2019–20 ਆਇਰਲੈਂਡ ਤਿਕੋਣੀ ਲੜੀ |
---|
ਤਰੀਕ | 15–20 ਸਤੰਬਰ 2019 |
---|
ਜਗ੍ਹਾ | ਆਇਰਲੈਂਡ |
---|
|
→ |
2019–20 ਆਇਰਲੈਂਡ ਤਿਕੋਣੀ ਲੜੀ ਇੱਕ ਕ੍ਰਿਕਟ ਟੂਰਨਾਮੈਂਟ ਹੈ ਜੋ ਇਸ ਸਮੇਂ ਆਇਰਲੈਂਡ ਵਿੱਚ ਸਤੰਬਰ 2019 ਵਿੱਚ ਕਰਵਾਇਆ ਜਾ ਰਿਹਾ ਹੈ।[1][2] ਇਹ ਇੱਕ ਤਿਕੋਣੀ ਲੜੀ ਹੈ ਜਿਸ ਵਿੱਚ ਆਇਰਲੈਂਡ, ਨੀਦਰਲੈਂਡਜ਼ ਅਤੇ ਸਕਾਟਲੈਂਡ ਦੀਆਂ ਟੀਮਾਂ ਸ਼ਾਮਿਲ ਹਨ। ਸਾਰੇ ਮੈਚ ਟੀ-20 ਅੰਤਰਰਾਸ਼ਟਰੀ ਮੈਚਾਂ (ਟੀ -20) ਵਜੋਂ ਖੇਡੇ ਜਾਣਗੇ।[3] ਯੂਰੋ ਟੀ-20 ਸਲੈਮ ਦੇ ਪਹਿਲੇ ਸੰਸਕਰਣ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਇਸ ਲੜੀ ਨੂੰ ਉਲੀਕਿਆ ਗਿਆ ਸੀ।[4][5] ਇਹ ਸਾਰੇ ਮੈਚ 2019 ਆਈਸੀਸੀ ਟੀ-20 ਵਿਸ਼ਵ ਕੱਪ ਕੁਆਲੀਫਾਇਰ ਟੂਰਨਾਮੈਂਟ ਲਈ ਇਨ੍ਹਾਂ ਟੀਮਾਂ ਦੀ ਤਿਆਰੀ ਦੇ ਤੌਰ ਤੇ ਇਸਤੇਮਾਲ ਕੀਤੇ ਜਾ ਸਕਦੇ ਹਨ।[6] ਕ੍ਰਿਕਟ ਸਕਾਟਲੈਂਡ ਅਤੇ ਕੇਐਨਸੀਬੀ ਦੋਵਾਂ ਨੇ ਕ੍ਰਿਕਟ ਆਇਰਲੈਂਡ ਦਾ ਯੂਰੋ ਟੀ-20 ਸਲੈਮ ਰੱਦ ਹੋਣ ਤੋਂ ਬਾਅਦ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਲਈ ਸਹਿਮਤ ਹੋਣ ਲਈ ਧੰਨਵਾਦ ਕੀਤਾ।[7][8]
ਟੀਮਾਂ
ਜੇਕਬ ਮੁਲਡਰ ਨੂੰ ਸੱਟ ਲੱਗਣ ਦੇ ਕਾਰਨ ਆਇਰਲੈਂਡ ਦੇ ਦਲ ਵਿੱਚ ਬਾਹਰ ਹੋ ਗਿਆ ਸੀ ਅਤੇ ਉਸਦੀ ਜਗ੍ਹਾ ਸਿਮੀ ਸਿੰਘ ਨੂੰ ਟੀਮ ਵਿੱਚ ਰੱਖਿਆ ਗਿਆ।[12]
ਮੈਚ
ਪਹਿਲਾ ਟੀ20ਆਈ
- ਟਾੱਸ ਨਹੀਂ ਹੋਈ।
- ਮੀਂਹ ਪੈਣ ਕਾਰਨ ਕੋਈ ਖੇਡ ਨਾ ਹੋ ਸਕੀ।
ਦੂਜਾ ਟੀ20ਆਈ
- ਨੀਦਰਲੈਂਡਸ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
- ਓਲੀ ਹੈਰਿਸ (ਸਕੌਟਲੈਂਡ) ਅਤੇ ਕਲੇਟਨ ਫ਼ਲੌਇਡ (ਨੀਦਰਲੈਂਡਸ) ਦੋਵਾਂ ਨੇ ਆਪਣਾ ਪਹਿਲਾ ਟੀ20ਆਈ ਮੈਚ ਖੇਡਿਆ।
- ਜੌਰਜ ਮੁਨਸੀ (ਸਕੌਟਲੈਂਡ) ਨੇ ਟੀ20ਆਈ ਮੈਚਾਂ ਵਿੱਚ ਆਪਣਾ ਪਹਿਲਾ ਸੈਂਕੜਾ ਬਣਾਇਆ, ਅਤੇ ਇਹ ਟੀ20ਆਈ ਕ੍ਰਿਕਟ ਵਿੱਚ ਦੂਜਾ ਸਭ ਤੋਂ ਤੇਜ਼ (41 ਗੇਂਦਾਂ) ਸੈਂਕੜਾ ਸੀ।[14]
- ਜੌਰਜ ਮੁਨਸੀ ਅਤੇ ਕਾਇਲੇ ਕੋਇਟਜ਼ਰ ਨੇ ਟੀ20ਆਈ ਮੈਚਾਂ ਵਿੱਚ ਸਕੌਟਲੈਂਡ ਵੱਲੋਂ ਸਭ ਤੋਂ ਵੱਡੀ ਸਾਂਝੇਦਾਰੀ (200 ਦੌੜਾਂ) ਕੀਤੀ।[15]
- ਇਹ ਸਕੌਟਲੈਂਡ ਦਾ ਟੀ20ਆਈ ਮੈਚਾਂ ਵਿੱਚ ਸਭ ਤੋਂ ਵੱਡਾ ਸਕੋਰ ਸੀ।[15]
ਤੀਜਾ ਟੀ20ਆਈ
ਚੌਥਾ ਟੀ20ਆਈ
ਪੰਜਵਾ ਟੀ20ਆਈ
ਛੇਵਾਂ ਟੀ20ਆਈ
ਹਵਾਲੇ
ਬਾਹਰੀ ਲਿੰਕ