ਰੋਹਿੰਗਿਆ ਲੋਕ
ਰੋਹਿੰਗਿਆ ਮਿਆਂਮਾਰ ਦੇ ਅਰਾਕਾਨ ਪ੍ਰਾਂਤ ਅਤੇ ਬੰਗਲਾਦੇਸ਼ ਦੇ ਚਿਟਾਗਾਂਗ ਇਲਾਕੇ ਵਿੱਚ ਵੱਸਣ ਵਾਲੇ ਹਿੰਦ-ਆਰੀਆਈ ਲੋਕਾਂ ਦਾ ਨਾਮ ਹੈ। ਅਰਾਕਾਨ ਪ੍ਰਾਂਤ ਤੇ ਬਰਮੀਜ਼ ਕਬਜ਼ੇ ਤੋਂ ਬਾਅਦ ਅਤਿਆਚਾਰ ਦੇ ਮਹੌਲ ਤੋਂ ਤੰਗ ਆ ਕੇ ਵੱਡੀ ਸੰਖਿਆ ਵਿੱਚ ਰੋਹਿੰਗਿਆ ਲੋਕਾਂ ਥਾਈਲੈਂਡ ਵਿੱਚ ਸ਼ਰਨਾਰਥੀ ਹੋ ਗਏ। ਰੋਹਿੰਗਿਆ ਲੋਕਾਂ ਮੁੱਖ ਤੌਰ ਤੇ ਮੁਸਲਮਾਨਾਂ ਹੁੰਦੇ ਹਨ, ਪ੍ਰੰਤੂ ਕੁਝ ਰੋਹਿੰਗਿਆ ਹਿੰਦੂਆਂ ਵੀ ਹੁੰਦੇ ਹਨ। ਇਹ ਲੋਕ ਰੋਹਿੰਗਿਆ ਭਾਸ਼ਾ ਬੋਲਦੇ ਹਨ।[10][11] ੨੦੧੬-੧੭ ਸੰਕਟ ਤੋਂ ਪਹਿਲਾਂ ਮਿਆਂਮਾਰ ਵਿੱਚ ਕਰੀਬ 8 ਲੱਖ ਰੋਹਿੰਗਿਆ ਮੁਸਲਮਾਨ ਰਹਿੰਦੇ ਸਨ ਅਤੇ ਇਨ੍ਹਾਂ ਲੋਕਾਂ ਉਸ ਦੇਸ਼ ਦੀ ਸਰਜ਼ਮੀਨ ਤੇ ਸਦੀਆਂ ਤੋਂ ਰਹਿੰਦੇ ਆਏ ਹਨ, ਪਰ ਬਰਮਾ ਦੇ ਬੁੱਧ ਲੋਕ ਅਤੇ ਉੱਥੇ ਦੀ ਸਰਕਾਰ ਇਨ੍ਹਾਂ ਲੋਕਾਂ ਨੂੰ ਆਪਣਾ ਨਾਗਰਿਕ ਨਹੀਂ ਮੰਨਦੀ ਹੈ। ਇਨ੍ਹਾਂ ਰੋਹਿੰਗਿਆ ਲੋਕਾਂ ਨੂੰ ਮਿਆਂਮਾਰ ਵਿੱਚ ਬਹੁਤ ਅਤਿਆਚਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਵੱਡੀ ਗਿਣਤੀ ਵਿੱਚ ਰੋਹਿੰਗਿਆ ਲੋਕ ਬੰਗਲਾਦੇਸ਼ ਅਤੇ ਥਾਈਲੈਂਡ ਦੀ ਸੀਮਾ ਉੱਤੇ ਸਥਿਤ ਸ਼ਰਨਾਰਥੀ ਕੈਂਪਾਂ ਵਿੱਚ ਅਮਾਨਵੀ ਹਲਾਤਾਂ ਵਿੱਚ ਰਹਿਣ ਨੂੰ ਮਜ਼ਬੂਰ ਹਨ। ਯੁਨਾਈਟੇਡ ਨੇਸ਼ਨਜ਼ ਮੁਤਾਬਕ ਰੋਹਿੰਗਿਆ ਲੋਕਾਂ ਵਿਸ਼ਵ ਦੇ ਸਭ ਤੋਂ ਉਤਪੀੜਿਤ ਲੋਕਾਂ ਵਿੱਚੋਂ ਇੰਕ ਹੈ। ਹਵਾਲੇ
|
Portal di Ensiklopedia Dunia