ਅਰਥ ਅਲੰਕਾਰਅਰਥ ਅਲੰਕਾਰ ਅਲੰਕਾਰ (ਸਾਹਿਤ) ਦੀ ਇੱਕ ਕਿਸਮ ਹੈ। ਜਿਹੜੇ ਅਲੰਕਾਰ ਅਰਥਾਂ ਉਤੇ ਨਿਰਭਰ ਹੁੰਦੇ ਹਨ ਉਹ 'ਅਰਥ-ਅਲੰਕਾਰ' (ਅਰਥਾਲੰਕਾਰ) ਹਨ।[1] ਜਦੋਂ ਕਾਵਿ ਵਿਚਲਾ ਚਮਤਕਾਰ ਸ਼ਬਦਾਂ ਦੀ ਬਜਾਇ ਅਰਥਾਂ ਦੇ ਪੱਧਰ 'ਤੇ ਪਿਆ ਹੋਵੇ, ਓਥੇ ਅਰਥ ਅਲੰਕਾਰ ਮੌਜੂਦ ਹੁੰਦਾ ਹੈ। ਅਰਥ ਅਲੰਕਾਰਾਂ ਦੀ ਸੰਖਿਆਅਰਥ ਅਲੰਕਾਰਾਂ ਦੀ ਸੰਖਿਆ ਨੂੰ ਲੈ ਕੇ ਆਚਾਰੀਆਂ ਦੀ ਅਲੱਗ ਅਲੱਗ ਰਾਇ ਹੈ। ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਆਚਾਰੀਆ ਭਰਤਮੁਨੀ ਨੇ ਕੁੱਲ ਅਲੰਕਾਰਾਂ ਦੀ ਸੰਖਿਆ ਚਾਰ (ਉਪਮਾ, ਰੂਪਕ, ਦੀਪਕ, ਯਮਕ) ਮੰਨੀ ਸੀ। ਅਲੰਕਾਰਾਂ ਦੀ ਗਿਣਤੀ ਨੂੰ ਲੈ ਕੇ ਵਿਸਤਾਰ ਸਹਿਤ ਤੇ ਵਿਗਿਆਨਕ ਚਰਚਾ ਛੇਵੀਂ ਸਦੀ ਈ. ਵਿੱਚ ਭਾਮਹ ਦੇ ਗ੍ਰੰਥ ਕਾਵ੍ਯਲੰਕਾਰ (ਕਾਵਿ ਅਲੰਕਾਰ) ਤੋਂ ਸ਼ੁਰੂ ਹੁੰਦੀ ਹੈ। ਭਾਮਹ ਨੇ ਅਰਥ ਅਲੰਕਾਰਾਂ ਦੀ ਸੰਖਿਆ ਛੱਤੀ, ਦੰਡੀ ਨੇ ਪੈਂਤੀ, ਉਦ੍ਭਟ ਨੇ ਸੈਂਤੀ, ਵਾਮਨ ਨੇ ਉਨੱਤੀ, ਰੁਦ੍ਰਟ ਨੇ ਛਪੰਜਾ, ਭੋਜ ਨੇ ਚੌਵੀ, ਮੰਮਟ ਨੇ ਇਕਾਹਟ, ਰੁੱਯਕ ਨੇ ਸਤਾਹਟ, ਵਿਸ਼ਵਨਾਥ ਨੇ ਪਝੰਤਰ ਮੰਨੀ ਹੈ। ਕਿਸਮਾਂ![]() ਅਰਥ ਅਲੰਕਾਰਾਂ ਦੀਆਂ 7 ਕਿਸਮਾਂ ਹਨ, ਜਿਨ੍ਹਾਂ ਨੂੰ ਅੱਗੋਂ ਕਈ ਉਪ-ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ :
ਸਮਾਨਤਾਮੂਲਕ ਅਰਥ ਅਲੰਕਾਰਅਰਥ ਅਲੰਕਾਰਾਂ ਵਿੱਚੋਂ ਸਦ੍ਰਿਸ਼ਤਾਮੂਲਕ (ਦ੍ਰਿਸ਼ ਦੀ ਸਮਾਨਤਾ) ਅਲੰਕਾਰਾਂ ਦੀ ਪ੍ਰਧਾਨਤਾ ਹੈ ਇਨ੍ਹਾਂ ਦੇ ਮੂਲ ਵਿੱਚ ਸਦ੍ਰਿਸ਼ਤਾ ਅਥਵਾ ਸਮਾਨਤਾ ਦਾ ਹੋਣਾ ਜ਼ਰੂਰੀ ਹੈ।[2] ਇਹਨਾਂ ਦੇ ਚਾਰ ਭੇਦ ਅਤੇ ਗਿਣਤੀ ਉਨੱਤੀ ਹੈ :
ਭੇਦ-ਅਭੇਦ ਪ੍ਰਧਾਨਇਸ ਵਿੱਚ ਉਪਮਾ, ਉਪਮੇਯੋਪਮਾ, ਅਨਨਵੈ, ਸਮਰਣ - ਚਾਰ ਅਲੰਕਾਰ ਸ਼ਾਮਿਲ ਹਨ। ਉਪਮਾ ਅਲੰਕਾਰਉਪਮਾ ਸ਼ਬਦ 'ਉੁਪ' ਅਤੇ 'ਮਾ' ਦੇ ਜੋੜ ਨਾਲ ਬਣਿਆ ਹੈ, ਜਿਸਦਾ ਅਰਥ ਹੈ 'ਨੇੜੇ ਰੱਖਕੇ ਵੇਖਣਾ'। ਉਪਮਾ ਅਲੰਕਾਰ ਉਹ ਹੈ ਜਿਥੇ ਇਕ ਵਸਤੂ ਜਾਂ ਵਿਅਕਤੀ ਦੀ ਉਪਮਾ ਕਿਸੇ ਦੂਸਰੀ ਵਸਤੂ ਜਾਂ ਵਿਅਕਤੀ ਨਾਲ ਕਰ ਕੇ ਕਾਵਿ ਵਿੱਚ ਚਮਤਕਾਰ ਪੈਦਾ ਕੀਤਾ ਗਿਆ ਹੋਵੇ। ਉਪਮਾ ਅਲੰਕਾਰ ਵਿੱਚ ਉਪਮਾਨ, ਉਪਮੇਯ, ਸਧਾਰਨ ਧਰਮ ਅਤੇ ਉਪਮਾ ਵਾਚਕ ਸ਼ਬਦ ਇਨ੍ਹਾਂ ਚਾਰਾਂ ਦੀ ਵਰਤੋਂ ਹੁੰਦੀ ਹੈ।[3] ਸੋਹਣਾ ਦੇਸਾਂ ਅੰਦਰ ਦੇਸ ਪੰਜਾਬ ਨੀ ਸਈਓ ਜਿਵੇਂ ਫੁੱਲਾਂ ਅੰਦਰ ਫੁੱਲ ਗੁਲਾਬ ਨੀ ਸਈਓ।[4] ਅਨਨਵੈ ਅਲੰਕਾਰਅਨਨਵੈ ਦਾ ਸ਼ਾਬਦਿਕ ਅਰਥ ਹੈ : ਸੰਬੰਧ ਦੀ ਅਣਹੋਂਦ। ਇੱਕ ਵਾਕ ਵਿੱਚ ਇੱਕ ਹੀ ਵਸਤੂ ਦੇ ਉਪਮਾਨ ਤੇ ਉਮਮੇਯ ਹੋਣ ਤੇ ਅਨਨਵੈ ਅਲੰਕਾਰ ਹੁੰਦਾ ਹੈ।[5] ਜਿੱਥੇ ਉਪਮੇਯ ਨੂੰ ਹੀ ਉਪਮਾਨ ਠਹਿਰਾਇਆ ਜਾਵੇੇ, ਉਥੇ ਅਨਨਵੈ ਅਲੰਕਾਰ ਹੁੰਦਾ ਹੈ। ਉਦਾਹਰਣ:- ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਣ ਆਵੈ।[6] ਆਰੋਪਮੂਲਕ ਅਭੇਦ ਪ੍ਰਧਾਨਇਸ ਵਿੱਚ ਰੂਪਕ, ਪਰਿਣਾਮ, ਸੰਦੇਹ, ਭ੍ਰਾਂਤੀਮਾਨ, ਉੱਲੇਖ,ਅਪਹਨੁਤੀ - ਛੇ ਅਲੰਕਾਰ ਸ਼ਾਮਿਲ ਹਨ। ਰੂਪਕ ਅਲੰਕਾਰਜਿੱਥੇ ਉਪਮਾਨ ਤੇ ਉਪਮੇਯ ਦੇ ਅਭੇਦ ਦਾ ਵਰਣਨ ਕੀਤਾ ਗਿਆ ਹੁੰਦਾ ਹੈ, ਉੱਥੇ ਰੂਪਕ ਅਲੰਕਾਰ ਹੁੰਦਾ ਹੈ।[7] ਭਾਵ ਕਿ ਇਸ ਵਿੱਚ ਉੁਪਮਾ ਵਾਂਗ ਵਾਚਕ ਸ਼ਬਦ ਨਹੀਂ ਹੁੰਦਾ ਜਿਸ ਕਰਕੇ ਉਪਮਾਨ ਤੇ ਉਪਮੇਯ ਇੱਕਰੂਪ ਹੋ ਜਾਂਦੇ ਹਨ। ਉਦਾਹਾਰਣ :- ਅੱਜ ਫੇਰ ਤਾਰੇ ਕਹਿ ਗਏ ਉਮਰਾਂ ਦੇ ਮਹਿਲੀਂ ਅਜੇ ਵੀ ਹੁਸਨਾਂ ਦੇ ਦੀਵੇ ਬਲ ਰਹੇ। (ਅੰਮ੍ਰਿਤਾ ਪ੍ਰੀਤਮ)[8] ਅਪਹਨੁਤੀਅਪਹਨੁਤੀ ਦਾ ਸ਼ਾਬਦਿਕ ਅਰਥ ਹੈ - ਮੁਕਰਨਾ ਜਾਂ ਕਿਸੇ ਗੱਲ (ਸੱਚ) ਨੂੰ ਛੁਪਾਉਣਾ। ਜਿੱਥੇ ਉਪਮੇਯ ਨੂੰ ਝੂਠਾ ਸਿੱਧ ਕਰਕੇ ਉਪਮਾਨ ਦੀ ਸੱਚਾਈ ਨੂੰ ਸਥਾਪਿਤ ਕੀਤਾ ਜਾਂਦਾ ਹੈ ਉਸਨੂੰ ਅਪਹਨੁਤੀ ਅਲੰਕਾਰ ਕਹਿੰਦੇ ਹਨ।[9] ਉਦਾਹਾਰਣ :- ਬਿਜਲੀ ਦੀ ਚਮਕ ਨਹੀਂ, ਖੜਗ ਦਸਮੇਸ਼ ਦੀ।[10] ਅਧਿਅਵਸਾਇਮੂਲਕ ਅਭੇਦ ਪ੍ਰਧਾਨਇਸ ਵਿੱਚ ਉਤਪ੍ਰੇਖਿਆ, ਅਤਿਸ਼ਯੋਕਤੀ - ਦੋ ਅਲੰਕਾਰ ਸ਼ਾਮਿਲ ਹਨ। ਗਮਿਅ ਉਪਮਾ ਮੂਲਕਇਸ ਵਿੱਚ ਤੁਲਿਅਯੋਗਿਤਾ, ਦ੍ਰਿਸ਼ਟਾਂਤ, ਦੀਪਕ, ਆਖੇਪ, ਅਪ੍ਰਸਤੁਤਪ੍ਰਸੰਸਾ, ਵਿਆਜਸਤੁਤੀ, ਨਿਦਰਸ਼ਨਾ, ਪ੍ਰਤਿਵਸਤੂਪਮਾ, ਸਹੋਕਤੀ, ਵਿਅਤੀਰੇਕ, ਵਿਨੋਕਤੀ, ਸਮਾਸੋਕਤੀ, ਪਰਿਕਰ, ਪਕਿਰਾਂਕੁਰ, ਸ਼ਲੇਸ਼, ਅਰਥਾਂਤਰਨਿਆਸ, ਪਰਿਆਇ ਉਕਤੀ - 17 ਅਲੰਕਾਰ ਸ਼ਾਮਿਲ ਹਨ। ਵਿਰੋਧਮੂਲਕ ਅਰਥ ਅਲੰਕਾਰਜਿਹਨਾਂ ਅਲੰਕਾਰਾਂ ਵਿੱਚ ਕਵੀ ਦੇ ਕਥਨ ਵਿੱਚ ਸਿਰਫ਼ ਵਿਰੋਧ ਦਾ ਆਭਾਸ ਹੋਵੇ, ਅਸਲੀ ਵਿਰੋਧ ਨਾ ਹੋਵੇ, ਉਸ ਵਿਰੋਧ ਦੇ ਆਭਾਸ ਕਰਕੇ ਉਕਤੀ 'ਚ ਚਮਤਕਾਰ ਪੈਦਾ ਹੋਣ 'ਤੇ ਵਿਰੋਧ ਮੂਲਕ ਅਲੰਕਾਰ ਹੁੰਦਾ ਹੈ।[11] ਵਿਰੋਧਮੂਲਕ ਅਰਥ ਅਲੰਕਾਰ 11 ਹਨ - ਅਸੰਗਤੀ, ਵਿਸ਼ਮ, ਵਿਭਾਵਨਾ, ਵਿਰੋਧ, ਅਨਿਓਅਨਿਅ, ਵਿਆਘਾਤ, ਵਿਸ਼ੇਸ਼, ਵਿਸ਼ੇਸ਼ ਉਕਤੀ, ਅਧਿਕ, ਵਿਚਿਤ੍ਰ, ਸਮ। ਅਸੰਗਤੀਅਸੰਗਤੀ ਦਾ ਸ਼ਾਬਦਿਕ ਅਰਥ ਹੈ - ਸੰਗਤੀ ਦੀ ਅਣਹੋਂਦ ਜਾਂ ਬੇਮੇਲ। ਜਿੱਥੇ ਕਾਰਣ, ਕਾਰਜ ਰੂਪ - ਦੋ ਧਰਮਾਂ ਬਹੁਤ ਵੱਖੋ-ਵੱਖਰੇ ਥਾਂਵਾਂ ਵਿੱਚ ਇਕੱਠਿਆਂ ਰਹਿਣ ਦਾ ਵਰਣਨ ਕੀਤਾ ਜਾਂਦਾ ਹੈ, ਓਥੇ ਅਸੰਗਤੀ ਅਲੰਕਾਰ ਹੁੰਦਾ ਹੈ।[12] ਉਦਾਹਾਰਣ :- ਅੱਖ ਮੇਰੇ ਯਾਰ ਦੀ ਦੁਖੇ, ਲਾਲੀ ਮੇਰੀਆਂ ਅੱਖਾਂ ਵਿੱਚ ਰੜਕੇ। (ਲੋਕ ਗੀਤ)[13] ਵਿਸ਼ਮਜਿੱਥੇ ਬੇਮੇਲ ਘਟਨਾਵਾਂ ਦਾ ਇਕੋ ਥਾਂ ਵਰਣਨ ਹੋਵੇ, ਉੱਥੇ ਵਿਸ਼ਮ ਅਲੰਕਾਰ ਹੁੰਦਾ ਹੈ।[14] ਇਸ ਵਿੱਚ ਦੋ ਵਸਤੂਆਂ ਦੀ ਅਤਿਅੰਤ ਵੱਖਰਤਾ ਹੋਣ ਦੇ ਕਾਰਣ ਉਹਨਾਂ ਵਿੱਚ ਸੰਬੰਧ ਨਹੀਂ ਬਣ ਪਾਉਂਦਾ। ਹਮ ਨੀਵੀ ਪ੍ਰਭ ਅਤਿ ਊਚਾ, ਕਿਉ ਕਰ ਮਿਲਿਆ ਜਾਏ ਰਾਮ ?[15] ਲੜੀਬੰਧਮੂਲਕ ਅਰਥ ਅਲੰਕਾਰਲੜੀਬੰਧਮੂਲਕ ਅਲੰਕਾਰਾਂ ਨੂੰ ਸ਼੍ਰਿੰਖਲਾਮੂਲਕ ਅਲੰਕਾਰ ਵੀ ਕਿਹਾ ਜਾਂਦਾ ਹੈ। ਸ਼੍ਰਿੰਖਲਾਮੂਲਕ ਅਲੰਕਾਰਾਂ ਦੇ ਮੂਲ ਵਿੱਚ ਪਦਾਂ ਜਾਂ ਵਾਕਾਂ ਦੀ ਲੜੀ (ਸੰਗਲੀ ਜਿਹੀ) ਬਣੀ ਰਹਿੰਦੀ ਹੈ। ਇਹ ਵਾਕ ਜਾਂ ਪਦ ਕੜੀਆਂ ਵਾਂਗ ਜੁੜੇ ਰਹਿੰਦੇ ਹਨ ਜਿਨ੍ਹਾਂ ਕਰਕੇ ਕਵੀ ਦੀ ਉਕਤੀ ਵਿੱਚ ਚਮਤਕਾਰ ਪੈਦਾ ਹੁੰਦਾ ਹੈ।[16] ਇਸੇ ਕਾਰਣ ਇਹਨਾਂ ਨੂੰ ਲੜੀਬੰਧਮੂਲਕ ਅਲੰਕਾਰ ਕਿਹਾ ਜਾਂਦਾ ਹੈ। ਇਹਨਾਂ ਦੀ ਗਿਣਤੀ ਤਿੰਨ ਹੈ : ਕਾਰਣਮਾਲਾ, ਏਕਾਵਲੀ ਅਤੇ ਮਾਲਾ ਦੀਪਕ। ਕਾਰਣਮਾਲਾਕਾਰਣਮਾਲਾ ਦਾ ਸ਼ਾਬਦਿਕ ਅਰਥ ਹੈ - ਕਾਰਣਾਂ ਦਾ ਸਮੂਹ। ਜਿੱਥੇ ਅਗਲੇ ਅਗਲੇ ਅਰਥ ਦੇ ਲਈ ਪਹਿਲੇ ਪਹਿਲੇ ਅਰਥ ਕਾਰਣ ਵਜੋਂ ਵਰਣਨ ਕੀਤੇ ਗਏ ਹੋਣ ਉੱਥੇ ਕਾਰਣਮਾਲਾ ਅਲੰਕਾਰ ਹੁੰਦਾ ਹੈ।[17] ਉਦਾਹਾਰਣ :- ਸੁਨਿਆ ਮੰਨਿਆ ਮਨਿ ਕੀਤਾ ਭਾਉ ਅੰਤਰਗਤਿ ਤੀਰਥ ਮਲਿ ਨਾਉ।[18] ਏਕਾਵਲੀਜਿੱਥੇ ਪਹਿਲੀ ਤੋਂ ਪਹਿਲੀ ਵਸਤੂ ਦੇ ਪ੍ਰਤੀ ਬਾਅਦ ਤੋਂ ਬਾਅਦ ਦੀ ਵਸਤੂ ਵਿਸ਼ੇਸ਼ਣ ਰੂਪ ਵਿੱਚ ਰੱਖੀ ਜਾਂਦੀ ਹੈ ਜਾਂ ਨਿਖੇਧੀ ਕੀਤੀ ਜਾਂਦੀ ਹੈ ਉੱਥੇ ਏਕਾਵਲੀ ਅਲੰਕਾਰ ਹੁੰਦਾ ਹੈ।[19] ਉਦਾਹਾਰਣ :- ਮਨੁੱਖ ਵਹੀ ਜੋ ਹੋ ਗੁਣੀ, ਗੁਣੀ ਜੋ ਕੋਬਿਦ ਰੂਪ। ਕੋਬਿਦ ਜੋ ਕਵੀ ਪਦ ਲਹੈ, ਕਵੀ ਜੋ ਉਕਤੀ ਅਨੂਪ।।[20] ਤਰਕਨਿਆਇਮੂਲਕ ਅਰਥ ਅਲੰਕਾਰਜਿਹਨਾਂ ਅਲੰਕਾਰਾਂ ਵਿੱਚ ਕਿਸੇ ਤਰਕ ਜਾਂ ਯੁਕਤੀ ਦੁਆਰਾ ਕਵੀ-ਕਥਨ 'ਚ ਚਮਤਕਾਰ ਪੈਦਾ ਹੁੰਦਾ ਹੈ, ਉਹ ਤਰਕਨਿਆਇਮੂਲਕ ਅਲੰਕਾਰ ਹਨ।[21] ਮੰਮਟ ਨੇ ਦੋ ਤਰਕਨਿਆਇਮੂਲਕ ਅਲੰਕਾਰ ਮੰਨੇ ਹਨ : ਕਾਵਿਲਿੰਗ ਅਤੇ ਅਨੁਮਾਨ। ਕਾਵਿਲਿੰਗਕਾਵਿਲਿੰਗ ਦਾ ਸ਼ਾਬਦਿਕ ਅਰਥ ਹੈ ਕਾਵਿ ਦਾ ਕਾਰਨ। ਜਿੱਥੇ ਵਾਕ ਦੇ ਅਰਥ ਜਾਂ ਪਦ ਦੇ ਅਰਥ ਦੇ ਰੂਪ ਵਿੱਚ ਹੇਤੂ ਨੂੰ ਕਿਹਾ ਜਾਂਦਾ ਹੈ ਉੱਥੇ ਕਾਵਿਲਿੰਗ ਅਲੰਕਾਰ ਹੁੰਦਾ ਹੈ।[22] ਉਦਾਹਰਣ :- ਥਾਪਿਆ ਨ ਜਾਇ ਕੀਤਾ ਨ ਹੋਇ ਆਪੇ ਆਪਿ ਨਿਰੰਜਣ ਸੋਇ।[23] ਵਾਕਨਿਆਇਮੂਲਕ ਅਰਥ ਅਲੰਕਾਰਜਿਹੜੇ ਅਲੰਕਾਰਾਂ 'ਚ ਕਿਸੇ ਨਿਆਇਪਰਕ ਵਾਕ ਦੁਆਰਾ ਕਵੀ-ਕਥਨ 'ਚ ਚਮਤਕਾਰ ਪੈਦਾ ਹੁੰਦਾ ਹੈ, ਓੁਹ ਵਾਕਨਿਆਇਮੂਲਕ ਅਲੰਕਾਰ ਹੁੰਦੇ ਹਨ। ਇਹੋ ਨਿਆਇ ਵਾਲਾ ਵਾਕ ਚਮਤਕਾਰ ਦਾ ਆਸਰਾ ਹੁੰਦਾ ਹੈ।[24] ਇਹ ਗਿਣਤੀ ਵਿੱਚ ਅੱਠ ਹੁੰਦੇ ਹਨ - ਸੁਮੁੱਚੈ, ਪਰਿਸੰਖਿਆ, ਪਰਿਵ੍ਰਿੱਤੀ, ਯਥਾਸੰਖਿਅ, ਪਰਿਆਇ, ਅਰਥਾਪੱਤੀ, ਵਿਕਲਪ ਅਤੇ ਸਮਾਧੀ। ਯਥਾਸੰਖਿਅਯਥਾਸੰਖਿਅ ਦਾ ਸ਼ਾਬਦਿਕ ਅਰਥ ਹੈ : ਉਸੇ ਤਰ੍ਹਾਂ ਦਾ ਜਿਹੋ ਜਿਹੀ ਸੰਖਿਆ ਹੈ ਜਾਂ ਉਸੇ ਲੜੀ ਅਨੁਸਾਰ। ਜਿੱਥੇ ਪਹਿਲਾਂ ਆਏ ਪਦਾਰਥ ਦਾ ਸੰਬੰਧ ਬਾਅਦ ਵਿੱਚ ਆਉਣ ਵਾਲੇ ਪਦਾਰਥ ਦੇ ਨਾਲ ਉਸੇ ਲੜੀ ਅਨੁਸਾਰ ਵਰਣਨ ਕੀਤਾ ਜਾਵੇ, ਉੱਥੇ ਯਥਾਸੰਖਯ ਅਲੰਕਾਰ ਹੁੰਦਾ ਹੈ। ਇਸ ਵਿੱਚ ਪਹਿਲਾਂ ਕੁਝ ਵਸਤੂਆਂ ਦਾ ਵਰਣਨ ਹੁੰਦਾ ਹੈ, ਉਸ ਤੋਂ ਬਾਅਦ ਉਹਨਾਂ ਦੇ ਗੁਣਾਂ ਤੇ ਕ੍ਰਿਆਵਾਂ ਦਾ ਵਰਣਨ ਕੀਤਾ ਜਾਂਦਾ ਹੈ।[25] ਉਦਾਹਰਣ :- ਗੁਰੁ ਈਸਰ ਗੁਰੁ ਗੋਰਖ ਬਰਮਾ ਗੁਰੁ ਪਾਰਬਤੀ ਮਾਈ।[26] ਲੋਕਨਿਆਇਮੂਲਕ ਅਰਥ ਅਲੰਕਾਰਇਹਨਾਂ ਅਲੰਕਾਰਾਂ 'ਚ ਲੋਕ ਪ੍ਰਸਿੱਧ ਨਿਆਇਆਂ ਦੁਆਰਾ ਪੁਸ਼ਟ ਅਰਥ ਦਾ ਚਮਤਕਾਰ ਵਿਦਮਾਨ ਰਹਿੰਦਾ ਹੈ।[27] ਇਹਨਾਂ ਦੀ ਗਿਣਤੀ ਸੱਤ ਹੈ - ਅਤਦਗੁਣ, ਸਾਮਾਨਿਅ, ਤਦਗੁਣ, ਪ੍ਰਤੀਪ, ਪ੍ਰਤਿਅਨੀਕ, ਮੀਲਿਤ, ਉੱਤਰ। ਮੀਲਿਤ:-ਮੀਲਿਤ ਦਾ ਸ਼ਾਬਦਿਕ ਅਰਥ ਹੈ ਛੁਪਾ ਲੈਣਾ, ਮਿਲ ਜਾਣਾ, ਸ਼ਾਮਿਲ ਹੋ ਜਾਣਾ। ਜਿੱਥੇ ਆਪਣੇ ਸੁਭੌਕੀ ਜਾਂ ਵਿਸ਼ੇਸ਼ ਕਾਰਣ ਰਾਹੀਂ ਉਤਪੰਨ ਕਿਸੇ ਸਧਾਰਨ ਚਿੰਨ੍ਹ ਰਾਹੀਂ ਇੱਕ ਵਸਤੂ ਦੂਜੀ ਵਸਤੂ ਰਾਹੀਂ ਲੁਕਾ ਦਿੱਤੀ ਜਾਂਦੀ ਹੈ ਉੱਥੇ ਮੀਲਿਤ ਅਲੰਕਾਰ ਹੁੰਦਾ ਹੈ।[28] ਉਦਾਹਰਣ :- ਜਿਉਂ ਜਲ ਮਹਿ ਜਲ ਆਇ ਖਟਾਨਾ, ਤਿਉ ਜੋਤੀ ਸੰਗਿ ਜੋਤਿ ਸਮਾਨਾ।[29] ਗੂੜ੍ਹ-ਅਰਥਪ੍ਰਤੀਤੀਮੂਲਕ ਅਰਥ ਅਲੰਕਾਰਇਹਨਾਂ ਅਲੰਕਾਰਾਂ ਵਿੱਚ ਕਵੀ ਦਾ ਮੰਤਵ ਵਾਚਯਾਰਥ ਦੀ ਅਪੇਖਿਆ ਵਿਅੰਗਾਰਥ ਦੀ ਅਭਿਵਿਅਕਤੀ ਹੁੰਦਾ ਹੈ ਅਤੇ ਚਮਤਕਾਰ ਵੀ ਵਿਅੰਗਾਰਥ 'ਚ ਰਹਿੰਦਾ ਹੈ।[30] ਇਹਨਾਂ ਦੀ ਗਿਣਤੀ ਸੱਤ ਹੈ - ਸੂਖਮ, ਵਿਆਜੋਕਤੀ, ਵਕ੍ਰੋਕਤੀ, ਸੁਭਾਵੋਕਤੀ, ਭਾਵਿਕ, ਸੰਸ਼ਿਟੀ, ਸੰਕਰ। ਵਿਆਜੋਕਤੀਵਿਆਜੋਕਤੀ ਦਾ ਅਰਥ ਹੈ ਵਿਆਜ (ਬਹਾਨਾ) + ਉਕਤ (ਵਰਣਨ) ਭਾਵ ਬਹਾਨੇ ਭਰਿਆ ਵਰਣਨ। ਜਿੱਥੇ ਪ੍ਰਗਟ ਹੋਏ ਵਸਤੂ ਦੇ ਸਰੂਪ ਨੂੰ ਬਹਾਨੇ ਨਾਲ ਲੁਕਾਉਣ ਦਾ ਵਰਣਨ ਕੀਤਾ ਜਾਂਦਾ ਹੈ ਉੱਥੇ ਵਿਆਜੋਕਤੀ ਅਲੰਕਾਰ ਹੁੰਦਾ ਹੈ।[31] ਉਦਾਹਾਰਣ :- ਸਾਵੰਤ ਨ੍ਰਿਪ ਤੁਵ ਤ੍ਰਾਸ ਅਰਿ, ਫਿਰਤ ਪਹਾਰ ਪਹਾਰ। ਬਿਨ ਪੂਛੇ ਲਾਗਤ ਕਰਨ, ਖੇਲਨ ਆਏ ਸ਼ਿਕਾਰ।[32] ਹਵਾਲੇ
|
Portal di Ensiklopedia Dunia