ਅਵੈਂਜਰਜ਼: ਇਨਫ਼ਿਨਿਟੀ ਵੌਰ
ਅਵੈਂਜਰਜ਼: ਇਨਫਿਨਿਟੀ ਵਾਰ ਮਾਰਵਲ ਕੌਮਿਕਸ 'ਤੇ ਅਧਾਰਿਤ 2018 ਦੀ ਇੱਕ ਅਮਰੀਕੀ ਸੁਪਰਹੀਰੋ ਫਿਲਮ ਹੈ ਜੋ ਮਾਰਵਲ ਸਟੂਡੀਓਜ਼ ਦੁਆਰਾ ਸਿਰਜੀ ਅਤੇ ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼ ਵਲੋਂ ਵੰਡੀ ਗਈ ਹੈ। ਇਹ 2012 ਦੀ ਦ ਅਵੈਂਜਰਜ਼ ਅਤੇ 2015 ਦੀ ਅਵੈਂਜਰਜ਼: ਏਜ ਆਫ ਅਲਟਰਾਨ ਦਾ ਅਗਲਾ ਭਾਗ ਹੈ ਅਤੇ ਮਾਰਵਲ ਸਿਨੇਮੈਟਿਕ ਯੂਨੀਵਰਸ (ਐਮਸੀਯੂ) ਦੀ 19ਵੀਂ ਫਿਲਮ ਹੈ। ਫਿਲਮ ਦਾ ਨਿਰਦੇਸ਼ਨ ਐਂਥਨੀ ਅਤੇ ਜੋਅ ਰੂਸੋ ਨੇ ਕੀਤਾ ਸੀ, ਜਿਸ ਨੂੰ ਕ੍ਰਿਸਟੋਫਰ ਮਾਰਕਸ ਅਤੇ ਸਟੀਫਨ ਮੈਕਫੀਲੀ ਨੇ ਲਿਖਿਆ ਸੀ। ਫਿਲਮ ਦੇ ਮੁੱਖ ਸਿਤਾਰੇ ਰੌਬਰਟ ਡਾਓਨੀ ਜੂਨੀਅਰ, ਕ੍ਰਿਸ ਹੈਮਸਵਰਥ, ਮਾਰਕ ਰਫ਼ਲੋ, ਕ੍ਰਿਸ ਐਵੰਜ਼, ਸਕਾਰਲੈਟ ਜੋਹਾਨਸਨ, ਬੈਨੇਡਿਕਟ ਕੰਬਰਬੈਚ, ਡੌਨ ਚੈਡਲ, ਟੌਮ ਹਾਲੈਂਡ, ਚੈਡਵਿਕ ਬੋਸਮੈਨ, ਪਾਲ ਬੈੱਟਨੀ, ਐਲਿਜ਼ਾਬੈਥ ਓਲਸੇਨ, ਐਂਥਨੀ ਮੈਕੀ, ਸੇਬੇਸਟੀਅਨ ਸਟੈਨ, ਡੇਨੈ ਗੁਰੀਰਾ, ਲੇਟੀਆ ਰਾਈਟ, ਡੇਵ ਬੈਟੀਆ ਜ਼ੋ ਸਾਲਦਾਨਾ, ਜੋਸ਼ ਬਰੋਲਿਨ, ਅਤੇ ਕ੍ਰਿਸ ਪ੍ਰੌਟ ਹਨ। ਫਿਲਮ ਵਿਚ, ਅਵੈਂਜਰਜ਼ ਅਤੇ ਗਾਰਡੀਅਨਜ਼ ਆਫ਼ ਦ ਗਲੈਕਸੀ ਥੈਨੋਸ ਨੂੰ ਛੇ ਇਨਫਿਨਿਟੀ ਸਟੋਨ ਇਕੱਠੇ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਉਹ ਅੱਧੇ ਬ੍ਰਹਿਮੰਡ ਨੂੰ ਮਾਰਨ ਦੀ ਸਾਜ਼ਿਸ਼ ਵਿੱਚ ਹੁੰਦਾ ਹੈ। ਅਵੈਂਜਰਜ਼: ਇਨਫਿਨਿਟੀ ਵਾਰ 23 ਅਪ੍ਰੈਲ, 2018 ਨੂੰ ਲੌਸ ਐਂਜਲਸ ਵਿੱਚ ਪ੍ਰੀਮੀਅਰ ਹੋਈ ਸੀ, ਅਤੇ 27 ਅਪ੍ਰੈਲ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ) ਦੇ ਫੇਜ਼ 3 ਦੇ ਹਿੱਸੇ ਵੱਜੋਂ ਜਾਰੀ ਕੀਤੀ ਗਈ ਸੀ। ਇਹ ਫਿਲਮ ਦੁਨੀਆ ਦੀ ਚੌਥੀ ਅਤੇ ਸੂਪਰਹੀਰੋ ਕਿਸਮ ਦੀ ਪਹਿਲੀ ਫਿਲਮ ਸੀ ਜਿਸ ਨੇ ਕੌਮਾਂਤਰੀ ਪੱਧਰ ਤੇ 2 ਬਿਲੀਅਨ ਅਮਰੀਕੀ ਡਾਲਰਾਂ ਤੋਂ ਵੱਧ ਦੀ ਕਮਾਈ ਕੀਤੀ। ਇਸਦਾ ਅਗਲਾ ਭਾਗ, ਅਵੈਂਜਰਜ਼: ਐਂਡਗੇਮ, ਅਪ੍ਰੈਲ 2019 ਵਿੱਚ ਜਾਰੀ ਕੀਤਾ ਗਿਆ ਸੀ। ਸਾਰਜ਼ੈਂਡਾਰ ਗ੍ਰਹਿ ਤੋਂ ਪਾਵਰ ਸਟੋਨ (ਛੇ ਇਨਫਿਨਿਟੀ ਸਟੋਨਾਂ ਵਿੱਚੋਂ ਇੱਕ) ਪ੍ਰਾਪਤ ਕਰਨ ਤੋਂ ਬਾਅਦ, ਥੈਨੋਸ ਅਤੇ ਉਸਦੇ ਨਾਲਦੇ: ਇਬੋਨੀ ਮੌਅ, ਕਲ ਔਬਲਿਡੀਅਨ, ਪ੍ਰੌਕਸਿਮਾ ਮਿਡਨਾਈਟ, ਅਤੇ ਕੌਰਵਸ ਗਲੇਵ ਨੂੰ ਉਸ ਜਹਾਜ਼ ਦਾ ਪਤਾ ਲੱਗ ਜਾਂਦਾ ਹੈ ਜਿਸ ਵਿੱਚ ਐਸਗਾਰਡ ਦੇ ਬਚੇ ਹੋਏ ਲੋਕਾਂ ਨੂੰ ਲਿਜਾਇਆ ਜਾਂਦਾ ਪਿਆ ਹੁੰਦਾ ਹੈ। ਥੌਰ ਦਾ ਮੰਦਾ ਹਾਲ ਕਰਨ ਤੋਂ ਬਾਅਦ , ਥੈਨੋਸ ਟੈੱਸਰੈਕਟ ਵਿੱਚੋਂ ਸਪੇਸ ਸਟੋਨ ਕੱਢ ਲੈਂਦਾ ਹੈ, ਹਲਕ ਦੀ ਕੁੱਟਮਾਰ ਕਰਦਾ ਹੈ, ਅਤੇ ਲੋਕੀ ਨੂੰ ਮਾਰ ਦਿੰਦਾ ਹੈ। ਥੈਨੋਸ ਇਸ ਦੇ ਨਾਲ-ਨਾਲ ਹੇਇਮਡਾਲ ਨੂੰ ਵੀ ਮਾਰ ਦਿੰਦਾ ਹੈ ਉਹ ਬਾਈਫ੍ਰੌਸਟ ਦੀ ਮਦਦ ਨਾਲ ਹਲਕ ਨੂੰ ਧਰਤੀ 'ਤੇ ਭੇਜ ਦਿੰਦਾ ਹੈ। ਥੈਨੋਸ ਜਹਾਜ਼ ਨੂੰ ਤਬਾਹ ਕਰ ਦਿੰਦਾ ਹੈ ਅਤੇ ਉੱਥੋਂ ਚਲਿਆ ਜਾਂਦਾ ਹੈ। ਹਲਕ ਨਿਊ ਯਾਰਕ ਸ਼ਹਿਰ ਦੇ ਸੈਂਕਟੰਮ ਸੈਂਕਟੋਰਮ ਵਿੱਚ ਆ ਕੇ ਡਿੱਗਦਾ ਹੈ, ਅਤੇ ਬਰੂਸ ਬੈਨਰ ਦੇ ਰੂਪ ਮੁੜ ਆਉਂਦਾ ਹੈ। ਉਹ ਸਟੀਫਨ ਸਟਰੇਂਜ ਅਤੇ ਵੌਂਗ ਨੂੰ ਥੈਨੋਸ ਦੇ ਬ੍ਰਹਿਮੰਡ ਦੀ ਅੰਧੀ ਅਬਾਦੀ ਮਾਰਨ ਦੇ ਪਲਾਨ ਬਾਰੇ ਚੇਤਾਵਨੀ ਦਿੰਦਾ ਹੈ ਅਤੇ ਉਹ ਟੋਨੀ ਸਟਾਰਕ ਨੂੰ ਆਪਣੇ ਵਿੱਚ ਸ਼ਾਮਲ ਕਰ ਲੈਂਦੇ ਹਨ। ਮੌਅ ਅਤੇ ਔਬਸਿਡੀਅਨ ਸਟਰੇਂਜ ਤੋਂ ਟਾਇਮ ਸਟੋਨ ਲੈਣ ਲਈ ਆਉਂਦੇ ਹਨ, ਜਿਸ ਬਾਰੇ ਪੀਟਰ ਪਾਰਕਰ ਨੂੰ ਪਤਾ ਲੱਗ ਜਾਂਦਾ ਹੈ। ਮੌਅ ਡਾਕਟਰ ਸਟਰੇਂਜ ਦੇ ਇੱਕ ਮੰਤਰ ਕਰਕੇ ਟਾਇਮ ਹਟੋਨ ਲੈਣ ਵਿੱਚ ਸਫ਼ਲ ਨਹੀਂ ਹੁੰਦਾ ਜਿਸ ਕਾਰਣ ਉਹ ਉਸ ਨੂੰ ਬੰਦੀ ਬਣਾ ਲੈਂਦਾ ਹੈ। ਸਟਾਰਕ ਅਤੇ ਪੀਟਰ ਲੁਕ ਕੇ ਮੌਅ ਦੇ ਜਹਾਜ਼ ਵਿੱਚ ਚੜ੍ਹ ਜਾਂਦੇ ਹਨ ਅਤੇ ਵੌਂਗ ਸੈਂਕਟੰਮ ਦੀ ਸੁਰੱਖਿਆ ਲਈ ਧਰਤੀ 'ਤੇ ਹੀ ਰਹਿੰਦਾ ਹੈ। ਗਾਰਡੀਅਨਜ਼ ਔਫ ਦ ਗਲੈਕਸੀ ਨੂੰ ਉਸ ਐਸਗਾਰਡੀਅਨ ਜਹਾਜ਼ ਦੇ ਤਬਾਹ ਹੋਣ ਬਾਰੇ ਪਤਾ ਲੱਗਦਾ ਹੈ ਅਤੇ ਉਹ ਥੌਰ ਨੂੰ ਉੱਥੋਂ ਬਚਾਅ ਲੈਂਦੇ ਹਨ। ਥੌਰ ਅੰਦਾਜ਼ਾ ਲਗਾਉਂਦਾ ਹੈ ਕਿ ਥੈਨੋਸ ਹੁਣ ਰਿਐਲਿਟੀ ਸਟੋਨ ਲੈਣ ਜਾਵੇਗਾ, ਜਿਹੜਾ ਕਿ ਨੋਵੇਅਰ ਵਿਖੇ ਟੈਨੇਲੀਰ ਟਿਵਾਨ ਕੋਲ ਹੁੰਦਾ ਹੈ। ਉਹ ਰੌਕਿਟ ਅਤੇ ਗਰੂਟ ਨਾਲ ਨਿਡਾਵਿਲੀਅਰ ਵਿਖੇ ਜਾਂਦਾ ਹੈ ਤਾਂ ਕਿ ਉਹ ਉੱਥੇ ਦੇ ਰਾਜੇ ਈਟਰੀ ਦੀ ਮਦਦ ਨਾਲ ਸਟੌਰਮਬਰੇਕਰ, ਇੱਕ ਕੁਹਾੜਾ ਬਣਾ ਸਕੇ। ਪੀਟਰ ਕੁਇਲ, ਗਮੋਰਾ, ਡਰੈਕਸ, ਮੈਂਟਿਸ ਨੋਵੇਅਰ ਜਾਂਦੇ ਹਨ, ਅਤੇ ਉਨ੍ਹਾਂ ਨੂੰ ਉੱਥੇ ਥੈਨੋਸ ਮਿਲਦਾ ਹੈ ਜਿਸ ਨੇਂ ਰਿਐਲਿਟੀ ਸਟੋਨ ਪ੍ਰਾਪਤ ਕਰ ਲਿਆ ਹੈ। ਥੈਨੋਸ ਗਮੋਰਾ ਨੂੰ ਅਗਵਾ ਕਰ ਲੈਂਦਾ ਹੈ, ਜੋ ਉਸ ਨੂੰ ਸੋਲ ਸਟੋਨ ਦਾ ਪਤਾ ਦੱਸ ਦਿੰਦੀ ਹੈ ਤਾਂ ਕਿ ਉਹ ਨੈਬਿਊਲਾ ਨੂੰ ਬਚਾਅ ਸਕੇ। ਵੌਰਮਿਰ 'ਤੇ ਸੋਲ ਸਟੋਨ ਦਾ ਪਹਿਰੇਦਾਰ, ਰੈੱਡ ਸਕੱਲ, ਥੈਨੋਸ ਨੂੰ ਦੱਸਦਾ ਹੈ ਕਿ ਉਹ ਸਟੋਨ ਤਾਂ ਹੀ ਪ੍ਰਾਪਤ ਕਰ ਸਕਦਾ ਹੈ ਜੇਕਰ ਉਹ ਆਪਣੀ ਸਭ ਤੋਂ ਅਜ਼ੀਜ਼ ਚੀਜ਼ ਕੁਰਬਾਨ ਕਰੇ। ਥੈਨੋਸ ਗਮੋਰਾ ਦੀ ਕੁਰਬਾਨੀ ਦੇ ਕੇ, ਸਟੋਨ ਪ੍ਰਾਪਤ ਕਰ ਲੈਂਦਾ ਹੈ। ਈਡਨਬਰਗ੍ਹ ਵਿਖੇ, ਮਿੱਡਨਾਈਟ ਅਤੇ ਗਲੇਵ ਵੌਂਡਾ ਮੈਕਸੀਮੌਫ ਅਤੇ ਵਿਜ਼ਨ 'ਤੇ ਹੱਲਾ ਬੋਲ ਦਿੰਦੇ ਹਨ ਤਾਂ ਕਿ ਉਹ ਵਿਜ਼ਨ ਦੇ ਮੱਥੇ ਵਿੱਚੋਂ ਮਾਇੰਡ ਸਟੋਨ ਕੱਢਕੇ ਹਥਿਆ ਸਕਣ। ਸਟੀਵ ਰੌਜਰਜ਼, ਨਟੈਸ਼ਾ ਰੋਮੈਨੌਫ, ਅਤੇ ਸੈਮ ਵਿਲਸਨ ਉਨ੍ਹਾਂ ਨੂੰ ਬਚਾਉਂਦੇ ਹਨ ਅਤੇ ਉਹ ਜੇਮਜ਼ ਰ੍ਹੋਡਸ ਅਤੇ ਬੈੱਨਰ ਨਾਲ ਅਵੈਂਜਰਜ਼ ਕੰਪਾਊਂਡ ਵਿੱਚ ਪਨਾਹ ਲੈਂਦੇ ਹਨ। ਵਿਜ਼ਨ ਮੈਕਸੀਮੌਫ ਨੂੰ ਆਖਦਾ ਹੈ ਕਿ ਉਹ ਉਸ ਨੂੰ ਅਤੇ ਮਾਇੰਡ ਸਟੋਨ ਨੂੰ ਤਬਾਹ ਕਰ ਦੇਵੇ ਤਾਂ ਕਿ ਸਟੋਨ ਥੈਨੋਸ ਦੇ ਹੱਥ ਨਾ ਲੱਗੇ, ਪਰ ਮੈਕਸੀਮੌਫ ਇੰਝ ਕਰਨ ਤੋਂਂ ਮਨ੍ਹਾਂ ਕਰ ਦਿੰਦੀ ਹੈ। ਰੌਜਰਜ਼ ਸਲਾਹ ਦਿੰਦਾ ਹੈ ਕਿ ਉਹ ਵਕਾਂਡਾ ਜਾਣ ਅਤੇ ਉੱਥੇ ਦੀਆਂ ਆਧੁਨਿਕ ਤਕਨੀਕਾਂ ਨਾਲ ਉਹ ਵਿਜ਼ਨ ਨੂੰ ਬਿਨਾਂ ਮਾਰੇ ਸਟੋਨ ਨੂੰ ਉਸ ਦੇ ਮੱਥੇ ਵਿੱਚੋਂ ਕੱਢ ਸਕਦੇ ਹਨ। ਨੈਬਿਊਲਾ ਕੈਦ ਵਿੱਚੋਂ ਨਿਕਲ ਜਾਂਦੀ ਹੈ ਅਤੇ ਬਾਕੀ ਦੇ ਗਾਰਡੀਅਨਜ਼ ਨੂੰ ਆਖਦੀ ਹੈ ਕਿ ਉਹ ਉਸ ਨੂੰ ਥੈਨੋਸ ਦੇ ਤਬਾਹ ਹੋਏ ਗ੍ਰਹਿ ਟਾਈਟਨ 'ਤੇ ਮਿਲਣ। ਸਟਾਰਕ ਅਤੇ ਪਾਰਕਰ ਮੌਅ ਨੂੰ ਮਾਰ ਕੇ ਸਟਰੇਂਜ ਨੂੰ ਬਚਾਅ ਲੈਂਦੇ ਹਨ। ਉਹ ਕੁਇਲ, ਡਰੈਕਸ ਅਤੇ ਮੈਂਟਿਸ ਨੂੰ ਮਿਲਦੇ ਹਨ ਜਦੋਂ ਤਿੰਨੋਂ ਗਾਰਡੀਅਨਜ਼ ਮੌਅ ਦੇ ਜਹਾਜ਼ ਵਿੱਚ ਚੜ੍ਹ ਜਾਂਦੇ ਹਨ, ਅਤੇ ਉਹ ਸਾਰੇ ਟਾਈਟਨ ਉੱਤੇ ਜਾ ਕੇ ਉੱਤਰ ਦੇ ਹਨ। ਸਟਰੇਂਜ ਟਾਈਮ ਸਟੋਨ ਦੀ ਮਦਦ ਨਾਲ ਕਈ ਮਿਲੀਅਨ ਸੰਭਵ ਭਵਿੱਖ ਵੇਖਦਾ ਹੈ, ਅਤੇ ਉਸ ਨੂੰ ਪਤਾ ਲੱਗਦਾ ਹੈ ਕਿ ਸਿਰਫ਼ ਇੱਕ ਵਿੱਚ ਹੀ ਅਵੈਂਜਰਜ਼ ਜਿੱਤ ਪਾਉਂਦੇ ਹਨ। ਥੈਨੋਸ ਨੂੰ ਹਰਾਉਣ ਅਤੇ ਇਨਫਿਨਿਟੀ ਗੌਂਟਲੈੱਟ ਲਾਹੁਣ ਲਈ ਸਾਰੇ ਰਲ਼ ਕੇ ਤਰਕੀਬ ਬਣਾਉਂਦੇ ਹਨ। ਥੈਨੋਸ ਟਾਈਟਨ 'ਤੇ ਆਉਂਦਾ ਹੈ ਅਤੇ ਬ੍ਰਹਿਮੰਡ ਨੂੰ ਵੱਧਦੀ ਅਬਾਦੀ ਤੋਂ ਬਚਾਉਣ ਲਈ ਆਪਣੇ ਪਲਾਨ ਨੂੰ ਸਹੀ ਠਹਿਰਾਉਂਦਾ ਹੈ। ਨੈਬਿਊਲਾ ਕੁੱਝ ਸਮੇਂ ਬਾਅਦ ਆਉਂਦੀ ਹੈ ਅਤੇ ਥੈਨੋਸ ਨੂੰ ਹਰਾਉਣ ਵਿੱਚ ਬਾਕੀਆਂ ਦੀ ਮਦਦ ਕਰਦੀ ਹੈ, ਪਰ ਬਾਅਦ ਵਿੱਚ ਦੱਸਦੀ ਹੈ ਕਿ ਥੈਨੋਸ ਨੇ ਗਮੋਰਾ ਨੂੰ ਮਾਰ ਦਿੱਤਾ ਹੈ। ਖਿਝਿਆ ਹੋਇਆ ਕੁਇਲ ਥੈਨੋਸ 'ਤੇ ਹਮਲਾ ਕਰ ਦਿੰਦਾ ਹੈ, ਪਰ ਇਸ ਬਹਾਨੇ ਥੈਨੋਸ ਬਾਕੀਆਂ ਦੇ ਕਾਬੂ ਵਿੱਚੋਂ ਨਿਕਲ ਜਾਂਦਾ ਹੈ। ਥੈਨੋਸ ਸਟਾਰਕ ਨੂੰ ਬਹੁਤ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੰਦਾ ਹੈ, ਪਰ ਸਟਰੇਂਜ ਥੈਨੋਸ ਨੂੰ ਟਾਈਮ ਸਟੋਨ ਦੇਣ ਨੂੰ ਮੰਨ੍ਹ ਜਾਂਦਾ ਹੈ ਜੇਕਰ ਉਹ ਸਟਾਰਕ ਦੀ ਜ਼ਿੰਦਗੀ ਬਖ਼ਸ਼ ਦੇਵੇ। ਵਕਾਂਡਾ ਵਿੱਚ, ਥੈਨੋਸ ਦੀ ਫੌਜ ਦੇ ਹਮਲਾ ਕਰਨ ਤੋਂ ਪਹਿਲਾਂ ਰੌਜਰਜ਼ ਅਤੇ ਬੱਕੀ ਬਾਰਨਜ਼ ਇਕੱਠੇ ਹੁੰਦੇ ਹਨ। ਅਵੈਂਜਰਜ਼, ਟ'ਚਾਲਾ ਅਤੇ ਵਕਾਂਡਨ ਫੌਜ ਦੇ ਨਾਲ ਰਲ਼ ਕੇ ਇੱਕ ਸੁਰੱਖਿਆ ਬਲ ਬਣਾਉਂਦੇ ਹਨ ਅਤੇ ਉਸ ਸਮੇਂ ਨਾਲੋ ਨਾਲ ਸ਼ੁਰੀ ਵਿਜ਼ਨ ਦੇ ਮੱਥੇ ਵਿੱਚੋਂ ਮਾਇੰਡ ਸਟੋਨ ਕੱਢਣ ਦੀ ਕੋਸ਼ਿਸ਼ ਕਰਦੀ ਹੈ। ਹਲਕ ਦੇ ਰੂਪ ਵਿੱਚ ਆਉਂਣ ਵਿੱਚ ਅਸਫ਼ਲ ਹੋਣ ਤੋਂ ਬਾਅਦ, ਬੈਨਰ ਲੜਨ ਲਈ ਸਟਾਰਕ ਦਾ ਬਣਾਇਆ ਹੋਇਆ ਹਲਕਬੱਸਟਰ ਸੂਟ ਪਾਅ ਲੈਂਦਾ ਹੈ। ਥੌਰ, ਰੌਕਿਟ ਅਤੇ ਗਰੂਟ ਵੀ ਵਕਾਂਡਾ ਆ ਜਾਂਦੇ ਹਨ ਅਤੇ ਸਾਰੇ ਰਲ਼ ਕੇ ਮਿਡਨਾਈਟ, ਔਬਸਿਡੀਅਨ ਅਤੇ ਗਲੇਵ ਨੂੰ ਮਾਰ ਦਿੰਦੇ ਹਨ। ਭਾਂਵੇ ਕਿ ਥੈਨੋਸ ਦੀ ਫੌਜ ਤਕਰੀਬਨ ਹਾਰ ਜਾਂਦੀ ਹੈ, ਸ਼ੁਰੀ ਥੈਨੋਸ ਦੇ ਆਉਣ ਤੋਂ ਪਹਿਲਾਂ ਸਟੋਨ ਕੱਢਣ ਵਿੱਚ ਅਸਫ਼ਲ ਰਹਿੰਦੀ ਹੈ। ਮੈਕਸੀਮੌਫ ਮਾਇੰਡ ਸਟੋਨ ਅਤੇ ਵਿਜ਼ਨ ਨੂੰ ਤਬਾਹ ਕਰ ਦਿੰਦੀ ਹੈ, ਪਰ ਥੈਨੋਸ ਟਾਈਮ ਸਟੋਨ ਵਰਤ ਕੇ ਟਾਈਮ ਪਿੱਛੇ ਕਰ ਦਿੰਦਾ ਹੈ ਅਤੇ ਵਿਜ਼ਨ ਦੇ ਮੱਥੇ ਵਿੱਚੋਂ ਮਾਇੰਡ ਸਟੋਨ ਕੱਢ ਲੈਂਦਾ ਹੈ, ਜਿਸ ਕਰਕੇ ਇਸਦੇ ਨਾਲ ਹੀ ਵਿਜ਼ਨ ਦੀ ਮੌਤ ਹੋ ਜਾਂਦੀ ਹੈ। ਥੌਰ ਸਟੌਰਮਬਰੇਕਰ ਦੀ ਮਦਦ ਨਾਲ ਥੈਨੋਸ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੰਦਾ ਹੈ, ਪਰ ਫਿਰ ਵੀ ਅੰਤ ਨੂੰ ਥੈਨੋਸ ਗੌਂਟਲੈੱਟ ਵਰਤ ਲੈਂਦਾ ਹੈ ਅਤੇ ਗ਼ਾਇਬ ਹੋ ਜਾਂਦਾ ਹੈ। ਸਾਰੇ ਬ੍ਰਹਿਮੰਡ ਦੀ ਅੱਧੀ ਅਬਾਦੀ ਮਰ ਜਾਂਦੀ ਹੈ, ਜਿਸ ਵਿੱਚ ਬਾਰਨਜ਼, ਟ'ਚਾਲਾ, ਗਰੂਟ, ਮੈਕਸੀਮੌਫ, ਵਿਲਸਨ, ਮੈਂਟਿਸ, ਡਰੈਕਸ, ਕੁਇਲ, ਸਟਰੇਂਜ, ਪਾਰਕਰ, ਮਰੀਆ ਹਿੱਲ, ਅਤੇ ਨਿੱਕ ਫਿਊਰੀ ਸ਼ਾਮਲ ਹੁੰਦੇ ਹਨ, ਪਰ ਫਿਊਰੀ ਜਾਂਦਾ-ਜਾਂਦਾ ਇੱਕ ਐਮਰਜੈਂਸੀ ਸਿਗਨਲ ਭੇਜ ਦਿੰਦਾ ਹੈ। ਸਟਾਰਕ ਅਤੇ ਨੈਬਿਊਲਾ ਟਾਈਟਨ ਉੱਤੇ ਫ਼ਸੇ ਰਹਿ ਜਾਂਦੇ ਹਨ ਅਤੇ ਬੈਨਰ, ਮ'ਬਾਕੂ, ਓਕੋਯੇ, ਰ੍ਹੋਡਸ, ਰੌਕਿਟ, ਰੌਜਰਜ਼, ਰੋਮੈਨੌਫ਼, ਅਤੇ ਥੌਰ ਵਕਾਂਡਾ ਵਿੱਚ ਰਹਿ ਜਾਂਦੇ ਹਨ। ਅੰਤ ਵਿੱਚ ਥੈਨੋਸ ਇੱਕ ਦੂਰ-ਦੁਰਾਡੇ ਦੇ ਗ੍ਰਹਿ ਉੱਤੇ ਸੂਰਜ ਚੜ੍ਹਦਾ ਹੋਇਆ ਵੇਖਦਾ ਹੈ। ਕਾਸਟ• ਰੌਬਰਟ ਡਾਉਨੀ ਜੂਨੀਅਰ - ਟੋਨੀ ਸਟਾਰਕ / ਆਈਰਨ ਮੈਨ • ਕ੍ਰਿਸ ਹੈੱਮਜ਼ਵਰਥ - ਥੌਰ • ਮਾਰਕ ਰਫ਼ਲੋ - ਬ੍ਰੂਸ ਬੈਨਰ • ਕ੍ਰਿਸ ਐਵੰਜ਼ - ਸਟੀਵ ਰੌਜਰਜ਼ / ਕੈਪਟਨ ਅਮੈਰਿਕਾ • ਸਕਾਰਲੈੱਟ ਜੋਹੈਨਸਨ - ਨਤਾਸ਼ਾ ਰੋਮੈਨੌਫ / ਬਲੈਕ ਵਿਡੋ • ਬੈਨੇਡਿਕਟ ਕੰਬਰਬੈਚ - ਡਾਕਟਰ ਸਟੀਫਨ ਸਟ੍ਰੇਂਜ • ਡੌਨ ਚੀਡਲ - ਜੇਮਜ਼ "ਰ੍ਹੋਡੀ" ਰ੍ਹੋਡਜ਼ /ਵਾਰ ਮਸ਼ੀਨ • ਟੌਮ ਹੌਲੈਂਡ - ਪੀਟਰ ਪਾਰਕਰ / ਸਪਾਇਡਰ-ਮੈਨ • ਚੈਡਵਿਕ ਬੋਸਮੈਨ - ਟ'ਚਾਲਾ / ਬਲੈਕ ਪੈਂਥਰ • ਪੌਲ ਬੈੱਟਨੀ - ਵਿਜ਼ਨ • ਐਲਿਜ਼ਾਬੈਥ ਓਲਸਨ - ਵੌਂਡਾ ਮੈਕਸੀਮੌਫ • ਐਂਥਨੀ ਮੈਕੀ - ਸੈਮ ਵਿਲਸਨ / ਫੈਲਕਨ • ਸੇਬਾਸਟਿਅਨ ਸਟੈਨ - ਬੱਕੀ ਬਾਰਨਜ਼ / ਵਿੰਟਰ ਸੋਲਜਰ • ਟੌਮ ਹਿਡਲਸਟੰਨ - ਲੋਕੀ • ਇਡਰਿਸ ਐੱਲਬਾ - ਹੇਇਮਡਾਲ • ਪੀਟਰ ਡਿੰਕਲੇਜ - ਈਟ੍ਰੀ • ਬੈਨੇਡਿਕਟ ਵੌਂਗ - ਵੌਂਗ • ਪੌਂਮ ਕਲੈਮੈੱਨਟਿਫ - ਮੈਂਟਿਸ • ਕੇਰਨ ਗਿਲਨ - ਨੈਬਿਊਲਾ • ਡੇਵ ਬਟੀਸਟਾ - ਡ੍ਰੈਕਸ ਦ ਡਿਸਟ੍ਰੌਇਅਰ • ਜ਼ੋ ਸੈਲਡੈਨਿਆ - ਗਮੋਰਾ • ਵਿਨ ਡੀਜ਼ਲ - ਗਰੂਟ • ਬ੍ਰੈਡਲੇ ਕੂਪਰ - ਰੌਕਿਟ • ਗਵਿਨਿਥ ਪੈਲਟ੍ਰੋ - ਵਰਜਿਨੀਆ "ਪੈੱਪਰ" ਪੌਟਸ • ਬੈਨਿਕਿਓ ਡੈੱਲ ਟੋਰੋ - ਟੈਨਿਲੀਅਰ ਟਿਵਾਨ / ਦ ਕਲੈਕਟਰ • ਜੌਸ਼ ਬ੍ਰੋਲਿਨ - ਥੈਨੋਸ • ਕ੍ਰਿਸ ਪ੍ਰੈਟ - ਪੀਟਰ ਕੁਇਲ / ਸਟਾਰ-ਲੌਰਡ ਅਗਲਾ ਭਾਗਅਵੈਂਜਰਜ਼: ਐਂਡਗੇਮ 26 ਅਪ੍ਰੈਲ, 2019 ਨੂੰ ਰਿਲੀਜ਼ ਕੀਤੀ ਗਈ ਸੀ,[6] ਜਿਸ ਨੂੰ ਫਿਰ ਰੂਸੋ ਭਰਾਵਾਂ ਨੇ ਨਿਰਦੇਸ਼ਤ ਕੀਤਾ,[6] ਅਤੇ ਸਕਰੀਨਪਲੇਅ ਫਿਰ ਇੱਕ ਵਾਰ ਮਾਰਕਸ ਅਤੇ ਮੈੱਕਫੀਲੀ ਦੀ ਦੇਣ ਸੀ।[7] ਹਵਾਲੇ
ਬਾਹਰੀ ਕੜੀਆਂ |
Portal di Ensiklopedia Dunia