ਪਾਕਿਸਤਾਨ ਰਾਸ਼ਟਰੀ ਕ੍ਰਿਕਟ ਟੀਮ
ਪਾਕਿਸਤਾਨ ਕ੍ਰਿਕਟ ਟੀਮ (Urdu: پاکستان کرکٹ ٹیم), ਜਿਸਨੂੰ ਕਿ ਹਰੀ ਵਰਦੀ ਵਾਲੇ ਜਾਂ ਸ਼ਾਹੀਨ ਵੀ ਕਹਿ ਲਿਆ ਜਾਂਦਾ ਹੈ) ਪਾਕਿਸਤਾਨ ਦੀ ਰਾਸ਼ਟਰੀ ਕ੍ਰਿਕਟ ਟੀਮ ਹੈ। ਇਹ ਟੀਮ ਪਾਕਿਸਤਾਨ ਕ੍ਰਿਕਟ ਬੋਰਡ ਦੀ ਦੇਖ-ਰੇਖ ਹੇਠ ਆਉਂਦੀ ਹੈ ਅਤੇ ਇਹ ਟੀਮ ਅੰਤਰਰਾਸ਼ਟਰੀ ਕ੍ਰਿਕਟ ਸਭਾ ਦੇ ਤਿੰਨੋ ਤਰ੍ਹਾਂ ਦੇ ਮੈਚਾਂ (ਟੈਸਟ ਕ੍ਰਿਕਟ, ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ ਟਵੰਟੀ ਕ੍ਰਿਕਟ) ਖੇਡਦੀ ਹੈ। ਪਾਕਿਸਤਾਨ ਨੇ ਕੁੱਲ 866 ਮੈਚ ਖੇਡੇ ਹਨ, ਜਿੰਨਾਂ ਵਿੱਚੋਂ ਇਸ ਟੀਮ ਨੇ 457 ਮੈਚ (52.77%) ਜਿੱਤੇ ਹਨ ਅਤੇ 383 ਮੈਚ ਹਾਰੇ ਹਨ। ਇਨ੍ਹਾਂ ਕੁੱਲ ਮੈਚਾਂ ਵਿੱਚੋਂ 8 ਮੈਚ ਟਾਈ ਰਹੇ ਹਨ ਅਤੇ 18 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਭਾਵ ਕਿ ਇਹ 18 ਮੈਚ ਰੱਦ ਹੋਏ ਹਨ।[8] ਪਾਕਿਸਤਾਨੀ ਟੀਮ 1992 ਦੇ ਕ੍ਰਿਕਟ ਵਿਸ਼ਵ ਕੱਪ ਦੀ ਜੇਤੂ ਟੀਮ ਹੈ ਅਤੇ 1999 ਦੇ ਵਿਸ਼ਵ ਕੱਪ ਵਿੱਚ ਇਹ ਟੀਮ ਰਨਰ-ਅਪ ਰਹੀ ਸੀ। ਪਾਕਿਸਤਾਨ ਵਿੱਚ ਦੂਸਰੇ ਦੱਖਣੀ ਏਸ਼ੀਆਈ ਦੇਸ਼ਾਂ ਨੂੰ ਵੀ ਮਿਲਾ ਕੇ 1987 ਅਤੇ 1996 ਦੇ ਵਿਸ਼ਵ ਕੱਪ ਹੋਏ ਹਨ ਅਤੇ 1996 ਦਾ ਵਿਸ਼ਵ ਕੱਪ ਫ਼ਾਈਨਲ ਲਾਹੌਰ ਦੇ ਗਦਾਫ਼ੀ ਸਟੇਡੀਅਮ ਵਿੱਚ ਖੇਡਿਆ ਗਿਆ ਸੀ। ਪਾਕਿਸਤਾਨ ਦੀ ਟੀਮ ਨੇ 110 ਟਵੰਟੀ20 ਮੈਚ ਖੇਡੇ ਹਨ ਅਤੇ ਇਨ੍ਹਾਂ ਵਿੱਚੋਂ 64 ਜਿੱਤੇ ਹਨ ਅਤੇ 43 ਹਾਰੇ ਹਨ, ਜਦਕਿ 3 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ।[9] ਪਾਕਿਸਤਾਨੀ ਟੀਮ ਨੇ 2009 ਦਾ ਆਈਸੀਸੀ ਵਿਸ਼ਵ ਟਵੰਟੀ20 ਕੱਪ ਜਿੱਤਿਆ ਸੀ ਅਤੇ 2007 ਵਿਸ਼ਵ ਟਵੰਟੀ20 ਕੱਪ ਦੀ ਇਹ ਟੀਮ ਰਨਰ-ਅਪ ਰਹੀ ਸੀ। ਇਸ ਟੀਮ ਨੇ 402 ਟੈਸਟ ਮੈਚ ਖੇਡੇ ਹਨ, ਜਿਹਨਾਂ ਵਿੱਚੋਂ 130 ਜਿੱਤੇ ਹਨ ਅਤੇ 114 ਮੈਚ ਹਾਰੇ ਹਨ। ਜਦਕਿ 158 ਮੈਚ ਡਰਾਅ (ਬਰਾਬਰ) ਰਹੇ ਹਨ। ਪਾਕਿਸਤਾਨੀ ਟੀਮ ਦੀ ਜਿੱਤਣ/ਹਾਰਣ ਦੀ ਔਸਤ ਟੈਸਟ ਕ੍ਰਿਕਟ ਵਿੱਚ 1.14 ਹੈ, ਜੋ ਕਿ ਤੀਸਰੀ ਸਭ ਤੋਂ ਵਧੀਆ ਔਸਤ ਹੈ ਅਤੇ ਬਾਕੀ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ 32.08% ਨਾਲ ਇਹ ਟੀਮ ਦੀ ਔਸਤ ਪੰਜਵੀਂ ਸਭ ਤੋਂ ਵਧੀਆ ਔਸਤ ਵਾਲੀ ਟੀਮ ਹੈ।[10] 1952 ਵਿੱਚ ਪਾਕਿਸਤਾਨ ਕ੍ਰਿਕਟ ਟੀਮ ਨੇ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ ਖੇਡਿਆ ਸੀ ਅਤੇ ਇਸ ਮੈਚ ਵਿੱਚ ਭਾਰਤੀ ਟੀਮ ਜੇਤੂ ਰਹੀ ਸੀ।[11] 1947 ਵਿੱਚ ਭਾਰਤ ਦੀ ਵੰਡ ਤੋਂ ਪਹਿਲਾਂ ਸਾਰੇ ਪਾਕਿਸਤਾਨੀ ਖਿਡਾਰੀ, ਭਾਰਤੀ ਕ੍ਰਿਕਟ ਟੀਮ ਲਈ ਹੀ ਖੇਡਿਆ ਕਰਦੇ ਸਨ। 11 ਅਕਤੂਬਰ 2016 ਅਨੁਸਾਰ ਪਾਕਿਸਤਾਨ ਕ੍ਰਿਕਟ ਟੀਮ ਟੈਸਟ ਕ੍ਰਿਕਟ ਦੀ ਦਰਜਾਬੰਦੀ ਵਿੱਚ ਦੂਸਰੇ ਸਥਾਨ 'ਤੇ ਹੈ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਦੀ ਦਰਜਾਬੰਦੀ ਵਿੱਚ ਇਹ ਟੀਮ ਅੱਠਵੇਂ ਸਥਾਨ 'ਤੇ ਹੈ ਅਤੇ ਟਵੰਟੀ ਟਵੰਟੀ ਦਰਜਾਬੰਦੀ ਵਿੱਚ ਇਹ ਟੀਮ ਸੱਤਵੇਂ ਸਥਾਨ 'ਤੇ ਹੈ।[12] ਇਤਿਹਾਸ2016 ਆਈਸੀਸੀ ਵਿਸ਼ਵ ਟਵੰਟੀ20ਆਈਸੀਸੀ ਵਿਸ਼ਵ ਟਵੰਟੀ20 ਕੱਪ ਦਾ ਛੇਵਾਂ ਐਡੀਸ਼ਨ ਭਾਰਤ ਵਿੱਚ ਖੇਡਿਆ ਗਿਆ ਸੀ। ਪਾਕਿਸਤਾਨ ਇਸ ਟੂਰਨਾਮੈਂਟ ਵਿੱਚ ਦੂਸਰੇ ਗਰੁੱਪ ਵਿੱਚ ਸੀ ਅਤੇ ਭਾਰਤ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵੀ ਇਸ ਗਰੁੱਪ ਵਿੱਚ ਸਨ। ਪਾਕਿਸਤਾਨ ਦੀ ਟੀਮ ਨੇ ਬੰਗਲਾਦੇਸ਼ ਨੂੰ 55 ਦੌੜਾਂ ਦੇ ਫ਼ਰਕ ਨਾਲ ਹਰਾ ਕੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ। ਪਰੰਤੂ ਬਾਕੀ ਬਚਦੇ ਮੈਚਾਂ ਵਿੱਚ ਪਾਕਿਸਤਾਨ ਦੀ ਟੀਮ ਦੀ ਹਾਲਤ ਵਧੀਆ ਨਹੀਂ ਰਹੀ ਅਤੇ ਉਸਨੇ ਭਾਰਤ, ਨਿਊਜ਼ੀਲੈਂਡ ਅਤੇ ਆਸਟਰੇਲੀਆ ਖ਼ਿਲਾਫ ਹੋਏ ਆਪਣੇ ਤਿੰਨੋ ਮੈਚ ਗੁਆ ਦਿੱਤੇ ਅਤੇ ਇਸਦੇ ਨਾਲ ਹੀ ਉਹ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ। ਅਜਿਹਾ ਦੂਸਰੀ ਵਾਰ ਹੋਇਆ ਸੀ ਕਿ ਪਾਕਿਸਤਾਨ ਇਸ ਟੂਰਨਾਮੈਂਟ ਵਿੱਚ ਸੈਮੀਫ਼ਾਈਨਲ ਤੱਕ ਨਹੀਂ ਪਹੁੰਚ ਸਕਿਆ ਸੀ (ਇਸ ਤੋਂ ਪਹਿਲਾਂ ਆਈਸੀਸੀ ਵਿਸ਼ਵ ਟਵੰਟੀ20 2014 ਵਿੱਚ ਅਜਿਹਾ ਹੋਇਆ ਸੀ)। ਫਿਰ ਬਾਅਦ ਵਿੱਚ ਸਤੰਬਰ 2016 ਵਿੱਚ ਵੈਸਟ ਇੰਡੀਜ਼ ਖਿਲਾਫ਼ ਹੋਈ ਟਵੰਟੀ20 ਸੀਰੀਜ਼ ਵਿੱਚ ਪਾਕਿਸਤਾਨ ਦੀ ਕ੍ਰਿਕਟ ਟੀਮ ਨੇ ਵੈਸਟ ਇੰਡੀਜ਼ ਨੂੰ 3-0 ਨਾਲ ਹਰਾ ਦਿੱਤਾ। ਪਹਿਲਾ ਮੈਚ 9 ਵਿਕਟਾਂ ਨਾਲ, ਦੂਸਰਾ ਮੈਚ 16 ਦੌੜਾਂ ਨਾਲ ਅਤੇ ਤੀਸਰਾ ਮੈਚ 8 ਵਿਕਟਾਂ ਨਾਲ ਪਾਕਿਸਤਾਨ ਨੇ ਇਸ ਸੀਰੀਜ਼ ਵਿੱਚ ਜਿੱਤਿਆ।[13] 201618 ਅਗਸਤ 2016 ਨੂੰ ਪਾਕਿਸਤਾਨ ਨੇ ਆਇਰਲੈਂਡ ਨੂੰ ਡਬਲਿਨ ਵਿਖੇ 255 ਦੌੜਾਂ ਨਾਲ ਹਰਾ ਕੇ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ।[14][15] ਅਗਸਤ 2016 ਵਿੱਚ ਪਾਕਿਸਤਾਨ ਕ੍ਰਿਕਟ ਟੀਮ ਨੇ ਟੈਸਟ ਕ੍ਰਿਕਟ ਦਰਜਾਬੰਦੀ ਵਿੱਚ 1988 ਤੋਂ ਬਾਅਦ ਭਾਵ ਕਿ ਲੰਬੇ ਸਮੇਂ ਬਾਅਦ ਨੰਬਰ ਇੱਕ ਦਰਜਾਬੰਦੀ ਸਥਾਨ ਹਾਸਿਲ ਕੀਤਾ, ਜਦੋਂ ਸ੍ਰੀ ਲੰਕਾ ਨੇ ਆਸਟਰੇਲੀਆ ਨੂੰ ਹਰਾ ਦਿੱਤਾ ਸੀ।[16] ਕ੍ਰਿਕਟ ਮੈਦਾਨ![]() ਟੂਰਨਾਮੈਂਟ ਇਤਿਹਾਸਲਿਖੇ ਗਏ ਸਾਲਾਂ ਦੁਆਲੇ ਜੋ ਲਾਲ ਰੰਗ ਦਾ ਬਕਸਾ ਬਣਿਆ ਹੈ, ਉਹ ਇਹ ਦਰਸਾਉਂਦਾ ਹੈ ਕਿ ਇਹ ਟੂਰਨਾਮੈਂਟ ਪਾਕਿਸਤਾਨ ਵਿੱਚ ਹੋਇਆ ਸੀ। ਆਈਸੀਸੀ ਵਿਸ਼ਵ ਕੱਪ
ਆਈਸੀਸੀ ਵਿਸ਼ਵ ਟਵੰਟੀ20
ਹੋਰ ਟੂਰਨਾਮੈਂਟ
ਪ੍ਰਾਪਤੀਆਂਕ੍ਰਿਕਟ ਵਿਸ਼ਵ ਕੱਪ (1): 1992 ਆਈਸੀਸੀ ਵਿਸ਼ਵ ਟਵੰਟੀ20 (1): 2009 ਹਵਾਲੇ
ਬਾਹਰੀ ਕੜੀਆਂ
|
Portal di Ensiklopedia Dunia