ਹੁਸਨ ਲਾਲ ਭਗਤ ਰਾਮ![]() ਹੁਸਨ ਲਾਲ ਭਗਤ ਰਾਮ ਨੂੰ ਭਾਰਤੀ ਫਿਲਮ ਉਦਯੋਗ ਵਿੱਚ ਸੰਗੀਤ ਨਿਰਦੇਸ਼ਕਾਂ ਦੀ ਪਹਿਲੀ ਜੋੜੀ ਮੰਨਿਆ ਜਾਂਦਾ ਹੈ। ਇਸ ਜੋੜੀ ਦੀ ਸੰਗੀਤ ਯਾਤਰਾ ਦੀ ਸ਼ੁਰੂਆਤ 1944 ਵਿੱਚ ਹੋਈ। ਹੁਸਨ ਲਾਲ (1920-1968) ਅਤੇ ਭਗਤ ਰਾਮ (1916–1973) ਭਰਾ 1940ਵਿਆਂ ਅਤੇ 1950ਵਿਆਂ ਦੇ ਹਿੰਦੀ ਸਿਨੇਮਾ ਵਿੱਚ ਪ੍ਰਸਿੱਧ ਸੰਗੀਤਕਾਰ ਸਨ।[1] ਕਿਹਾ ਜਾਂਦਾ ਹੈ ਕਿ ਸੰਗੀਤ ਨਿਰਦੇਸ਼ਕ-ਜੋੜੀ ਦਾ ਸੰਕਲਪ ਇਨ੍ਹਾਂ ਨਾਲ ਵਜੂਦ ਵਿੱਚ ਆਇਆ। ਨੌਸ਼ਾਦ ਸਾਹਿਬ, ਅਨਿਲ ਬਿਨਵਾਸ ਅਤੇ ਸ੍ਰੀ ਰਾਮਚੰਦਰ ਹੁਰਾਂ ਦੇ ਜ਼ਮਾਨੇ ਵਿੱਚ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਉਨ੍ਹਾਂ ਨੇ ਪ੍ਰਸਿੱਧ ਸੰਗੀਤ ਨਿਰਦੇਸ਼ਕ ਸ਼ੰਕਰ ਜੈ ਕਿਸ਼ਨ, ਖ਼ਯਾਮ ਅਤੇ ਗਾਇਕ ਮਹਿੰਦਰ ਕਪੂਰ ਨੂੰ ਸੰਗੀਤ ਸਿਖਲਾਈ ਦਿੱਤੀ.[1] ਜੀਵਨ ਵੇਰਵੇਹੁਸਨ ਲਾਲ ਭਗਤ ਰਾਮ ਦਾ ਜਨਮ ਜਲੰਧਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜ਼ਿਲ੍ਹੇ ਦੇ ਪਿੰਡ ਕਾਹਮਾ ਵਿੱਚ ਹੋਇਆ ਸੀ। ਉਨ੍ਹਾਂ ਨੂੰ ਸੰਗੀਤ ਦੀ ਲਗਨ ਉਨ੍ਹਾਂ ਦੇ ਪਿਤਾ ਦੇਵੀ ਚੰਦ ਨੇ ਲਾਈ ਸੀ। ਬਚਪਨ ਵਿੱਚ ਉਨ੍ਹਾਂ ਨੇ ਆਪਣੇ ਵੱਡੇ ਭਰਾ ਪੰਡਿਤ ਅਮਰਨਾਥ ਤੋਂ ਸੰਗੀਤ ਸਿੱਖਿਆ ਲਈ, ਅਤੇ ਬਾਅਦ ਨੂੰ ਕਲਾਸੀਕਲ ਸੰਗੀਤ ਵਿੱਚ ਰਸਮੀ ਸਿਖਲਾਈ ਜਲੰਧਰ ਦੇ ਦਲੀਪ ਚੰਦਰ ਬੇਦੀ ਤੋਂ। ਹੁਸਨ ਲਾਲ ਨੂੰ ਵਾਇਲਨ ਦਾ ਸ਼ੌਕ ਸੀ, ਅਤੇ ਉਸ ਨੇ ਉਸਤਾਦ ਬਸ਼ੀਰ ਖਾਨ ਤੋਂ ਵਾਇਲਨ ਦੀ ਸਿੱਖਆ ਲਈ।[2] ਹਵਾਲੇ
|
Portal di Ensiklopedia Dunia