ਦਿਲਜੀਤ ਦੋਸਾਂਝ
ਦਲਜੀਤ ਸਿੰਘ ਦੋਸਾਂਝ (ਜਨਮ: 6 ਜਨਵਰੀ 1984), ਇੱਕ ਭਾਰਤੀ ਅਦਾਕਾਰ, ਗਾਇਕ, ਟੈਲੀਵਿਜ਼ਨ ਪੇਸ਼ਕਰਤਾ ਅਤੇ ਇੰਟਰਨੈਟ ਸ਼ਖਸ਼ੀਅਤ ਹੈ।[1] ਉਹ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕਰਦਾ ਹੈ।[2] ਉਹ ਪੰਜਾਬੀ ਸੰਗੀਤ ਉਦਯੋਗ ਦੇ ਪ੍ਰਮੁੱਖ ਕਲਾਕਾਰਾਂ ਵਿਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ।[3] ਉਸਨੇ ਪੰਜਾਬੀ ਸਿਨਮੇ ਵਿੱਚ 'ਜੱਟ ਐਂਡ ਜੂਲੀਅਟ'(2012), ਜੱਟ ਐਂਡ ਜੂਲੀਅਟ 2 (2013), ਪੰਜਾਬ 1984 (2015), ਸਰਦਾਰ ਜੀ (2016), 'ਅੰਬਰਸਰੀਆ' (2016), ਸਰਦਾਰ ਜੀ 2 (2016) ਅਤੇ ਸੁਪਰ ਸਿੰਘ (2017) ਵਰਗੀਆਂ ਸੁਪਰਹਿੱਟ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ, ਜੋ ਕਿ ਇਤਿਹਾਸ ਦੀਆਂ ਸਭ ਤੋਂ ਸਫਲ ਪੰਜਾਬੀ ਫਿਲਮਾਂ ਵਿੱਚੋਂ ਹਨ।[4] ਉਸਨੇ ਨੇ ਆਪਣੇ ਗਾਇਕੀ ਦੀ ਸ਼ੁਰੂਆਤ ਸਾਲ 2004 ਵਿੱਚ ਆਪਣੀ ਪਹਿਲੀ ਐਲਬਮ ਇਸ਼ਕ ਦਾ ਊੜਾ ਐੜਾ ਨਾਲ ਕੀਤੀ।[5] ਉਸ ਨੇ 2016 ਵਿੱਚ ਉੜਤਾ ਪੰਜਾਬ ਫਿਲਮ ਨਾਲ ਆਪਣੀ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ ਜਿਸ ਲਈ ਉਸ ਨੇ ਸਭ ਤੋਂ ਵਧੀਆ ਪੁਰਸ਼ ਸ਼ੁਰੂਆਤ ਲਈ ਫਿਲਮਫੇਅਰ ਅਵਾਰਡ ਹਾਸਲ ਕੀਤਾ। ਜੀਵਨ ਅਤੇ ਪੇਸ਼ਾਮੁੱਢਲਾ ਜੀਵਨਦਿਲਜੀਤ ਦਾ ਜਨਮ 6 ਜਨਵਰੀ 1984[6] ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਦੁਸਾਂਝ ਕਲਾਂ ਵਿੱਚ, ਇੱਕ ਸਿੱਖ ਪਰਿਵਾਰ ਵਿੱਚ ਹੋਇਆ।[7] ਉਸਦੇ ਪਿਤਾ ਬਲਬੀਰ ਸਿੰਘ, ਪੰਜਾਬ ਰੋਡਵੇਜ਼ ਦੇ ਸੇਵਾ-ਮੁਕਤ ਕਰਮਚਾਰੀ ਹਨ ਅਤੇ ਮਾਤਾ ਸੁਖਵਿੰਦਰ ਕੌਰ, ਘਰੇਲੂ ਔਰਤ ਹਨ। ਉਸਦੀ ਇੱਕ ਵੱਡੀ ਭੈਣ ਅਤੇ ਇੱਕ ਛੋਟਾ ਭਰਾ ਵੀ ਹੈ।[8] ਉਹ ਆਪਣੇ ਬਚਪਨ ਦੇ ਦੁਸਾਂਝ ਕਲਾਂ ਵਿੱਚ ਬਿਤਾਏ ਅਤੇ ਫਿਰ ਲੁਧਿਆਣੇ, ਪੰਜਾਬ ਚਲਾ ਗਿਆ, ਜਿਥੇ ਉਸਨੇ ਆਪਣੀ ਰਸਮੀ ਸਿੱਖਿਆ ਪੂਰੀ ਕੀਤੀ, ਜਿਸ ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤੋਂ ਹਾਈ ਸਕੂਲ ਡਿਪਲੋਮਾ ਵੀ ਸ਼ਾਮਲ ਸੀ। ਸਕੂਲ ਦੇ ਦੌਰਾਨ ਹੀ ਉਸਨੇ ਲਾਗਲੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੀ। 2003–2004:ਇਸ਼ਕ ਦਾ ਊੜਾ ਐੜਾ ਅਤੇ ਦਿਲਦੋਸਾਂਝ ਨੇ 2004 ਵਿੱਚ ਆਪਣੀ ਪਹਿਲੀ ਐਲਬਮ ਇਸ਼ਕ ਦਾ ਊੜਾ ਐੜਾ ਟੀ-ਸੀਰੀਜ਼ ਦੀ ਵੰਡ ਨਾਲ ਬਣੀ ਕੰਪਨੀ ਫਾਇਨਟੋਨ ਕੈਸੇਟਸ ਨਾਲ ਜਾਰੀ ਕੀਤੀ। ਫਾਇਨਟੋਨ ਦੇ ਰਾਜਿੰਦਰ ਸਿੰਘ ਨੇ ਦੋਸਾਂਝ ਨੂੰ ਪੰਜਾਬੀ ਸੰਗੀਤ ਉਦਯੋਗ ਵਿੱਚ ਪਹਿਲੀ ਵਾਰ ਸ਼ੁਰੂਆਤ ਕਰਨ ਵਿੱਚ ਮਦਦ ਕੀਤੀ ਅਤੇ ਦਲਜੀਤ ਦੀ ਬਜਾਏ ਉਸ ਦਾ ਪਹਿਲਾ ਨਾਮ ਦਿਲਜੀਤ ਕਰਨ ਦਾ ਸੁਝਾਅ ਦਿੱਤਾ।[9] ਸੰਗੀਤ ਬਬਲੂ ਮਹਿੰਦਰਾ ਦੁਆਰਾ ਰਚਿਆ ਗਿਆ ਸੀ ਅਤੇ ਬੋਲ ਬਲਵੀਰ ਬੋਪਾਰਾਏ ਦੁਆਰਾ ਲਿਖੇ ਗਏ ਸਨ। ਦੋਸਾਂਝ ਨੇ ਅੱਠਾਂ ਗਾਣਿਆਂ ਨੂੰ ਅਵਾਜ ਦਿੱਤੀ ਅਤੇ ਨਿਰਮਾਤਾਵਾਂ ਨੇ ਐਲਬਮ ਦੇ ਟਾਈਟਲ ਟਰੈਕ ਲਈ ਇੱਕ ਸੰਗੀਤ ਵੀਡੀਓ ਬਣਾਇਆ। ਅਗਲੇ ਸਾਲ 2004 ਵਿੱਚ ਉਸਦੀ ਕੈਸਟ ਦਿਲ ਰਿਲੀਜ਼ ਹੋਈ ਅਤੇ ਇਹ ਵੀ ਫਾਇਨਟੋਨ ਕੈਸੇਟਸ ਨਾਲ ਹੀ ਸੀ। 2004–2010: ਹੋਰ ਕੈਸਟਾਂ ਅਤੇ ਸਿੰਗਲ ਗਾਣੇਦੋਸਾਂਝ ਦੀ ਤੀਜੀ ਐਲਬਮ ਸਮਾਇਲ, ਦੇ ਨੱਚਦੀਆਂ ਅੱਲ੍ਹੜਾਂ ਕੁਆਰੀਆਂ ਅਤੇ ਪੱਗਾਂ ਪੋਚਵੀਆਂ ਵਾਲੇ ਗਾਣਿਆਂ ਨਾਲ ਦਿਲਜੀਤ ਨੇ ਪ੍ਰਸਿਧੀ ਖੱਟੀ। ਇਹ ਐਲਬਮ ਫਾਇਨਟੋਨ ਕੈਸੇਟਸ ਨੇ 2005 ਵਿੱਚ ਰਿਲੀਜ਼ ਕੀਤੀ ਸੀ। ਉਸ ਦੀ ਅਗਲੀ ਐਲਬਮ ਇਸ਼ਕ ਹੋ ਗਿਆ ਫਾਇਨਟੋਨ ਕੈਸੇਟਸ ਨੇ 2006 ਵਿੱਚ ਰਿਲੀਜ਼ ਕੀਤੀ ਸੀ। ਉਸ ਦੀ ਅਗਲੀ ਐਲਬਮ ਚਾਕਲੇਟ 2008 ਵਿੱਚ ਆਈ ਸੀ। 2009 ਵਿੱਚ ਦੋਸਾਂਝ ਨੇ ਚਾਰ ਵੱਖਰੇ ਸਿੰਗਲ ਭਗਤ ਸਿੰਘ, ਨੋ ਟੈਨਸ਼ਨ, ਪਾਵਰ ਆਫ਼ ਡੁਇਟ ਅਤੇ ਡਾਂਸ ਵਿਦ ਮੀ ਰਿਲੀਜ਼ ਕੀਤੇ। 2010 ਵਿੱਚ ਉਸਨੇ ਮੇਲ ਕਰਦੇ ਰੱਬਾ ਵਿੱਚ ਗਾਣਾ ਗਿਆ, ਜੋ ਜਿੰਮੀ ਸ਼ੇਰਗਿੱਲ 'ਤੇ ਫਿਲਮਾਇਆ ਗਿਆ ਸੀ।[10] 2011–2012: ਪੰਜਾਬੀ ਫਿਲਮਾਂ ਵਿੱਚ ਦਾਖਲਾ ਅਤੇ ਲੱਕ 28 ਕੁੜੀ ਦਾ2011 ਵਿੱਚ ਦੋਸਾਂਝ ਪੰਜਾਬੀ ਫ਼ਿਲਮਾਂ ਵਿੱਚ ਦਾਖਲ ਹੋ ਗਿਆ। ਉਸਦੀ ਪਹਿਲੀ ਫ਼ਿਲਮ ਦ ਲਾਇਨ ਆਫ਼ ਪੰਜਾਬ ਫਰਵਰੀ 2011 ਵਿੱਚ ਰਿਲੀਜ਼ ਹੋਈ ਸੀ। ਹਾਲਾਂਕਿ ਇਹ ਫ਼ਿਲਮ ਬਾਕਸ ਆਫਿਸ 'ਤੇ ਫਲਾਪ ਹੋ ਗਈ ਸੀ, ਪਰੰਤੂ ਫਿਲਮ ਦੇ ਸਾਉਂਡਟੈਕ ਤੋਂ "ਲੱਕ 28 ਕੁੜੀ ਦਾ" ਗਾਣਾ ਇੱਕ ਵੱਡੀ ਸਫਲਤਾ ਸੀ। ਬੀ.ਬੀ.ਸੀ ਦੁਆਰਾ ਪ੍ਰਕਾਸ਼ਿਤ ਯੂਐਸਏ ਵਿੱਚ ਦਫ਼ਤਰੀ ਏਸ਼ੀਅਨ ਡਾਉਨਲੋਡ ਚਾਰਟ 'ਤੇ ਇਹ ਗਾਣਾ ਨੰਬਰ 1 'ਤੇ ਪਹੁੰਚ ਗਿਆ ਸੀ। ਇਸ ਗਾਣੇ ਵਿੱਚ ਉਸ ਨਾਲ ਯੋ ਯੋ ਹਨੀ ਸਿੰਘ ਵੀ ਸੀ। ਜੁਲਾਈ 2011 ਵਿਚ, ਉਸਦੀ ਦੂਜੀ ਪੰਜਾਬੀ ਫ਼ਿਲਮ ਜਿਹਨੇ ਮੇਰਾ ਦਿਲ ਲੁੱਟਿਆ ਰਿਲੀਜ਼ ਹੋਈ। ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੀ ਭੂਮਿਕਾ ਵੀ ਸੀ ਅਤੇ ਫਿਲਮ ਨੇ ਚੰਗਾ ਵਪਾਰ ਕੀਤਾ। ਦੋਸਾਂਝ ਨੇ ਫਿਲਮ ਦੇ ਸਾਉਂਡਟਰੈਕ ਵਿੱਚ ਬਾਰਾਂ ਟਰੈਕਾਂ ਵਿਚੋਂ ਛੇ ਗਾਣਿਆਂ ਨੂੰ ਅਵਾਜ਼ ਦਿੱਤੀ। ਉਸੇ ਸਾਲ ਨਵੰਬਰ ਵਿਚ, ਦਿਲਜੀਤ ਨੇ ਐਲਾਨ ਕੀਤਾ ਕਿ ਉਹ ਆਪਣਾ ਵਿਵਾਦਪੂਰਨ ਐਲਬਮ ਅਰਬਨ ਪੇਂਡੂ ਰਿਲੀਜ਼ ਨਹੀਂ ਕਰੇਗਾ, ਜਿਸ ਵਿੱਚ 15 ਸਾਲ ਗਾਣਾ ਵੀ ਸ਼ਾਮਲ ਸੀ। ਇਹ ਸਿੰਗਲ, ਜੋ ਯੋ ਯੋ ਹਨੀ ਸਿੰਘ ਨਾਲ ਸੀ, ਵਿੱਚ ਕੁਆਰੀਆਂ ਲੜਕੀਆਂ ਦੇ ਵਿਭਿੰਨ ਵਰਤਾਓ ਬਾਰੇ ਅਤੇ ਸ਼ਰਾਬ, ਨਸ਼ੇ ਅਤੇ ਟੈਟੂ ਵਿੱਚ ਉਨ੍ਹਾਂ ਦੀ ਭਰਮਾਰ ਬਾਰੇ ਗੱਲ ਕੀਤੀ।[11] ਉਸ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਸੀ: "ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਮੇਰਾ ਇਰਾਦਾ ਨਹੀਂ ਸੀ। ਮੈਂ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਦਾ ਹਾਂ ਜਿਹੜੇ ਇਸ ਗੀਤ ਦੀ ਉਡੀਕ ਕਰ ਰਹੇ ਸਨ।"[12] ਦੋਸਾਂਝ ਨੇ ਆਪਣੇ 2013 ਦੇ ਹਿੱਟ ਸਿੰਗਲ ਪਰੋਪਰ ਪਟੋਲਾ ਦੇ ਸੰਗੀਤ ਵੀਡੀਓ ਵਿੱਚ ਟਰੈਕ ਅਤੇ ਐਲਬਮਾਂ ਦੀ ਯਾਦ ਦਿਵਾਉਣ ਲਈ ਇੱਕ ਅਰਬਨ ਪੇਂਡੂ ਦੇ ਛਾਪੇ ਵਾਲੀ ਟੀ-ਸ਼ਰਟ ਪਹਿਨੀ ਹੋਈ ਸੀ। ਦੋਸਾਂਝ ਨੇ 2011 ਵਿੱਚ ਕੈਟੀ ਆਈਜ਼, ਧਰਤੀ ਅਤੇ ਚੁਸਤੀਆਂ ਤਿੰਨ ਵੱਖ-ਵੱਖ ਸਿੰਗਲਜ਼ ਜਾਰੀ ਕੀਤੇ। ਡਿਸਕੋਗ੍ਰਾਫੀ
ਫਿਲਮਾਂ ਵਿੱਚ ਗਾਏ ਗੀਤਪੰਜਾਬੀ
ਹਿੰਦੀ
ਫਿਲਮਾਂਪੰਜਾਬੀ
ਹਿੰਦੀ
ਹਵਾਲੇ
|
Portal di Ensiklopedia Dunia