ਸ਼ੋਨਾਲੀ ਬੋਸ
ਸ਼ੋਨਾਲੀ ਬੋਸ (ਬੰਗਾਲੀ: সোনালী বোস) (ਜਨਮ 3 ਜੂਨ 1965) ਇੱਕ ਭਾਰਤੀ ਫਿਲਮ ਡਾਇਰੈਕਟਰ, ਪਟਕਥਾ ਲੇਖਕ ਅਤੇ ਨਿਰਮਾਤਾ ਸੀ। ਉਸਨੂੰ ਜੀਵਨੀਪਰਕ ਸਮਾਜਿਕ ਡਰਾਮਾ ਫ਼ਿਲਮ ਅਮੂ (2005) ਲਈ ਜਾਣਿਆ ਜਾਂਦਾ ਹੈ, ਜਿਸ ਦਾ ਆਧਾਰ ਉਸਦਾ ਆਪਣਾ ਹੀ ਇਸੇ ਨਾਮ ਦਾ ਨਾਵਲ ਹੈ।ਅਮੂ , ਜੋ ਸਿੱਖਾਂ ਤੇ ਦਿੱਲੀ ਵਿੱਚ 1984 ਵਿੱਚ ਹਮਲਿਆਂ ਦੇ ਦਬਾ ਦਿੱਤੇ ਗਏ ਇਤਿਹਾਸ ਦੀ ਪੜਤਾਲ ਕਰਦੀ ਹੈ, ਨੇ ਉਸ ਨੂੰ ਅੰਗਰੇਜ਼ੀ ਸ਼੍ਰੇਣੀ ਵਿੱਚ ਸਭ ਤੋਂ ਵਧੀਆ ਫੀਚਰ ਫਿਲਮ ਲਈ ਨੈਸ਼ਨਲ ਫਿਲਮ ਐਵਾਰਡ ਦਿਵਾਇਆ।[1] ਉਸ ਦੀ ਅਗਲੀ ਫਿਲਮ, 2015 ਡਰਾਮਾ ਮਾਰਗਰੀਟਾ ਵਿਦ ਅ ਸਟਰੌ ਨੂੰ ਵੀ ਵੱਡੀ ਕਮਰਸ਼ੀਅਲ ਸਫਲਤਾ ਮਿਲੀ। ਸ਼ੁਰੂ ਦਾ ਜੀਵਨਸ਼ੋਨਾਲੀ ਕਲਕੱਤਾ ਤੋਂ ਹੈ ਅਤੇ ਮੁੰਬਈ ਅਤੇ ਦਿੱਲੀ ਵਿੱਚ ਵੱਡੀ ਹੋਈ। ਉਹ ਮਿਰਾਂਡਾ ਹਾਊਸ ਕਾਲਜ ਦੇ ਆਪਣੇ ਵਿਦਿਆਰਥੀ ਦਿਨਾਂ ਵਿੱਚ ਹੀ ਇੱਕ ਕਾਰਕੁਨ ਵਜੋਂ ਕੰਮ ਕਰਨ ਲੱਗ ਪਾਈ ਸੀ। ਉਸ ਨੇ ਆਰਟਸ ਦੇ ਬੈਚਲਰ ਦੀ ਡਿਗਰੀ ਦਿੱਲੀ ਯੂਨੀਵਰਸਿਟੀ ਤੋਂ ਅਤੇ ਰਾਜਨੀਤਿਕ ਸਾਇੰਸ ਵਿੱਚ ਮਾਸਟਰ ਦੀ ਡਿਗਰੀ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਤੋਂ ਲਈ। ਸਕੂਲ ਅਤੇ ਕਾਲਜ ਦੇ ਜ਼ਮਾਨੇ ਤੋਂ ਹੀ ਉਹ ਥੀਏਟਰ ਵਿੱਚ ਇੱਕ ਅਦਾਕਾਰ ਦੇ ਰੂਪ ਵਿੱਚ ਕੰਮ ਕਰਨ ਲੱਗੀ ਸੀ। ਕਾਰਕੁਨ ਮਾਲਿਨੀ ਚਿਬ ਉਸ ਦੀ ਕਜ਼ਨ ਹੈ, ਜਿਸ ਤੇ ਉਸ ਨੇ ਡਰਾਮਾ ਫਿਲਮ ਮਾਰਗਰੀਟਾ ਵਿਦ ਅ ਸਟਰੌ (2014) ਬਣਾਈ। ਨਿੱਜੀ ਜ਼ਿੰਦਗੀਉਸ ਦਾ ਵਿਆਹ ਬੇਦਾਬਰਾਤਾ ਪੇਨ ਨਾਲ ਹੋਇਆ, ਪਰ ਹੁਣ ਅੱਡ ਹੋ ਗਈ ਹੈ।[2] ਬੋਸ ਦੀ ਪਛਾਣ ਦੋਲਿੰਗੀ ਹੈ।[3] ਫ਼ਿਲਮੋਗਰਾਫੀ
ਅਵਾਰਡ
ਮੁੱਢਲਾ ਜੀਵਨਸ਼ੋਨਾਲੀ ਕਲਕੱਤਾ ਵਿੱਚ ਜਨਮੀ ਅਤੇ ਉਸਦਾ ਬਹੁਤਾ ਸਮਾਂ ਮੁੰਬਈ ਅਤੇ ਦਿੱਲੀ ਵਿੱਚ ਬੀਤੀਆ। ਉਸਨੇ ਦਿੱਲੀ ਯੂਨੀਵਰਸਿਟੀ ਤੋਂ ਗਰੈਜੁੲੇਸ਼ਨ ਅਤੇ ਫਿਰ ਕਲੰਬੀਆ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਵਿੱਚ ਐਮ.ੲੇ. ਕੀਤੀ। ਸਕੂਲ ਅਤੇ ਕਾਲਜ ਦੇ ਦਿਨਾਂ ਤੋਂ ਹੀ ਉਹ ਰੰਗਮੰਚ ਨਾਲ ਜੁੜ ਗਈ ਸੀ ਅਤੇ ਵਿਦਿਆਰਥੀ ਜੱਥੇਬੰਦੀਆਂ ਦਾ ਹਿੱਸਾ ਸੀ। ਮਾਲਿਨੀ ਚਿਬ ਉਸਦੀ ਭੈਣ ਹੈ ਜਿਸ ਉੱਪਰ ਉਸਨੇ 2014 ਵਿੱਚ ਮਾਰਗਰੀਟਾ ਵਿਦ ਅ ਸਟਰੌਅ ਬਣਾਈ ਸੀ। ਹਵਾਲੇ
|
Portal di Ensiklopedia Dunia