ਅਲੰਕਾਰ (ਸਾਹਿਤ)

ਅਲੰਕਾਰ ਇੱਕ ਭਾਰਤੀ ਸਿਧਾਂਤ ਹੈ ਜਿਸ ਦੀ ਵਰਤੋਂ ਕਾਵਿ ਦੀ ਬਾਹਰੀ ਸੁੰਦਰਤਾ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਸਿਧਾਂਤ ਨੂੰ ਪ੍ਰਾਚੀਨ ਸਿਧਾਂਤ ਮੰਨਿਆ ਜਾਂਦਾ ਹੈ ਜਿਸ ਨੂੰ ਘੜਨ ਵਾਲਾ ਸਿਧਾਂਤਕਾਰ ਆਨੰਦ ਵਰਧਨ ਹੈ। ਆਨੰਦ ਵਰਧਨ ਨੇ "ਅਲੰਕਾਰ" ਨੂੰ ਕਾਵਿ ਦੀ ਆਤਮਾ ਕਿਹਾ ਹੈ ਜੋ ਕਾਵਿ ਦੀ ਸ਼ੋਭਾ ਵਧਾਉਂਦੀ ਹੈ।[1] ਅਲੰਕਾਰ ਸ਼ਬਦ ਦੀ ਉਤਪੱਤੀ ਸੰਸਕ੍ਰਿਤ ਸ਼ਬਦ "ਅਲੰ" ਤੋਂ ਹੋਈ ਜਿਸ ਤੋਂ ਭਾਵ ਗਹਿਣਾ ਹੈ। ਅਲੰਕਾਰ ਕਵਿਤਾ ਦੇ ਗਹਿਣੇ ਹਨ ਜੋ ਦੇ ਸਾਜ-ਸ਼ਿੰਗਾਰ ਬਣਦੇ ਹਨ। ਅਲੰਕਾਰ ਦੀ ਕਈ ਉਦਾਹਰਣ ਰਿਗਵੇਦ ਵਿੱਚ ਵੀ ਮਿਲਦੀ ਹੈ। ਅਲੰਕਾਰਾਂ ਨੂੰ ਔਰਤ ਦੇ ਗਹਿਣਿਆਂ ਦੀ ਸੰਗਿਆ ਦਿੱਤੀ ਗਈ ਹੈ ਕਿਉਂਕਿ ਭਾਰਤ ਵਿੱਚ ਗਹਿਣਿਆਂ ਨਾਲ ਸਜੀ ਔਰਤ ਨੂੰ ਖ਼ੁਬਸੂਰਤ ਮੰਨਿਆ ਜਾਂਦਾ ਹੈ।

ਪਰਿਭਾਸ਼ਾ

  • ਅਲੰਕਾਰ ਦੀ ਸੰਸਕ੍ਰਿਤ ਪਰਿਭਾਸ਼ਾ ਹੈ: "ਅਲੰਕਰੋਤੀ ਇਤੀ ਅਲੰਕਾਰ" ਭਾਵ ਜੋ ਅਲੰਕ੍ਰਿਤ ਕਰਦਾ ਹੈ ਉਹ ਹੀ ਅਲੰਕਾਰ ਹੈ।
  • ਦੰਡੀ ਅਨੁਸਾਰ, "ਕਾਵਿ ਦੀ ਸ਼ੋਭਾ ਵਧਾਉਣ ਵਾਲੇ ਤੱਤ ਨੂੰ ਅਲੰਕਾਰ ਕਿਹਾ ਜਾਂਦਾ ਹੈ।"
  • ਵਿਸ਼ਵਨਾਥ ਅਨੁਸਾਰ, "ਜਿਹੜੇ ਸ਼ਬਦ ਤੇ ਅਰਥ ਦੇ ਅਸਥਿਰ ਧਰਮ ਅਤੇ ਸ਼ੋਭਾ ਵਧਾਉਣ ਵਾਲੇ ਹਨ ਅਤੇ ਰਸ, ਭਾਵ ਦਾ ਉਪਕਾਰ ਕਰਨ ਵਾਲੇ ਅੰਗ ਹਨ ਉਹ ਹ-ਹਮੇਲਾਂ ਵਾਂਗ ਅਲੰਕਾਰ ਹਨ।"[1]

ਕਿਸਮਾਂ

ਭਾਰਤੀ ਅਲੰਕਾਰ ਸ਼ਾਸਤਰੀਆਂ ਦੁਆਰਾ ਤਿੰਨ ਪ੍ਰਕਾਰ ਦੇ ਅਲੰਕਾਰ ਦੱਸੇ ਗਏ ਹਨ ਜਿਹਨਾਂ ਵਿੱਚ ਵੱਖਰੇ - ਵੱਖਰੇ ਅਲੰਕਾਰਾਂ ਨੂੰ ਰੱਖਿਆ ਜਾਂਦਾ ਹੈ:-

ਹਵਾਲੇ

  1. 1.0 1.1 ਡਾ. ਪ੍ਰੇਮ ਪ੍ਰਕਾਸ਼ ਸਿੰਘ (ਧਾਲੀਵਾਲ) (2010). "ਭਾਰਤੀ ਕਾਵਿ ਸ਼ਾਸਤਰ". ਮਦਾਨ ਪਬਲੀਕੇਸ਼ਨ, ਪਟਿਆਲਾ. p. 122. {{cite web}}: |access-date= requires |url= (help); Missing or empty |url= (help)
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya