜਧਾਨੀ ਸੀ। ਇਤਿਹਾਸਹਸਤਨਾਪੁਰ ਕੁਰੁ ਵੰਸ਼ ਦੇ ਰਾਜਿਆਂ ਦੀ ਰਾਜਧਾਨੀ ਸੀ। ਇਹ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਮੇਰਠ ਜਿਲ੍ਹੇ ਵਿੱਚ ਸਥਿਤ ਹੈ। ਹਿੰਦੂ ਇਤਿਹਾਸ ਵਿਚ ਹਸਤਨਾਪੁਰ ਦੇ ਲਈ ਪਹਿਲਾ ਸੰਦਰਭ ਸਮਰਾਟ ਭਰਤ ਦੀ ਰਾਜਧਾਨੀ ਦੇ ਰੂਪ ਵਿਚ ਆਉਂਦਾ ਹੈ। ਮਹਾ ਕਾਵਿ ਮਹਾਭਾਰਤ ਵਿਚ ਵਰਣਿਤ ਘਟਨਾਵਾਂ ਹਸਤਨਾਪੁਰ ਵਿਚ ਘਟੀਆਂ ਘਟਨਾਵਾਂ ਤੇ ਅਧਾਰਿਤ ਹੈ। ਮੁਗਲ ਸ਼ਾਸਕ ਬਾਬਰ ਨੇ ਭਾਰਤ ਉਤੇ ਕੀਤੇ ਹਮਲਿਆਂ ਦੌਰਾਨ ਹਸਤਨਾਪੁਰ ਤੇ ਉਸਦੇ ਮੰਦਰਾਂ ੳੁੱਤੇ ਤੋਪਾਂ ਨਾਲ ਬੰਬਾਰੀ ਕੀਤੀ ਸੀ। ਮੁਗਲ ਕਾਲ ਵਿਚ ਹਸਤਨਾਪੁਰ ਉੱਤੇ ਗੁੱਜਰ ਰਾਜਾ ਨੈਨ ਸਿੰਘ ਦਾ ਰਾਜ ਸੀ ਜਿਸਨੇ ਹਸਤਨਾਪੁਰ ਦੇ ਚਾਰੇ ਪਾਸੇ ਮੰਦਰਾਂ ਦਾ ਨਿਰਮਾਣ ਕੀਤਾ। ਵਰਤਮਾਨ ਸਥਿਤੀਵਰਤਮਾਨ ਵਿਚ ਹਸਤਨਾਪੁਰ ਉੱਤਰ ਪ੍ਰਦੇਸ਼ ਦੇ ਦੋਆਬ ਖੇਤਰ ਵਿਚ ਸਥਿਤ ਇਕ ਸ਼ਹਿਰ ਹੈ,ਜੋ ਮੇਰਠ ਤੋਂ 37 ਕਿਲੋਮੀਟਰ ਅਤੇ ਦਿੱਲੀ ਤੋਂ 110 ਕਿਲੋਮੀਟਰ ਦੂਰ ਹੈ। ਹਸਤਨਾਪੁਰ ਦਿੱਲੀ ਤੋਂ 106 ਕਿਲੋਮੀਟਰ ਦਿੱਲੀ-ਮੇਰਠ-ਪੌੜੀ (ਗੜ੍ਹਵਾਲ) ਰਾਸ਼ਟਰੀ ਰਾਜਮਾਰਗ 119 ਉਪਰ ਸਥਿਤ ਹੈ। ਸੰਖੇਪ ਇਤਿਹਾਸਇਤਿਹਾਸਕ ਵੇਰਵਾ : ਹਸਤਨਾਪੁਰ = ਹਸਤਨ (ਹਾਥੀ) + ਪੁਰਾ (ਸ਼ਹਿਰ) =ਹਾਥੀਆਂ ਦਾ ਸ਼ਹਿਰ। ਇਸ ਥਾਂ ਦਾ ਇਤਿਹਾਸ ਮਹਾਭਾਰਤ ਕਾਲ ਤੋਂ ਸ਼ੁਰੂ ਹੁੰਦਾ ਹੈ। ਇਹ ਵੀ ਸ਼ਾਸ਼ਤਰਾਂ ਵਿਚ ਗਜਪੁਰ, ਹਸਤਨਾਪੁਰ, ਨਾਗਪੁਰ, ਅਸੰਦਿਵਤ, ਬ੍ਰਹਮਸਥਲ, ਸ਼ਾਂਤੀ ਨਗਰ ਅਤੇ ਕੁੰਜਪੁਰਾ ਆਦਿ ਦੇ ਰੂਪ ਵਿਚ ਵਰਣਿਤ ਹੈ। ਹਸਤਨਾਪੁਰ ਸ਼ਹਿਰ ਪਵਿਤਰ ਗੰਗਾ ਨਦੀ ਦੇ ਕੰਢੇ ਉੱਤੇ ਸਥਿਤ ਸੀ। ਮਹਾਂਂਭਾਰਤ ਦੇ ਅਨੁਸਾਰ ਹਸਤਨਾਪੁਰ ਵਿੱਚ 100 ਕੌਰਵਾਂ ਦਾ ਜਨਮ (ਪਿਤਾ- ਧ੍ਰਿਤਰਾਸਟਰ) ਅਤੇ ਪਾਂਡਵਾ ਦਾ ਜਨਮ ਸਥਾਨ ਸੀ। ਮਖ ਰਾਜਿਆਂ ਦੀ ਸੂਚੀ: |
Portal di Ensiklopedia Dunia