2010 ਅੰਡਰ-19 ਕ੍ਰਿਕਟ ਵਿਸ਼ਵ ਕੱਪ
2010 ਦਾ ਆਈਸੀਸੀ ਅੰਡਰ -19 ਕ੍ਰਿਕਟ ਵਿਸ਼ਵ ਕੱਪ, ਅੰਡਰ-19 ਕ੍ਰਿਕਟ ਵਿਸ਼ਵ ਕੱਪ ਦਾ ਅੱਠਵਾਂ ਐਡੀਸ਼ਨ ਸੀ ਅਤੇ ਇਸਨੂੰਨਿਊਜ਼ੀਲੈਂਡ ਵਿੱਚ ਕਰਵਾਇਆ ਗਿਆ ਸੀ। 1998 ਤੋਂ ਮਗਰੋਂ ਇਹ ਟੂਰਨਾਮੈਂਟ ਹਰ 2 ਸਾਲਾਂ ਬਾਅਦ ਆਯੋਜਿਤ ਕੀਤਾ ਜਾਂਦਾ ਹੈ। ਇਸ ਐਡੀਸ਼ਨ ਵਿੱਚ ਕੁੱਲ 16 ਟੀਮਾਂ ਸ਼ਾਮਿਲ ਸਨ ਅਤੇ 15 ਤੋਂ 30 ਜਨਵਰੀ 2010 ਦੇ ਵਿਚਕਾਰ 44 ਮੈਚ ਖੇਡੇ ਗਏ ਸਨ। ਇਨ੍ਹਾਂ ਵਿੱਚ 10 ਆਈਸੀਸੀ ਦੇ ਪੂਰੇ ਮੈਂਬਰ ਅਤੇ 6 ਕੁਆਲੀਫਾਇਰ ਟੀਮਾਂ ਸ਼ਾਮਲ ਸਨ।[1] ਇਹ ਟੂਰਨਾਮੈਂਟ ਪਹਿਲਾਂ ਕੀਨੀਆ ਵਿੱਚ ਹੋਣਾ ਤੈਅ ਹੋਇਆ ਸੀ ਪਰ ਅੰਤਰਰਾਸ਼ਟਰੀ ਕ੍ਰਿਕਟ ਕੌਸਲ (ਆਈਸੀਸੀ) ਨੇ ਜੂਨ 2009 ਵਿੱਚ ਇੱਕ ਨਿਰੀਖਣ ਤੋਂ ਬਾਅਦ ਇਸ ਨੂੰ ਨਿ ਨਿਊਜ਼ੀਲੈਂਡ ਵਿੱਚ ਕਰ ਦਿੱਤਾ ਸੀ। ਆਈਸੀਸੀ ਨੂੰ ਲੱਗਿਆ ਕਿ ਕੀਨੀਆ ਸਮੇਂ ਸਿਰ ਤਿਆਰੀ ਮੁਕੰਮਲ ਕਰਨ ਵਿੱਚ ਅਸਫਲ ਰਹੇਗਾ।[2] ਇਸ ਟੂਰਨਾਮੈਂਟ ਨੂੰ ਆਸਟਰੇਲੀਆ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ 25 ਦੌੜਾਂ ਨਾਲ ਹਰਾ ਕੇ ਜਿੱਤਿਆ।[3] ਦੱਖਣੀ ਅਫਰੀਕਾ ਦੇ ਡੌਮੀਨਿਕ ਹੈਂਡਰਿਕਸ ਨੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ,[4] ਅਤੇ ਪਾਪੂਆ ਨਿਊ ਗਿੰਨੀ ਦੇ ਰੇਮੰਡ ਹਾਓਡਾ ਨੇ ਸਭ ਤੋਂ ਵੱਧ ਵਿਕਟਾਂ ਲਈਆਂ। [5] ਹਵਾਲੇ
ਬਾਹਰੀ ਲਿੰਕ |
Portal di Ensiklopedia Dunia