ਅਬਦੁਲ ਰੱਜ਼ਾਕ
ਅਬਦੁਲ ਰੱਜ਼ਾਕ (ਉਰਦੂ: عبد الرزاق, ਜਨਮ 2 ਦਸੰਬਰ 1979) ਇੱਕ ਸਾਬਕਾ ਪਾਕਿਸਤਾਨੀ ਕ੍ਰਿਕਟ ਹੈ ਜੋ ਕਿ ਬਤੌਰ ਸੱਜੂ ਬੱਲੇਬਾਜ਼ ਵਜੋਂ ਅਤੇ ਤੇਜ-ਮੱਧਮ ਗਤੀ ਦੇ ਗੇਂਦਬਾਜ ਵਜੋਂ ਪਾਕਿਸਤਾਨ ਕ੍ਰਿਕਟ ਟੀਮ ਵਿੱਚ ਖੇਡਦਾ ਰਿਹਾ ਹੈ। ਉਸਦੇ ਤਿੰਨ ਭਰਾ ਹਨ ਅਤੇ ਇੱਕ ਭੈਣ ਹੈ, ਮੁਹੰਮਦ ਅਫ਼ਜ਼ਾਲ, ਮੁਹੰਮਦ ਫ਼ੈਜ਼ਲ, ਮੁਹੰਮਦ ਅਸਫ਼ਾਕ, ਸੈਮਾ ਸ਼ਾਹਿਦ। ਉਸਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਜੀਵਨ ਦੀ ਸ਼ੁਰੂਆਤ 1996 ਵਿੱਚ ਆਪਣੇ ਸਤਾਰਵੇਂ ਜਨਮਦਿਨ ਤੋਂ ਇੱਕ ਮਹੀਨਾ ਪਹਿਲਾਂ ਆਪਣੇ ਖੇਤਰ ਲਾਹੌਰ ਵਿੱਚ ਬਣੇ ਗਦਾਫ਼ੀ ਸਟੇਡੀਅਮ ਵਿੱਚ ਖੇਡਦੇ ਹੋਏ ਕੀਤੀ ਸੀ। ਇਹ ਮੈਚ ਉਸਨੇ ਜ਼ਿੰਬਾਬਵੇ ਦੀ ਕ੍ਰਿਕਟ ਟੀਮ ਖਿਲਾਫ਼ ਖੇਡਿਆ ਸੀ। ਉਸਨੂੰ ਪਾਕਿਸਤਾਨ ਦੇ ਸਭ ਤੋਂ ਵਧੀਆ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਿਲ ਕਰਕੇ ਵੇਖਿਆ ਜਾਂਦਾ ਹੈ। ਅਬਦੁਲ ਨੇ ਪਾਕਿਸਤਾਨ ਲਈ 255 ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਅਤੇ 46 ਟੈਸਟ ਕ੍ਰਿਕਟ ਮੈਚ ਖੇਡੇ ਹਨ। ਖੇਡ-ਜੀਵਨਸ਼ੁਰੂਆਤੀ ਖੇਡ-ਜੀਵਨਅਬਦੁਲ ਰੱਜ਼ਾਕ ਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਨਵੰਬਰ 1996 ਵਿੱਚ ਜ਼ਿੰਬਾਬਵੇ ਦੀ ਕ੍ਰਿਕਟ ਟੀਮ ਖਿਲਾਫ਼ ਖੇਡਿਆ ਸੀ, ਪਰ ਉਸਨੂੰ ਟੈਸਟ ਕ੍ਰਿਕਟ ਖੇਡਣ ਲਈ ਓਡੀਆਈ ਦੇ ਪਹਿਲੇ ਮੈਚ ਤੋਂ ਬਾਅਦ ਤਿੰਨ ਸਾਲਾਂ ਦਾ ਲੰਬਾ ਇੰਤਜਾਰ ਕਰਨਾ ਪਿਆ ਸੀ। ਸੋ ਨਵੰਬਰ 1999 ਵਿੱਚ ਉਸਨੇ ਬ੍ਰਿਸਬੇਨ ਵਿੱਚ ਆਸਟਰੇਲੀਆਈ ਕ੍ਰਿਕਟ ਟੀਮ ਵਿਰੁੱਧ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ ਖੇਡਿਆ। 1999-2000 ਵਿੱਚ ਹੋਈ ਕਾਰਲਟਨ ਅਤੇ ਯੂਨਾਇਟਡ ਸੀਰੀਜ਼ ਵਿੱਚ ਉਸਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੈਨ ਆਫ਼ ਦ ਸੀਰੀਜ ਇਨਾਮ ਦਿੱਤਾ ਗਿਆ। ਹੋਬਰਟ ਵਿੱਚ ਭਾਰਤੀ ਕ੍ਰਿਕਟ ਟੀਮ ਖਿਲਾਫ਼ ਖੇਡਦੇ ਹੋਏ ਉਸਨੇ ਅਰਧ-ਸੈਂਕਡ਼ਾ ਲਗਾਇਆ ਅਤੇ ਪੰਜ ਵਿਕਟਾਂ ਹਾਸਿਲ ਕੀਤੀਆਂ। ਫਿਰ ਉਸ ਸਾਲ ਹੀ ਉਸਨੇ ਸਾਬਕਾ ਆਸਟਰੇਲੀਆਈ ਤੇਜ-ਗੇਂਦਬਾਜ਼ ਗਲੇਨ ਮੈਕਗ੍ਰਾਥ ਦੀਆਂ ਇੱਕ ਓਵਰ ਦੀਆਂ ਛੇ ਗੇਂਦਾ ਤੇ 5 ਚੌਕੇ ਲਗਾ ਦਿੱਤੇ ਸਨ। 2011 ਕ੍ਰਿਕਟ ਵਿਸ਼ਵ ਕੱਪਰੱਜ਼ਾਕ ਦੀ ਚੋਣ 2011 ਕ੍ਰਿਕਟ ਵਿਸ਼ਵ ਕੱਪ ਲਈ ਪਾਕਿਸਤਾਨ ਕ੍ਰਿਕਟ ਟੀਮ ਦੇ 15 ਮੈਬਰੀ ਦਲ ਵਿੱਚ ਕੀਤੀ ਗਈ ਸੀ ਅਤੇ 2011 ਦਾ ਇਹ ਵਿਸ਼ਵ ਕੱਪ ਭਾਰਤ, ਬੰਗਲਾਦੇਸ਼ ਅਤੇ ਸ੍ਰੀਲੰਕਾ ਵਿੱਚ ਹੋ ਰਿਹਾ ਸੀ। ਇਹ ਕੱਪ ਫਰਵਰੀ ਅਤੇ ਅਪ੍ਰੈਲ ਵਿੱਚ ਹੋਇਆ। ਇਸ ਕੱਪ ਵਿੱਚ ਰੱਜ਼ਾਕ ਦੀ ਭੂਮਿਕਾ ਗੇਂਦਬਾਜੀ ਦੀ ਸ਼ੁਰੂਆਤ ਕਰਨ ਤੇ ਸੀ ਅਤੇ ਬੱਲੇਬਾਜੀ ਵਿੱਚ ਉਹ ਮੱਧ ਵਿੱਚ ਰੱਖਿਆ ਗਿਆ ਸੀ।[1] ਸੋ ਉਸਨੇ ਆਸਟਰੇਲੀਆ ਖਿਲਾਫ਼ ਮੈਚ ਵਿੱਚ 24 ਗੇਂਦਾ ਤੇ ਨਾਬਾਦ 20 ਦੌੜਾਂ ਬਣਾਈਆਂ ਅਤੇ ਪਾਕਿਸਤਾਨ ਨੇ ਇਸ ਮੈਚ ਵਿੱਚ ਜਿੱਤ ਹਾਸਿਲ ਕੀਤੀ। ਪਾਕਿਸਤਾਨ ਟੀਮ ਨੇ ਆਸਟਰੇਲੀਆ ਦੀ 34 ਮੈਚਾਂ ਦੀ ਚਲੀ ਆ ਰਹੀ ਜਿੱਤ ਨੂੰ ਤੋਡ਼ ਦਿੱਤਾ ਸੀ।[2] ਹਵਾਲੇ
ਬਾਹਰੀ ਕੜੀਆਂ |
Portal di Ensiklopedia Dunia