ਸ੍ਰੀ ਲੰਕਾ ਰਾਸ਼ਟਰੀ ਕ੍ਰਿਕਟ ਟੀਮ
ਸ੍ਰੀ ਲੰਕਾਈ ਕ੍ਰਿਕਟ ਟੀਮ, ਜਿਸਨੂੰ ਕਿ ਦ ਲਾਇਨਜ਼ ਵੀ ਕਿਹਾ ਜਾਂਦਾ ਹੈ, ਇਹ ਟੀਮ ਸ੍ਰੀ ਲੰਕਾ ਦੀ ਰਾਸ਼ਟਰੀ ਕ੍ਰਿਕਟ ਟੀਮ ਹੈ। ਇਹ ਟੀਮ ਅੰਤਰਰਾਸ਼ਟਰੀ ਕ੍ਰਿਕਟ ਸਭਾ ਦੀ ਪੂਰਨ ਮੈਂਬਰ ਹੈ ਅਤੇ ਇਹ ਟੀਮ ਸ੍ਰੀ ਲੰਕਾ ਵੱਲੋਂ ਅੰਤਰਰਾਸ਼ਟਰੀ ਟੈਸਟ ਕ੍ਰਿਕਟ, ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ ਟਵੰਟੀ ਕ੍ਰਿਕਟ ਖੇਡਦੀ ਹੈ।[8] ਇਸ ਟੀਮ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਕ੍ਰਿਕਟ 1926–27 ਵਿੱਚ ਖੇਡੀ ਸੀ ਅਤੇ ਫਿਰ 1982 ਵਿੱਚ ਇਸ ਟੀਮ ਨੇ ਟੈਸਟ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਸੀ ਅਤੇ ਟੈਸਟ ਕ੍ਰਿਕਟ ਖੇਡਣ ਵਾਲੀ ਸ੍ਰੀ ਲੰਕਾਈ ਟੀਮ ਅੱਠਵੀਂ ਟੀਮ ਬਣੀ ਸੀ। ਇਸ ਟੀਮ ਦੀ ਦੇਖ-ਰੇਖ ਦੀ ਜਿੰਮੇਵਾਰੀ 'ਸ੍ਰੀ ਲੰਕਾ ਕ੍ਰਿਕਟ' ਦੀ ਹੈ। ਇਹ ਇੱਕ ਕ੍ਰਿਕਟ ਬੋਰਡ ਹੀ ਹੈ ਜੋ ਕਿ ਸ੍ਰੀ ਲੰਕਾ ਦੀ ਕ੍ਰਿਕਟ ਨੂੰ ਚਲਾਉਂਦਾ ਹੈ। ਐਂਗਲੋ ਮੈਥਿਊਜ ਮੌਜੂਦਾ ਸਮੇਂ ਸ੍ਰੀ ਲੰਕਾ ਦੇ ਤਿੰਨੋਂ ਕ੍ਰਿਕਟ ਫ਼ਾਰਮੈਟ ਦਾ ਕਪਤਾਨ ਹੈ। 1990 ਦੇ ਦਹਾਕੇ ਵਿੱਚ ਸ੍ਰੀ ਲੰਕਾਈ ਰਾਸ਼ਟਰੀ ਕ੍ਰਿਕਟ ਟੀਮ ਨੇ ਸਫ਼ਲਤਾ ਪ੍ਰਾਪਤ ਕੀਤੀ ਅਤੇ ਇਸ ਟੀਮ ਨੇ 1996 ਦਾ ਕ੍ਰਿਕਟ ਵਿਸ਼ਵ ਕੱਪ ਜਿੱਤ ਕੇ ਪ੍ਰਸਿੱਧੀ ਹਾਸਿਲ ਕੀਤੀ ਸੀ। ਇਸ ਤੋਂ ਬਾਅਦ ਵੀ ਇਸ ਟੀਮ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ। ਇਸ ਟੀਮ ਨੇ ਲਗਾਤਾਰ 2007 ਕ੍ਰਿਕਟ ਵਿਸ਼ਵ ਕੱਪ ਅਤੇ 2011 ਕ੍ਰਿਕਟ ਵਿਸ਼ਵ ਕੱਪ ਦੇ ਫ਼ਾਈਨਲ ਤੱਕ ਦਾ ਸਫ਼ਰ ਤੈਅ ਕੀਤਾ। ਪਰੰਤੂ ਇਹ ਟੀਮ ਇਨ੍ਹਾਂ ਦੋਵੇਂ ਵਿਸ਼ਵ ਕੱਪਾਂ ਦੇ ਫ਼ਾਈਨਲ ਮੁਕਾਬਲੇ ਵਿੱਚ ਜਿੱਤ ਪ੍ਰਾਪਤ ਨਾ ਕਰ ਸਕੀ।[9] ਪਿਛਲੇ ਦੋ ਦਹਾਕਿਆਂ ਵਿੱਚ ਸਨਥ ਜੈਸੂਰੀਆ, ਅਰਵਿੰਦ ਡਿ ਸਿਲਵਾ, ਮਹੇਲਾ ਜੈਵਰਧਨੇ, ਕੁਮਾਰ ਸੰਗਾਕਾਰਾ ਅਤੇ ਤਿਲਕਰਾਤਨੇ ਦਿਲਸ਼ਾਨ ਜਿਹੇ ਬੱਲੇਬਾਜਾਂ ਨੇ ਅਤੇ ਮੁਤੀਆ ਮੁਰਲੀਧਰਨ, ਚਾਮਿੰਡਾ ਵਾਸ, ਲਸਿੱਥ ਮਲਿੰਗਾ, ਅਜੰਥਾ ਮੈਂਡਿਸ ਅਤੇ ਰੰਗਾਨਾ ਹੈਰਥ ਜਿਹੇ ਗੇਂਦਬਾਜਾਂ ਨੇ ਸ੍ਰੀ ਲੰਕਾ ਦਾ ਕ੍ਰਿਕਟ ਦੀ ਖੇਡ ਵਿੱਚ ਬਹੁਤ ਨਾਮ ਚਮਕਾਇਆ ਹੈ। ਸ੍ਰੀ ਲੰਕਾ ਦੀ ਕ੍ਰਿਕਟ ਟੀਮ ਨੇ 1996 ਕ੍ਰਿਕਟ ਵਿਸ਼ਵ ਕੱਪ ਜਿੱਤਿਆ ਅਤੇ 2002 ਆਈਸਾਸੀ ਚੈਂਪੀਅਨ ਟਰਾਫ਼ੀ (ਭਾਰਤੀ ਕ੍ਰਿਕਟ ਟੀਮ ਨਾਲ ਸਾਂਝੇ ਤੌਰ ਤੇ) ਜਿੱਤੀ। ਇਸ ਤੋਂ ਇਲਾਵਾ ਇਸ ਟੀਮ ਨੇ 2014 ਆਈਸੀਸੀ ਕ੍ਰਿਕਟ ਵਿਸ਼ਵ ਕੱਪ ਵੀ ਜਿੱਤਿਆ। ਸ੍ਰੀ ਲੰਕਾ ਟੀਮ ਟੀਮ ਨੇ 2007 ਅਤੇ 2011 ਦਾ ਵਿਸ਼ਵ ਕੱਪ ਜਿੱਤਣ ਤੋਂ ਇਲਾਵਾ 2009 ਆਈਸੀਸੀ ਵਿਸ਼ਵ ਟਵੰਟੀ20 ਅਤੇ 2012 ਆਈਸੀਸੀ ਵਿਸ਼ਵ ਟਵੰਟੀ20 ਕੱਪ ਦਾ ਫ਼ਾਈਨਲ (ਆਖ਼ਰੀ) ਮੈਚ ਵੀ ਖੇਡਿਆ ਸੀ। ਸ੍ਰੀ ਲੰਕਾਈ ਕ੍ਰਿਕਟ ਟੀਮ ਦੇ ਨਾਮ ਕਈ ਵਿਸ਼ਵ ਰਿਕਾਰਡ ਵੀ ਦਰਜ ਹਨ। ਇਸ ਟੀਮ ਨੇ ਟੈਸਟ ਕ੍ਰਿਕਟ ਦਾ ਸਭ ਤੋਂ ਵੱਡਾ ਸਕੋਰ ਬਣਾ ਕੇ ਵਿਸ਼ਵ ਰਿਕਾਰਡ ਆਪਣੇ ਨਾਮ ਕੀਤਾ ਹੈ। ਇਸ ਤੋਂ ਇਲਾਵਾ 30 ਅਗਸਤ 2016 ਨੂੰ ਇੰਗਲੈਂਡ ਨੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇਸ ਟੀਮ ਦੇ ਸਭ ਤੋਂ ਵੱਡੇ ਸਕੋਰ ਦਾ ਰਿਕਾਰਡ ਤੋੜ ਦਿੱਤਾ ਸੀ ਅਤੇ ਅੰਤਰਰਾਸ਼ਟਰੀ ਟਵੰਟੀ20 ਵਿੱਚ ਆਸਟਰੇਲੀਆ ਦੀ ਕ੍ਰਿਕਟ ਟੀਮ ਨੇ 6 ਸਤੰਬਰ 2016 ਨੂੰ ਸਭ ਤੋਂ ਵੱਡੇ ਸਕੋਰ ਦਾ ਇਸ ਟੀਮ ਦਾ ਰਿਕਾਰਡ ਤੋੜ ਦਿੱਤਾ ਸੀ। ਮੈਦਾਨLua error in ਮੌਡਿਊਲ:Location_map/multi at line 27: Unable to find the specified location map definition: "Module:Location map/data/Sri Lanka" does not exist. ਹਵਾਲੇ
|
Portal di Ensiklopedia Dunia