ਅਰਜਨ ਢਿੱਲੋਂ

ਅਰਜਨ ਢਿੱਲੋਂ
ਜਨਮ (1994-12-14) ਦਸੰਬਰ 14, 1994 (ਉਮਰ 30)[1]
ਭਦੌੜ, ਪੰਜਾਬ, ਭਾਰਤ
ਵੰਨਗੀ(ਆਂ)ਪੰਜਾਬੀ ਲੋਕ
ਕਿੱਤਾਗਾਇਕ , ਗੀਤਕਾਰ
ਸਾਜ਼ਵੋਕਲ
ਸਾਲ ਸਰਗਰਮ2017-ਹੁਣ ਤੱਕ
ਲੇਬਲਬਰਾਊਨ ਸਟੂਡੀਓਜ਼

ਅਰਜਨ ਢਿੱਲੋਂ ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਹੈ । ਉਸਨੇ ਆਪਣੇ ਸੰਗੀਤਕ ਕੈਰੀਅਰ ਦੀ ਸ਼ੁਰੂਆਤ ਇੱਕ ਗੀਤਕਾਰ ਵਜੋਂ ਕੀਤੀ । ਦਿਲਜੀਤ ਦੋਸਾਂਝ, ਰਣਜੀਤ ਬਾਵਾ, ਨਿਮਰਤ ਖਹਿਰਾ, ਗੁਰਨਾਮ ਭੁੱਲਰ ਸਮੇਤ ਕਈ ਪੰਜਾਬੀ ਕਲਾਕਾਰ ਅਰਜਨ ਦੇ ਲਿਖੇ ਗੀਤ ਗਾ ਚੁੱਕੇ ਹਨ । ਅਰਜਨ ਨੇ ਆਪਣੇ ਕਲਾਕਾਰੀ ਸਫ਼ਰ ਦੀ ਸ਼ੁਰੂਆਤ 2018 ਵਿੱਚ ਅਫ਼ਸਰ ਮੂਵੀ ਲਈ "ਇਸ਼ਕ ਜਾ ਹੋ ਗਿਆ" ਗੀਤ ਗਾਕੇ ਕੀਤੀ ।

ਅਰਜਨ ਨੇ ਗੀਤਕਾਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਨਿਮਰਤ ਖਹਿਰਾ ਲਈ "ਸੂਟ" ਗੀਤ ਲਿਖ ਕੇ ਕੀਤੀ, ਜੋ ਕਿ ਅਕਤੂਬਰ 2017 ਵਿੱਚ ਰਿਲੀਜ਼ ਕੀਤਾ ਗਿਆ ਸੀ ।[2] ਇਸਦੇ ਬਾਅਦ ਨਿਮਰਤ ਖਹਿਰਾ ਨੇ ਅਰਜਨ ਦੇ ਲਿਖੇ ਕਈ ਗੀਤ ਗਾਏ, ਜਿਸ ਵਿੱਚ "ਟੌਹਰ", "ਰਾਣੀਹਾਰ" ਅਤੇ "ਲਹਿੰਗਾ" ਗੀਤ ਸ਼ਾਮਿਲ ਹਨ । 2018 ਵਿੱਚ ਅਰਜਨ ਨੇ ਅਫ਼ਸਰ ਮੂਵੀ ਲਈ 4 ਗੀਤ ਲਿਖੇ, ਜੋ ਕਿ ਰਣਜੀਤ ਬਾਵਾ, ਨਿਮਰਤ ਖਹਿਰਾ, ਗੁਰਨਾਮ ਭੁੱਲਰ ਦੁਆਰਾ ਗਾਏ ਗਏ ਸਨ । ਉਸਨੇ ਅਫ਼ਸਰ ਮੂਵੀ ਵਿੱਚ "ਇਸ਼ਕ ਜਾ ਹੋ ਗਿਆ" ਗੀਤ ਗਾਕੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ।ਹਰਜਿਦੰਰ ਖੌਸੇ ਨੇ ਦਸਿਆ ਕਿ ਅਰਜਨ ਨੇ ਆਪਣਾ ਪਹਿਲਾ ਸਿੰਗਲ ਟਰੈਕ "ਸ਼ੇਰਾ ਸਾਂਭ ਲੈ" ਜੂਨ 2019 ਵਿੱਚ ਰਿਲੀਜ਼ ਕੀਤਾ । ਅਕਤੂਬਰ 2020 ਵਿੱਚ ਰਿਲੀਜ਼ ਕੀਤੇ ਗੀਤ "ਬਾਈ ਬਾਈ" ਨੇ ਅਰਜਨ ਨੂੰ ਨਵੀਂ ਪਹਿਚਾਣ ਦਿੱਤੀ । ਅਰਜਨ ਨੇ ਆਪਣੀ ਪਹਿਲੀ ਈ.ਪੀ. "ਦ ਫਿਊਚਰ" ਨਵੰਬਰ 2020 ਅਤੇ ਪਹਿਲੀ ਸਟੂਡੀਓ ਐਲਬਮ "ਅਵਾਰਾ" ਨਵੰਬਰ 2021 ਵਿੱਚ ਰਿਲੀਜ਼ ਕੀਤੀ । ਅਰਜਨ ਨੇ ਇਸ ਤੋ ਬਾਦ ਇਕ ਤੋ ਇਕ ਹਿਟ ਐਲਬਮ A for Arjan , jalwa, saroor, chobar te manifest(leaked Album) ਸਰੋਤਿਆਂ ਦੇ ਝੋਲੀ ਪਾਏ।

ਹਵਾਲੇ

  1. arjandhillonofficial (14 December 2020). "Arjan Dhillon on instagram:"thank you all for the birthday wishes". Instagram. Retrieved 4 June 2022.
  2. "Suit (Feat. Mankirt Aulakh) - Single by Nimrat Khaira". Apple Music. 15 March 2020. Archived from the original on 26 ਦਸੰਬਰ 2021. Retrieved 4 June 2022.

ਸ਼-ਭਾਸ਼ਾ ਗਾਇਕ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya