ਹਿਮਾਂਸ਼ੀ ਖੁਰਾਣਾ
ਹਿਮਾਂਸ਼ੀ ਖੁਰਾਣਾ(ਜਨਮ 27 ਨਵੰਬਰ 1991) ਇੱਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ][1]। ਉਸ ਨੇ ਇੱਕ ਅਦਾਕਾਰ ਵਜੋਂ ਆਪਣੀ ਪਛਾਣ ਪੰਜਾਬੀ ਫ਼ਿਲਮ "ਸਾਡਾ ਹੱਕ" ਤੋਂ ਕਾਇਮ ਕੀਤੀ। ਉਸ ਨੂੰ ਵਧੇਰੇ ਕਰਕੇ ਬਤੌਰ ਮਾਡਲ ਪਛਾਣਿਆ ਜਾਂਦਾ ਹੈ। ਹਿਮਾਂਸ਼ੀ ਖੁਰਾਣਾ ਨੇ "ਸੋਚ" (ਹਾਰਡੀ ਸੰਧੂ), "ਓਸਮਾਨੀਆਂ" (ਸਿੱਪੀ ਗਿੱਲ), ਲਾਦੇਨ (ਜੱਸੀ ਗਿੱਲ), "ਠੋਕਦਾ ਰਿਹਾ" ਅਤੇ "ਗੱਲ ਜੱਟਾਂ ਵਾਲੀ" (ਨਿੰਜਾ), ਗੱਭਰੂ ਅਤੇ ਗੱਭਰੂ 2 (ਜੇ ਸਟਾਰ) ਆਦਿ ਪੰਜਾਬੀ ਗੀਤਾਂ ਦੇ ਵੀਡੀਓਜ਼ ਵਿੱਚ ਮਾਡਲਿੰਗ ਕੀਤੀ। ਮੁੱਢਲਾ ਜੀਵਨਹਿਮਾਂਸ਼ੀ ਦਾ ਜਨਮ 27 ਨਵੰਬਰ, 1991 ਨੂੰ ਕੀਰਤਪੁਰ ਸਾਹਿਬ, ਪੰਜਾਬ ਵਿੱਚ ਹੋਇਆ। ਇਸ ਦੇ ਦੋ ਛੋਟੇ ਭਰਾ ਹਨ। ਹਿਮਾਂਸ਼ੀ ਨੇ ਆਪਣੀ ਪ੍ਰੇਰਣਾ ਆਪਣੀ ਮਾਂ ਸੁਨੀਤ ਕੌਰ[2] ਨੂੰ ਦੱਸਿਆ। ਉਸ ਨੇ ਆਪਣੀ ਬਾਰਵੀਂ ਤੱਕ ਦੀ ਪੜ੍ਹਾਈ ਬੀ.ਸੀ.ਐਮ ਸਕੂਲ ਤੋਂ ਕੀਤੀ। ਹਿਮਾਂਸ਼ੀ ਨੇ ਬਾਰ੍ਹਵੀਂ ਜਮਾਤ ਮੈਡੀਕਲ ਸਾਇੰਸ ਵਿੱਚ ਕੀਤੀ। ਬਾਅਦ ਵਿੱਚ ਉਸ ਨੇ ਹੋਸਪਿਟੈਲਿਟੀ ਵਿੱਚ ਡਿਗਰੀ ਪ੍ਰਾਪਤ ਕੀਤੀ। ਹੁਣ ਉਹ ਬਤੌਰ ਅਦਾਕਾਰਾ ਕਾਰਜ ਕਰ ਰਹੀ ਹੈ। ਕੈਰੀਅਰਖੁਰਾਣਾ ਨੇ ਆਪਣੇ ਮਾਡਲਿੰਗ ਕੈਰੀਅਰ ਦੀ ਸ਼ੁਰੂਆਤ 16-17 ਸਾਲ ਦੀ ਉਮਰ ਵਿੱਚ ਕੀਤੀ ਜਦੋਂ ਉਸ ਨੇ ਮਿਸ ਲੁਧਿਆਣਾ ਦਾ ਖ਼ਿਤਾਬ ਜਿੱਤਿਆ ਸੀ। ਉਹ ਮਿਸ ਪੀ.ਟੀ.ਸੀ. ਪੰਜਾਬੀ 2010 ਦੀ ਫਾਈਨਲ ਵਿੱਚ ਵੀ ਸ਼ਾਮਲ ਸੀ। ਉਸੇ ਸਾਲ ਉਸ ਨੇ ਚੰਡੀਗੜ੍ਹ ਵਿੱਚ ਆਯੋਜਿਤ ਮਿਸ ਨੌਰਥ ਜ਼ੋਨ ਮੁਕਾਬਲਾ ਜਿੱਤਿਆ। ਫਿਰ ਇਹ ਆਪਣੇ ਕੈਰੀਅਰ ਨੂੰ ਅੱਗੇ ਵਧਾਉਣ ਲਈ ਦਿੱਲੀ ਆ ਗਈ। ਇਹ ਮੈਕ ਦੀ ਬ੍ਰਾਂਡ ਐਮਬੈਸਡਰ ਬਣੀ। ਫਿਰ ਇਸਨੇ ਮੇਕ ਮਾਈ ਟ੍ਰਿਪ, ਆਯੂਰ, ਪੈਪਸੀ, ਨੈਸਲੇ, ਗੀਤਾਂਜਲੀ ਜਵੈਲਰਸ, ਬਿੱਗ ਬਾਜ਼ਾਰ, ਕਿੰਗਫਿਸ਼ਰ, ਕੈਲਵਿਨ ਕੈਲਿਨ ਅਤੇ ਹੋਰ ਕਈ ਵੱਡੀ ਕੰਪਨੀਆਂ ਲਈ ਕੰਮ ਕੀਤਾ। ਉਸ ਨੇ 2010 ਵਿੱਚ "ਜੋੜੀ - ਬਿਗ ਡੇ ਪਾਰਟੀ" (ਪੰਜਾਬੀ ਐਮ. ਸੀ. ਅਤੇ ਕੁਲਦੀਪ ਮਾਣਕ) ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਡੈਬਿਊ ਕੀਤਾ ਸੀ। ਬਾਅਦ ਵਿੱਚ, ਉਸ ਨੇ 2012 ਵਿੱਚ (ਫਿਰੋਜ਼ ਖਾਨ) ਦੁਆਰਾ (ਫਾਸਲੀ ਬਟੇਰੇ) ਸੰਗੀਤ ਵਿਡੀਓਜ਼ ਅਤੇ ਹਰਜੋਤ ਦੇ "ਇਜ਼ਹਾਰ ਹਰਜੋਤ" ਵਿੱਚ ਅਭਿਨੈ ਕੀਤਾ। ਸਾਲ 2013 ਵਿੱਚ ਖੁਰਾਣਾ "ਸੋਚ" (ਹਾਰਡੀ ਸੰਧੂ) ਅਤੇ ਹਿੱਟ ਫਿਲਮ "ਸਾਡਾ ਹੱਕ" ਵਿੱਚ ਨਜ਼ਰ ਆਈ ਸੀ। ਸਾਲ 2015 ਖੁਰਾਣਾ ਲਈ ਇੱਕ ਬਹੁਤ ਹੀ ਸਫਲ ਸਾਲ ਸਾਬਤ ਹੋਇਆ ਕਿਉਂਕਿ ਉਸ ਨੇ ਉਸ ਸਾਲ ਵਿੱਚ ਜੱਸੀ ਗਿੱਲ, ਬਾਦਸ਼ਾਹ, ਜੇ ਸਟਾਰ, ਨਿੰਜਾ, ਮਨਕੀਰਤ ਔਲਖ ਅਤੇ ਕਈ ਹੋਰ ਗਾਇਕਾਂ ਨਾਲ ਕੰਮ ਕੀਤਾ। ਮਾਰਚ, 2016 ਵਿੱਚ ਉਸ ਨੇ ਸੁਖ-ਈ (ਮੁਜ਼ਿਕਲ ਡਾਕਟਰਜ਼) ਦੇ ਨਾਲ ਸੈਡ ਸਾਂਗ ਵਿੱਚ ਵੀ ਅਭਿਨੈ ਕੀਤਾ। 2018 ਵਿੱਚ ਖੁਰਾਣਾ ਨੇ ਇੱਕ ਗਾਣੇ ਦੇ ਤੌਰ 'ਤੇ ਹਾਈ ਸਟੈਂਡਰਡ ਨਾਲ ਆਪਣੀ ਸ਼ੁਰੂਆਤ ਕੀਤੀ। ਖੁਰਾਣਾ ਨੇ ਬਤੌਰ ਅਦਾਕਾਰ ਪੰਜਾਬੀ ਸਿਨੇਮਾ ਵਿੱਚ ਆਪਣੀ ਸ਼ੁਰੂਆਤ ਪੰਜਾਬੀ ਫ਼ਿਲਮ "ਸਾਡਾ ਹੱਕ" ਨਾਲ ਕੀਤੀ ਜਿਸ ਨੇ ਉਸ ਨੂੰ ਪ੍ਰਸਿੱਧੀ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ। ਹਾਲਾਂਕਿ ਉਸ ਦੀ ਪਹਿਲੀ ਬਾਲੀਵੁੱਡ ਫ਼ਿਲਮ "ਜੀਤ ਲੇਂਗੇ ਜਹਾਨ" (2012) ਸੀ। ਫਿਰ ਉਹ ਪੰਜਾਬੀ ਫ਼ਿਲਮ "ਲੈਦਰ ਲਾਈਫ" (ਅਮਨ ਧਾਲੀਵਾਲ ਮੁੱਖ ਭੂਮਿਕਾ ਵਿੱਚ) ਵਿੱਚ ਮੁੱਖ ਭੂਮਿਕਾ ਦੇ ਰੂਪ ਵਿੱਚ ਪੇਸ਼ ਹੋਈ। 2015 ਦੀ ਪੰਜਾਬੀ ਭਾਸ਼ਾ ਦੀ ਫ਼ਿਲਮ "2 ਬੋਲ" ਵਿੱਚ ਖੁਰਾਣਾ ਇੱਕ ਪ੍ਰਮੁੱਖ ਅਦਾਕਾਰ ਵਜੋਂ ਦਿਖਾਈ ਦਿੱਤੀ। ਉਸ ਨੇ ਛੇ ਦੱਖਣੀ ਭਾਰਤੀ ਫ਼ਿਲਮਾਂ - 2 ਕੰਨੜ, 2 ਤਾਮਿਲ, 1 ਤੇਲਗੂ, 1 ਮਲਿਆਲਮ ਵਿੱਚ ਵੀ ਕੰਮ ਕੀਤਾ। ਨਵੰਬਰ 2019 ਵਿੱਚ, ਖੁਰਾਣਾ ਰਿਐਲਿਟੀ ਟੀ.ਵੀ. ਸ਼ੋਅ ਬਿੱਗ ਬੌਸ, ਦੇ ਤੇਰ੍ਹਵੇਂ ਸੀਜ਼ਨ ਵਿੱਚ ਇੱਕ ਮਸ਼ਹੂਰ ਪ੍ਰਤੀਭਾਗੀ ਵਜੋਂ ਦਿਖਾਈ ਦਿੱਤੀ।[3] ਨਿਜੀ ਜੀਵਨਨਵੰਬਰ 2019 ਵਿੱਚ, ਖੁਰਾਣਾ ਨੇ ਬਿੱਗ ਬੌਸ 13 ਉੱਤੇ ਪੁਸ਼ਟੀ ਕੀਤੀ ਕਿ ਉਹ ਨੌ ਸਾਲ ਤੋਂ ਆਪਣੇ ਬੁਆਏਫ੍ਰੈਂਡ "ਚਾਵ" ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਵਚਨਬੱਧ ਹੈ।[4][5] ਜਨਵਰੀ 2020 ਵਿੱਚ, ਉਸ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਦੁਬਾਰਾ ਪੁਸ਼ਟੀ ਕੀਤੀ ਕਿ ਉਸ ਦਾ ਸੰਬੰਧ ਉਸ ਦੇ ਮੰਗੇਤਰ ਨਾਲ ਖ਼ਤਮ ਹੋ ਗਿਆ ਹੈ। ਫਿਲਹਾਲ ਉਹ ਬਿੱਗ ਬੌਸ 13 ਦੇ ਸਹਿ-ਮੁਕਾਬਲੇਬਾਜ਼ ਅਸੀਮ ਰਿਆਜ਼ ਨੂੰ ਡੇਟ ਕਰ ਰਹੀ ਹੈ।[6][7] ਫ਼ਿਲਮੋਗ੍ਰਾਫੀਫ਼ਿਲਮਾਂ
ਟੈਲੀਵਿਜ਼ਨ
ਮਿਊਜ਼ਿਕ ਵੀਡੀਓਜ਼
ਬਾਹਰੀ ਕੜੀਆਂ
ਹਵਾਲੇ
|
Portal di Ensiklopedia Dunia