2019 ਕ੍ਰਿਕਟ ਵਿਸ਼ਵ ਕੱਪ ਨਾੱਕਆਊਟ ਪੜਾਅ2019 ਕ੍ਰਿਕਟ ਵਿਸ਼ਵ ਕੱਪ ਦੇ ਨਾੱਕ-ਆਊਟ ਗੇੜ ਵਿੱਚ ਦੋ ਸੈਮੀ ਫਾਈਨਲ ਖੇਡੇ ਜਾਣਗੇ, ਜਿਨ੍ਹਾਂ ਦੀਆਂ ਜੇਤੂ ਟੀਮਾਂ ਫਾਈਨਲ ਵਿੱਚ 14 ਜੂਨ ਨੂੰ ਲਾਰਡਜ਼ ਵਿੱਚ ਖੇਡਣਗੀਆਂ। ਪਹਿਲੇ ਸੈਮੀਫਾਈਨਲ ਮੈਨਚੈਸਟਰ ਵਿਖੇ ਓਲਡ ਟ੍ਰੈਫਰਡ ਵਿੱਚ ਖੇਡਿਆ ਗਿਆ, ਅਤੇ ਦੂਜਾ ਸੈਮੀਫ਼ਾਈਨਲ ਬਰਮਿੰਘਮ ਵਿਖੇ ਐਜਬੈਸਟਨ ਵਿੱਚ ਖੇਡਿਆ ਜਾਵੇਗਾ, 1999 ਵਿੱਚ ਵੀ ਇਨ੍ਹਾਂ ਗਰਾਊਂਡਾਂ ਵਿੱਚ ਹੀ ਇਹ ਮੈਚ ਖੇਡੇ ਗਏ ਸਨ। ਇਹ ਤੀਜੀ ਵਾਰ ਹੋਵੇਗਾ ਜਦੋਂ ਐਜਬਸਟਨ ਵਿੱਚ ਵਿਸ਼ਵ ਕੱਪ ਸੈਮੀਫਾਈਨਲ ਦਾ ਆਯੋਜਨ ਕੀਤਾ ਗਿਆ ਅਤੇ ਓਲਡ ਟ੍ਰੈਫਰਡ ਵਿਖੇ ਚੌਥਾ ਵਿਸ਼ਵ ਕੱਪ ਸੈਮੀਫ਼ਾਈਨਲ ਖੇਡਿਆ ਗਿਆ ਅਤੇ ਇਹ ਇੱਕ ਰਿਕਾਰਡ ਹੈ। ਸਾਰੀਆਂ ਨਾਕ-ਆਊਟ ਖੇਡਾਂ ਵਿੱਚ ਇੱਕ ਰਿਜ਼ਰਵ ਦਿਨ ਹੋਵੇਗਾ ਅਤੇ ਜੇਕਰ ਇੱਕ ਰਿਜ਼ਰਵ ਦਿਨ ਦੀ ਲੋੜ ਪੈਂਦੀ ਹੈ ਤਾਂ ਮੈਚ ਨੂੰ ਪਹਿਲੇ ਦਿਨ ਵਾਲੀ ਸਥਿਤੀ ਸ਼ੁਰੂ ਕੀਤਾ ਜਾਵੇਗਾ ਅਤੇ ਦੁਬਾਰਾ ਸ਼ੁਰੂ ਨਹੀਂ ਕੀਤਾ ਜਾਵੇਗਾ।[1] ਜੇ ਮੈਚ ਟਾਈ ਉੱਪਰ ਖਤਮ ਹੁੰਦਾ ਹੈ, ਤਾਂ ਜੇਤੂ ਦਾ ਫ਼ੈਸਲਾ ਕਰਨ ਲਈ ਸੂਪਰ ਓਵਰ ਦਾ ਇਸਤੇਮਾਲ ਕੀਤਾ ਜਾਵੇਗਾ [1] ਰਿਜ਼ਰਵ ਦਿਨ ਵਿੱਚ ਵੀ ਕੋਈ ਖੇਡ ਨਾ ਹੋਣ ਦੀ ਸੂਰਤ ਵਿੱਚ ਗਰੁੱਪ ਪੜਾਅ ਵਿੱਚ ਅੰਕ ਸੂਚੀ ਤੇ ਉੱਪਰ ਰਹਿਣ ਵਾਲੀ ਟੀਮ ਨੂੰ ਫਾਈਨਲ ਵਿੱਚ ਜਗ੍ਹਾ ਮਿਲੇਗੀ।[1] ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਪਹਿਲੇ ਸੈਮੀਫ਼ਾਈਨਲ ਮੈਚ ਵਿੱਚ ਲਗਾਤਾਰ ਬਾਰਿਸ਼ ਪੈਂਦੇ ਰਹਿਣ ਕਾਰਨ ਮੈਚ ਨੂੰ ਨਿਊਜੀਲੈਂਡ ਦੀ ਪਾਰੀ ਦੇ 47ਵੇਂ ਓਵਰ ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ ਜਿਸ ਕਰਕੇ ਮੈਚ ਅਗਲੇ ਦਿਨ ਵੀ ਜਾਰੀ ਰਿਹਾ।[2] ਨਿਊਜ਼ੀਲੈਂਡ ਨੇ ਆਪਣੇ 50 ਓਵਰਾਂ ਵਿੱਚ ਕੁੱਲ 239/8 ਦਾ ਸਕੋਰ ਕੀਤਾ। ਜਵਾਬ ਵਿੱਚ ਭਾਰਤ 221 ਦੌੜਾਂ 'ਤੇ ਆਊਟ ਹੋ ਗਿਆ, ਅਤੇ ਨਿਊਜ਼ੀਲੈਂਡ 18 ਦੌੜਾਂ ਨਾਲ ਜਿੱਤ ਗਿਆ ਅਤੇ ਉਨ੍ਹਾਂ ਨੇ 2015 ਤੋਂ ਬਾਅਦ ਲਗਾਤਾਰ ਦੂਜੀ ਵਾਰ ਵਿਸ਼ਵ ਕੱਪ ਦੇ ਫ਼ਾਈਨਲ ਵਿੱਚ ਪ੍ਰਵੇਸ਼ ਕੀਤਾ।[3] ਦੂਜਾ ਸੈਮੀਫ਼ਾਈਨਲ ਮੈਚ ਐਜਬੈਸਟਨ ਵਿਖੇ ਇੰਗਲੈਂਡ ਅਤੇ ਆਸਟਰੇਲੀਆ ਦਰਮਿਆਨ ਖੇਡਿਆ ਗਿਆ। ਆਸਟਰੇਲੀਆ ਨੇ ਟਾੱਸ ਜਿੱਤੀ ਅਤੇ ਪਹਿਲਾ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਉਨ੍ਹਾਂ ਆਪਣੇ ਉੱਪਰੀ 4 ਬੱਲੇਬਾਜ਼ਾਂ ਵਿੱਚੋਂ 3 ਨੂੰ ਬਹੁਤ ਛੇਤੀ ਗਵਾ ਲਿਆ ਜਿਸ ਵਿੱਚ ਕ੍ਰਿਸ ਵੋਕਸ ਨੇ ਦੋ ਵਿਕਟਾਂ ਲਈਆਂ ਸਨ ਅਤੇ ਸਕੋਰ 7 ਓਵਰਾਂ ਵਿੱਚ 14/3 ਹੋ ਗਿਆ ਸੀ। ਹਾਲਾਂਕਿ ਸਟੀਵ ਸਮਿਥ ਨੇ ਆਪਣੀ ਵਿਕਟ ਨਾ ਡਿੱਗਣ ਦਿੱਤੀ ਅਤੇ 85 ਦੌੜਾਂ ਬਣਾਈਆਂ ਅਤੇ ਆਸਟਰੇਲੀਆ 223 ਦੌੜਾਂ ਬਣਾ ਕੇ ਆਲ-ਆਊਟ ਹੋ ਗਿਆ। ਕ੍ਰਿਸ ਵੋਕਸ ਅਤੇ ਆਦਿਲ ਰਸ਼ੀਦ ਨੇ ਬਹੁਤ ਵਧੀਆ ਗੇਂਦਬਾਜ਼ੀ ਕੀਤੀ ਅਤੇ ਦੋਵਾਂ ਨੇ ਤਿੰਨ-ਤਿੰਨ ਵਿਕਟਾਂ ਲਈਆਂ।[4] ਇੰਗਲੈਂਡ ਨੂੰ ਟੀਚੇ ਦਾ ਪਿੱਛਾ ਕਰਦਿਆਂ ਬਹੁਤ ਵਧੀਆ ਸ਼ੁਰੂਆਤ ਮਿਲੀ ਅਤੇ ਜੋ ਮੱਧਕ੍ਰਮ ਵਿੱਚ ਜੋ ਰੂਟ ਅਤੇ ਕਪਤਾਨ ਇਓਨ ਮੌਰਗਨ ਦੀ ਨਾਬਾਦ 79 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਇੰਗਲੈਂਡ ਨੂੰ 8 ਵਿਕਟਾਂ ਨਾਲ ਜਿੱਤ ਦਿਵਾਈ ਅਤੇ 1992 ਕ੍ਰਿਕਟ ਵਿਸ਼ਵ ਕੱਪ ਤੋਂ ਮਗਰੋਂ ਉਹ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਏ।[5]
ਸੈਮੀਫ਼ਾਈਨਲ
ਫ਼ਾਈਨਲ
ਹਵਾਲੇ
|
Portal di Ensiklopedia Dunia