2019–20 ਦਲੀਪ ਟਰਾਫੀ, ਦਲੀਪ ਟਰਾਫੀ ਟੂਰਨਾਮੈਂਟ ਦਾ 58ਵਾਂ ਐਡੀਸ਼ਨ ਹੈ ਜੋ ਕਿ ਭਾਰਤ ਦਾ ਪਹਿਲਾ-ਦਰਜਾ ਕ੍ਰਿਕਟ ਟੂਰਨਾਮੈਂਟ ਹੈ। ਇਸਨੂੰ ਪਿਛਲੀ ਵਾਰ ਅਗਸਤ-ਸਤੰਬਰ 2019 ਵਿੱਚ ਕਰਵਾਇਆ ਗਿਆ ਸੀ,[1][2] ਜਿਸ ਨਾਲ ਭਾਰਤ ਦਾ 2019-20 ਘਰੇਲੂ ਕ੍ਰਿਕਟ ਸੀਜ਼ਨ ਸ਼ੁਰੂ ਹੁੰਦਾ ਹੈ।[3][4] ਇਸ ਟਰਾਫੀ ਦੇ ਪਿਛਲੇ ਵਿਜੇਤਾ ਇੰਡੀਆ ਬਲੂ ਸਨ।[5][6] ਇਸ ਟੂਰਨਾਮੈਂਟ ਦੇ ਲੀਗ ਮੈਚ ਦਿਨ ਵੇਲੇ ਲਾਲ ਗੇਂਦ ਨਾਲ ਖੇਡੇ ਗਏ ਸਨ ਪਰ ਇਸਦਾ ਫਾਈਨਲ ਮੈਚ ਜੋ ਕਿ ਦਿਨ/ਰਾਤ ਦਾ ਮੈਚ ਸੀ, ਵਿੱਚ ਗੁਲਾਬੀ ਗੇਂਦ ਦੀ ਵਰਤੋਂ ਕੀਤੀ ਗਈ ਸੀ।[7]
ਇਸ ਟੂਰਨਾਮੈਂਟ ਦਾ ਪਹਿਲਾ ਮੈਚ ਇੰਡੀਆ ਬਲੂ ਅਤੇ ਇੰਡੀਆ ਗ੍ਰੀਨ ਵਿਚਾਲੇ ਖੇਡਿਆ ਗਿਆ ਸੀ, ਪਰ ਪਹਿਲੇ ਦਿਨ ਦੀ ਖੇਡ ਵਿੱਚ 49 ਓਵਰ ਹੀ ਹੋ ਸਕੇ। ਮੀਂਹ ਪੈਣ ਕਾਰਨ ਅੱਗੇ ਖੇਡ ਜਾਰੀ ਨਹੀਂ ਰੱਖੀ ਜਾ ਸਕੀ, ਜਿਸ ਕਰਕੇ ਦੋਵਾਂ ਟੀਮਾਂ ਨੂੰ 1-1 ਅੰਕ ਦਿੱਤਾ ਗਿਆ।[8] ਦੂਜਾ ਮੈਚ ਇੰਡੀਆ ਰੈੱਡ ਅਤੇ ਇੰਡੀਆ ਬਲੂ ਵਿਚਕਾਰ ਖੇਡਿਆ ਗਿਆ ਸੀ ਪਰ ਇਸਦਾ ਨਤੀਜਾ ਵੀ ਡਰਾਅ ਵਿੱਚ ਨਿਕਲਿਆ, ਜਿਸ ਕਰਕੇ ਇੰਡੀਆ ਰੈੱਡ ਦੀ ਟੀਮ ਅੰਕਾਂ ਕਰਕੇ ਫਾਈਨਲ ਵਿੱਚ ਪਹੁੰਚ ਗਈ। ਇਸ ਮੈਚ ਦੌਰਾਨ ਜਲਜ ਸਕਸੈਨਾ ਨੇ ਪਹਿਲਾ-ਦਰਜਾ ਕ੍ਰਿਕਟ ਵਿੱਚ 6000 ਦੌੜਾਂ ਦੇ ਨਾਲ-ਨਾਲ 300 ਵਿਕਟਾਂ ਪੂਰੀਆਂ ਕੀਤੀਆਂ।[9] ਟੂਰਨਾਮੈਂਟ ਦਾ ਤੀਜਾ ਮੈਚ ਵੀ ਡਰਾਅ ਹੋ ਗਿਆ, ਜੋ ਕਿ ਇੰਡੀਆ ਰੈੱਡ ਅਤੇ ਇੰਡੀਆ ਗ੍ਰੀਨ ਵਿਚਾਲੇ ਖੇਡਿਆ ਗਿਆ ਸੀ। ਇਸ ਮੈਚ ਦੇ ਨਤੀਜੇ ਵੱਜੋਂ ਇੰਡੀਆ ਗ੍ਰੀਨ ਆਪਣੀ ਵਧੀਆ ਨੈੱਟ ਰਨ-ਰੇਟ ਦੇ ਕਾਰਨ ਫਾਈਨਲ ਵਿੱਚ ਪਹੁੰਚ ਗਈ ਸੀ।[10]
ਟੀਮਾਂ
ਅੰਕ ਸੂਚੀ
ਟੀਮ[13]
|
ਖੇ.
|
ਜਿ
|
ਹਾ
|
ਡ
|
ਰ
|
ਅੰ
|
ਨ.ਰ.
|
ਇੰਡੀਆ ਰੈੱਡ
|
2 |
0 |
0 |
1 |
0 |
6 |
–0.088
|
ਇੰਡੀਆ ਗ੍ਰੀਨ
|
2 |
0 |
0 |
2 |
0 |
2 |
+0.057
|
ਇੰਡੀਆ ਬਲੂ
|
2 |
0 |
0 |
2 |
0 |
2 |
+0.028
|
ਉੱਪਰੀ ਦੋ ਟੀਮਾਂ ਫਾਈਨਲ ਲਈ ਕੁਆਲੀਫਾਈ।
ਮੈਚ
ਰਾਊਂਡ-ਰੌਬਿਨ
- ਇੰਡੀਆ ਗ੍ਰੀਨ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
- ਮੀਂਹ ਕਾਰਨ ਦੂਜੇ. ਤੀਜੇ ਅਤੇ ਚੌਥੇ ਦਿਨ ਕੋਈ ਖੇਡ ਨਾ ਸਕੀ ਅਤੇ ਮੈਚ ਰੱਦ ਹੋ ਗਿਆ।
- ਅੰਕ: ਇੰਡੀਆ ਬਲੂ 1, ਇੰਡੀਆ ਗ੍ਰੀਨ 1
- ਇੰਡੀਆ ਬਲੂ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
- ਅੰਕ: ਇੰਡੀਆ ਰੈੱਡ 3, ਇੰਡੀਆ ਬਲੂ 1.
- ਇੰਡੀਆ ਗ੍ਰੀਨ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
- ਅੰਕ: ਇੰਡੀਆ ਰੈੱਡ 3, ਇੰਡੀਆ ਗ੍ਰੀਨ 1
ਫਾਈਨਲ
- ਇੰਡੀਆ ਗ੍ਰੀਨ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
ਹਵਾਲੇ
ਬਾਹਰੀ ਲਿੰਕ