2019–20 ਕੋਰੋਨਾਵਾਇਰਸ ਮਹਾਂਮਾਰੀ2019–20 ਕੋਰੋਨਾਵਾਇਰਸ ਮਹਾਮਾਰੀ, ਕੋਰੋਨਵਾਇਰਸ ਬਿਮਾਾਰੀ 2019 (ਕੋਵਿਡ-19) ਕਾਰਨ ਹੋਈ ਇੱਕ ਮੌਜੂਦਾ ਮਹਾਮਾਰੀ ਹੈ, ਜੋ ਗੰਭੀਰ ਸਾਹ ਸੰਬੰਧੀ ਸਿੰਡਰੋਮ ਕੋਰੋਨਾਵਾਇਰਸ 2 (ਸਾਰਸ-ਕੋਵ -2) ਕਾਰਨ ਹੁੰਦੀ ਹੈ।[lower-alpha 1] ਨਵੰਬਰ, 2019 ਦੇ ਸ਼ੁਰੂ ਵਿੱਚ, ਹੁਬੇਈ ਸੂਬੇ, ਵੁਹਾਨ ਵਿੱਚ ਇਹ ਪ੍ਰਕੋਪ ਸ਼ੁਰੂ ਹੋਇਆ।[2] 30 ਜਨਵਰੀ 2020 ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਇਸ ਪ੍ਰਕੋਪ ਨੂੰ ਅੰਤਰ ਰਾਸ਼ਟਰੀ ਚਿੰਤਾ ਦੀ ਇੱਕ ਜਨਤਕ ਸਿਹਤ ਐਮਰਜੈਂਸੀ ਹੋਣ ਦਾ ਐਲਾਨ ਕੀਤਾ ਅਤੇ ਇਸ ਨੂੰ 11 ਮਾਰਚ 2020 ਨੂੰ ਇੱਕ ਮਹਾਮਾਰੀ ਵਜੋਂ ਮਾਨਤਾ ਦਿੱਤੀ ਗਈ। 9 ਅਪ੍ਰੈਲ 2020 ਤੱਕ 209 ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਕੋਵੀਡ -19 ਦੇ ਲਗਭਗ 1.48 ਮਿਲੀਅਨ ਮਾਮਲੇ ਸਾਹਮਣੇ ਆਏ ਹਨ, ਨਤੀਜੇ ਵਜੋਂ ਲਗਭਗ 88,500 ਮੌਤਾਂ ਹੋਈਆਂ ਅਤੇ ਲਗਭਗ 329,000 ਲੋਕ ਠੀਕ ਹੋ ਗਏ ਹਨ। ਵਾਇਰਸ ਆਮ ਤੌਰ ਤੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਖੰਘ ਦੇ ਦੌਰਾਨ ਪੈਦਾ ਹੋਈਆਂ ਸਾਹ ਦੀਆਂ ਬੂੰਦਾਂ ਦੁਆਰਾ ਫੈਲਦਾ ਹੈ।[3][4] ਇਹ ਦੂਸ਼ਿਤ ਸਤਹਾਂ ਨੂੰ ਛੂਹਣ ਅਤੇ ਫਿਰ ਕਿਸੇ ਦੇ ਚਿਹਰੇ ਨੂੰ ਛੂਹਣ ਨਾਲ ਵੀ ਫੈਲ ਸਕਦਾ ਹੈ। ਲੱਛਣਾਂ ਦੀ ਸ਼ੁਰੂਆਤ, ਆਮ ਤੌਰ ਤੇ ਸੰਪਰਕ ਵਿੱਚ ਆਉਣ ਦੇ ਸਮੇਂ ਤੋਂ 2 ਤੋਂ 14 ਦਿਨਾਂ (ਔਸਤਨ 5 ਦਿਨ) ਦੇ ਵਿਚਕਾਰ ਹੁੰਦੀ ਹੈ।[5][6] ਨਿਦਾਨ ਦਾ ਮਾਨਕ ਤਰੀਕਾ ਨਸੋਫੈਰਨਜੀਅਲ ਸਵੈਬ ਤੋਂ ਰਿਵਰਸ ਟ੍ਰਾਂਸਕ੍ਰਿਪਸ਼ਨ ਪੋਲੀਮੇਰੇਜ਼ ਚੇਨ ਰਿਐਕਸ਼ਨ (rRT-PCR) ਦੁਆਰਾ ਹੁੰਦਾ ਹੈ। ਲੱਛਣਾਂ, ਜੋਖਮ ਦੇ ਕਾਰਕਾਂ ਅਤੇ ਛਾਤੀ ਦੇ ਸੀ.ਟੀ. ਸਕੈਨ ਦੁਆਰਾ ਨਮੂਨੀਆ ਦੀਆਂ ਵਿਸ਼ੇਸ਼ਤਾਵਾਂ ਦਰਸਾਉਂਦੇ ਹੋਏ ਵੀ ਲਾਗ ਦੀ ਪਛਾਣ ਕੀਤੀ ਜਾ ਸਕਦੀ ਹੈ।[7][8] ਆਮ ਲੱਛਣਾਂ ਵਿੱਚ ਬੁਖਾਰ, ਖੰਘ ਅਤੇ ਸਾਹ ਲੈਣ ਵਿੱਚ ਤਕਲੀਫ ਸ਼ਾਮਲ ਹਨ। ਪੇਚੀਦਗੀਆਂ ਵਿੱਚ ਨਮੂਨੀਆ ਅਤੇ ਗੰਭੀਰ ਸਾਹ ਪ੍ਰੇਸ਼ਾਨੀ ਸਿੰਡਰੋਮ ਹੋ ਸਕਦੇ ਹਨ। ਲੱਛਣਾਂ ਦੇ ਸ਼ੁਰੂ ਹੋਣ ਤੱਕ ਦਾ ਸਮਾਂ ਆਮ ਤੌਰ ਤੇ ਪੰਜ ਦਿਨ ਹੁੰਦਾ ਹੈ, ਪਰ ਇਹ ਦੋ ਤੋਂ 14 ਦਿਨਾਂ ਤੱਕ ਦਾ ਹੋ ਸਕਦਾ ਹੈ।[6][9] ਇਸਦਾ ਕੋਈ ਟੀਕਾ ਜਾਂ ਖਾਸ ਐਂਟੀਵਾਇਰਲ ਇਲਾਜ ਨਹੀਂ ਹੈ। ਲੱਛਣਾਂ ਦੀ ਪਛਾਣ ਕਰਕੇ ਮੁੱਢਲੀ ਚਿਕਿਤਸਾ ਹੀ ਇਲਾਜ ਹੈ।[10] ਉਪਾਵਾਂ ਵਿੱਚ ਵਾਰ ਵਾਰ ਹੱਥ ਧੋਣਾ, ਖੰਘਣ ਵੇਲੇ ਮੂੰਹ ਨੂੰ ਢੱਕ ਕੇ ਰੱਖਣਾ, ਲੋਕਾਂ ਤੋਂ ਦੂਰੀ ਬਣਾਈ ਰੱਖਣਾ ਅਤੇ ਜਿਹੜੇ ਲੋਕਾਂ 'ਤੇ ਸੰਕਰਮਿਤ ਹੋਣ ਦਾ ਸ਼ੱਕ ਹੋਵੇ ਉਹਨਾਂ ਲੋਕਾਂ ਨੂੰ ਅਲੱਗ ਰੱਖਣਾ ਸ਼ਾਮਲ ਹੈ।[3][11] ਵਿਸ਼ਵਵਿਆਪੀ ਅਧਿਕਾਰੀਆਂ ਨੇ ਯਾਤਰਾ ਪਾਬੰਦੀਆਂ, ਕੁਆਰੰਟੀਨਜ਼, ਕਰਫਿੁਊ, ਕੰਮ ਵਾਲੀ ਥਾਂ 'ਤੇ ਨਿਯੰਤਰਣ ਅਤੇ ਸਹੂਲਤਾਂ ਬੰਦ ਕਰਨ ਦਾ ਹੁਕਮ ਦਿੱਤਾ ਹੈ। ਹਵਾਲੇ
ਮੈਡੀਕਲ ਜਰਨਲ
|
Portal di Ensiklopedia Dunia