ਇਮਤਿਆਜ਼ ਅਲੀ ਤਾਜਇਮਤਿਆਜ਼ ਅਲੀ ਤਾਜ (Urdu: سیّد امتیاز علی تاؔج; Sayyid Imtiyāz ʿAlī Tāj 1900–1970) ਪਾਕਿਸਤਾਨ ਨਾਲ ਤਾਅਲੁੱਕ ਰੱਖਣ ਵਾਲੇ ਉਰਦੂ ਜ਼ਬਾਨ ਦੇ ਅਹਿਮ ਲੇਖਕ ਅਤੇ ਨਾਟਕਕਾਰ ਸਨ। ਉਹ ਅਨਾਰਕਲੀ ਦੇ ਜੀਵਨ ਦੇ ਆਧਾਰ ਤੇ 1922 ਵਿੱਚ ਲਿਖੇ ਨਾਟਕ ਅਨਾਰਕਲੀ ਲਈ ਜਾਣੇ ਜਾਂਦੇ ਹਨ। ਇਸ ਦਾ ਸੈਕੜੇ ਦਫ਼ਾ ਮੰਚਨ ਕੀਤਾ ਗਿਆ। ਭਾਰਤ ਅਤੇ ਪਾਕਿਸਤਾਨ ਵਿੱਚ ਇਸ ਨਾਟਕ ਤੇ ਅਨੇਕ ਫੀਚਰ ਫ਼ਿਲਮਾਂ ਵੀ ਬਣੀਆਂ ਹਨ ਜਿਹਨਾਂ ਵਿੱਚ ਮਸ਼ਹੂਰ ਭਾਰਤੀ ਫ਼ਿਲਮ ਮੁਗਲ-ਏ-ਆਜ਼ਮ (1960) ਵੀ ਸ਼ਾਮਲ ਹੈ।[1][2] ਜੀਵਨੀਇਮਤਿਆਜ਼ ਅਲੀ 13 ਅਕਤੂਬਰ 1900 ਨੂੰ ਲਾਹੌਰ ਵਿੱਚ ਪੈਦਾ ਹੋਏ। ਉਨ੍ਹਾਂ ਦੇ ਪਿਤਾ ਸੱਯਦ ਮੁਮਤਾਜ਼ ਅਲੀ ਦਿਓਬੰਦ ਜ਼ਿਲ੍ਹਾ ਸਹਾਰਨਪੁਰ (ਭਾਰਤ) ਦੇ ਰਹਿਣ ਵਾਲੇ ਸਨ ਜੋ ਖ਼ੁਦ ਭੀ ਇੱਕ ਵੱਡੇ ਲੇਖਕ ਸਨ। ਤਾਜ ਦੀ ਮਾਤਾ ਵੀ ਮਜ਼ਮੂਨ ਲੇਖਕ ਸੀ। ![]() ਤਾਜ ਨੇ ਮੁੱਢਲੀ ਤਾਲੀਮ ਲਾਹੌਰ ਵਿੱਚ ਹਾਸਲ ਕੀਤੀ। ਕੇਂਦਰੀ ਮਾਡਲ ਸਕੂਲ ਤੋਂ ਮੈਟ੍ਰਿਕ ਪਾਸ ਕੀਤੀ ਅਤੇ ਗੌਰਮਿੰਟ ਕਾਲਜ ਲਾਹੌਰ ਤੋਂ ਬੀ ਏ ਦੀ ਸਨਦ ਹਾਸਲ ਕੀਤੀ। ਬਚਪਨ ਤੋਂ ਹੀ ਗਿਆਨ, ਸਾਹਿਤ ਅਤੇ ਨਾਟਕ ਵਿੱਚ ਦਿਲਚਸਪੀ ਦਰਅਸਲ ਉਸ ਦੀ ਖ਼ਾਨਦਾਨੀ ਰਵਾਇਤ ਸੀ। ਅਜੇ ਤਾਲੀਮ ਮੁਕੰਮਲ ਵੀ ਨਹੀਂ ਕੀਤੀ ਸੀ ਕਿ ਇੱਕ ਅਦਬੀ ਰਿਸਾਲਾ (ਕਹਿਕਸ਼ਾਂ) ਕੱਢਣਾ ਸ਼ੁਰੂ ਕਰ ਦਿੱਤਾ। ਨਾਟਕਕਾਰੀ ਦਾ ਸ਼ੌਕ ਕਾਲਜ ਵਿੱਚ ਪੈਦਾ ਹੋਇਆ। ਗੌਰਮਿੰਟ ਕਾਲਜ ਦੀ ਡਰਾਮੈਟਿਕ ਕਲੱਬ ਦੇ ਉਹ ਸਰਗਰਮ ਰੁਕਨ ਸਨ। ਮੌਤ19 ਅਪ੍ਰੈਲ 1970 ਨੂੰ, ਇਮਤਿਆਜ਼ ਅਲੀ ਤਾਜ ਦਾ ਅਣਪਛਾਤੇ ਕਾਤਲਾਂ ਦੁਆਰਾ ਉਸਦੇ ਬਿਸਤਰੇ 'ਤੇ ਸੁੱਤੇ ਹੋਏ ਕਤਲ ਕਰ ਦਿੱਤਾ ਗਿਆ ਸੀ। ਉਸਦੀ ਪਤਨੀ, ਹਿਜਾਬ ਇਮਤਿਆਜ਼ ਅਲੀ, ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ, ਜਦੋਂ ਉਸਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।[3][4][5] ਹਿਜਾਬ (1908–1999) ਨਾ ਸਿਰਫ ਖੁਦ ਇੱਕ ਮਸ਼ਹੂਰ ਉਰਦੂ ਕਵੀ ਅਤੇ ਲੇਖਕ ਸੀ, ਸਗੋਂ 1936 ਵਿੱਚ ਭਾਰਤ ਦੀ ਪਹਿਲੀ ਮੁਸਲਿਮ ਮਹਿਲਾ ਪਾਇਲਟ ਹੋਣ ਦਾ ਮਾਣ ਵੀ ਪ੍ਰਾਪਤ ਕੀਤਾ ਸੀ[6] ਅਵਾਰਡ ਅਤੇ ਮਾਨਤਾ
ਹਵਾਲੇ
|
Portal di Ensiklopedia Dunia