ਟੌਮ ਹਾਲੈਂਡ
ਥਾਮਸ ਸਟੈਨਲੀ ਹਾਲੈਂਡ (ਜਨਮ: 1 ਜੂਨ 1996) ਇੱਕ ਅੰਗਰੇਜ਼ੀ ਅਦਾਕਾਰ ਅਤੇ ਨਚਾਰ ਹੈ। ਉਸਨੂੰ ਮਾਰਵਲ ਸਿਨੇਮੈਟਿਕ ਯੂਨੀਵਰਸ ਦੀਆਂ ਫਿਲਮਾਂ ਕੈਪਟਨ ਅਮੈਰਿਕਾ: ਸਿਵਲ ਵਾਰ (2016), ਸਪਾਇਡਰ-ਮੈਨ: ਹੋਮਕਮਿੰਗ (2017), ਅਵੈਂਜਰਸ: ਇਨਫਨਿਟੀ ਵਾਰ (2018) ਵਿੱਚ ਸਪਾਈਡਰ-ਮੈਨ ਦੀ ਭੂਮਿਕਾ ਨਿਭਾਉਣ ਨਾਲ ਸਫਲਤਾ ਮਿਲੀ। ਹਾਲੈਂਡ ਲੰਡਨ ਦੇ ਸਟੇਜ ਸ਼ੋਅ ਬਿਲੀ ਐਲੀਅਟ ਦਿ ਸੰਗੀਤ ਵਿੱਚ ਨਜ਼ਰ ਆਇਆ ਸੀ। ਉਸਨੇ ਮਿਸ਼ਨ ਇੰਪੌਸੀਬਲ (2012), ਇਨ ਦਿ ਹਾਰਟ ਆਫ ਸੀ (2015) ਅਤੇ ਦਿ ਲੌਸਟ ਸਿਟੀ ਆਫ ਜ਼ੀ (2016) ਵਰਗੀਆਂ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। 2017 ਵਿੱਚ ਹਾਲੈਂਡ ਨੂੰ ਬਾੱਫਟਾ ਰਾਇਜ਼ਿੰਗ ਸਟਾਰ ਅਵਾਰਡ ਮਿਲਿਆ ਸੀ। ਮੁੱਢਲਾ ਜੀਵਨ ਅਤੇ ਪੜ੍ਹਾਈਹਾਲੈਂਡ ਦਾ ਜਨਮ ਕਿੰਗਸਟਨ ਅਪੌਨ ਥੇਮਸ, ਲੰਡਨ ਵਿਖੇ ਹੋਇਆ ਸੀ।[2] ਉਸਦੀ ਮਾਂ ਨਿਕੋਲਾ ਫ਼ਰੌਸਟ ਇੱਕ ਫੋਟੋਗ੍ਰਾਫਰ ਅਤੇ ਪਿਤਾ ਡੋਮਿਨਿਕ ਹਾਲੈਂਡ ਇੱਕ ਕਾਮੇਡੀਅਨ ਅਤੇ ਲੇਖਕ ਹੈ।[3][4] ਉਸਦੇ ਤਿੰਨ ਭਰਾ ਹਨ। ਹਾਲੈਂਡ, ਡੌਨਹੈੱਡ ਪਰੈਪ ਸਕੂਲ, ਵਿੰਬਲਡਨ ਵਿੱਚ ਪੜ੍ਹਿਆ ਹੈ। ਡੌਨਹੈੱਡ ਪਰੈਪ ਸਕੂਲ ਤੋਂ ਬਾਅਦ ਉਸਨੇ ਬਰਿਟ ਸਕੂਲ ਆਫ ਪਰਫਾਰਮਿੰਗ ਆਰਟਸ ਐਂਡ ਟੈਕਨੋਲੋਜੀ ਵਿੱਚ ਦਾਖਲ ਹੋ ਗਿਆ। ਹਵਾਲੇ
|
Portal di Ensiklopedia Dunia